ਆਮ ਆਦਮੀ ਪਾਰਟੀ ਦੇ ਉਮੀਦਵਾਰਾਂ ਲਈ ਸੌਖੀ ਨਹੀਂ ਹੋਵੇਗੀ 'ਸਰਪੰਚੀ' ਲੈਣੀ! ਪਹਿਲਾਂ ਦੇਣਾ ਹੋਵੇਗਾ ਲੋਕਾਂ ਦੇ ਇਨ੍ਹਾਂ ਸਵਾਲਾਂ ਦਾ ਜਵਾਬ, ਦੇਖੋ ਸੂਚੀ
Punjab Panchayat Elections 2024 : ਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਹੇਠਲੀ ਪੰਜਾਬ ਸਰਕਾਰ ਦੀ ਕਾਰਗੁਜਾਰੀ ਨੂੰ ਢਾਈ ਸਾਲ ਤੋਂ ਵੱਧ ਦਾ ਸਮਾਂ ਹੋ ਚੁੱਕਿਆ ਹੈ। ਇਸ ਸਮੇਂ ਦੌਰਾਨ ਸਰਕਾਰ ਨੇ ਕਿਹੜੇ ਕੰਮ ਸਹੀ ਕੀਤੇ ਜਾਂ ਕਿਹੜੇ ਨਹੀਂ ਅਤੇ ਅੱਗੇ ਉਸ ਦੀ ਕਾਰਗੁਜਾਰੀ 'ਚ ਕੀ ਕੀਤਾ ਜਾਵੇਗਾ।
Panchayat Elections 2024 : ਪੰਜਾਬ 'ਚ ਪੰਚਾਇਤੀ ਚੋਣਾਂ ਨੂੰ ਲੈ ਕੇ ਬਿਗੁਲ ਵੱਜ ਚੁੱਕਿਆ ਹੈ, ਜਿਸ ਪਿੱਛੋਂ ਪਿੰਡਾਂ ਦੀਆਂ ਸੱਥਾਂ 'ਚ ਵੀ ਮਾਹੌਲ ਭਖਦਾ ਨਜ਼ਰ ਆ ਰਿਹਾ ਹੈ। ਪਿੰਡ ਦੀ ਸਰਪੰਚੀ ਲੈਣ ਲਈ ਸਾਰੀਆਂ ਪਾਰਟੀਆਂ ਦੇ ਆਗੂਆਂ ਨੇ ਆਪਣੇ-ਆਪਣੇ ਪਰ ਤੋਲਣੇ ਸ਼ੁਰੂ ਕਰ ਦਿੱਤੇ ਹਨ। ਸ਼੍ਰੋਮਣੀ ਅਕਾਲੀ ਦਲ, ਕਾਂਗਰਸ, ਭਾਜਪਾ, ਆਮ ਆਦਮੀ ਪਾਰਟੀ, ਬਸਪਾ ਸਮੇਤ ਆਜ਼ਾਦ ਉਮੀਦਵਾਰ ਵੱਜੋਂ ਵੀ ਆਗੂ ਆਪਣੀ ਕਿਸਮਤ ਅਜਮਾਉਣ ਲਈ ਤਿਆਰ ਹਨ, ਜਿਸ ਲਈ ਹੁਣ ਉਨ੍ਹਾਂ ਨੂੰ ਲੋਕਾਂ ਦੀ ਕਚਹਿਰੀ ਵਿੱਚ ਵੀ ਜਾਣਾ ਪਵੇਗਾ ਅਤੇ ਲੋਕਾਂ ਦੇ ਸਵਾਲਾਂ ਦਾ ਜਵਾਬ ਵੀ ਦੇਣਾ ਹੋਵੇਗਾ ਕਿ ਆਖਿਰ ਚੋਣ ਜਿੱਤਣ ਉਪਰੰਤ ਕੀ ਕਰਨਗੇ?
ਪੰਚਾਇਤੀ ਚੋਣਾਂ ਲਈ ਸ਼ੁੱਕਰਵਾਰ 27 ਸਤੰਬਰ ਤੋਂ ਨਾਮਜ਼ਦਗੀਆਂ ਸ਼ੁਰੂ ਹੋ ਜਾਣੀਆਂ ਹਨ, ਪਰ ਇਨ੍ਹਾਂ ਚੋਣਾਂ 'ਚ ਸਭ ਤੋਂ ਵੱਧ ਮੁਸ਼ਕਿਲ ਆਮ ਆਦਮੀ ਪਾਰਟੀ ਦੇ ਉਮੀਦਵਾਰਾਂ ਨੂੰ ਆ ਸਕਦੀ ਹੈ ਕਿਉਂਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਹੇਠਲੀ ਪੰਜਾਬ ਸਰਕਾਰ ਦੀ ਕਾਰਗੁਜਾਰੀ ਨੂੰ ਢਾਈ ਸਾਲ ਤੋਂ ਵੱਧ ਦਾ ਸਮਾਂ ਹੋ ਚੁੱਕਿਆ ਹੈ। ਇਸ ਸਮੇਂ ਦੌਰਾਨ ਸਰਕਾਰ ਨੇ ਕਿਹੜੇ ਕੰਮ ਸਹੀ ਕੀਤੇ ਜਾਂ ਕਿਹੜੇ ਨਹੀਂ ਅਤੇ ਅੱਗੇ ਉਸ ਦੀ ਕਾਰਗੁਜਾਰੀ 'ਚ ਕੀ ਕੀਤਾ ਜਾਵੇਗਾ। ਅਜਿਹੇ ਕਈ ਸਵਾਲ ਲੋਕਾਂ ਦੇ ਮਨਾਂ ਵਿੱਚ ਹਨ, ਜਿਨ੍ਹਾਂ ਵਿਚੋਂ ਕੁੱਝ ਸੋਸ਼ਲ ਮੀਡੀਆ 'ਤੇ ਵੀ ਘੁੰਮ ਰਹੇ ਹਨ।
ਸੋਸ਼ਲ ਮੀਡੀਆ 'ਤੇ ਘੁੰਮਦੇ ਇਹ ਕੁੱਝ 59 ਸਵਾਲ ਹਨ, ਜੋ ਆਮ ਆਦਮੀ ਪਾਰਟੀ ਦੇ ਉਮੀਦਵਾਰਾਂ ਤੋਂ ਕੀਤੇ ਜਾਣੇ ਹਨ। ਭਾਵੇਂ ਕਿ ਪੰਜਾਬ ਸਰਕਾਰ ਵੱਲੋਂ ਲੋਕਾਂ ਨੂੰ ਮੁਫ਼ਤ ਬਿਜਲੀ ਅਤੇ ਔਰਤਾਂ ਨੂੰ ਮੁਫ਼ਤ ਬੱਸ ਸਫਰ ਦੀ ਸਹੂਲਤ ਦਿੱਤੀ ਹੈ, ਪਰ ਦੂਜੇ ਪਾਸੇ ਬਿਜਲੀ ਦੇ ਰੇਟ ਵੀ ਵਧਾਏ ਹਨ ਅਤੇ ਬਸਾਂ ਦੇ ਕਿਰਾਏ ਵਿੱਚ ਵੀ ਵਾਧਾ ਕੀਤਾ ਹੈ।
- ਹੜ੍ਹ ਪੀੜਤਾਂ ਲਈ ਕੀ ਕੀਤਾ ?
- ਨਸ਼ੇ ਕਿਉ ਨਾ ਰੁਕੇ ?
- ਸੇਮ ਅਤੇ ਮੀਂਹ ਨਾਲ਼ ਨੁਕਸਾਨੀ ਫ਼ਸਲ ਦਾ ਮੁਆਵਜ਼ਾ ਕਦੋਂ ਮਿਲਣਾ ?
- 16 ਮੈਡੀਕਲ ਕਾਲਜ ਕਿੱਥੇ ਬਣੇ ?
- ਕਿੰਨੀਆਂ ਨੌਕਰੀਆਂ ਦਿੱਤੀਆਂ ? ਜਿਹੜੀਆਂ ਦਿੱਤੀਆ ਕਿੰਨੀਆਂ ਪੰਜਾਬੀਆਂ ਨੂੰ ਮਿਲੀਆਂ ?
- ਜੇਕਰ ਖ਼ਜ਼ਾਨਾ ਭਰਿਆ ਤਾਂ ਹੁਣ ਤੱਕ ਕਿਹੜਾ ਵਿਕਾਸ ਹੋਇਆ ?
- NSA ਲਾ ਕੇ ਮੁੰਡਿਆਂ ਦੀ ਜਿੰਦਗ਼ੀ ਖ਼ਰਾਬ ਕਿਉ ਕੀਤੀ ?
- ਔਰਤਾਂ ਦਾ 1000-1000 ਰੁਪਿਆਂ ਕਿੱਥੇ ਹੈ ?
- VIP ਕਲਚਰ ਖ਼ਤਮ ਹੋਇਆ ਜਾਂ ਨਹੀਂ ?
- ਸਿੱਧੂ ਮੂਸੇ ਵਾਲ਼ਾ ਦੀ security ਲੀਕ ਕਰਨ ਵਾਲਿਆਂ ਦੀ ਜਾਂਚ ਕਦੋਂ ਕਰਨੀ ?
- ਪਰਲ ਵਾਲ਼ੇ ਪੈਸੇ ਵਾਪਸ ਕਦੋਂ ਆਉਣੇ ?
- ਬਾਲਾਸਰ ਫ਼ਾਰਮ ਅਤੇ ਸਿਸਵਾ ਫ਼ਾਰਮ ਕਦੋਂ ਕਬਜ਼ੇ ਚ ਲੈਣੇ ?
- ਨਸ਼ਾ ਵਿਰੋਧੀ ਮੁਹਿੰਮ ਦੇ ਵਰਕਰਾਂ ਨੂੰ ਜੇਲ੍ਹ ਕਿਉ ?
- ਮਸ਼ਹੂਰੀ ਲਈ ਬਾਹਰਲੇ ਰਾਜਾਂ ਚ ਪੈਸੇ ਦੀ ਬਰਬਾਦੀ ਦਾ ਮਤਲਬ ?
- ਹੁਣ ਤੱਕ ਕਿੰਨਾ ਕਰਜ਼ਾ ਲਿਆ ?
- ਬਾਦਲ ਪਰਿਵਾਰ ਦੀ ਟਰਾਂਸਪੋਰਟ ਬੰਦ ਕਰਕੇ ਆਮ ਲੋਕਾਂ ਨੂੰ ਪਰਮਿਟ ਕਦੋਂ ਮਿਲਣੇ ?
- ਬੇਅਦਬੀ ਕਰਨ ਵਾਲਿਆ ਨੂੰ ਸਜ਼ਾ ਕਦੋਂ ਮਿਲ਼ਨੀ ?
- ਪਿੰਡ ਦੇ ਵਿਕਾਸ ਲਈ ਹੁਣ ਤੱਕ ਯੋਗਦਾਨ ?
- ਬਿਨਾਂ ਰਿਸ਼ਵਤ ਕਿੰਨੇ ਕੰਮ ਹੋ ਰਹੇ ?
- ਕੱਚੇ ਮੁਲਾਜ਼ਮ ਕਿੰਨੇ ਵਾਰ ਪੱਕੇ ਕਰਨੇ ?
- ਨਵੇਂ ਲੱਗ ਰਹੇ ਟੋਲ ਪਲਾਜ਼ਾ ਕਦੋਂ ਬੰਦ ਹੋਣੇ ?
- ਪ੍ਰਾਈਵੇਟ ਸਕੂਲਾਂ ਤੇ ਕਿੰਨਾ ਕੰਟਰੋਲ ਹੋਇਆ ?
- ਲੁੱਟਖੋਹ ਅਤੇ ਕਤਲ ਦੀਆ ਲਗਾਤਾਰ ਹੋ ਰਹੀਆਂ ਵਾਰਦਾਤਾਂ ਤੇ ਕੰਟਰੋਲ ਕਦੋਂ ਹੋਣਾ ?
- ਕਿੰਨੇ ਨੇਤਾ ਬਿਨਾਂ ਸਿਕਿਯੋਰਿਟੀਜ਼ ਘੁੰਮ ਰਹੇ ?
- ਲੰਪੀ ਸਕਿੰਨ ਨਾਲ ਮਰੀਆਂ ਗਊਆਂ ਦਾ ਮੁਆਵਜ਼ਾ ?
- ਰੇਤਾ ਕਿੰਨਾ ਸਸਤਾ ਹੋਇਆ ?
- ਸ਼ਰਾਬ ਕਿੰਨੀ ਸਸਤੀ ਹੋਈ ?
- ਜ਼ੀਰਾ ਸ਼ਰਾਬ ਫੈਕਟਰੀ ਕਦੋਂ ਬੰਦ ਹੋਣੀ ?
- ਚੰਨੀ ਨੂੰ ਜੇਲ੍ਹ ਕਦੋਂ ਕਰਨੀ ਅਤੇ 2 ਕਰੋੜ ਵਾਲ਼ਾ ਕ੍ਰਿਕੇਟ ਖਿਡਾਰੀ ਕਿੱਥੇ DSP ਲੱਗਾ ?
- BMW ਵਾਲਿਆ ਫੈਕਟਰੀ ਕਦੋਂ ਲਾਉਣੀ ?
- ਗੋਲਡੀ ਬਰਾੜ ਜਿਹੜਾ ਅਮਰੀਕਾ ਫ਼ੜ ਲਿਆ ਸੀ , ਕਦੋਂ ਪੰਜਾਬ ਦੀ ਜੇਲ੍ਹ ਚ ਆਉਣਾ ?
- ਸਿਮਰਨਜੀਤ ਸਿੰਘ ਮਾਨ ਦੇ 125 ਕਿੱਲਿਆਂ ’ਚ ਸਰਕਾਰ ਨੇ ਮੂੰਗੀ ਬੀਜ ਕੇ ਵੱਢ ਲਈ ਹੋਵੇਗੀ ਤੇ ਕਿਨਾਂ ਝਾੜ ਨਿਕਲਿਆ ?
- ਝੋਨਾ ਐਤਕੀਂ ਕੇਹੜੇ ਦੇਸ਼ ਦੇ ਗੋਰੇ ਲਾ ਰਹੇ ਆ ਪੰਜਾਬ ‘ਚ ?
- ਹਰਭਜਨ ਸਿੰਘ ਨੇ ਰਾਜ-ਸਭਾ ‘ਚ ਕਿਹੜੇ ਕਿਹੜੇ ਮੁੱਦੇ ਚੱਕੇ ਆ ?
- ਸੁਖਬੀਰ ਬਾਦਲ ਨੇ ਮੁਰਗ਼ੀਖ਼ਾਨਾ ਲੰਬੀ ਖੋਲ੍ਹਿਆ ਜਾਂ ਬਾਦਲ ਪਿੰਡ ?
- ਕੈਪਟਨ ਕਿਹੜੀ ਜੇਲ੍ਹ ਚ ਹੈ ?
- ਹੁਣ ਕਿਸੇ ਨੂੰ ਧਰਨੇ ਮੁਜ਼ਾਹਰੇ ਕਰਨ ਦੀ ਲੋੜ ਕਿਓ ਪੇ ਰਹੀ ?
- ਕਿਸਾਨਾਂ ਨੂੰ ਹਰ ਫ਼ਸਲ ਤੇ ਐਮ ਐੱਸ ਪੀ ਕਦੋਂ ਮਿਲਣੀ ?
- ਕਿਸਾਨਾਂ ਨੂੰ ਹੁਣ ਵੀ ਆਤਮ ਹੱਤਿਆਂ ਕਰਨ ਦੀ ਲੋੜ ਕਿਓ ਪੈਂ ਰਹੀ .?
- ਦਿੱਲੀ ਵਾਲਿਆ ਲਈ ਪੰਜਾਬ ਦੇ ਖ਼ਰਚੇ ਤੇ ਹੈਲੀਕਾਪਟਰ ਅਤੇ security ਕਿਉ ?
- LPU ਅਤੇ ਸੀਚੇਵਾਲ ਤੋਂ ਕਬਜ਼ੇ ਵਾਲ਼ੀ ਜ਼ਮੀਨ ਕਦੋਂ ਵਾਪਸ ਲਏ ਰਹੇ ?
- ਸਿੰਗਲੇ ਮਾਨਸਾ ਵਾਲੇ ਦੇ 1 ਪਰਸੈਂਟ ਕਮਿਸ਼ਨ ਦੇ ਸਬੂਤ ਮੁੱਖ ਮੰਤਰੀ ਕੋਲ ਸੀ , ਸਿੰਗਲਾ ਹਜੇ ਵੀ ਪਾਰਟੀ ਨਾਲ਼ ਕਿਉ ?
- ਕਟੜੂਚੱਕ ਤੇ ਕਾਰਵਾਈ ਕਦੋਂ ਕਰਨੀ ?
- ਕੀ ਅੱਗੇ ਚਲ ਕੇ ਵੀ ਛੱਤਰ ਛਾਲ ਵਾਲੀਆ ਪਾਰਟੀ ਦੇ ਬੰਦਿਆ ਨੂੰ ਟਿਕਟਾਂ ਦੇਣੀਆਂ , ਜਿਵੇਂ ਜਲੰਧਰ ?
- 70 ਸਾਲ ਵਾਲੀ ਕਾਂਗਰਸ ਜੇਕਰ ਏਨੀ ਬੁਰੀ ਤਾਂ ਹੁਣ ਗਠਬੰਧਨ ਲਈ ਮਿੰਨਤਾਂ ਕਿਉ ?
- ਦਲਿਤ ਉਪ ਮੁੱਖ ਮੰਤਰੀ ਕਦੋਂ ਲੱਗਣਾ ?
- ਕਿਹੜੇ ਕਿਹੜੇ ਲੀਡਰ ਦੇ ਬੱਚੇ ਸਰਕਾਰੀ ਸਕੂਲਾਂ ਚ ਪੜ ਰਹੇ ?
- ਔਰਤਾਂ ਲਈ ਸ਼ਰਾਬ ਦੇ ਠੇਕੇ ਖੋਲ੍ਹਣ ਵਾਲ਼ਾ ਹੀ ਦਿੱਲੀ ਮਾਡਲ ਹੈ ?
- ਮਜ਼ਦੂਰ ਵਰਗ ਲਈ ਹੁਣ ਤੱਕ ਕੀ ਕੀਤਾ ?
- ਚੰਡੀਗੜ੍ਹ ਪੰਜਾਬ ਦਾ ਲਈ ਕੀ ਕੀਤਾ ?
- ਭਾਖੜਾ ਡੈਮ ਦੀ ਪੰਜਾਬ ਦੀ ਹਿੱਸੇਦਾਰੀ ਕਿਉ ਛੱਡੀ ?
- ਪੰਜਾਬੀ ਬੋਲੀ ਲਈ ਕੀ ਕੀਤਾ ?
- ਪਾਣੀਆਂ ਵਾਰੇ ਕੋਈ ਸਟੈਂਡ ਕਿਉ ਨਾ ਲਿਆ ?
- ਹੜ੍ਹਾਂ ਨੂੰ ਰੋਕਣ ਲਈ ਪਹਿਲੇ ਕੀ ਯੋਜਨਾ ਬਣਾਈ ਸੀ ?
- ਟਰੱਕ ਯੂਨੀਅਨਾਂ ਦੀ ਪ੍ਰਧਾਨਗੀ ਅੱਜ ਕੱਲ ਕਿਵੇਂ ਮਿਲ਼ ਰਹੀ ?
- ਪਾਰਕਿੰਗ ਵਾਲਿਆਂ ਦੀ ਗੁੰਡਾਗਰਦੀ ਤੇ ਕੋਈ ਰੋਕ ?
- ਸਰਕਾਰ ਦੀ ਆਲੋਚਨਾ ਕਰਨ ਵਾਲਿਆਂ ਦੇ ਮੂੰਹ ਬੰਦ ਕਿਉ ਕਰ ਰਹੇ ?
- ਸੱਤਾ ਪੱਖੀ ਆਈਟੀ ਸੈੱਲ ਕਦੋਂ ਤੱਕ ਲੋਕਾਂ ਨੂੰ ਗਾਲਾਂ ਦਿੰਦਾ ਰਹੇਗਾ ?
- ਲਾਰੇਂਸ ਦੀ ਇੰਟਰਵਿਊ ਕਿਸ ਦੇ ਕਹਿਣ 'ਤੇ ਕਿਹੜੀ ਜੇਲ੍ਹ 'ਚ ਹੋਈ ਸੀ?
ਇਹ ਕੁੱਝ ਸਵਾਲ ਆਮ ਆਦਮੀ ਪਾਰਟੀ ਦੇ ਸਰਪੰਚੀ ਦੇ ਦਾਅਵੇਦਾਰਾਂ ਲਈ ਵੱਡੀ ਦਿੱਕਤ ਖੜੀ ਕਰ ਸਕਦੇ ਹਨ। ਦੱਸ ਦਈਏ ਕਿ ਸੂਬੇ ਵਿੱਚ ਕੁੱਲ 13,237 ਪੰਚਾਇਤਾਂ ਦੀਆਂ ਸਰਪੰਚੀ ਦੀਆਂ ਚੋਣਾਂ ਲਈ 15 ਅਕਤੂਬਰ ਨੂੰ ਵੋਟਾਂ ਪੈਣਗੀਆਂ।