RC tax : ਪੰਜਾਬੀਆਂ ’ਤੇ ਪੈ ਗਿਆ ਟੈਕਸ ਦਾ ਹੋਰ ਭਾਰ ! ਨਵੀਂ ਕਾਰ ਜਾਂ ਮੋਟਰਸਾਈਕਲ ਲੈਣ ਬਾਰੇ ਸੋਚ ਰਹੇ ਹੋ ਤਾਂ ਪੜ੍ਹੋ ਇਹ ਖਬਰ

ਪੰਜਾਬ ਸਰਕਾਰ ਨੇ ਵਾਹਨਾਂ ਦੀ ਰਜਿਸਟ੍ਰੇਸ਼ਨ ਫੀਸ ਵਧਾ ਦਿੱਤੀ ਹੈ। ਹੁਣ ਨਵਾਂ ਮੋਟਰਸਾਈਕਲ ਅਤੇ ਨਵੀਂ ਕਾਰ ਖਰੀਦਣ ਲਈ ਗਾਹਕ ਨੂੰ ਜ਼ਿਆਦਾ ਖਰਚਾ ਕਰਨਾ ਹੋਵੇਗਾ। ਪੜ੍ਹੋ ਪੂਰੀ ਖਬਰ...

By  Dhalwinder Sandhu August 21st 2024 08:22 PM

Punjab government has increased the RC tax of new vehicles : ਜੇਕਰ ਤੁਸੀਂ ਨਵਾਂ ਵਾਹਨ ਖਰੀਦਣ ਬਾਰੇ ਸੋਚ ਰਹੇ ਹੋ ਤਾਂ ਪਹਿਲਾਂ ਇਹ ਖਬਰ ਪੜ੍ਹੋ ਕਿਉਂਕਿ ਤੁਹਾਡੀ ਜੇਬ ਢਿੱਲੀ ਹੋਣ ਵਾਲੀ ਹੈ। ਪੰਜਾਬ 'ਚ ਮਹਿੰਗੇ ਪੈਟਰੋਲ ਅਤੇ ਡੀਜ਼ਲ ਦੀ ਮਾਰ ਝੱਲ ਰਹੇ ਖਪਤਕਾਰਾਂ ਨੂੰ ਹੁਣ ਨਵਾਂ ਵਾਹਨ ਖਰੀਦਣ 'ਤੇ ਵੀ ਜ਼ਿਆਦਾ ਪੈਸੇ ਦੇਣੇ ਪੈਣਗੇ। ਪੰਜਾਬ ਸਰਕਾਰ ਨੇ ਵਾਹਨਾਂ ਦੀ ਰਜਿਸਟ੍ਰੇਸ਼ਨ ਫੀਸ ਵਧਾ ਦਿੱਤੀ ਹੈ। ਹੁਣ ਤੱਕ ਵਾਹਨਾਂ ਦੀ ਰਜਿਸਟ੍ਰੇਸ਼ਨ ਲਈ ਵਸੂਲੀ ਜਾਣ ਵਾਲੀ ਫੀਸ ਵਿੱਚ ਹੁਣ ਹੋਰ ਵਾਧਾ ਕੀਤਾ ਗਿਆ ਹੈ। ਹੁਣ ਨਵਾਂ ਮੋਟਰਸਾਈਕਲ ਅਤੇ ਨਵੀਂ ਕਾਰ ਖਰੀਦਣ ਲਈ ਗਾਹਕ ਨੂੰ ਜ਼ਿਆਦਾ ਖਰਚਾ ਕਰਨਾ ਹੋਵੇਗਾ।

1.5 ਤੋਂ 2 ਫੀਸਦੀ ਟੈਕਸ ਵਧਾਇਆ ਟੈਕਸ

ਪੰਜਾਬ ਸਰਕਾਰ ਦੁਆਰਾ ਜਾਰੀ ਕੀਤੀ ਨੋਟੀਫਿਕੇਸ਼ਨ ਦੇ ਮੁਤਾਬਿਕ ਇੱਕ ਲੱਖ ਰੁਪਏ ਦੇ ਮੋਟਰਸਾਈਕਲ ਅਤੇ ਚਾਰ ਪਈਆਂ ਵਾਲੇ ਵਾਹਨਾਂ ’ਤੇ ਟੈਕਸ ਵਧਾਇਆ ਗਿਆ। ਮੌਜੂਦਾ ਨਵੀਂ ਨੋਟੀਫਿਕੇਸ਼ਨ ਦੇ ਵਿੱਚ ਆਰਸੀ ਬਣਵਾਉਣ ’ਤੇ 1.5 ਤੋਂ 2 ਫੀਸਦੀ ਟੈਕਸ ਵਧਾਇਆ ਗਿਆ ਹੈ।

ਨਿੱਜੀ ਵਰਤੋਂ ਲਈ ਦੋ ਪਹੀਆ ਵਾਹਨ ਉੱਤੇ ਟੈਕਸ ਦਰਾਂ (Personalized motor vehicle two wheeler)

  • ਜੋ ਪਹਿਲਾਂ 7 ਫੀਸਦ ਸੀ ਹੁਣ ਵਧਾ ਕੇ 7.5 ਫੀਸਦ ਕਰ ਦਿੱਤਾ ਗਿਆ ਹੈ।
  • ਜੋ ਪਹਿਲਾਂ 9 ਫੀਸਦ ਸੀ ਹੁਣ ਵਧਾ ਕੇ 10 ਫੀਸਦ ਕਰ ਦਿੱਤਾ ਗਿਆ ਹੈ।
  • ਜੋ ਪਹਿਲਾਂ 10 ਫੀਸਦ ਸੀ ਹੁਣ ਵਧਾ ਕੇ 11 ਫੀਸਦ ਕਰ ਦਿੱਤਾ ਗਿਆ ਹੈ।

ਨਿੱਜੀ ਵਰਤੋਂ ਲਈ 4 ਪਹੀਆ ਵਾਹਨ ਉੱਤੇ ਟੈਕਸ ਦਰਾਂ (Personalized Four wheeler )

  • ਜੋ ਪਹਿਲਾਂ 9 ਫੀਸਦ ਸੀ ਹੁਣ ਵਧਾ ਕੇ 9.5 ਫੀਸਦ ਕਰ ਦਿੱਤਾ ਗਿਆ ਹੈ।
  • ਜੋ ਪਹਿਲਾਂ 11 ਫੀਸਦ ਸੀ ਹੁਣ ਵਧਾ ਕੇ 12 ਫੀਸਦ ਕਰ ਦਿੱਤਾ ਗਿਆ ਹੈ।
  • ਜੋ ਪਹਿਲਾਂ 12 ਫੀਸਦ ਸੀ ਹੁਣ ਵਧਾ ਕੇ 13 ਫੀਸਦ ਕਰ ਦਿੱਤਾ ਗਿਆ ਹੈ।

Related Post