Kangana Ranaut Slap Row: ਕੰਗਨਾ ਰਣੌਤ ਮੰਗੇ ਮੁਆਫੀ, ਜੇਕਰ ਨਹੀਂ ਮੰਗਦੀ ਤਾਂ ਉਸਦਾ ਪੰਜਾਬ ਆਉਣ ’ਤੇ ਹੋਵੇਗਾ ਘਿਰਾਓ- ਪੰਜਾਬ ਕਿਸਾਨ ਕਾਂਗਰਸ

ਕਿਰਨਜੀਤ ਸੰਧੂ ਦਾ ਕਹਿਣਾ ਹੈ ਕਿ ਇਸ ਮਾਮਲੇ ਦੇ ਵਿੱਚ ਕੰਗਨਾ ਰਨੌਤ ਨੂੰ ਮਾਫੀ ਮੰਗਣੀ ਚਾਹੀਦੀ ਹੈ ਉਹ ਲਗਾਤਾਰ ਪੰਜਾਬੀਆਂ ਉੱਤੇ ਵੱਡੇ ਇਲਜ਼ਾਮ ਲਾ ਰਹੀ ਹੈ।

By  Aarti June 8th 2024 02:28 PM

Kangana Ranaut Slap Row:ਕੰਗਨਾ ਰਨੌਤ ਵਾਲੇ ਕੇਸ ਦੇ ਵਿੱਚ ਪੰਜਾਬ ਕਿਸਾਨ ਕਾਂਗਰਸ ਦੇ ਪ੍ਰਧਾਨ ਕਿਰਨਜੀਤ ਸਿੰਘ ਸੰਧੂ ਨੇ ਕੁਲਵਿੰਦਰ ਕੌਰ ਦੇ ਹੱਕ ਦੇ ਵਿੱਚ ਅੱਜ ਇੱਕ ਪ੍ਰੈਸ ਕਾਨਫਰਸ ਕੀਤੀ ਹੈ। ਇਸ ਦੌਰਾਨ ਉਨ੍ਹਾਂ ਨੇ ਮੰਗ ਕੀਤੀ ਕਿ ਕੰਗਨਾ ਰਣੌਤ ਨੂੰ ਇਸ ਮਾਮਲੇ ’ਚ ਮੁਆਫੀ ਮੰਗਣੀ ਚਾਹੀਦੀ ਹੈ। 

ਕਿਰਨਜੀਤ ਸੰਧੂ ਦਾ ਕਹਿਣਾ ਹੈ ਕਿ ਇਸ ਮਾਮਲੇ ਦੇ ਵਿੱਚ ਕੰਗਨਾ ਰਨੌਤ ਨੂੰ ਮਾਫੀ ਮੰਗਣੀ ਚਾਹੀਦੀ ਹੈ ਉਹ ਲਗਾਤਾਰ ਪੰਜਾਬੀਆਂ ਉੱਤੇ ਵੱਡੇ ਇਲਜ਼ਾਮ ਲਾ ਰਹੀ ਹੈ। ਜੇਕਰ ਕੰਗਨਾ ਮੁਆਫੀ ਨਹੀਂ ਮੰਗਦੀ ਤਾਂ ਜਦ ਵੀ ਉਹ ਪੰਜਾਬ ਆਵੇਗੀ ਜਾਂ ਹਿਮਾਚਲ ਜਾਵੇਗੀ ਤਾਂ ਉਸਦਾ ਘਿਰਾਓ ਕੀਤਾ ਜਾਵੇਗਾ।

ਉੱਥੇ ਉਨ੍ਹਾਂ ਨੇ ਆਖਿਆ ਹੈ ਕਿ ਇਸ ਮਾਮਲੇ ਦੇ ਵਿੱਚ ਉਹ ਤਮਾਮ ਕਿਸਾਨ ਜਥੇਬੰਦੀਆਂ ਦੇ ਨਾਲ ਹਨ। ਕਿਰਨਜੀਤ ਸਿੰਧੂ ਦਾ ਕਹਿਣਾ ਹੈ ਕਿ ਪੰਜਾਬ ਦੇ ਮੁੱਖ ਮੰਤਰੀ ਨੇ ਵੀ ਇਸ ਮਾਮਲੇ ਦੇ ਵਿੱਚ ਕੋਈ ਸਹੀ ਰੋਲ ਅਦਾ ਨਹੀਂ ਕੀਤਾ ਉਹ ਕੇਵਲ ਆਪਣੇ ਦਿੱਲੀ ਦੇ ਅਕਾਵਾਂ ਨੂੰ ਖੁਸ਼ ਕਰਨ ਦੇ ਵਿੱਚ ਲੱਗਾ ਹੋਇਆ ਹੈ ਇਸੇ ਕਰਕੇ ਕੁਲਵਿੰਦਰ ਕੌਰ ਤੇ ਐਫ ਆਈਆਰ ਵੀ ਦਰਜ ਕੀਤੀ ਗਈ ਹੈ।

ਸੰਧੂ ਨੇ ਆਖਿਆ ਹੈ ਕਿ ਅਸੀਂ ਆਪਣੀ ਪਾਰਟੀ ਪੰਜਾਬ ਕਾਂਗਰਸ ਨਾਲ ਵੀ ਗੱਲ ਕੀਤੀ ਹੈ ਤੇ ਸਾਡੇ ਐਮਪੀ ਇਸ ਮਸਲੇ ਨੂੰ ਲੋਕ ਸਭਾ ਦੇ ਵਿੱਚ ਵੀ ਚੁੱਕਣਗੇ।

ਕਾਬਿਲੇਗੌਰ ਹੈ ਕਿ ਵੀਰਵਾਰ ਨੂੰ ਚੰਡੀਗੜ੍ਹ ਅੰਤਰਰਾਸ਼ਟਰੀ ਹਵਾਈ ਅੱਡੇ 'ਤੇ ਸੁਰੱਖਿਆ ਜਾਂਚ ਦੌਰਾਨ ਕੰਗਨਾ ਰਣੌਤ ਨੂੰ ਮਹਿਲਾ ਸੁਰੱਖਿਆ ਕਰਮਚਾਰੀ ਕੁਲਵਿੰਦਰ ਕੌਰ ਨੇ ਥੱਪੜ ਮਾਰ ਦਿੱਤਾ ਸੀ। ਕਿਸਾਨ ਅੰਦੋਲਨ ਦੌਰਾਨ ਕੰਗਨਾ ਦੀ ਬਿਆਨਬਾਜ਼ੀ ਤੋਂ ਥੱਪੜ ਮਹਿਲਾ ਗੁੱਸੇ 'ਚ ਸੀ। ਹਿਮਾਚਲ ਪ੍ਰਦੇਸ਼ ਦੇ ਮੰਡੀ ਸੰਸਦੀ ਹਲਕੇ ਤੋਂ ਜਿੱਤਣ ਤੋਂ ਬਾਅਦ ਕੰਗਨਾ ਦਿੱਲੀ 'ਚ ਭਾਜਪਾ ਦੀ ਬੈਠਕ 'ਚ ਸ਼ਾਮਲ ਹੋਣ ਜਾ ਰਹੀ ਸੀ। ਉਸ ਨੇ ਚੰਡੀਗੜ੍ਹ ਹਵਾਈ ਅੱਡੇ ਤੋਂ ਵਿਸਤਾਰਾ ਏਅਰਲਾਈਨਜ਼ ਦੀ ਫਲਾਈਟ ਨੰਬਰ ਯੂਕੇ-707 ਰਾਹੀਂ ਰਵਾਨਾ ਹੋਣਾ ਸੀ।

Related Post