Punjab Wanted Gangster Encounter : ਜ਼ੀਰਕਪੁਰ ’ਚ ਏ-ਕੈਟਾਗਰੀ ਦੇ ਗੈਂਗਸਟਰ ਲਵੀਸ਼ ਗਰੋਵਰ ਦਾ ਪੁਲਿਸ ਨੇ ਕੀਤਾ ਐਨਕਾਊਂਟਰ

ਦੱਸ ਦਈਏ ਕਿ ਪੰਜਾਬ ਦਾ ਨਾਮੀ ਗੈਂਗਸਟਰ ਲਵੀਸ਼ ਗਰੋਵਰ ਜਿਸ ’ਤੇ ਪਹਿਲਾਂ ਤੋਂ ਹੀ ਦਸ ਦੇ ਕਰੀਬ ਹੀਨੀਅਸ ਕ੍ਰਾਈਮ ਦੇ ਮੁਕਦਮੇ ਦਰਜ ਹਨ ਜਿਨ੍ਹਾਂ ’ਚ ਕਤਲ ਇਰਾਦਾ ਕਤਲ ਅਤੇ ਹੋਰ ਵੀ ਕਈ ਗੰਭੀਰ ਅਪਰਾਧ ਦੇ ਮਾਮਲੇ ਵੱਖ-ਵੱਖ ਥਾਣਿਆਂ ਵਿੱਚ ਦਰਜ ਹਨ

By  Aarti March 22nd 2025 09:25 AM
Punjab Wanted Gangster Encounter : ਜ਼ੀਰਕਪੁਰ ’ਚ ਏ-ਕੈਟਾਗਰੀ ਦੇ ਗੈਂਗਸਟਰ ਲਵੀਸ਼ ਗਰੋਵਰ ਦਾ ਪੁਲਿਸ ਨੇ ਕੀਤਾ ਐਨਕਾਊਂਟਰ

Punjab Wanted Gangster Encounter :  ਪੰਜਾਬ ਦੇ ਜ਼ੀਰਕਪੁਰ ਦੇ ਸ਼ਿਵਾ ਇਨਕਲੇਵ ਵਿੱਚ ਲੁਧਿਆਣਾ ਦੇ ਏ-ਕੈਟਾਗਰੀ ਦੇ ਗੈਂਗਸਟਰ ਲਵੀਸ਼ ਗਰੋਵਰ ਦਾ ਪੁਲਿਸ ਨੇ ਐਨਕਾਊਂਟਰ ਕੀਤਾ ਹੈ। ਜ਼ਖਮੀ ਗੈਂਗਸਟਰ ਨੂੰ ਇਲਾਜ ਲਈ ਹਸਪਤਾਲ ਦਾਖਲ ਕਰਵਾਇਆ ਗਿਆ ਹੈ। ਐਸਪੀ ਦਿਹਾਤੀ ਮਨਪ੍ਰੀਤ ਸਿੰਘ ਅਨੁਸਾਰ ਲਵੀਸ਼ ਲੁਧਿਆਣਾ ਦਾ ਵਸਨੀਕ ਹੈ ਅਤੇ ਜ਼ੀਰਕਪੁਰ ਵਿੱਚ ਕਿਰਾਏ ਦੇ ਫਲੈਟ ਵਿੱਚ ਰਹਿ ਰਿਹਾ ਸੀ।

ਦੱਸ ਦਈਏ ਕਿ ਪੰਜਾਬ ਦਾ ਨਾਮੀ ਗੈਂਗਸਟਰ ਲਵੀਸ਼ ਗਰੋਵਰ ਜਿਸ ’ਤੇ ਪਹਿਲਾਂ ਤੋਂ ਹੀ ਦਸ ਦੇ ਕਰੀਬ ਹੀਨੀਅਸ ਕ੍ਰਾਈਮ ਦੇ ਮੁਕਦਮੇ ਦਰਜ ਹਨ ਜਿਨ੍ਹਾਂ ’ਚ ਕਤਲ ਇਰਾਦਾ ਕਤਲ ਅਤੇ ਹੋਰ ਵੀ ਕਈ ਗੰਭੀਰ ਅਪਰਾਧ ਦੇ ਮਾਮਲੇ ਵੱਖ-ਵੱਖ ਥਾਣਿਆਂ ਵਿੱਚ ਦਰਜ ਹਨ ਉਹ ਮੋਹਾਲੀ ਦੇ ਜ਼ੀਰਕਪੁਰ ਇਲਾਕੇ ਵਿੱਚ ਕੋਈ ਵੱਡੀ ਘਟਨਾ ਨੂੰ ਅੰਜਾਮ ਦੇਣ ਦੀ ਫਿਰਾਕ ਵਿੱਚ ਘੁੰਮ ਰਿਹਾ ਸੀ। ਜਿਸ ਦੀ ਸੂਚਨਾ ਮੋਹਾਲੀ ਪੁਲਿਸ ਨੂੰ ਲੱਗੀ ਸੀ। 

ਸੂਚਨਾ ਮਿਲਣ ਮਗਰੋਂ ਪੁਲਿਸ ਵੱਲੋਂ ਸਿਵਾ ਇਨਕਲੇਵ ਸਥਿਤ ਉਸ ਦੀ ਰਿਹਾਇਸ਼ ’ਤੇ ਦਬਿਸ਼ ਦਿੱਤੀ ਜਿਸ ’ਤੇ ਲਵਿਸ ਗਰੋਵਰ ਵੱਲੋਂ ਪੁਲਿਸ ਪਾਰਟੀ ਦੇ ਉੱਪਰ ਤਿੰਨ ਦੇ ਕਰੀਬ ਫਾਇਰ ਕੀਤੇ ਗਏ ਜਵਾਬੀ ਕਾਰਵਾਈ ਵਿੱਚ ਲਵੀਸ਼ ਗਰੋਵਰ ਦੇ ਲੱਤ ਵਿੱਚ ਪੁਲਿਸ ਨੇ ਗੋਲੀਆਂ ਮਾਰੀਆਂ। ਜਿਸ ਤੋਂ ਬਾਅਦ ਆਰੋਪੀ ਨੂੰ ਡੇਰਾਬੱਸੀ ਸਰਕਾਰੀ ਹਸਪਤਾਲ ਵਿੱਚ ਇਲਾਜ ਲਈ ਲੈ ਕੇ ਜਾਂਦਾ ਗਿਆ। 

ਇਸ ਘਟਨਾ ਦੌਰਾਨ ਆਰੋਪੀ ਕੋਲੋਂ ਤਿੰਨ ਸਫੈਸਟੀਕੇਟਡ ਵੈਪਨ ਵੀ ਬਰਾਮਦ ਹੋਏ ਹਨ ਜਿਨਾਂ ਵਿੱਚ ਸਟਾਰ 30 ਜੋ ਕਿ ਭਾਰਤ ਵਿੱਚ ਬੈਨ ਹੈ, ਇੱਕ ਗਲੋਗ ਪਿਸਟਲ ਅਤੇ ਇੱਕ ਰਾਈਫਲ ਬਰਾਮਦ ਹੋਈ ਹੈ।

ਇਹ  ਵੀ ਪੜ੍ਹੋ : JJP leader Ravindra Minna : ਪਾਣੀਪਤ 'ਚ ਜੇਜੇਪੀ ਨੇਤਾ ਰਵਿੰਦਰ ਮਿੰਨਾ ਦਾ ਗੋਲੀ ਮਾਰ ਕਤਲ; ਗੁਆਂਢੀ ਨੇ ਦਿੱਤਾ ਵਾਰਦਾਤ ਨੂੰ ਅੰਜਾਮ

Related Post