ਉਪ ਰਾਸ਼ਟਰਪਤੀ ਤੱਕ ਪਹੁੰਚਿਆ ਪੰਜਾਬ ਦੇ ਧੂੰਏਂ ਦਾ ਸੇਕ, ਹਲਵਾਰਾ ਹਵਾਈ ਅੱਡੇ 'ਤੇ ਨਹੀਂ ਮਿਲੀ ਜਹਾਜ਼ ਨੂੰ ਉਤਰਨ ਦੀ ਇਜਾਜ਼ਤ

Vice President Jagdeep Dhankhar Punjab Visit : ਉਪ ਰਾਸ਼ਟਰਪਤੀ ਨੇ ਆਪਣੇ ਲੁਧਿਆਣਾ ਵਿਖੇ ਦੋ ਸਮਾਗਮਾਂ 'ਚ ਹਿੱਸਾ ਲੈਣ ਪਹੁੰਚੇ ਸਨ, ਅਤੇ ਉਨ੍ਹਾਂ ਦੇ ਜਹਾਜ਼ ਨੂੰ ਹਲਵਾਰਾ ਹਵਾਈ ਅੱਡੇ 'ਤੇ ਉਤਾਰਿਆ ਜਾਣਾ ਸੀ, ਪਰ Poor visibility ਹੋਣ ਦੇ ਚਲਦੇ ਇਜਾਜ਼ਤ ਨਹੀਂ ਮਿਲੀ, ਜਿਸ ਪਿੱਛੋਂ ਅੰਮ੍ਰਿਤਸਰ 'ਚ ਜਹਾਜ਼ ਉਤਾਰਿਆ ਗਿਆ।

By  KRISHAN KUMAR SHARMA November 12th 2024 04:56 PM -- Updated: November 12th 2024 04:58 PM

Vice President Jagdeep Dhankhar Punjab Visit : ਪੰਜਾਬ 'ਚ ਧੂੰਏਂ ਦਾ ਅਸਰ ਕਿਵੇਂ ਪੈ ਰਿਹਾ ਹੈ। ਇਸਦੀ ਝਲਕ ਭਾਵੇਂ ਰੋਜ਼ਾਨਾ ਹੀ ਵੇਖਣ ਨੂੰ ਮਿਲ ਰਹੀ ਹੈ, ਪਰ ਅੱਜ ਧੂੰਏਂ ਦੇ ਅਸਰ ਕਾਰਨ ਘੱਟ ਵਿਜ਼ੀਬਿਲਟੀ ਕਾਰਨ ਦੇਸ਼ ਦੇ ਉਪ ਰਾਸ਼ਟਰਪਤੀ ਜਗਦੀਪ ਧਨਖੜ ਨੂੰ ਵੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ। ਉਪ ਰਾਸ਼ਟਰਪਤੀ ਨੇ ਆਪਣੇ ਲੁਧਿਆਣਾ ਵਿਖੇ ਦੋ ਸਮਾਗਮਾਂ 'ਚ ਹਿੱਸਾ ਲੈਣ ਪਹੁੰਚੇ ਸਨ, ਅਤੇ ਉਨ੍ਹਾਂ ਦੇ ਜਹਾਜ਼ ਨੂੰ ਹਲਵਾਰਾ ਹਵਾਈ ਅੱਡੇ 'ਤੇ ਉਤਾਰਿਆ ਜਾਣਾ ਸੀ, ਪਰ Poor visibility ਹੋਣ ਦੇ ਚਲਦੇ ਇਜਾਜ਼ਤ ਨਹੀਂ ਮਿਲੀ, ਜਿਸ ਪਿੱਛੋਂ ਅੰਮ੍ਰਿਤਸਰ 'ਚ ਜਹਾਜ਼ ਉਤਾਰਿਆ ਗਿਆ।

ਦੱਸ ਦਈਏ ਕਿ ਉਪ ਰਾਸ਼ਟਰਪਤੀ ਨੇ ਲੁਧਿਆਣਾ ਵਿਖੇ ਦੋ ਸਮਾਗਮਾਂ 'ਚ ਹਿੱਸਾ ਲੈਣਾ ਸੀ, ਜਿਸ ਲਈ ਹਲਵਾਰਾ 'ਚ ਜਹਾਜ਼ ਨਾ ਉਤਰਨ 'ਤੇ ਅੰਮ੍ਰਿਤਸਰ 'ਚ ਜਹਾਜ਼ ਉਤਾਰਿਆ ਗਿਆ। ਉਪ ਰਾਸ਼ਟਰਪਤੀ ਦੀ ਆਮਦ ਨੂੰ ਲੈ ਕੇ ਅੰਮ੍ਰਿਤਸਰ ਏਅਰਪੋਰਟ 'ਤੇ ਪ੍ਰਸ਼ਾਸਨਿਕ ਤੇ ਪੁਲਿਸ ਅਧਿਕਾਰੀਆਂ ਵੱਲੋਂ ਤੁਰਤ-ਫੁਰਤ ਪ੍ਰੋਟੋਕੋਲ ਅਨੁਸਾਰ ਤਿਆਰੀਆਂ ਕੀਤੀਆਂ ਗਈਆਂ। ਇਸਤੋਂ ਬਾਅਦ ਉਪ ਰਾਸ਼ਟਰਪਤੀ ਅੰਮ੍ਰਿਤਸਰ ਤੋਂ ਸੜਕੀ ਰਸਤੇ ਰਾਹੀਂ ਲੁਧਿਆਣਾ ਲਈ ਰਵਾਨਾ ਹੋਏ।

ਪੰਜਾਬ 'ਚ AQI ਲੈਵਲ 200

ਦੱਸ ਦਈਏ ਕਿ ਪੰਜਾਬ ਵਿੱਚ ਪਿਛਲੇ ਇੱਕ ਹਫਤੇ ਤੋਂ ਅਸਮਾਨ 'ਚ ਸੰਘਣੇ ਧੂੰਏ ਦੀ ਚਾਦਰ ਛਾਈ ਹੋਣ ਕਰਕੇ ਜਨ-ਜੀਵਨ ਬੁਰੀ ਤਰ੍ਹਾਂ ਪ੍ਰਭਾਵਤ ਹੋਇਆ ਹੈ ਤੇ ਨਾਲ ਹੀ ਅੰਮ੍ਰਿਤਸਰ ਏਅਰਪੋਰਟ 'ਤੇ ਫਲਾਈਟਾਂ ਵੀ ਪ੍ਰਭਾਵਤ ਹੋਈਆਂ ਹਨ। ਦੱਸ ਦਈਏ ਕਿ ਇਸ ਸਮੇਂ ਪੰਜਾਬ ਦੇ ਜ਼ਿਆਦਾਤਰ ਜ਼ਿਲ੍ਹਿਆਂ ਦਾ AQI ਲੈਵਲ ਕਰੀਬਨ 200 ਹੈ, ਉਥੇ ਹੀ ਚੰਡੀਗੜ੍ਹ 'ਚ ਇਹ ਲੈਵਲ 400 ਦੇ ਨੇੜੇ ਹੈ।

Related Post