Punjab Panchayat Polls Update : ਪੰਜਾਬ ਦੇ ਕੁਝ ਪਿੰਡਾਂ ’ਚ ਪੰਚਾਇਤ ਚੋਣ ਲਈ ਅੱਜ ਹੋ ਰਹੀ ਹੈ ਵੋਟਿੰਗ, ਜਾਣੋ ਕਿੱਥੇ-ਕਿੱਥੇ ਪਾ ਰਹੀਆਂ ਹਨ ਦੁਬਾਰਾ ਵੋਟਾਂ

ਪੰਜਾਬ ਰਾਜ ਚੋਣ ਕਮਿਸ਼ਨ ਵੱਲੋਂ ਦਿੱਤੇ ਆਦੇਸ਼ਾਂ ਮੁਤਾਬਕ ਪਟਿਆਲਾ ਜ਼ਿਲ੍ਹੇ ਦੇ ਤਿੰਨ ਪਿੰਡਾਂ ਸਨੌਰ ਬਲਾਕ ਦੇ ਪਿੰਡ ਖੁੱਡਾ, ਭੁੱਨਰਹੇੜੀ ਬਲਾਕ ਦੇ ਪਿੰਡ ਖੇੜੀ ਰਾਜੂ ਸਿੰਘ ਅਤੇ ਪਾਤੜਾਂ ਬਲਾਕ ਦੇ ਪਿੰਡ ਕਰੀਮਨਗਰ (ਚਿੱਚੜਵਾਲ) ਵਿੱਚ ਅੱਜ ਮਿਤੀ 16 ਅਕਤੂਬਰ ਯਾਨੀ ਅੱਜ ਸਵੇਰੇ 8 ਵਜੇ ਤੋਂ ਦੁਬਾਰਾ ਵੋਟਾਂ ਪੈ ਰਹੀਆਂ ਹਨ।

By  Dhalwinder Sandhu October 16th 2024 08:27 AM -- Updated: October 16th 2024 11:11 AM

Punjab Panchayat Polls Update : ਪੰਜਾਬ 'ਚ ਬੀਤੇ ਦਿਨ ਯਾਨੀ ਮੰਗਲਵਾਰ ਨੂੰ ਪੰਚਾਇਤੀ ਚੋਣਾਂ ਦੌਰਾਨ ਕਈ ਥਾਵਾਂ 'ਤੇ ਹਿੰਸਾ, ਬੂਥ ਕੈਪਚਰਿੰਗ ਅਤੇ ਹੋਰ ਬੇਨਿਯਮੀਆਂ ਦੀਆਂ ਖਬਰਾਂ ਸਾਹਮਣੇ ਆਈਆਂ ਹਨ ਤੇ ਕਈ ਥਾਈਂ ਉਮੀਦਵਾਰਾਂ ਦੇ ਬੈਲਟ ਪੇਪਰਾਂ ਉੱਤੇ ਚੋਣ ਨਿਸ਼ਾਨ ਬਦਲੇ ਗਏ ਹਨ, ਜਿਸ ਕਾਰਨ ਰਾਜ ਚੋਣ ਕਮਿਸ਼ਨ ਕੋਲ ਬਹੁਤ ਸਾਰੀਆਂ ਸ਼ਿਕਾਇਤਾਂ ਪਹੁੰਚੀਆਂ ਸਨ। 

ਪਟਿਆਲਾ ਜ਼ਿਲ੍ਹੇ ਦੇ ਤਿੰਨ ਪਿੰਡਾਂ ’ਚ ਪੈ ਰਹੀਆਂ ਹਨ ਵੋਟਾਂ

ਪੰਜਾਬ ਰਾਜ ਚੋਣ ਕਮਿਸ਼ਨ ਵੱਲੋਂ ਦਿੱਤੇ ਆਦੇਸ਼ਾਂ ਮੁਤਾਬਕ ਪਟਿਆਲਾ ਜ਼ਿਲ੍ਹੇ ਦੇ ਤਿੰਨ ਪਿੰਡਾਂ ਸਨੌਰ ਬਲਾਕ ਦੇ ਪਿੰਡ ਖੁੱਡਾ, ਭੁੱਨਰਹੇੜੀ ਬਲਾਕ ਦੇ ਪਿੰਡ ਖੇੜੀ ਰਾਜੂ ਸਿੰਘ ਅਤੇ ਪਾਤੜਾਂ ਬਲਾਕ ਦੇ ਪਿੰਡ ਕਰੀਮਨਗਰ (ਚਿੱਚੜਵਾਲ) ਵਿੱਚ ਅੱਜ ਮਿਤੀ 16 ਅਕਤੂਬਰ ਯਾਨੀ ਅੱਜ ਸਵੇਰੇ 8 ਵਜੇ ਤੋਂ ਦੁਬਾਰਾ ਵੋਟਾਂ ਪੈ ਰਹੀਆਂ ਹਨ ਤੇ ਇਹ ਵੋਟਿੰਗ ਸ਼ਾਮ 4 ਵਜੇ ਤੱਕ ਹੋਵੇਗੀ, ਜਿਸ ਤੋਂ ਮਗਰੋਂ ਨਤੀਜੇ ਐਲਾਨੇ ਜਾਣਗੇ।

ਦੱਸ ਦਈਏ ਕਿ ਬੀਤੀ ਰਾਤ ਪ੍ਰਾਪਤ ਹੋਏ ਅੰਕੜਿਆਂ ਅਨੁਸਾਰ ਪਟਿਆਲਾ ਜ਼ਿਲ੍ਹੇ ਦੇ ਪਿੰਡਾਂ ਵਿੱਚ ਗ੍ਰਾਮ ਪੰਚਾਇਤ ਚੋਣਾਂ ਵਿੱਚ ਪਈਆਂ ਵੋਟਾਂ ਦੀ ਪੋਲਿੰਗ ਪ੍ਰਤੀਸ਼ਤਤਾ 73.57% ਰਹੀ ਹੈ।


ਮਾਨਸਾ ਖੁਰਦ ਵਿੱਚ ਵੀ ਅੱਜ ਪੈ ਰਹੀਆਂ ਹਨ ਵੋਟਾਂ

ਮਾਨਸਾ ਖੁਰਦ ਦੀ ਪੰਚਾਇਤ ਚੋਣ ਲਈ ਵੀ ਅੱਜ ਵੋਟਿੰਗ ਹੋ ਰਹੀ ਹੈ। ਦੱਸ ਦਈਏ ਕਿ ਬੈਲਟ ਪੇਪਰਾਂ ਉੱਪਰ ਉਮੀਦਵਾਰਾਂ ਦੇ ਚੋਣ ਨਿਸ਼ਾਨ ਉਲਟ ਛਪ ਗਏ ਸਨ, ਜਿਸ ਕਾਰਨ ਪਿੰਡ ਵਾਸੀਆਂ ਨੇ ਸਹਿਮਤੀ ਕਰਦੇ ਹੋਏ ਬੀਤੇ ਦਿਨ ਚੋਣਾਂ ਰੱਦ ਕਰ ਦਿੱਤੀਆਂ ਸਨ।

ਸੂਬੇ ਵਿੱਚ 13937 ਪੰਚਾਇਤਾਂ 

ਦੱਸ ਦਈਏ ਕਿ ਪੰਜਾਬ ਵਿੱਚ ਕੁੱਲ 13,937 ਗ੍ਰਾਮ ਪੰਚਾਇਤਾਂ ਹਨ। ਇਨ੍ਹਾਂ ਵਿੱਚੋਂ 3798 ਸਰਪੰਚ ਪਹਿਲਾਂ ਹੀ ਬਿਨਾਂ ਮੁਕਾਬਲਾ ਚੁਣੇ ਜਾ ਚੁੱਕੇ ਹਨ। ਇਸ ਦੇ ਨਾਲ ਹੀ 48861 ਪੰਚ ਵੀ ਬਿਨਾਂ ਵੋਟ ਦੇ ਜਿੱਤ ਗਏ। ਇਸ ਤੋਂ ਇਲਾਵਾ 25588 ਸਰਪੰਚ ਅਹੁਦਿਆਂ ਅਤੇ 80598 ਪੰਚ ਅਹੁਦਿਆਂ ਲਈ ਵੋਟਾਂ ਪਈਆਂ। ਇਹ ਚੋਣ ਬੈਲਟ ਪੇਪਰ ਰਾਹੀਂ ਕਰਵਾਈ ਗਈ ਸੀ।

ਇਹ ਵੀ ਪੜ੍ਹੋ : Punjab Weather : ਪੰਜਾਬ ਤੇ ਚੰਡੀਗੜ੍ਹ 'ਚ ਰਾਤਾਂ ਹੋਈਆਂ ਠੰਡੀਆਂ, ਮੌਸਮ ਵਿਭਾਗ ਦਾ ਅਲਰਟ

Related Post