Partap Singh Bajwa: AAP ਦੇ ਇਲਜ਼ਾਮਾਂ ਨੂੰ ਵਿਰੋਧੀ ਧੀਰ ਦੇ ਆਗੂ ਬਾਜਵਾ ਨੇ ਨਕਾਰਿਆ ਕਿਹਾ -'ਮੇਰੀ ਸਪੀਚ ‘ਚ ਨਹੀਂ ਸੀ ਕੁਝ ਵੀ ਇਤਰਾਜ਼ਯੋਗ'
ਪੰਜਾਬ ਕਾਂਗਰਸ ਦੇ ਵਿਧਾਇਕ ਅਤੇ ਵਿਰੋਧੀ ਧਿਰ ਦੇ ਆਗੂ ਪ੍ਰਤਾਪ ਸਿੰਘ ਬਾਜਵਾ ਨੇ 'ਆਪ' ਵੱਲੋਂ ਲਾਏ ਗਏ ਦੋਸ਼ਾਂ ਨੂੰ ਸਿਰੇ ਤੋਂ ਨਕਾਰ ਦਿੱਤਾ ਹੈ।
Partap Singh Bajwa: ਪੰਜਾਬ ਕਾਂਗਰਸ ਦੇ ਵਿਧਾਇਕ ਅਤੇ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਨੇ 'ਆਪ' ਵੱਲੋਂ ਲਾਏ ਗਏ ਦੋਸ਼ਾਂ ਨੂੰ ਸਿਰੇ ਤੋਂ ਨਕਾਰ ਦਿੱਤਾ ਹੈ। ਚੰਡੀਗੜ੍ਹ 'ਚ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦੇ ਹੋਏ ਉਨ੍ਹਾਂ ਨੇ ਸੀਐੱਮ ਭਗਵੰਤ ਮਾਨ ਅਤੇ ਅਰਵਿੰਦ ਕੇਜਰੀਵਾਲ ਦੀ ਆਮ ਆਦਮੀ ਪਾਰਟੀ ਨੂੰ ਭਾਜਪਾ ਦੀ ਬੀ ਟੀਮ ਦੱਸਿਆ। ਪੰਜਾਬ ਏਜੀ ਦਫ਼ਤਰ ਵਿੱਚ ਦਲਿਤ ਸਮਾਜ ਨੂੰ ਥਾਂ ਨਾ ਦੇਣ ’ਤੇ ਵੀ ਸਵਾਲ ਚੁੱਕੇ।
ਵਿੱਤ ਮੰਤਰੀ ‘ਤੇ ਸਾਧੇ ਨਿਸ਼ਾਨੇ
ਇਸ ਤੋਂ ਇਲਾਵਾ ਪ੍ਰਤਾਪ ਬਾਜਵਾ ਨੇ ਵਿੱਤ ਮੰਤਰੀ ਹਰਪਾਲ ਚੀਮਾ ਨੂੰ ਘੇਰਦੇ ਹੋਏ ਕਿਹਾ ਕਿ ਉਨ੍ਹਾਂ ਨੂੰ ਉਪਰੋਂ ਹੁਕਮ ਸੀ ਕਿ ਉਨ੍ਹਾਂ ਨੇ ਕੀ ਬੋਲਣਾ ਹੈ। ਆਮ ਆਦਮੀ ਪਾਰਟੀ ਨੇਤਾਵਾਂ ਨੇ ਉਨ੍ਹਾਂ ਦੇ ਬਿਆਨ ਨੂੰ ਤੋੜ-ਮਰੋੜ ਕੇ ਪੇਸ਼ ਕੀਤਾ ਹੈ। ਬਾਜਵਾ ਨੇ ਕਿਹਾ ਕਿ ਉਨ੍ਹਾਂ ਦੇ ਪਿਤਾ ਅਤੇ ਪਰਿਵਾਰ ਨੇ ਪੰਜਾਬ ਦੀ ਸ਼ਾਂਤੀ ਲਈ ਕੁਰਬਾਨੀਆਂ ਦਿੱਤੀਆਂ ਹਨ। ਦਲਿਤ ਭਾਈਚਾਰੇ ਨੂੰ ਆਪਣਾ ਆਗੂ ਦੱਸਿਆ।
'ਕੇਜਰੀਵਾਲ ਦੇ ਕੰਪਲੈਕਸ 'ਤੇ 171 ਕਰੋੜ ਰੁਪਏ ਖਰਚ'
ਬਾਜਵਾ ਨੇ ਅੱਗੇ ਕਿਹਾ ਕਿ ਅਰਵਿੰਦ ਕੇਜਰੀਵਾਲ ਕਹਿੰਦੇ ਸੀ ਕਿ ਉਹ ਸਿਰਫ 3-4 ਕਮਰਿਆਂ ਦੇ ਘਰ 'ਚ ਰਹਿ ਕੇ ਖੁਸ਼ ਹਨ। ਦਿੱਲੀ 'ਚ ਬਣ ਰਹੇ ਸੀਐੱਮ ਕੰਪਲੈਕਸ 'ਤੇ 171 ਕਰੋੜ ਰੁਪਏ ਖਰਚ ਕੀਤੇ ਜਾ ਰਹੇ ਹਨ। ਸੀਐੱਮ ਮਾਨ ਨੇ ਅਰਵਿੰਦ ਕੇਜਰੀਵਾਲ ਨੂੰ 2.5 ਕਰੋੜ ਰੁਪਏ ਦੀਆਂ 2 ਲੈਂਡ ਕਰੂਜ਼ਰਾਂ ਦਿੱਤੀਆਂ ਹਨ।
'ਆਮ ਆਦਮੀ ਕਿੱਥੇ ਹੈ ?'
ਕੇਂਦਰੀ ਗ੍ਰਹਿ ਮੰਤਰਾਲੇ ਨੇ ਮੁੱਖ ਮੰਤਰੀ ਵਜੋਂ ਅਰਵਿੰਦ ਕੇਜਰੀਵਾਲ ਨੂੰ ਜ਼ੈੱਡ ਪਲੱਸ ਸੁਰੱਖਿਆ ਦਿੱਤੀ ਹੈ, ਜਦਕਿ ਪੰਜਾਬ ਸਰਕਾਰ ਨੇ ਵੀ ਉਨ੍ਹਾਂ ਨੂੰ 2 ਗੱਡੀਆਂ ਅਤੇ 80 ਕਮਾਂਡੋਜ਼ ਸਮੇਤ ਜ਼ੈੱਡ ਪਲੱਸ ਸੁਰੱਖਿਆ ਦਿੱਤੀ ਹੈ। ਚੰਡੀਗੜ੍ਹ ਵਿੱਚ ਵੀ ਕੋਠੀ ਨੰਬਰ 50 ਅਤੇ 50 ਕਮਾਂਡੋਜ਼ ਦੀ ਸੁਰੱਖਿਆ ਵਾਲੀ ਇੱਕ ਲੈਂਡ ਕਰੂਜ਼ਰ ਦਿੱਤੀ ਗਈ ਹੈ। ਸੀਐਮ ਭਗਵੰਤ ਮਾਨ ਕੋਲ ਵੀ 5 ਲੈਂਡ ਕਰੂਜ਼ਰ ਹਨ, ਪਰ ਗੱਲ ਆਮ ਆਦਮੀ ਦੀ ਹੈ।
ਇੱਥੋਂ ਸ਼ੁਰੂ ਹੋਇਆ ਹੈ ਘਮਾਸਾਣ
ਕਾਬਿਲੇਗੌਰ ਹੈ ਕਿ ਹਾਲ ਹੀ ਵਿੱਚ ਵਿਰੋਧੀ ਧਿਰ ਦੇ ਆਗੂ ਪ੍ਰਤਾਪ ਸਿੰਘ ਬਾਜਵਾ ਦੇ ਬਿਆਨ ਨੂੰ ਲੈ ਕੇ ਹੰਗਾਮਾ ਹੋਇਆ ਹੈ। ਬਾਜਵਾ ਨੇ ਜਲੰਧਰ 'ਚ ਸਰਬ ਪਾਰਟੀ ਮੀਟਿੰਗ ਦੌਰਾਨ 'ਆਪ' ਵਿਧਾਇਕਾਂ ਦਾ ਮਜ਼ਾਕ ਉਡਾਇਆ ਸੀ। ਇਸ 'ਤੇ 'ਆਪ' ਆਗੂ ਗੁੱਸੇ 'ਚ ਆ ਗਏ ਅਤੇ ਵਿੱਤ ਮੰਤਰੀ ਚੀਮਾ ਨੇ ਚੰਡੀਗੜ੍ਹ 'ਚ ਕਾਨਫਰੰਸ ਕਰਕੇ ਪ੍ਰਤਾਪ ਸਿੰਘ ਬਾਜਵਾ ਨੂੰ ਮੁਆਫੀ ਮੰਗਣ ਲਈ ਇਕ ਹਫਤੇ ਦਾ ਸਮਾਂ ਦਿੱਤਾ।
ਇਹ ਵੀ ਪੜ੍ਹੋ: Govt Increases MSP of Kharif Crops: ਕੇਂਦਰ ਦੀ ਕਿਸਾਨਾਂ ਨੂੰ ਵੱਡੀ ਸੌਗਾਤ; ਸਾਉਣੀ ਦੀਆਂ ਇਨ੍ਹਾਂ ਫ਼ਸਲਾਂ ‘ਤੇ ਵਧਾਇਆ MSP