ਬੇਅਦਬੀ ਮਾਮਲੇ ਦੀ CBI ਜਾਂਚ ਦੀ ਮੰਗ ਤੇ HC ਦਾ ਵੱਡਾ ਫੈਸਲਾ, ਜਾਣੋ ਰਾਮ ਰਹੀਮ ਨੂੰ ਮਿਲੀ ਕਿਹੜੀ ਰਾਹਤ

By  KRISHAN KUMAR SHARMA March 20th 2024 06:31 PM

ਪੀਟੀਸੀ ਨਿਊਜ਼ ਡੈਸਕ: ਬੇਅਦਬੀ ਮਾਮਲੇ ਦੀ ਸੀਬੀਆਈ ਜਾਂਚ ਦੀ ਮੰਗ ਕਰਦੀ ਪਟੀਸ਼ਨ 'ਤੇ ਪੰਜਾਬ ਐਂਡ ਹਰਿਆਣਾ ਹਾਈਕੋਰਟ ਦਾ ਫੈਸਲਾ ਸਾਹਮਣੇ ਆਇਆ ਹੈ। ਬੁੱਧਵਾਰ ਹਾਈ ਕੋਰਟ ਨੇ ਫੈਸਲਾ ਕਰਦਿਆਂ ਬੇਅਦਬੀ ਮਾਮਲੇ ਦੀ ਸੀਬੀਆਈ ਜਾਂਚ ਦੀ ਡੇਰਾ ਮੁਖੀ ਗੁਰਮੀਤ ਰਾਮ ਰਹੀਮ (ram-rahim) ਦੀ ਮੰਗ ਨੂੰ ਵੱਡੀ ਬੈਂਚ ਕੋਲ ਸੁਣਵਾਈ ਲਈ ਭੇਜ ਦਿੱਤਾ ਹੈ।

ਸੁਣਵਾਈ ਦੌਰਾਨ ਅੱਜ ਹਾਈਕੋਰਟ ਦੇ ਜਸਟਿਸ ਵਿਨੋਦ ਭਾਰਦਵਾਜ ਦੀ ਸਿੰਗਲ ਬੈਂਚ ਨੇ ਮਾਮਲੇ ਨੂੰ ਲੈ ਕੇ ਆਪਣੇ ਫੈਸਲੇ ਵਿੱਚ ਕਈ ਸਵਾਲ ਖੜ੍ਹੇ ਕੀਤੇ ਹਨ ਜਿਵੇਂ ਕਿ...

1. ਕੀ ਵਿਧਾਨ ਸਭਾ ਕੋਈ ਮਤਾ ਪਾਸ ਕਰਕੇ ਕਿਸੇ ਕੇਸ ਦੀ ਜਾਂਚ ਕਿਸੇ ਜਾਂਚ ਏਜੰਸੀ ਨੂੰ ਸੌਂਪ ਸਕਦੀ ਹੈ?

2. ਕੀ ਹਾਈਕੋਰਟ ਅਜਿਹੇ ਕੇਸ ਦੀ ਸੁਣਵਾਈ ਕਰ ਸਕਦੀ ਹੈ ਜਿਸ 'ਤੇ ਸੁਪਰੀਮ ਕੋਰਟ ਨੇ ਆਪਣਾ ਫੈਸਲਾ ਦਿੱਤਾ ਹੋਵੇ ਅਤੇ ਹਾਈ ਕੋਰਟ ਨੇ ਉਸੇ ਕੇਸ ਦੇ ਹੋਰ ਦੋਸ਼ੀਆਂ ਦੀ ਸਮਾਨ ਮੰਗ ਨੂੰ ਰੱਦ ਕਰ ਦਿੱਤਾ ਹੋਵੇ?

3. ਕੀ ਰਾਜ ਸਰਕਾਰ ਉਸ ਕੇਸ ਵਿੱਚ ਆਪਣਾ ਨੋਟੀਫਿਕੇਸ਼ਨ ਵਾਪਸ ਲੈ ਸਕਦੀ ਹੈ ਜਿਸਦੀ ਜਾਂਚ ਪਹਿਲਾਂ ਨੋਟੀਫਾਈ ਕਰਕੇ ਸੀਬੀਆਈ ਨੂੰ ਸੌਂਪ ਦਿੱਤੀ ਗਈ ਹੈ ਅਤੇ ਸੀਬੀਆਈ ਨੇ ਉਸ ਕੇਸ ਵਿੱਚ ਐਫਆਈਆਰ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ ਅਤੇ ਜਾਂਚ ਰਿਪੋਰਟ ਵੀ ਤਿਆਰ ਕੀਤੀ ਗਈ ਹੈ?

4. ਕੀ ਹਾਈ ਕੋਰਟ ਦੇ ਸਿੰਗਲ ਬੈਂਚ, ਜਿਸ ਨੇ ਸਰਕਾਰ ਦੇ ਨੋਟੀਫਿਕੇਸ਼ਨ ਨੂੰ ਵਾਪਸ ਲੈਣ ਦੇ ਫੈਸਲੇ ਨੂੰ ਬਰਕਰਾਰ ਰੱਖਿਆ ਹੈ, ਜੇਕਰ ਕੋਈ ਹੋਰ ਦੋਸ਼ੀ ਦੁਬਾਰਾ ਉਸੇ ਨੋਟੀਫਿਕੇਸ਼ਨ ਨੂੰ ਵਾਪਸ ਲੈਣ ਦੀ ਮੰਗ ਕਰਦਾ ਹੈ ਤਾਂ ਉਸ ਦੀ ਸੁਣਵਾਈ ਹੋ ਸਕਦੀ ਹੈ?

ਹਾਈਕੋਰਟ ਦਾ ਕਹਿਣਾ ਹੈ ਕਿ ਹਾਈਕੋਰਟ ਦਾ ਸਿੰਗਲ ਬੈਂਚ ਇਸ ਮਾਮਲੇ 'ਚ ਪਹਿਲਾਂ ਹੀ ਆਪਣਾ ਫੈਸਲਾ ਦੇ ਚੁੱਕਾ ਹੈ, ਇਸ ਲਈ ਹੁਣ ਸਿੰਗਲ ਬੈਂਚ ਇਸ 'ਤੇ ਦੁਬਾਰਾ ਸੁਣਵਾਈ ਕਰਨ ਦੇ ਸਮਰੱਥ ਨਹੀਂ ਹੈ। ਇਸ ਲਈ ਜਸਟਿਸ ਵਿਨੋਦ ਭਾਰਦਵਾਜ ਦੀ ਸਿੰਗਲ ਬੈਂਚ ਨੇ ਮਾਮਲੇ ਨੂੰ ਵੱਡੇ ਬੈਂਚ ਕੋਲ ਭੇਜ ਦਿੱਤਾ ਹੈ। ਅਜਿਹਾ ਕਰਨ ਲਈ ਡੇਰਾ ਮੁਖੀ (Dera Sirsa Chief) ਦੀ ਇਹ ਪਟੀਸ਼ਨ ਹਾਈ ਕੋਰਟ ਦੇ ਚੀਫ਼ ਜਸਟਿਸ ਨੂੰ ਭੇਜ ਦਿੱਤੀ ਗਈ ਹੈ। ਹੁਣ ਇਸ ਪਟੀਸ਼ਨ 'ਤੇ ਚੀਫ਼ ਜਸਟਿਸ ਨਵੇਂ ਬੈਂਚ ਦਾ ਗਠਨ ਕਰਕੇ ਇਸ ਮਾਮਲੇ ਦੀ ਸੁਣਵਾਈ ਦਾ ਹੁਕਮ ਦੇ ਸਕਦੇ ਹਨ।

ਹਾਲਾਂਕਿ ਸੁਣਵਾਈ ਦੌਰਾਨ ਅਗਲੇ ਹੁਕਮਾਂ ਤੱਕ ਹਾਈਕੋਰਟ (punjab-haryana-high-court) ਨੇ ਇਸ ਮਾਮਲੇ ਵਿੱਚ ਡੇਰਾ ਮੁਖੀ (dera-chief) ਨੂੰ ਅੰਤਰਿਮ ਰਾਹਤ ਦੇ ਦਿੱਤੀ ਹੈ ਅਤੇ ਇਸ ਮਾਮਲੇ ਵਿੱਚ ਉਸਦੇ ਖਿਲਾਫ ਚੱਲ ਰਹੇ ਮੁਕੱਦਮੇ 'ਤੇ ਰੋਕ ਲਗਾ ਦਿੱਤੀ ਹੈ।

ਇਹ ਵੀ ਪੜ੍ਹੋ:

- IPL 2024 ਦੀ ਮੇਜ਼ਬਾਨੀ ਲਈ ਤਿਆਰ ਪੰਜਾਬ ਦਾ ਨਵਾਂ ਸਟੇਡੀਅਮ, ਪੰਜਾਬ ਕਿੰਗਜ਼ ਦੇ ਮੈਚ ਨਾਲ ਹੋਵੇਗੀ ਸ਼ੁਰੂਆਤ

- iPhone ਤੋਂ Android 'ਚ ਟਰਾਂਸਫਰ ਕਰਨਾ ਚਾਹੁੰਦੇ ਹੋ ਵਟਸਐਪ ਚੈਟ ? ਤਾਂ ਇਥੇ ਜਾਣੋ ਆਸਾਨ ਤਰੀਕਾ

- ਪੰਜਾਬ ਦੇ ਸਾਰੇ ਪੁਲਿਸ ਅਧਿਕਾਰੀ/ਕਰਮਚਾਰੀ ਚੋਣ ਕਮਿਸ਼ਨ ਦੇ ਡੈਪੂਟੇਸ਼ਨ 'ਤੇ: ਸਿਬਿਨ ਸੀ

- Holi Bank Holiday: ਹੋਲੀ ਕਾਰਨ ਬੈਂਕਾਂ 'ਚ ਰਹਿਣਗੀਆਂ ਛੁੱਟੀਆਂ, ਜ਼ਰੂਰੀ ਕੰਮ ਹੁਣ ਪੂਰੇ ਕਰੋ

Related Post