Punjab On High Alert Amid HMPV : ਐਚਐਮਪੀਵੀ ਵਾਇਰਸ ਨੂੰ ਲੈ ਕੇ ਪੰਜਾਬ ’ਚ ਹਾਈ ਅਲਰਟ; ਸਿਹਤ ਮੰਤਰੀ ਨੇ ਦਿੱਤੀ ਮਾਸਕ ਪਾਉਣ ਦੀ ਸਲਾਹ
ਸਾਰੇ ਸੂਬਿਆਂ ਨੂੰ ਲਗਾਤਾਰ ਨਿਗਰਾਨੀ ਅਤੇ ਚੌਕਸੀ ਰੱਖਣ ਦੀ ਸਲਾਹ ਦਿੱਤੀ ਗਈ ਹੈ। ਹਾਲਾਂਕਿ, ਸਿਹਤ ਮੰਤਰਾਲੇ ਨੇ ਲੋਕਾਂ ਨੂੰ ਭਰੋਸਾ ਦਿੱਤਾ ਹੈ ਕਿ ਇਸ ਸੰਕਰਮਣ ਤੋਂ ਡਰਨ ਜਾਂ ਘਬਰਾਉਣ ਦੀ ਕੋਈ ਲੋੜ ਨਹੀਂ ਹੈ। ਪਰ ਚੌਕਸੀ ਦੀ ਲੋੜ ਹੈ।
Punjab On High Alert Amid HMPV : ਜਿਨ੍ਹਾਂ ਲੋਕਾਂ ਨੇ ਕੋਵਿਡ-19 ਦੇ ਪ੍ਰਭਾਵਾਂ ਦਾ ਸਾਹਮਣਾ ਕੀਤਾ ਹੈ, ਉਹ ਦੁਨੀਆ ਭਰ ਵਿੱਚ ਫੈਲ ਰਹੇ ਮਨੁੱਖੀ ਮੈਟਾਪਨੀਓਮੋਵਾਇਰਸ ਬਾਰੇ ਚਿੰਤਤ ਹਨ। ਚੀਨ ਤੋਂ ਫੈਲੇ ਇਸ ਇਨਫੈਕਸ਼ਨ ਨੇ ਭਾਰਤ ਵਿੱਚ ਵੀ ਦਸਤਕ ਦੇ ਦਿੱਤੀ ਹੈ। ਦੇਸ਼ ਵਿੱਚ ਐਚਐਮਪੀਵੀ ਦੇ ਮਾਮਲੇ ਸਾਹਮਣੇ ਆਉਣ ਤੋਂ ਬਾਅਦ ਕੇਂਦਰੀ ਸਿਹਤ ਮੰਤਰਾਲਾ ਅਲਰਟ ਮੋਡ 'ਤੇ ਹੈ।
ਸਾਰੇ ਸੂਬਿਆਂ ਨੂੰ ਲਗਾਤਾਰ ਨਿਗਰਾਨੀ ਅਤੇ ਚੌਕਸੀ ਰੱਖਣ ਦੀ ਸਲਾਹ ਦਿੱਤੀ ਗਈ ਹੈ। ਹਾਲਾਂਕਿ, ਸਿਹਤ ਮੰਤਰਾਲੇ ਨੇ ਲੋਕਾਂ ਨੂੰ ਭਰੋਸਾ ਦਿੱਤਾ ਹੈ ਕਿ ਇਸ ਸੰਕਰਮਣ ਤੋਂ ਡਰਨ ਜਾਂ ਘਬਰਾਉਣ ਦੀ ਕੋਈ ਲੋੜ ਨਹੀਂ ਹੈ। ਪਰ ਚੌਕਸੀ ਦੀ ਲੋੜ ਹੈ।
ਉੱਥੇ ਹੀ ਚੀਨ ਦੇ ਨਵੇਂ ਵਾਇਰਸ ਐਚਐਮਪੀਵੀ ਨੂੰ ਲੈ ਕੇ ਪੰਜਾਬ ਸਰਕਾਰ ਨੂੰ ਚੌਕਸ ਨਜਰ ਆ ਰਹੀ ਹੈ। ਦੱਸ ਦਈਏ ਕਿ ਸਿਹਤ ਮੰਤਰੀ ਡਾਕਟਰ ਬਲਬੀਰ ਸਿੰਘ ਨੇ ਐਚਐਮਪੀਵੀ ਨੂੰ ਲੈ ਕੇ ਹਿਦਾਇਤਾਂ ਦਿੱਤੀਆਂ ਅਤੇ ਇਸ ਸਬੰਧੀ ਕੀਤੇ ਜਾ ਰਹੇ ਇੰਤਜ਼ਾਮਾਂ ਬਾਰੇ ਵੀ ਜਾਣਕਾਰੀ ਦਿੱਤੀ।
ਸਿਹਤ ਮੰਤਰੀ ਡਾਕਟਰ ਬਲਬੀਰ ਸਿੰਘ ਨੇ ਦੱਸਿਆ ਕਿ ਪਟਿਆਲਾ ਦੇ ਰਾਜਿੰਦਰਾ ਹਸਪਤਾਲ ’ਚ ਪੁਖਤਾ ਇੰਤਜਾਮ ਕੀਤਾ ਗਿਆ ਹੈ। ਪੂਰੇ ਪੰਜਾਬ ’ਚ ਟੈਸਟਿੰਗ ਹੋ ਰਹੀ ਹੈ। ਵਾਇਰਸ ਨੂੰ ਲੈ ਕੇ ਘਬਰਾਉਣ ਦੀ ਲੋੜ ਨਹੀਂ ਹੈ। ਉਨ੍ਹਾਂ ਨੇ ਇਹ ਵੀ ਕਿਹਾ ਕਿ ਪੰਜਾਬ ’ਚ ਇੱਕ ਵੀ ਕੇਸ ਨਹੀਂ ਆਇਆ ਹੈ।
ਸਿਹਤ ਮੰਤਰੀ ਨੇ ਅੱਗੇ ਕਿਹਾ ਕਿ ਪੰਜਾਬ ਭਰ ’ਚ 1 ਸਾਲ ਤੋਂ ਛੋਟੇ ਬੱਚਿਆਂ ਅਤੇ ਬਜ਼ੁਰਗਾਂ ਨੂੰ ਪਰਹੇਜ਼ ਕਰਨਾ ਚਾਹੀਦਾ ਹੈ। ਫਿਲਹਾਲ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਹਲਾਤਾਂ ’ਤੇ ਪੂਰੀ ਨਜ਼ਰ ਰੱਖ ਰਹੇ ਹਨ।
ਉਨ੍ਹਾਂ ਨੇ ਇਹ ਵੀ ਕਿਹਾ ਕਿ ਕਮਜ਼ੋਰ ਇਮਿਊਨਿਟੀ ਵਾਲੇ ਲੋਕਾਂ ਅਤੇ 60 ਸਾਲ ਤੋਂ ਵੱਧ ਉਮਰ ਦੇ ਲੋਕਾਂ ਨੂੰ ਭੀੜ ਵਾਲੀਆਂ ਥਾਵਾਂ 'ਤੇ ਮਾਸਕ ਪਹਿਨਣ ਦੀ ਸਲਾਹ ਦਿੱਤੀ ਗਈ ਹੈ। ਮੰਤਰੀ ਨੇ ਅੱਗੇ ਕਿਹਾ ਕਿ ਇਹ ਵਾਇਰਸ ਕੋਰੋਨਾ ਜਿੰਨਾ ਗੰਭੀਰ ਨਹੀਂ ਹੈ। ਇਹ ਇੱਕ ਹਲਕਾ ਵਾਇਰਸ ਹੈ, ਜੋ ਫਲੂ ਵਰਗੇ ਲੱਛਣਾਂ ਦਾ ਕਾਰਨ ਬਣਦਾ ਹੈ। ਹਾਲਾਂਕਿ ਇਹ ਘਾਤਕ ਨਹੀਂ ਹੈ।
ਉੱਥੇ ਹੀ ਪੀਜੀਆਈ ਚੰਡੀਗੜ੍ਹ ਦੇ ਸੀਨੀਅਰ ਡਾਕਟਰ ਪ੍ਰੋਫੈਸਰ ਪੀਵੀਐਮ ਲਕਸ਼ਮੀ ਨੇ ਆਖਿਆ ਹੈ ਕਿ ਇਹ ਕੋਈ ਖਾਸ ਖਤਰਨਾਕ ਵਾਇਰਸ ਨਹੀਂ ਹੈ ਇਹ ਆਮ ਹੀ ਇੱਕ ਵਾਇਰਸ ਹੈ ਜੋ ਕਿ ਸਾਨੂੰ ਅਕਸਰ ਹੋ ਜਾਂਦਾ ਹੈ ਤੇ ਨਾ ਹੀ ਇਹ ਕੋਈ ਨਵਾਂ ਵਾਇਰਸ ਹੈ ਇਹ ਇੱਕ ਆਮ ਜੁਖਾਮ ਦੀ ਤਰ੍ਹਾਂ ਹੀ ਹੈ।
ਡਾਕਟਰ ਲਕਸ਼ਮੀ ਨੇ ਅੱਗੇ ਕਿਹਾ ਕਿ ਜੇਕਰ ਕੋਈ ਵੀ ਇਸ ਵਾਇਰਸ ਤੋਂ ਪੀੜਤ ਵੀ ਹੁੰਦਾ ਹੈ ਤਾਂ ਉਹ ਬਜ਼ੁਰਗ ਜਾਂ ਬੱਚੇ ਹਨ ਪਰ ਇਸਦੇ ਵਿੱਚ ਕੋਈ ਘਬਰਾਉਣ ਦੀ ਗੱਲ ਨਹੀਂ ਹੈ। ਆਮ ਇਲਾਜ ਲੈ ਕੇ ਹੀ ਇਸ ਤੋਂ ਠੀਕ ਹੋਇਆ ਜਾ ਸਕਦਾ ਹੈ। ਡਾਕਟਰ ਲਕਸ਼ਮੀ ਦਾ ਕਹਿਣਾ ਹੈ ਕਿ ਇਸ ਦੇ ਵਿੱਚ ਕੁਝ ਵੀ ਅਜਿਹਾ ਹਜੇ ਤੱਤ ਦਰਜ ਨਹੀਂ ਕੀਤਾ ਗਿਆ ਜਿਸ ਨਾਲ ਘਬਰਾਉਣ ਦੀ ਲੋੜ ਹੋਵੇ।
ਇਹ ਵੀ ਪੜ੍ਹੋ : Bhawanigarh School Bus Accident : ਸਕੂਲੀ ਬੱਚਿਆਂ ਨਾਲ ਭਰੀ ਨਿੱਜੀ ਬੱਸ ਹੋਈ ਭਿਆਨਕ ਹਾਦਸੇ ਦਾ ਸ਼ਿਕਾਰ, 11 ਵਿਦਿਆਰਥੀ ਜ਼ਖਮੀ