Exit Poll 2024 : ਐਗਜ਼ਿਟ ਪੋਲ 'ਚ NDA ਦੀ ਵੱਡੀ ਜਿੱਤ ਨਾਲ ਵਾਪਸੀ ਦੀ ਭਵਿੱਖਬਾਣੀ, ਵੇਖੋ ਪੰਜਾਬ 'ਚ ਕੌਣ ਮਾਰ ਰਿਹਾ ਬਾਜ਼ੀ

Exit Poll 2024: ਹਾਲਾਂਕਿ ਇਹ 400 ਪਾਰ ਦੇ ਦਾਅਵੇ 'ਤੇ ਤਾਂ ਖਰਾ ਨਹੀਂ ਉਤਰਦੇ ਵਿਖਾਈ ਦੇ ਰਹੇ। ਪਰ 4 ਨੈਸ਼ਨਲ ਚੈਨਲਾਂ ਆਰ. ਪਬਲਿਕ ਟੀਵੀ ਚੈਨਲ, ਮੈਟਰਿਕਸ, ਇੰਡੀਆ ਨਿਊਜ਼ ਟੀਵੀ, ਦੇ ਨਤੀਜਿਆਂ 'ਚ ਐਨਡੀਏ ਗਠਜੋੜ ਨੂੰ 300 ਤੋਂ ਵੱਧ ਸੀਟਾਂ ਮਿਲਦੀਆਂ ਨਜ਼ਰ ਆ ਰਹੀਆਂ ਹਨ।

By  KRISHAN KUMAR SHARMA June 1st 2024 07:41 PM -- Updated: June 2nd 2024 08:24 AM

Exit Poll Result 2024 : ਲੋਕ ਸਭਾ ਚੋਣਾਂ (Lok Sabha Exit Poll 2024) ਦਾ ਆਖਰੀ ਗੇੜ ਖ਼ਤਮ ਹੋ ਗਿਆ ਹੈ। ਹੁਣ ਲੋਕ ਸਭਾ ਚੋਣਾਂ ਦੇ ਨਤੀਜੇ 4 ਜੂਨ ਨੂੰ ਐਲਾਨੇ ਜਾਣਗੇ। ਪਰ ਇਸ ਤੋਂ ਪਹਿਲਾਂ ਐਗਜ਼ਿਟ ਪੋਲ ਦੇ ਨਤੀਜਿਆਂ 'ਚ ਐਨਡੀਏ (NDA) ਗਠਜੋੜ ਦੀ ਸਰਕਾਰ ਦੀ ਮੁੜ ਵਾਪਸੀ ਦੀ ਭਵਿੱਖਬਾਣੀ ਹੋਈ ਹੈ। ਹਾਲਾਂਕਿ ਇਹ 400 ਪਾਰ ਦੇ ਦਾਅਵੇ 'ਤੇ ਤਾਂ ਖਰਾ ਨਹੀਂ ਉਤਰਦੇ ਵਿਖਾਈ ਦੇ ਰਹੇ। ਪਰ ਨੈਸ਼ਨਲ ਸਰਵੇਖਣਾਂ 'ਚ ਆਰ. ਪਬਲਿਕ ਟੀਵੀ ਚੈਨਲ, ਮੈਟਰਿਕਸ, ਇੰਡੀਆ ਨਿਊਜ਼ ਟੀਵੀ, ਪੀ-ਮਾਰਕ ਸਮੇਤ ਕਈ ਨਤੀਜਿਆਂ 'ਚ ਐਨਡੀਏ ਗਠਜੋੜ ਨੂੰ 350 ਤੋਂ ਵੱਧ ਸੀਟਾਂ ਮਿਲਦੀਆਂ ਨਜ਼ਰ ਆ ਰਹੀਆਂ ਹਨ।

ਵੇਖੋ ਵੱਖ-ਵੱਖ ਨਿਊਜ਼ ਚੈਨਲਾਂ ਦੇ ਸਰਵੇਖਣਾਂ ਦੇ ਅੰਕੜੇ

ਆਰ. ਪਬਲਿਕ ਟੀਵੀ ਅਤੇ ਮੈਟਰਿਕਸ ਦੇ ਸਰਵੇ 'ਚ ਦੇਸ਼ ਅੰਦਰ ਐਨਡੀਏ ਗਠਜੋੜ ਨੂੰ 353-368 ਸੀਟਾਂ ਅਤੇ ਇੰਡੀਆ (INDIA) ਗਠਜੋੜ ਨੂੰ 118- 133 ਸੀਟਾਂ ਮਿਲਦੀਆਂ ਨਜ਼ਰ ਆ ਰਹੀਆਂ ਹਨ। ਰਿਪਬਲਿਕ ਟੀਵੀ ਦੇ ਪੀ-ਮਾਰਕ ਦੇ ਐਗਜ਼ਿਟ ਪੋਲ ਦਾ ਅੰਦਾਜ਼ਾ ਹੈ ਕਿ ਭਾਜਪਾ ਦੀ ਅਗਵਾਈ ਵਾਲੇ ਐਨਡੀਏ ਨੂੰ 359 ਸੀਟਾਂ ਮਿਲਣ ਦੀ ਸੰਭਾਵਨਾ ਹੈ, ਜਦੋਂ ਕਿ 'ਭਾਰਤ' ਗਠਜੋੜ ਨੂੰ 154 ਸੀਟਾਂ ਮਿਲ ਸਕਦੀਆਂ ਹਨ। ਇਸ ਦੇ ਨਾਲ ਹੀ 30 ਸੀਟਾਂ ਦੂਜਿਆਂ ਦੇ ਖਾਤੇ 'ਚ ਜਾਂਦੀਆਂ ਨਜ਼ਰ ਆ ਰਹੀਆਂ ਹਨ।

ਇੰਡੀਆ ਨਿਊਜ਼-ਡੀ-ਡਾਇਨਾਮਿਕਸ ਦੇ ਐਗਜ਼ਿਟ ਪੋਲ ਦੇ ਨਤੀਜੇ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਭਾਜਪਾ ਲਈ ਲਹਿਰ ਦਾ ਸੰਕੇਤ ਦਿੰਦੇ ਹਨ, ਜਿਸ ਵਿੱਚ ਐਨਡੀਏ ਨੂੰ 371 ਸੀਟਾਂ ਮਿਲਣ ਦੀ ਸੰਭਾਵਨਾ ਹੈ।

ਐਨਡੀਟੀਵੀ ਇੰਡੀਆ-ਜਨ ਕੀ ਬਾਤ ਨੇ ਭਾਜਪਾ ਦੀ ਅਗਵਾਈ ਵਾਲੇ ਐਨਡੀਏ ਲਈ 362-392 ਸੀਟਾਂ ਦਾ ਅਨੁਮਾਨ ਲਗਾਇਆ ਹੈ ਜਦੋਂ ਕਿ ਵਿਰੋਧੀ ਭਾਰਤ ਬਲਾਕ ਲਈ 141-161 ਸੀਟਾਂ ਮਿਲਦੀਆਂ ਵਿਖਾਈਆਂ ਹਨ। 

ਨਿਊਜ਼ ਨੇਸ਼ਨ ਚੈਨਲ ਦੇ ਸਰਵੇ ਵਿੱਚ ਭਾਜਪਾ ਦੀ ਅਗਵਾਈ ਵਾਲੇ ਐਨਡੀਏ ਲਈ 342-378 ਸੀਟਾਂ ਦਾ ਅਨੁਮਾਨ ਲਗਾਇਆ ਹੈ ਜਦੋਂ ਕਿ ਵਿਰੋਧੀ ਭਾਰਤ ਬਲਾਕ ਲਈ 153-168 ਸੀਟਾਂ ਮਿਲਦੀਆਂ ਵਿਖਾਈਆਂ ਹਨ।

ਦੈਨਿਕ ਭਾਸਕਰ ਦੇ ਐਗਜ਼ਿਟ ਪੋਲ ਮੁਤਾਬਕ ਇਸ ਵਾਰ ਭਾਜਪਾ ਦੀ ਅਗਵਾਈ ਵਾਲੀ ਐਨਡੀਏ ਨੂੰ 281-350 ਸੀਟਾਂ ਮਿਲ ਸਕਦੀਆਂ ਹਨ ਅਤੇ ਵਿਰੋਧੀ ਗਠਜੋੜ ਇੰਡੀਆ ਬਲਾਕ ਨੂੰ 145-201 ਸੀਟਾਂ ਮਿਲ ਸਕਦੀਆਂ ਹਨ। ਇਨ੍ਹਾਂ ਦੋਵਾਂ ਗਠਜੋੜ ਵਿਚ ਸ਼ਾਮਲ ਨਾ ਹੋਣ ਵਾਲੀਆਂ ਹੋਰ ਪਾਰਟੀਆਂ ਨੂੰ 33 ਤੋਂ 49 ਸੀਟਾਂ ਮਿਲ ਸਕਦੀਆਂ ਹਨ।

ਪੰਜਾਬ 'ਚ ਐਗਜ਼ਿਟ ਪੋਲ ਦੇ ਰੁਝਾਨ

ਪੰਜਾਬ ਵਿੱਚ ਆਰ ਰਿਪਬਲਿਕ ਦੇ ਪੰਜਾਬ ਐਗਜ਼ਿਟ ਦੇ ਨਤੀਜਿਆਂ 'ਚ ਕਾਂਗਰਸ ਨੂੰ 6 ਤੋਂ 7 ਸੀਟਾਂ, ਆਮ ਆਦਮੀ ਪਾਰਟੀ ਨੂੰ 3 ਤੋਂ 6, ਭਾਜਪਾ ਨੂੰ 0-2 ਸੀਟਾਂ, ਸ਼੍ਰੋਮਣੀ ਅਕਾਲੀ ਦਲ ਨੂੰ 1 ਤੋਂ 4 ਅਤੇ ਹੋਰਨਾਂ ਨੂੰ 2 ਸੀਟਾਂ ਮਿਲਦੀਆਂ ਵਿਖਾਈਆਂ ਦੱਸੀਆਂ ਗਈਆਂ ਹਨ।

ਨਿਊਜ਼24 ਦੇ ਸਰਵੇਖਣ ਵਿੱਚ ਭਾਜਪਾ ਨੂੰ 4 ਸੀਟਾਂ, ਕਾਂਗਰਸ ਨੂੰ 4, ਆਪ ਨੂੰ 2 ਅਤੇ ਅਕਾਲੀ ਦਲ ਤੇ ਹੋਰ ਨੂੰ 3 ਸੀਟਾਂ ਮਿਲਦੀਆਂ ਨਜ਼ਰ ਆ ਰਹੀਆਂ ਹਨ।

ਆਜਤਕ ਹਿੰਦੀ ਚੈਨਲ ਦੇ ਸਰਵੇ 'ਚ ਕਾਂਗਰਸ ਨੂੰ 7-9 ਸੀਟਾਂ, ਭਾਜਪਾ ਨੂੰ 2-4, ਸ਼੍ਰੋਮਣੀ ਅਕਾਲੀ ਦਲ ਨੂੰ 2-3 ਅਤੇ ਆਮ ਆਦਮੀ ਪਾਰਟੀ ਨੂੰ 0-2 ਸੀਟਾਂ ਦਿੱਤੀਆਂ ਗਈਆਂ ਹਨ।

ਇੰਡੀਆ ਟੀਵੀ ਦੇ ਸਰਵੇ ਵਿੱਚ ਕਾਂਗਰਸ ਨੂੰ 4-6, ਭਾਜਪਾ ਨੂੰ 2-3, ਆਮ ਆਦਮੀ ਪਾਰਟੀ ਨੂੰ 2-4 ਅਤੇ ਸ਼੍ਰੋਮਣੀ ਅਕਾਲੀ ਦਲ ਨੂੰ 1-3 ਸੀਟਾਂ ਜਿੱਤੀਆਂ ਨਜ਼ਰ ਆ ਰਹੇ ਹਨ।

ਇਸਤੋਂ ਇਲਾਵਾ ਪੰਜਾਬ ਲਈ ਪੀਟੀਸੀ ਨਿਊਜ਼ 'ਤੇ ਮਾਹਰਾਂ ਨੇ ਆਪਣਾ ਸਰਵੇ ਦਿੱਤਾ, ਜਿਸ ਵਿੱਚ ਡਾ. ਪਿਆਰੇ ਲਾਲ ਗਰਗ ਦੇ ਸਰਵੇ ਵਿੱਚ ਸ਼੍ਰੋਮਣੀ ਅਕਾਲੀ ਦਲ ਨੂੰ 1-3, ਆਪ ਨੂੰ 3-4, ਕਾਂਗਰਸ ਨੂੰ 5-6 ਅਤੇ ਹੋਰਾਂ ਨੂੰ 0-1 ਸੀਟਾਂ। 

ਪ੍ਰੋ. ਹਰਜਿੰਦਰ ਸਿੰਘ ਵਾਲੀਆ ਦੇ ਸਰਵੇ ਵਿੱਚ ਸ਼੍ਰੋਮਣੀ ਅਕਾਲੀ ਦਲ ਨੂੰ 1-2, ਆਪ ਨੂੰ 4-5, ਕਾਂਗਰਸ ਨੂੰ 5-6 ਅਤੇ ਹੋਰਾਂ ਨੂੰ 0-1 ਸੀਟਾਂ।

ਪ੍ਰੋ. ਅਵਿਨਾਸ਼ ਸਿੰਘ ਦੇ ਐਗਜ਼ਿਟ ਪੋਲ ਵਿੱਚ ਸ਼੍ਰੋਮਣੀ ਅਕਾਲੀ ਦਲ ਨੂੰ 1-3, ਆਪ ਨੂੰ 2-4, ਕਾਂਗਰਸ ਨੂੰ 7-8 ਅਤੇ ਹੋਰਾਂ ਨੂੰ 1-2 ਸੀਟਾਂ।

ਇਸਤੋਂ ਇਲਾਵਾ ਬਲਜੀਤ ਸਿੰਘ ਬੱਲੀ ਆਪਣੇ ਸਰਵੇ ਵਿੱਚ ਕਾਂਗਰਸ ਨੂੰ 5-6 ਸੀਟਾਂ, ਆਮ ਆਦਮੀ ਪਾਰਟੀ ਨੂੰ 4-6, ਸ਼ੋ੍ਮਣੀ ਅਕਾਲੀ  ਦਲ ਨੂੰ 1-3 ਅਤੇ ਹੋਰਾਂ ਨੂੰ 0-1 ਸੀਟਾਂ ਮਿਲਦੀਆਂ ਨਜ਼ਰ ਆ ਰਹੀਆਂ ਹਨ।

4 ਜੂਨ ਆਉਣਗੇ ਅਸਲੀ ਚੋਣ ਨਤੀਜੇ

ਆਖਰੀ ਗੇੜ ਦੀ ਵੋਟਿੰਗ ਪੂਰੀ ਹੋਣ ਤੋਂ ਬਾਅਦ ਹੁਣ ਸ਼ਨੀਵਾਰ ਨੂੰ ਪੰਜਾਬ ਦੇ 13 ਲੋਕ ਸਭਾਵਾਂ ਦੇ 328 ਉਮੀਦਵਾਰਾਂ ਦੀ ਕਿਸਮਤ ਈਵੀਐਮ ਮਸ਼ੀਨਾਂ ਵਿੱਚ ਕੈਦ ਹੋ ਗਈ ਹੈ ਅਤੇ ਹੁਣ 4 ਜੂਨ ਨੂੰ ਪਤਾ ਲੱਗੇਗਾ ਕਿ ਕਿਸ ਦੀ ਕਿਸਮਤ ਚਮਕੇਗੀ ਅਤੇ ਸੰਸਦ ਦੀਆਂ ਪੌੜੀਆਂ ਚੜੇਗਾ।

Related Post