26 January Parade: 26 ਜਨਵਰੀ 'ਤੇ ਪਰੇਡ 'ਚੋਂ 'ਗਾਇਬ' ਪੰਜਾਬ, CM ਅੱਗ ਬਬੂਲਾ

By  KRISHAN KUMAR SHARMA December 27th 2023 04:42 PM

 

Punjab Removed From 26 Januray Parade List: ਆਜ਼ਾਦੀ ਦੀ ਲੜਾਈ ਵਿੱਚ ਸਦਾ ਵੱਧ ਚੜ੍ਹ ਕੇ ਕੁਰਬਾਨੀਆਂ ਦੇਣ ਵਾਲੇ ਪੰਜਾਬ ਦੀਆਂ ਝਾਂਕੀਆਂ ਨੂੰ ਅਗਲੇ ਸਾਲ 26 ਜਨਵਰੀ 2024 ਦੀ ਪਰੇਡ ਸੂਚੀ ਵਿਚੋਂ ਬਾਹਰ ਕਰ ਦਿੱਤਾ ਹੈ। 26 ਜਨਵਰੀ ਨੂੰ ਝਾਕੀਆਂ ਵਿੱਚ ਤੁਹਾਨੂੰ ਪੰਜਾਬ ਦੀ ਇੱਕ ਵੀ ਝਾਂਕੀ ਵਿਖਾਈ ਨਹੀਂ ਦੇਵੇਗੀ। ਕੇਂਦਰ ਸਰਕਾਰ ਵੱਲੋਂ ਪੰਜਾਬ ਨਾਲ ਕੀਤੇ ਇਸ ਧੱਕੇ ਦੀ ਮੁੱਖ ਮੰਤਰੀ ਭਗਵੰਤ ਮਾਨ ਨੇ ਸਖਤ ਨਿਖੇਧੀ ਕੀਤੀ ਹੈ। ਪੰਜਾਬ ਤੋਂ ਇਲਾਵਾ ਝਾਂਕੀਆਂ ਦੀ ਸੂਚੀ ਵਿਚੋਂ ਦਿੱਲੀ ਨੂੰ ਵੀ ਬਾਹਰ ਰੱਖਿਆ ਗਿਆ ਹੈ।

ਝਾਕੀ ਮੁੱਦੇ ‘ਤੇ CM ਦੇ ਇਲਜ਼ਾਮਾਂ ‘ਤੇ ਭਾਜਪਾ ਦਾ ਪਲਟਵਾਰ

ਝਾਕੀ ਮੁੱਦੇ ‘ਤੇ CM ਦੇ ਇਲਜ਼ਾਮਾਂ ‘ਤੇ ਭਾਜਪਾ ਦਾ ਪਲਟਵਾਰ ਕਿਹਾ-ਬੇਵਜ੍ਹਾ ਮੁੱਦਾ ਖੜ੍ਹਾ ਕਰਕੇ ਸਿਆਸਤ ਕਰ ਰਹੇ ਭਗਵੰਤ ਮਾਨ #LatestNews #PunjabGovt #punjabbjp #BhagwantMann #PTCNews Shiromani Akali Dal #arshdeepsinghkler

Posted by PTC News on Wednesday, December 27, 2023

ਮੁੱਖ ਮੰਤਰੀ ਭਗਵੰਤ ਮਾਨ (CM Bhagwant Mann) ਨੇ ਪੰਜਾਬ ਦੀ ਝਾਂਕੀ ਨੂੰ ਬਾਹਰ ਕਰਨ 'ਤੇ ਕੇਂਦਰ ਸਰਕਾਰ 'ਤੇ ਤਿੱਖਾ ਨਿਸ਼ਾਨਾ ਲਾਇਆ। ਉਨ੍ਹਾਂ ਕਿਹਾ ਕਿ ਕੇਂਦਰ ਲਗਾਤਾਰ ਪੰਜਾਬ ਨਾਲ ਧੋਖਾ ਕਰਦਾ ਆ ਰਿਹਾ ਹੈ। ਮੁੱਖ ਮੰਤਰੀ ਨੇ ਕਿਹਾ ਕਿ ਸਾਨੂੰ ਅੱਜ ਹੀ ਪੱਤਰ ਮਿਲਿਆ ਹੈ। 26 ਜਨਵਰੀ ਨੂੰ ਕੱਢੀ ਜਾਣ ਵਾਲੀ ਪਰੇਡ ਵਿੱਚ ਪੰਜਾਬ ਨੂੰ ਪੁੱਛਿਆ ਗਿਆ ਕਿ ਕੀ ਤੁਹਾਡੇ ਸੂਬੇ ਵਿੱਚੋਂ ਕੋਈ ਝਾਂਕੀ ਕੱਢੀ ਜਾਵੇਗੀ? ਅਸੀਂ ਇਸ ਬਾਰੇ ਕੇਂਦਰ ਸਰਕਾਰ ਨੂੰ 4 ਅਗਸਤ 2023 ਨੂੰ ਹੀ ਲਿਖਿਆ ਸੀ ਕਿ ਅਸੀਂ ਅਗਲੇ ਤਿੰਨ ਸਾਲਾਂ ਤੱਕ ਇਹ ਝਾਂਕੀ ਲਗਾਉਣੀ ਚਾਹੁੰਦੇ ਹਾਂ ? ਸਾਨੂੰ ਤਿੰਨ ਵਿਕਲਪ ਪੁੱਛੇ ਗਏ ਤਾਂ ਅਸੀਂ ਤਿੰਨ ਪ੍ਰਸਤਾਵ ਤਿਆਰ ਕੀਤੇ। ਪਹਿਲਾ- ਪੰਜਾਬ ਦੀਆਂ ਕੁਰਬਾਨੀਆਂ ਤੇ ਸ਼ਹਾਦਤਾਂ ਦਾ ਇਤਿਹਾਸ, ਮਾਈ ਭਾਗੋ- ਨਾਰੀ ਸ਼ਕਤੀਕਰਨ ਤੇ ਪੰਜਾਬ ਦਾ ਅਮੀਰ ਵਿਰਸਾ ਤੇ ਇਸਦੀ ਪੇਸ਼ਕਾਰੀ। ਅਸੀਂ ਸਾਰਿਆਂ ਦੇ ਦੋ-ਦੋ ਡਿਜ਼ਾਈਨ ਭੇਜੇ ਅਤੇ ਤਿੰਨ ਮੀਟਿੰਗਾਂ ਲਈ ਵੀ ਕੇਂਦਰ ਸਰਕਾਰ ਨਾਲ ਹੋਈਆਂ।

ਮੁੱਖ ਮੰਤਰੀ ਨੇ ਕਿਹਾ ਕਿ ਅੱਜ ਸਾਨੂੰ ਕੇਂਦਰ ਦੀ ਚਿੱਠੀ ਮਿਲ ਰਹੀ, ਜਿਸ ਵਿੱਚ ਨਾ ਪੰਜਾਬ ਦਾ ਨਾਂ ਹੈ ਅਤੇ ਨਾ ਹੀ ਦਿੱਲੀ ਦਾ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ 26 ਜਨਵਰੀ ਤੇ 15 ਅਗਸਤ ਦਾ ਭਾਜਪਾਕਰਨ ਤੇ ਭਗਵਾਂਕਰਨ ਕਰ ਰਹੀ ਹੈ, ਪੰਜਾਬ 'ਚ ਪ੍ਰਧਾਨ ਮੰਤਰੀ ਮੋਦੀ ਦੀਆਂ ਝਾਂਕੀਆਂ ਵਿਖਾਈਆਂ ਜਾ ਰਹੀਆਂ ਹਨ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਚਰਚਾਵਾਂ ਇਹ ਵੀ ਹਨ ਰਾਸ਼ਟਰੀ ਗੀਤ ਵਿਚੋਂ ਜਨ ਗਣ ਮਨ ਨੂੰ ਵੀ ਕੱਢਿਆ ਜਾ ਸਕਦਾ ਹੈ।

ਸੀਐਮ ਮਾਨ ਨੇ ਕਿਹਾ ਕਿ ਭਾਵੇਂ ਕੇਂਦਰ ਸਰਕਾਰ ਵੱਲੋਂ ਪੰਜਾਬ ਦੇ ਕੁਰਬਾਨੀਆਂ ਭਰੇ ਇਤਿਹਾਸ ਨੂੰ ਅਣਗੌਲਿਆਂ ਕਰਦੇ ਅਤੇ ਧੋਖਾ ਕਰਦੇ ਹੋਏ ਝਾਂਕੀਆਂ ਨੂੰ ਰੱਦ ਕਰ ਦਿੱਤਾ ਹੈ, ਪਰ ਉਹ ਹੁਣ ਇਨ੍ਹਾਂ ਝਾਕੀਆਂ ਨੂੰ ਪੰਜਾਬ 'ਚ ਕੱਢਣਗੇ ਅਤੇ ਉਨ੍ਹਾਂ ਉਪਰ ਕੇਂਦਰ ਵੱਲੋਂ ਰੱਦ ਕੀਤਾ ਹੋਇਆ ਲਿਖਿਆ ਜਾਵੇਗਾ। ਮੁੱਖ ਮੰਤਰੀ ਨੇ ਕਿਹਾ ਕਿ ਪਿਛਲੀ ਵਾਰ ਵੀ ਪੰਜਾਬ ਨਾਲ ਕੇਂਦਰ ਨੇ ਧੋਖਾ ਕਰਦੇ ਹੋਏ ਝਾਕੀ ਨਹੀਂ ਦਿਖਾਈ ਅਤੇ ਹੁਣ ਫੇਰ ਹੱਕ ਮਾਰਿਆ ਹੈ। ਉਨ੍ਹਾਂ ਕਿਹਾ ਕਿ ਅਸੀਂ ਇਸ ਸਬੰਧੀ ਰੋਸ ਵੱਜੋਂ ਕੇਂਦਰ ਨੂੰ ਚਿੱਠੀ ਵੀ ਲਿਖਾਂਗੇ ਅਤੇ ਮਿਲਾਂਗੇ ਵੀ।

ਕੇਂਦਰ ਵੱਲੋਂ ਪੰਜਾਬ ਨੂੰ ਦੂਜੀ ਵਾਰ ਗਣਤੰਤਰ ਦਿਵਸ ਪਰੇਡ 'ਚੋਂ ਕੀਤਾ ਬਾਹਰ

ਦੱਸ ਦੇਈਏ ਕਿ ਸਾਲ 2017 ਤੋਂ ਬਾਅਦ ਅਜਿਹਾ ਤੀਜੀ ਵਾਰ ਹੋਇਆ ਹੈ, ਜਦੋਂ ਪੰਜਾਬ ਦੀ ਝਾਂਕੀ ਨੂੰ ਗਣਤੰਤਰ ਦਿਵਸ ਦੀ ਪਰੇਡ ਵਿੱਚ ਸ਼ਾਮਲ ਨਾ ਕੀਤਾ ਗਿਆ ਹੋਵੇ। ਸਾਲ 26 ਜਨਵਰੀ 2023 ਦੀਆਂ ਝਾਕੀਆਂ ਵਿੱਚ ਵੀ ਕੇਂਦਰ ਸਰਕਾਰ ਵੱਲੋਂ ਪੰਜਾਬ ਨਾਲ ਮਤਰੇਆ ਸਲੂਕ ਕੀਤਾ ਗਿਆ ਸੀ ਅਤੇ ਪਰੇਡ 'ਚ ਪੰਜਾਬ ਦੀ ਝਾਂਕੀ ਸ਼ਾਮਲ ਨਹੀਂ ਕੀਤੀ ਗਈ ਸੀ, ਨਾਲ ਹੀ ਦਿੱਲੀ ਦੀ ਝਾਂਕੀ ਨੂੰ ਵੀ ਸੂਚੀ ਵਿੱਚੋਂ ਬਾਹਰ ਕੱਢਿਆ ਗਿਆ।

Related Post