Punjab Playway School New Guidelines : ਪੰਜਾਬ ਸਰਕਾਰ ਨੇ ਪਲੇਅਵੇਅ ਸਕੂਲਾਂ ਲਈ ਜਾਰੀ ਕੀਤੇ ਦਿਸ਼ਾ-ਨਿਰਦੇਸ਼, ਪਾਲਣਾ ਨਾ ਹੋਣ ’ਤੇ ਹੋਵੇਗੀ ਇਹ ਵੱਡੀ ਕਾਰਵਾਈ

ਦੱਸ ਦਈਏ ਕਿ ਜੇਕਰ ਕਿਸੇ ਨੇ ਵੀ ਇਨ੍ਹਾਂ ਦਿਸ਼ਾ ਨਿਰਦੇਸ਼ ਦੀ ਪਾਲਣਾ ਨਹੀਂ ਕੀਤੀ ਤਾਂ ਉਸ ਪਲੇਅਵੇਅ ਸਕੂਲ ਦੀ ਮਾਨਤਾ ਰੱਦ ਕਰ ਦਿੱਤੀ ਜਾਵੇਗੀ।

By  Aarti December 11th 2024 01:56 PM

Punjab Playway School New Guidelines :  ਪੰਜਾਬ ਸਰਕਾਰ ਵੱਲੋਂ ਪਲੇਅਵੇਅ ਸਕੂਲਾਂ ਲਈ ਨਵੀਆਂ ਗਾਇਡਲਾਈਨਜ਼ ਜਾਰੀ ਕੀਤੀਆਂ ਗਈਆਂ ਹਨ। ਇਹ ਜਾਣਕਾਰੀ ਕੈਬਨਿਟ ਮੰਤਰੀ ਡਾ.ਬਲਜੀਤ ਕੌਰ ਵੱਲੋਂ ਵਿਸਥਾਰ ਨਾਲ ਸਾਂਝੀ ਕੀਤੀ ਗਈ ਹੈ। ਇਨ੍ਹਾਂ ਹੀ ਨਹੀਂ ਜੇਕਰ ਕਿਸੇ ਨੇ ਵੀ ਇਨ੍ਹਾਂ ਦਿਸ਼ਾ ਨਿਰਦੇਸ਼ ਦੀ ਪਾਲਣਾ ਨਹੀਂ ਕੀਤੀ ਤਾਂ ਉਸ ਪਲੇਅਵੇਅ ਸਕੂਲ ਦੀ ਮਾਨਤਾ ਰੱਦ ਕਰ ਦਿੱਤੀ ਜਾਵੇਗੀ। 

ਪੰਜਾਬ ਸਰਕਾਰ ਵੱਲੋਂ ਪਲੇਅਵੇਅ ਸਕੂਲਾਂ ਲਈ ਨਵੇਂ ਦਿਸ਼ਾ-ਨਿਰਦੇਸ਼

  • ਛੋਟੇ ਬੱਚਿਆਂ ਨੂੰ ਮਾਨਤਾ ਪ੍ਰਾਪਤ ਪਲੇਅਵੇਅ ਸਕੂਲਾਂ ‘ਚ ਹੀ ਭੇਜੋ
  • ਪਲੇਅਵੇਅ ਸਕੂਲਾਂ ‘ਚ ਇੱਕ ਟੀਚਰ 20 ਬੱਚਿਆਂ ਨੂੰ ਹੀ ਪੜ੍ਹਾਵੇ
  • ਸਕੂਲ ਦੀ ਬਾਊਂਡਰੀ ਪੂਰੀ ਤਰ੍ਹਾਂ ਸੁਰੱਖਿਅਤ ਹੋਵੇ
  • ਖੇਡਣ ਦੀ ਥਾਂ ਹੋਵੇ, ਬੱਚਿਆਂ ਲਈ ਪੀਣ ਵਾਲਾ ਸਾਫ਼ ਪਾਣੀ ਹੋਵੇ
  • ਮੁੰਡੇ ਤੇ ਕੁੜੀਆਂ ਲਈ Toilet ਵੱਖੋ ਵੱਖਰੇ ਹੋਣ
  • ਪਲੇਅਵੇਅ ਸਕੂਲਾਂ ‘ਚ CCTV ਹੋਣਾ ਲਾਜ਼ਮੀ
  • ਬੱਚਿਆਂ ਨੂੰ ਮਾਰਨਾ ਜਾਂ ਝਿੜਕਣਾ ਪੂਰੀ ਤਰ੍ਹਾਂ ਗ਼ੈਰ ਕਾਨੂੰਨੀ
  • ਪੇਰੈਂਟਸ-ਟੀਚਰ ਐਸੋਸੀਏਸ਼ਨ ਵੀ ਬਣਾਈ ਜਾਵੇਗੀ
  • ਪਲੇਅਵੇਅ ਸਕੂਲਾਂ ‘ਚ ਰੈਸਟ ਰੂਮ ਹੋਣਾ ਵੀ ਜ਼ਰੂਰੀ
  • ਫਾਇਰ ਸੇਫ਼ਟੀ ਸਿਸਟਮ ਹੋਣਾ ਜ਼ਰੂਰੀ
  • ਜੰਕ ਫੂਡ ਪੂਰੀ ਤਰ੍ਹਾਂ ਬੈਨ ਰਹੇਗਾ
  • ਨਿਯਮਾਂ ਦੀ ਉਲੰਘਣਾਂ ਕਰਨ ‘ਤੇ ਪਲੇਅਵੇਅ ਸਕੂਲਾਂ ਦੀ ਮਾਨਤਾ ਰੱਦ ਹੋਵੇਗੀ
  • ਦਾਖ਼ਲੇ ਲਈ ਮਾਪਿਆਂ ਦਾ ਇੰਟਰਵੀਊ ਨਹੀਂ ਹੋਵੇਗਾ’
  • ਸਾਰੇ ਰੂਮ ਹਵਾਦਾਰ ਹੋਣੇ ਚਾਹੀਦੇ ਹਨ

ਇਹ ਵੀ ਪੜ੍ਹੋ : PRTC Bus Strike Latest News : ਨਵੇਂ ਸਾਲ ਦੀ ਸ਼ੁਰੂਆਤ ’ਚ ਸਫ਼ਰ ਕਰਨ ਵਾਲੇ ਹੋਣਗੇ ਪਰੇਸ਼ਾਨ; ਇੰਨ੍ਹੇ ਦਿਨਾਂ ਤੱਕ ਰਹੇਗਾ ਬੱਸਾਂ ਦਾ ਚੱਕਾ ਜਾਮ

Related Post