Punjab MPs Oath Ceremony: ਪੰਜਾਬ ਦੇ 12 ਸੰਸਦ ਮੈਂਬਰਾਂ ਨੇ ਚੁੱਕੀ ਸਹੁੰ, ਸਾਰਿਆਂ ਨੇ ਪੰਜਾਬੀ ਭਾਸ਼ਾ ’ਚ ਲਿਆ ਹਲਫ਼

ਇਨ੍ਹਾਂ ਸੰਸਦ ਮੈਂਬਰਾਂ ਦੀ ਸੂਚੀ ਵਿੱਚ ਪੰਜਾਬ ਤੋਂ ਨਵੇਂ ਚੁਣੇ ਗਏ ਅੰਮ੍ਰਿਤਪਾਲ ਦਾ ਨਾਂ ਵੀ ਸ਼ਾਮਲ ਹੈ। ਸਪੀਕਰ ਨਵੇਂ ਚੁਣੇ ਗਏ ਸੰਸਦ ਮੈਂਬਰਾਂ ਨੂੰ ਸਹੁੰ ਚੁਕਾਈ।

By  Aarti June 25th 2024 11:12 AM -- Updated: June 25th 2024 01:40 PM

Punjab MPs Oath Ceremony: 18ਵੀਂ ਲੋਕ ਸਭਾ ਦਾ ਸੈਸ਼ਨ ਸ਼ੁਰੂ ਹੋ ਗਿਆ ਹੈ। ਅੱਜ ਨਵੇਂ ਚੁਣੇ ਗਏ ਸੰਸਦ ਮੈਂਬਰ ਸਹੁੰ ਚੁੱਕੀ। 25 ਜੂਨ ਨੂੰ ਪੰਜਾਬ ਦੇ 13 ਸੰਸਦ ਮੈਂਬਰਾਂ ਵਿੱਚੋਂ 12 ਮੈਂਬਰਾਂ ਨੇ ਸਹੁੰ ਚੁੱਕੀ ਹੈ। 

ਇਨ੍ਹਾਂ ਪੰਜਾਬ ਦੇ ਸਾਂਸਦਾਂ ਨੇ ਚੁੱਕੀ ਸਹੁੰ 

ਸੀਟ
ਪਾਰਟੀ ਦਾ ਨਾਂਅ
ਸਾਂਸਦ ਦਾ ਨਾਂਅ 
ਅੰਮ੍ਰਿਤਸਰ
ਕਾਂਗਰਸ
ਗੁਰਜੀਤ ਸਿੰਘ ਔਜਲਾ
ਬਠਿੰਡਾ
ਸ਼੍ਰੋਮਣੀ ਅਕਾਲੀ ਦਲ
ਹਰਸਿਮਰਤ ਕੌਰ ਬਾਦਲ
ਫਿਰੋਜ਼ਪੁਰ
ਕਾਂਗਰਸ
ਸ਼ੇਰ ਸਿੰਘ ਘੁਬਾਇਆ 
ਸੰਗਰੂਰ
ਆਮ ਆਦਮੀ ਪਾਰਟੀ
ਗੁਰਮੀਤ ਸਿੰਘ ਮੀਤ ਹੇਅਰ 
ਪਟਿਆਲਾ
ਕਾਂਗਰਸ
ਡਾ. ਧਰਮਵੀਰ ਸਿੰਘ ਗਾਂਧੀ 
ਜਲੰਧਰ (SC)
ਕਾਂਗਰਸ
ਚਰਨਜੀਤ ਸਿੰਘ ਚੰਨੀ
ਲੁਧਿਆਣਾ
ਕਾਂਗਰਸ
ਅਮਰਿੰਦਰ ਸਿੰਘ ਰਾਜਾ ਵੜਿੰਗ 
ਫਰੀਦਕੋਟ
ਆਜਾਦ
ਸਰਬਜੀਤ ਸਿੰਘ ਖਾਲਸਾ
ਸ੍ਰੀ ਫਤਿਹਗੜ੍ਹ ਸਾਹਿਬ
 ਕਾਂਗਰਸ
ਡਾ. ਅਮਰ ਸਿੰਘ
ਸ੍ਰੀ ਅਨੰਦਪੁਰ ਸਾਹਿਬ
ਆਮ ਆਦਮੀ ਪਾਰਟੀ
ਮਾਲਵਿੰਦਰ ਕੰਗ 
ਹੁਸ਼ਿਆਰਪੁਰ (SC)
ਆਮ ਆਦਮੀ ਪਾਰਟੀ
ਰਾਜ ਕੁਮਾਰ ਚੱਬੇਵਾਲ
ਗੁਰਦਾਸਪੁਰ
ਕਾਂਗਰਸ
 ਸੁਖਜਿੰਦਰ ਸਿੰਘ ਰੰਧਾਵਾ

ਦੱਸ ਦਈਏ ਕਿ ਪੰਜਾਬ ਦੇ ਸਾਰੇ ਸਾਂਸਦਾਂ ਨੇ ਪੰਜਾਬੀ ਦੇ ਵਿੱਚ ਹਲਫ ਲਿਆ। ਇਸ ਦੌਰਾਨ ਲਗਾਤਾਰ ਚੌਥੀ ਵਾਰ ਸਾਂਸਦ ਬਣੇ  ਹਰਸਿਮਰਤ ਕੌਰ ਬਾਦਲ ਨੇ ਵੀ ਹਲਫ ਲਿਆ। 

ਇਸ ਦੌਰਾਨ ਸਪੀਕਰ ਵੱਲੋਂ ਅੰਮ੍ਰਿਤਪਾਲ ਸਿੰਘ ਦਾ ਵੀ ਨਾਂ ਐਲਾਨਿਆ ਗਿਆ ਸੀ। ਪਰ ਉਹ ਨਹੀਂ ਆਏ। ਜਿਸ ਤੋਂ ਬਾਅਦ ਚਰਨਜੀਤ ਸਿੰਘ ਚੰਨੀ ਦਾ ਨਾਂ ਐਲਾਨਿਆ ਗਿਆ। 

ਅੰਮ੍ਰਿਤਪਾਲ ਸਿੰਘ ਨੇ ਨਹੀਂ ਚੁੱਕੀ ਸਹੁੰ ?

ਪੰਜਾਬ ਤੋਂ ਨਵੇਂ ਚੁਣੇ ਗਏ ਲੋਕ ਸਭਾ ਮੈਂਬਰਾਂ ਦੀ ਸੂਚੀ ਵਿੱਚ ਜੇਲ੍ਹ ਵਿੱਚ ਬੰਦ ‘ਵਾਰਿਸ ਪੰਜਾਬ ਦੇ’ ਦੇ ਮੁਖੀ ਅੰਮ੍ਰਿਤਪਾਲ ਸਿੰਘ ਦਾ ਨਾਂ ਵੀ ਸ਼ਾਮਲ ਸੀ, ਜੋ ਖਡੂਰ ਸਾਹਿਬ ਸੀਟ ਤੋਂ ਜਿੱਤੇ ਸਨ।

ਵਾਰਿਸ ਪੰਜਾਬ ਦੇ ਮੁਖੀ ਅਤੇ ਖਡੂਰ ਸਾਹਿਬ ਤੋਂ ਨਵੇਂ ਚੁਣੇ ਗਏ ਸਾਂਸਦ ਅੰਮ੍ਰਿਤਪਾਲ ਸਿੰਘ ਅਤੇ ਉਨ੍ਹਾਂ ਦੇ ਨੌਂ ਸਾਥੀਆਂ ਦੀ ਨੈਸ਼ਨਲ ਸਕਿਉਰਿਟੀ ਐਕਟ (ਐਨਐਸਏ) ਨਜ਼ਰਬੰਦੀ ਵਿੱਚ ਇੱਕ ਸਾਲ ਦਾ ਵਾਧਾ ਕੀਤਾ ਗਿਆ ਹੈ, ਜਿਸ ਤੋਂ ਇਹ ਸਪੱਸ਼ਟ ਹੈ ਕਿ ਅੰਮ੍ਰਿਤਪਾਲ ਸਿੰਘ ਸਹੁੰ ਚੁੱਕ ਸਮਾਗਮ ਵਿੱਚ ਸ਼ਾਮਲ ਨਹੀਂ ਹੋ ਸਕਣਗੇ। 

ਜੇਲ੍ਹ ’ਚ ਬੰਦ ਹਨ ਅੰਮ੍ਰਿਤਪਾਲ ਸਿੰਘ

ਦੱਸ ਦਈਏ ਕਿ ਸੰਸਦ ਮੈਂਬਰਾਂ ਦੇ ਸਹੁੰ ਚੁੱਕਣ ਤੋਂ ਬਾਅਦ, ਅਗਲਾ ਮਹੱਤਵਪੂਰਨ ਕਦਮ ਨਵੇਂ ਲੋਕ ਸਭਾ ਸਪੀਕਰ ਦੀ ਚੋਣ ਹੋਵੇਗੀ, ਜੋ ਭਾਰਤ ਦੇ ਸੰਸਦ ਦੇ ਹੇਠਲੇ ਸਦਨ ਦੇ ਕੰਮਕਾਜ ਵਿੱਚ ਇੱਕ ਮਹੱਤਵਪੂਰਨ ਸਥਿਤੀ ਹੈ।

18ਵੀਂ ਲੋਕ ਸਭਾ ਦਾ ਪਹਿਲਾ ਇਜਲਾਸ 24 ਜੂਨ ਤੋਂ ਸ਼ੁਰੂ ਹੋਇਆ ਹੈ ਅਤੇ 3 ਜੁਲਾਈ ਨੂੰ ਸਮਾਪਤ ਹੋਵੇਗਾ। ਰਾਜ ਸਭਾ ਦਾ 264ਵਾਂ ਸੈਸ਼ਨ ਵੀ 27 ਜੂਨ ਨੂੰ ਸ਼ੁਰੂ ਹੋਵੇਗਾ ਅਤੇ 3 ਜੁਲਾਈ ਨੂੰ ਸਮਾਪਤ ਹੋਵੇਗਾ।

Related Post