Ladhowal Toll Plaza New Price : ਪੰਜਾਬ ਦੇ ਸਭ ਤੋਂ ਮਹਿੰਗੇ ਟੋਲ ਪਲਾਜ਼ਾ ਦੇ ਮੁੜ ਵਧੇ ਰੇਟ, ਜਾਣੋ ਕਿਹੜੇ ਵਾਹਨ ਦੇ ਕਿੰਨੇ ਲੱਗਣਗੇ ਪੈਸੇ

ਮਿਲੀ ਜਾਣਕਾਰੀ ਅਨੁਸਾਰ ਨੈਸ਼ਨਲ ਹਾਈਵੇਅ ਅਥਾਰਟੀ ਨੇ ਲੁਧਿਆਣਾ-ਜਲੰਧਰ ਹਾਈਵੇਅ 'ਤੇ ਲਾਡੋਵਾਲ ਟੋਲ ਪਲਾਜ਼ਾ 'ਤੇ ਟੋਲ ਦਰਾਂ ਵਿੱਚ ਵਾਧੇ ਦਾ ਐਲਾਨ ਕੀਤਾ ਹੈ। ਇਹ ਵਾਧਾ ਤਕਰੀਬਨ 5 ਫੀਸਦ ਕੀਤਾ ਗਿਆ ਹੈ।

By  Aarti March 29th 2025 07:07 PM -- Updated: March 29th 2025 07:48 PM

Ladhowal Toll Plaza New Price :  ਪੰਜਾਬ ਦੇ ਸਭ ਤੋਂ ਮਹਿੰਗੇ ਲਾਡੋਵਾਲ ਟੋਲ ਪਲਾਜ਼ਾ ਤੋਂ ਲੰਘਣ ਵਾਲੇ ਲੋਕਾਂ ਅਤੇ ਡਰਾਈਵਰਾਂ ਲਈ ਵੱਡੀ ਖ਼ਬਰ ਹੈ। ਦਰਅਸਲ ਨੈਸ਼ਨਲ ਹਾਈਵੇਅ ਅਥਾਰਟੀ ਨੇ ਲਾਡੋਵਾਲ ਟੋਲ ਪਲਾਜ਼ਾ ਦੀ ਕੀਮਤ ’ਚ ਮੁੜ ਤੋਂ ਵਾਧਾ ਕਰ ਦਿੱਤਾ ਹੈ ਜਿਸ ਦਾ ਅਸਰ ਉਨ੍ਹਾਂ ਦੀਆਂ ਜੇਬਾਂ ’ਤੇ ਪਵੇਗਾ। 

ਮਿਲੀ ਜਾਣਕਾਰੀ ਅਨੁਸਾਰ ਨੈਸ਼ਨਲ ਹਾਈਵੇਅ ਅਥਾਰਟੀ ਨੇ ਲੁਧਿਆਣਾ-ਜਲੰਧਰ ਹਾਈਵੇਅ 'ਤੇ ਲਾਡੋਵਾਲ ਟੋਲ ਪਲਾਜ਼ਾ 'ਤੇ ਟੋਲ ਦਰਾਂ ਵਿੱਚ ਵਾਧੇ ਦਾ ਐਲਾਨ ਕੀਤਾ ਹੈ। ਇਹ ਵਾਧਾ ਤਕਰੀਬਨ 5 ਫੀਸਦ ਕੀਤਾ ਗਿਆ ਹੈ। ਜਿਸ ਨਾਲ ਹਲਕੇ ਵਾਹਨ ਤੋਂ ਲੈ ਕੇ ਵੱਡੇ ਕਮਰਸ਼ੀਅਲ ਵਾਹਨਾਂ ’ਤੇ ਅਸਰ ਪਵੇਗਾ। ਇਹ ਕੀਮਤਾਂ ਇੱਕ ਅਪ੍ਰੈਲ ਤੋਂ ਲਾਗੂ ਹੋ ਜਾਣਗੀਆਂ। 

ਵਾਹਨਇੱਕ ਪਾਸੇ ਜਾਣ ਦੀ ਕੀਮਤਦੋ ਪਾਸੇ ਜਾਣ ਦੀ ਕੀਮਤ 
ਕਾਰ230 ਰੁਪਏ345 ਰੁਪਏ 
ਹਲਕੇ ਕਮਰਸ਼ੀਅਲ ਵਾਹਨ370 ਰੁਪਏ555 ਰੁਪਏ 
ਬੱਸ ਅਤੇ ਟਰੱਕ ਟੂ ਐਕਸਲ775 ਰੁਪਏ1160 ਰੁਪਏ
3 ਐਕਸਲ ਕਮਰਸ਼ੀਅਲ ਵਾਹਨ845 ਰੁਪਏ1245 ਰੁਪਏ 
ਮਲਟੀ ਐਕਸਲ ਵਾਹਨ1215 ਰੁਪਏ1820 ਰੁਪਏ 

ਕਾਬਿਲੇਗੌਰ ਹੈ ਕਿ ਪਿਛਲੇ ਸਾਲ ਦੋ ਵਾਰ ਟੋਲ ਪਲਾਜ਼ਾ ਦੀ ਕੀਮਤ ’ਚ ਵਾਧਾ ਹੋਇਆ ਸੀ। ਹੁਣ ਮਾਰਚ ਤੋਂ ਬਾਅਦ ਦੂਜਾ ਸਾਲ ਸ਼ੁਰੂ ਹੋ ਜਾਂਦਾ ਜਿਸ ਨਾਲ ਐਨਐਚਏਆਈ ਵੱਲੋਂ ਕੀਮਤਾਂ ’ਚ ਵਾਧਾ ਕੀਤਾ ਗਿਆ ਹੈ। 

ਇਹ ਵੀ ਪੜ੍ਹੋ : ਜਾਨੋਂ ਮਾਰਨ ਦੀਆਂ ਧਮਕੀਆਂ ਦੇਣ ਤੋਂ ਪਿੱਛੇ ਹੱਟ ਕੇ ਜਤਿੰਦਰ ਭੰਗੂ ਨੇ ਸਾਬਤ ਕੀਤਾ ਕਿ ਉਹ ਕਾਇਰ ਇਨਸਾਨ : ਐਡਵੋਕੇਟ ਅਰਸ਼ਦੀਪ ਸਿੰਘ ਕਲੇਰ

Related Post