Farmers And Centre Minister Meeting Update : ਕਿਸਾਨਾਂ ਤੇ ਕੇਂਦਰ ਸਰਕਾਰ ਵਿਚਾਲੇ 6ਵੀਂ ਗੇੜ ਦੀ ਮੀਟਿੰਗ ’ਚ ਅਜੇ ਵੀ ਨਹੀਂ ਬਣੀ ਗੱਲ ! ਜਾਣੋ ਕਦੋਂ ਹੋਵੇਗੀ ਅਗਲੀ ਮੀਟਿੰਗ

ਕਿਸਾਨਾਂ ਦੇ ਵਫ਼ਦ ਅਤੇ ਕੇਂਦਰ ਸਰਕਾਰ ਵਿਚਕਾਰ ਚੰਡੀਗੜ੍ਹ ਵਿੱਚ ਛੇਵੇਂ ਗੇੜ ਦੀ ਗੱਲਬਾਤ ਹੋਈ। ਕੇਂਦਰੀ ਮੰਤਰੀ ਸ਼ਿਵਰਾਜ ਸਿੰਘ ਚੌਹਾਨ, ਪ੍ਰਹਿਲਾਦ ਜੋਸ਼ੀ ਅਤੇ ਪਿਊਸ਼ ਗੋਇਲ ਗੱਲਬਾਤ ਲਈ ਆਏ।

By  Aarti February 22nd 2025 09:13 PM
Farmers And Centre Minister Meeting Update : ਕਿਸਾਨਾਂ ਤੇ ਕੇਂਦਰ ਸਰਕਾਰ ਵਿਚਾਲੇ 6ਵੀਂ ਗੇੜ ਦੀ ਮੀਟਿੰਗ ’ਚ ਅਜੇ ਵੀ ਨਹੀਂ ਬਣੀ ਗੱਲ ! ਜਾਣੋ ਕਦੋਂ ਹੋਵੇਗੀ ਅਗਲੀ ਮੀਟਿੰਗ

Farmers And Centre Minister Meeting Update :  ਫਸਲਾਂ ਅਤੇ ਹੋਰ ਮੰਗਾਂ 'ਤੇ ਘੱਟੋ-ਘੱਟ ਸਮਰਥਨ ਮੁੱਲ ਲਈ ਅੰਦੋਲਨ ਕਰ ਰਹੇ ਕਿਸਾਨਾਂ ਦੇ ਵਫ਼ਦ ਅਤੇ ਕੇਂਦਰ ਸਰਕਾਰ ਵਿਚਕਾਰ ਚੰਡੀਗੜ੍ਹ ਵਿੱਚ ਛੇਵੇਂ ਗੇੜ ਦੀ ਗੱਲਬਾਤ ਹੋਈ। ਕੇਂਦਰੀ ਮੰਤਰੀ ਸ਼ਿਵਰਾਜ ਸਿੰਘ ਚੌਹਾਨ, ਪ੍ਰਹਿਲਾਦ ਜੋਸ਼ੀ ਅਤੇ ਪਿਊਸ਼ ਗੋਇਲ ਗੱਲਬਾਤ ਲਈ ਆਏ। ਪੰਜਾਬ ਸਰਕਾਰ ਵੱਲੋਂ ਖੇਤੀਬਾੜੀ ਮੰਤਰੀ ਗੁਰਮੀਤ ਸਿੰਘ ਖੁੱਡੀਆਂ, ਵਿੱਤ ਮੰਤਰੀ ਹਰਪਾਲ ਚੀਮਾ ਅਤੇ ਲਾਲ ਚੰਦ ਕਟਾਰੂਚੱਕ ਪਹੁੰਚੇ। 

ਦੱਸ ਦਈਏ ਕਿ ਤਕਰੀਬਨ 3 ਘੰਟੇ ਚੱਲੀ ਮੀਟਿੰਗ ’ਚ ਅਜੇ ਵੀ ਕੋਈ ਗੱਲ ਨਹੀਂ ਬਣੀ ਹੈ। ਕਿਸਾਨਾਂ ਅਤੇ ਕੇਂਦਰ ਵਿਚਾਲੇ ਅਗਲੀ ਮੀਟਿੰਗ 19 ਮਾਰਚ ਨੂੰ ਹੋਵੇਗੀ। ਹਾਲਾਂਕਿ ਇਸ ਮੀਟਿੰਗ ਨੂੰ ਲੈ ਕੇ ਵਿੱਤ ਮੰਤਰੀ ਦਾ ਕਹਿਣਾ ਹੈ ਕਿ ਮੀਟਿੰਗ ਬਹੁਤ ਹੀ ਸੁਖਾਲੇ ਮਾਹੌਲ ’ਚ ਹੋਈ ਹੈ ਅਤੇ ਐਮਐਸਪੀ ਨੂੰ ਲੈ ਕੇ ਚਰਚਾ ਹੋਈ ਹੈ। 


ਮੀਟਿੰਗ ਦੀਆਂ ਕੁਝ ਤਸਵੀਰਾਂ ਵੀ ਸਾਹਮਣੇ ਆਈਆਂ ਹਨ ਜਿਨ੍ਹਾਂ ’ਚ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਵੀ ਬੈਠੇ ਹੋਏ ਨਜ਼ਰ ਆ ਰਹੇ ਹਨ। ਦੱਸ ਦਈਏ ਕਿ ਅੱਜ ਜਗਜੀਤ ਸਿੰਘ ਡੱਲੇਵਾਲ ਦਾ ਮਰਨ ਵਰਤ 89ਵੇਂ ਦਿਨ ’ਚ ਸ਼ਾਮਲ ਹੋ ਗਿਆ ਹੈ। 


ਮੀਟਿੰਗ ਸ਼ੁਰੂ ਹੋਣ ਤੋਂ ਪਹਿਲਾਂ ਜਿਵੇਂ ਹੀ  ਤਿੰਨੋਂ ਮੰਤਰੀ ਮੀਟਿੰਗ ਲਈ ਪਹੁੰਚੇ ਤਾਂ ਇਨ੍ਹਾਂ ਤਿੰਨਾਂ ਨੇ ਸਭ ਤੋਂ ਪਹਿਲਾਂ ਜਗਜੀਤ ਸਿੰਘ ਡੱਲੇਵਾਲ ਦਾ ਹਾਲਚਾਲ ਪੁੱਛਿਆ। 


ਸੰਯੁਕਤ ਕਿਸਾਨ ਮੋਰਚਾ ਗੈਰ ਸਿਆਸੀ ਦੇ ਮੁਖੀ ਜਗਜੀਤ ਸਿੰਘ ਡੱਲੇਵਾਲ ਅਤੇ ਕਿਸਾਨ ਮਜ਼ਦੂਰ ਮੋਰਚਾ ਦੇ ਆਗੂ ਸਰਵਣ ਸਿੰਘ ਪੰਧੇਰ ਦੀ ਅਗਵਾਈ ਵਿੱਚ 28 ਕਿਸਾਨ ਆਗੂ ਸ਼ਾਮਲ ਹੋਏ। ਡੱਲੇਵਾਲ ਨੂੰ ਐਂਬੂਲੈਂਸ ਰਾਹੀਂ ਖਨੌਰੀ ਸਰਹੱਦ ਤੋਂ ਚੰਡੀਗੜ੍ਹ ਲਿਆਂਦਾ ਗਿਆ ਹੈ। ਡੱਲੇਵਾਲ ਨੇ 14 ਫਰਵਰੀ ਨੂੰ ਹੋਈ ਮੀਟਿੰਗ ਵਿੱਚ ਵੀ ਸ਼ਿਰਕਤ ਕੀਤੀ ਸੀ, ਜਦੋਂ ਉਨ੍ਹਾਂ ਕਿਹਾ ਸੀ ਕਿ ਕੇਂਦਰ ਨਾਲ ਕਿਸਾਨਾਂ ਦੀ ਮੀਟਿੰਗ ਸਕਾਰਾਤਮਕ ਰਹੀ। 


ਕਿਸਾਨਾਂ ਦੀਆਂ ਮੰਗਾਂ

  1. ਸਾਰੀਆਂ ਫਸਲਾਂ 'ਤੇ MSP ਖਰੀਦ ਦੀ ਗਾਰੰਟੀ ਦਾ ਕਾਨੂੰਨ ਬਣੇ
  2. ਡਾ. ਸਵਾਮੀਨਾਥਨ ਰਿਪੋਰਟ ਦੇ ਅਧਾਰ 'ਤੇ ਫਸਲਾਂ ਦੀ ਕੀਮਤ ਤੈਅ ਹੋਵੇ
  3. DAP ਖਾਦ ਦੀ ਕਮੀ ਦੂਰ ਕੀਤੀ ਜਾਵੇ
  4. ਕਿਸਾਨਾਂ ਤੇ ਖੇਤ ਮਜ਼ਦੂਰਾਂ ਦਾ ਕਰਜ਼ਾ ਮੁਆਫ ਹੋਵੇ ਤੇ ਪੈਨਸ਼ਨ ਦਿੱਤੀ ਜਾਵੇ
  5. ਜ਼ਮੀਨ ਐਕਵਾਇਰ ਐਕਟ 2013 ਮੁੜ ਤੋਂ ਲਾਗੂ ਕੀਤਾ ਜਾਵੇ
  6. ਲਖੀਮਪੁਰ ਖੀਰੀ ਹਿੰਸਾ ਮਾਮਲੇ 'ਚ ਦੋਸ਼ੀਆਂ 'ਤੇ ਕਾਰਵਾਈ ਕੀਤੀ ਜਾਵੇ
  7. ਮੁਕਤ ਵਪਾਰ ਸਮਝੌਤੇ ਉੱਤੇ ਰੋਕ ਲਗਾਈ ਜਾਵੇ
  8. ਸ਼ਹੀਦ ਕਿਸਾਨ ਦੇ ਪਰਿਵਾਰ ਨੂੰ ਸਰਕਾਰੀ ਨੌਕਰੀ ਤੇ ਮੁਆਵਜ਼ਾ ਦਿੱਤਾ ਜਾਵੇ
  9. ਬਿਜਲੀ ਸੋਧ ਬਿੱਲ 2020 ਰੱਦ ਕੀਤਾ ਜਾਵੇ
  10. ਮਨਰੇਗਾ ਰਾਹੀਂ ਹਰ ਸਾਲ ਲੋਕਾਂ ਨੂੰ ਕੰਮ ਤੇ 700 ਰੁਪਏ ਦਿਹਾੜੀ ਦਿੱਤੀ ਜਾਵੇ
  11. ਨਕਲੀ ਬੀਜ ਤੇ ਖਾਦ ਵਾਲੀਆਂ ਕੰਪਨੀਆਂ ਖ਼ਿਲਾਫ ਬਣੇ ਸਖ਼ਤ ਕਾਨੂੰਨ
  12. ਮਿਰਚ, ਹਲਦੀ, ਮਸਾਲਿਆਂ 'ਤੇ ਕੌਮੀ ਕਮਿਸ਼ਨ ਦਾ ਗਠਨ ਹੋਵੇ
  13. ਸੰਵਿਧਾਨ ਦੀ 5ਵੀਂ ਸੂਚੀ ਲਾਗੂ ਕਰ ਆਦੀਵਾਸੀਆਂ ਦੀ ਜ਼ਮੀਨ ਦੀ ਲੁੱਟ ਬੰਦ

ਇਹ ਵੀ ਪੜ੍ਹੋ : Punjab Government Non Existent Department : ਪੰਜਾਬ ਸਰਕਾਰ ਦਾ 'ਭੂਤੀਆ ਵਿਭਾਗ' ; ਸੱਤਾ ਦੇ ਨਸ਼ੇ ਕਾਰਨ 20 ਮਹੀਨਿਆਂ ਬਾਅਦ ਖੁੱਲ੍ਹੀ ਮਾਨ ਸਰਕਾਰ ਦੀ ਜਾਗ, ਜਾਣੋ ਕਿਸ ਨੂੰ ਬਣਾਇਆ ਸੀ ਮੰਤਰੀ

Related Post