Holiday in Punjab : ਪੰਜਾਬ ਚ ਇੱਕ ਹੋਰ ਸਰਕਾਰੀ ਛੁੱਟੀ ਦਾ ਐਲਾਨ, ਪੜ੍ਹੋ ਪੂਰੀ ਖ਼ਬਰ

Public Holiday in Punjab : ਪੰਜਾਬ ਸਰਕਾਰ ਵੱਲੋਂ ਇੱਕ ਹੋਰ ਸਰਕਾਰੀ ਛੁੱਟੀ ਦਾ ਐਲਾਨ ਕੀਤਾ ਗਿਆ ਹੈ। ਸਰਕਾਰ ਵੱਲੋਂ ਇਹ ਛੁੱਟੀ 26 ਫਰਵਰੀ ਨੂੰ ਹਿੰਦੂ ਤਿਉਹਾਰ ਮਹਾਂਸ਼ਿਵਰਾਤਰੀ ਦੇ ਸਬੰਧ 'ਚ ਐਲਾਨੀ ਗਈ ਹੈ।

By  KRISHAN KUMAR SHARMA February 13th 2025 02:31 PM -- Updated: February 13th 2025 02:37 PM

MahaShivratri Holiday : ਪੰਜਾਬ ਸਰਕਾਰ ਵੱਲੋਂ ਇੱਕ ਹੋਰ ਸਰਕਾਰੀ ਛੁੱਟੀ ਦਾ ਐਲਾਨ ਕੀਤਾ ਗਿਆ ਹੈ। ਸਰਕਾਰ ਵੱਲੋਂ ਇਹ ਛੁੱਟੀ 26 ਫਰਵਰੀ ਨੂੰ ਹਿੰਦੂ ਤਿਉਹਾਰ ਮਹਾਂਸ਼ਿਵਰਾਤਰੀ ਦੇ ਸਬੰਧ 'ਚ ਐਲਾਨੀ ਗਈ ਹੈ।

ਪੰਜਾਬ ਭਰ ਵਿੱਚ ਇਸ ਦਿਨ ਸਾਰੇ ਸਰਕਾਰੀ ਅਤੇ ਪ੍ਰਾਈਵੇਟ ਸਕੂਲ-ਕਾਲਜ, ਵਿਦਿਅਕ ਅਦਾਰੇ ਤੇ ਵਪਾਰਕ ਇਕਾਈਆਂ ਅਤੇ ਸਰਕਾਰੀ ਦਫਤਰ ਬੰਦ ਰਹਿਣਗੇ।

ਦੱਸ ਦਈਏ ਕਿ ਇਸ ਵਾਰ ਮਹਾਂਸ਼ਿਵਰਾਤਰੀ ਦਾ ਤਿਉਹਾਰ 26 ਫਰਵਰੀ ਨੂੰ ਮਨਾਇਆ ਜਾ ਰਿਹਾ ਹੈ, ਜਿਸ ਨੂੰ ਲੈ ਕੇ ਹਿੰਦੂ ਧਰਮ ਦੇ ਇਸ ਪਵਿੱਤਰ ਤਿਉਹਾਰ ਦੇ ਮੱਦੇਨਜ਼ਰ ਸ਼ਰਧਾਲੂਆਂ ਦੀਆਂ ਭਾਵਨਾਵਾਂ ਨੂੰ ਮੁੱਖ ਰੱਖਦਿਆਂ ਪੰਜਾਬ ਸਰਕਾਰ ਵੱਲੋਂ ਇਸ ਛੁੱਟੀ ਦਾ ਐਲਾਨ ਕੀਤਾ ਗਿਆ ਹੈ।

Related Post