Punjab CM Mann vs Governor: ਪੰਜਾਬ ਰਾਜਪਾਲ ਨੇ ਪੈਂਡਿੰਗ ਬਿੱਲਾਂ ’ਤੇ ਦਸਤਖਤ ਕਰਨ ਤੋਂ ਕੀਤਾ ਇਨਕਾਰ, ਇਹ ਬਿੱਲ ਪਏ ਹਨ ਪੈਂਡਿੰਗ

ਪੰਜਾਬ ਦੇ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਕੋਲ ਪੰਜਾਬ ਯੂਨੀਵਰਸਿਟੀ ਲਾਅ ਸੋਧ ਬਿੱਲ 2023, ਸਿੱਖ ਗੁਰਦੁਆਰਾ ਸੋਧ ਬਿੱਲ 2023 ਅਤੇ ਪੰਜਾਬ ਪੁਲਿਸ ਸੋਧ ਬਿੱਲ ਰਿਜ਼ਰਵ ਰੱਖੇ ਹੋਏ ਹਨ।

By  Aarti December 6th 2023 02:28 PM -- Updated: December 6th 2023 03:38 PM

Punjab CM Mann vs Governor: ਪੰਜਾਬ ਦੇ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਨੇ ਇੱਕ ਵਾਰ ਫਿਰ ਪੰਜਾਬ ਸਰਕਾਰ ਵੱਲੋਂ ਭੇਜੇ ਤਿੰਨ ਬਿੱਲਾਂ 'ਤੇ ਦਸਤਖਤ ਕਰਨ ਤੋਂ ਇਨਕਾਰ ਕਰ ਦਿੱਤਾ ਹੈ। ਉਨ੍ਹਾਂ ਵੱਲੋਂ ਕਿਹਾ ਗਿਆ ਹੈ ਕਿ ਉਹ ਦੇਸ਼ ਦੇ ਰਾਸ਼ਟਰਪਤੀ ਨਾਲ ਸਲਾਹ ਕਰਕੇ ਹੀ ਇਨ੍ਹਾਂ ਤਿੰਨਾਂ ਬਿੱਲਾਂ ਬਾਰੇ ਅਗਲੀ ਕਾਰਵਾਈ ਕਰਨਗੇ।

ਦੱਸ ਦਈਏ ਕਿ ਪੰਜਾਬ ਦੇ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਕੋਲ ਪੰਜਾਬ ਯੂਨੀਵਰਸਿਟੀ ਲਾਅ ਸੋਧ ਬਿੱਲ 2023, ਸਿੱਖ ਗੁਰਦੁਆਰਾ ਸੋਧ ਬਿੱਲ 2023 ਅਤੇ ਪੰਜਾਬ ਪੁਲਿਸ ਸੋਧ ਬਿੱਲ ਰਿਜ਼ਰਵ ਰੱਖੇ ਹੋਏ ਹਨ ਜਿਨ੍ਹਾਂ ’ਤੇ ਉਨ੍ਹਾਂ ਨੇ ਦਸਤਖਤ ਕਰਨ ਤੋਂ ਇਨਕਾਰ ਕਰ ਦਿੱਤਾ ਹੈ। 

ਜੇਕਰ ਇਨ੍ਹਾਂ ਬਿੱਲਾਂ ’ਤੇ ਵਿਸਤਾਰ ਨਾਲ ਸਮਝਿਆ ਜਾਵੇ ਤਾਂ ਇਨ੍ਹਾਂ ’ਚ ਇੱਕ ਬਿੱਲ ਜੋ ਕਿ ਯੂਨੀਵਰਸਿਟੀ ਸੋਧ ਬਿੱਲ 2023 ਹੈ ਉਹ ਰਾਜਪਾਲ ਦੀ ਥਾਂ ਮੁੱਖ ਮੰਤਰੀ ਨੂੰ ਯੂਨੀਵਰਸਿਟੀ ਦਾ ਚਾਂਸਲਰ ਬਣਾਉਣ ਨਾਲ ਸਬੰਧਿਤ ਹੈ। ਜਦਕਿ ਦੂਜੇ ਬਿੱਲ ਪੰਜਾਬ ਪੁਲਿਸ ਸੋਧ ਬਿੱਲ ’ਚ ਡੀਜੀਪੀ ਦੀ ਪੂਰੀ ਨਿਯੁਕਤੀ ਪ੍ਰਕਿਰਿਆ ਸਰਕਾਰ ਦੇ ਹੱਥਾਂ ’ਚ ਦੇਣ ਨਾਲ ਜੁੜਿਆ ਹੋਇਆ ਹੈ। ਇਸ ਤੋਂ ਇਲਾਵਾ ਸਿੱਖ ਗੁਰਦੁਆਰਾ ਸੋਧ ਬਿੱਲ 2023 ਸ੍ਰੀ ਦਰਬਾਰ ਸਾਹਿਬ ਤੋਂ ਗੁਰਬਾਣੀ ਦੇ ਪ੍ਰਸਾਰਣ ਨਾਲ ਜੁੜਿਆ ਹੋਇਆ ਹੈ। 

ਇਹ ਵੀ ਪੜ੍ਹੋ: ਗੋਗਾਮੇੜੀ ਕਤਲ ਮਾਮਲਾ: ਰਾਜਸਥਾਨ ਪੁਲਿਸ ਪ੍ਰਸ਼ਾਸਨ ਦੀ ਵੱਡੀ ਲਾਪਰਵਾਹੀ? ਪੰਜਾਬ ਪੁਲਿਸ ਵੱਲੋਂ ਭੇਜੇ ਅਲਰਟ ਨੂੰ ਕੀਤਾ ਅਣਗੌਲਿਆਂ!

Related Post