Punjab Cabinet Meeting 'ਚ ਲਏ ਗਏ ਅਹਿਮ ਫੈਸਲੇ, ਫਾਇਰ ਸੇਫਟੀ ਨਿਯਮਾਂ 'ਚ ਸੋਧ; ਫੈਮਿਲੀ ਕੋਰਟ ਦੇ ਸਲਾਹਕਾਰਾਂ ਦਾ ਵਧਾਇਆ ਭੱਤਾ

ਹੁਣ ਲੋਕਾਂ ਨੂੰ ਹਰ ਸਾਲ ਨਹੀਂ ਸਗੋਂ ਤਿੰਨ ਸਾਲ ਬਾਅਦ ਫਾਇਰ ਸੇਫਟੀ ਨਾਲ ਸਬੰਧਤ ਐਨਓਸੀ ਲੈਣੀ ਪਵੇਗੀ। ਇਸ ਦੀ ਮੰਗ ਲੰਬੇ ਸਮੇਂ ਤੋਂ ਕੀਤੀ ਜਾ ਰਹੀ ਸੀ। ਫਾਇਰ ਵਿਭਾਗ ਦੇ ਭਰਤੀ ਨਿਯਮਾਂ ਵਿੱਚ ਸੋਧ ਕੀਤੀ ਜਾਵੇਗੀ।

By  Aarti August 14th 2024 09:21 AM -- Updated: August 14th 2024 02:55 PM

Punjab Cabinet Meeting : ਕਰੀਬ ਪੰਜ ਮਹੀਨਿਆਂ ਬਾਅਦ ਬੁੱਧਵਾਰ ਨੂੰ ਪੰਜਾਬ ਕੈਬਨਿਟ ਦੀ ਮੀਟਿੰਗ ਹੋਈ। ਮੀਟਿੰਗ ਵਿੱਚ ਫੈਸਲਾ ਕੀਤਾ ਗਿਆ ਕਿ ਪੰਜਾਬ ਵਿਧਾਨ ਸਭਾ ਦਾ ਮਾਨਸੂਨ ਸੈਸ਼ਨ 2 ਸਤੰਬਰ ਤੋਂ ਸ਼ੁਰੂ ਹੋਵੇਗਾ, ਜੋ ਕਿ 4 ਸਤੰਬਰ ਤੱਕ ਚੱਲੇਗਾ। ਸੈਸ਼ਨ ਵਿੱਚ ਹੁਣ ਤੱਕ ਪਾਸ ਕੀਤੇ ਸਾਰੇ ਕਾਨੂੰਨਾਂ ਨੂੰ ਪ੍ਰਵਾਨਗੀ ਦਿੱਤੀ ਜਾਵੇਗੀ। ਇਸੇ ਮੀਟਿੰਗ ਵਿੱਚ ਪੰਜਾਬ ਫਾਇਰ ਸੇਫਟੀ ਨਿਯਮਾਂ ਵਿੱਚ ਸੋਧ ਨੂੰ ਪ੍ਰਵਾਨਗੀ ਦਿੱਤੀ ਗਈ ਹੈ।

ਹੁਣ ਲੋਕਾਂ ਨੂੰ ਹਰ ਸਾਲ ਨਹੀਂ ਸਗੋਂ ਤਿੰਨ ਸਾਲ ਬਾਅਦ ਫਾਇਰ ਸੇਫਟੀ ਨਾਲ ਸਬੰਧਤ ਐਨਓਸੀ ਲੈਣੀ ਪਵੇਗੀ। ਇਸ ਦੀ ਮੰਗ ਲੰਬੇ ਸਮੇਂ ਤੋਂ ਕੀਤੀ ਜਾ ਰਹੀ ਸੀ। ਫਾਇਰ ਵਿਭਾਗ ਦੇ ਭਰਤੀ ਨਿਯਮਾਂ ਵਿੱਚ ਸੋਧ ਕੀਤੀ ਜਾਵੇਗੀ। ਭਰਤੀ ਨਿਯਮਾਂ ਨੂੰ ਖਾਸ ਕਰਕੇ ਔਰਤਾਂ ਲਈ ਆਸਾਨ ਬਣਾਇਆ ਜਾਵੇਗਾ ਅਤੇ ਉਨ੍ਹਾਂ ਨੂੰ ਢਿੱਲ ਦਿੱਤੀ ਜਾਵੇਗੀ।

ਤਾਂ ਜੋ ਉਹ ਵੀ ਆਸਾਨੀ ਨਾਲ ਫਾਇਰ ਵਿਭਾਗ ਵਿੱਚ ਭਰਤੀ ਹੋ ਸਕਣ। ਕਿਉਂਕਿ ਪੁਰਾਣੇ ਨਿਯਮ ਲੰਬੇ ਸਮੇਂ ਤੋਂ ਲਾਗੂ ਸਨ। ਇਹ ਗੱਲ ਪੰਜਾਬ ਦੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਅਤੇ ਅਮਨ ਅਰੋੜਾ ਨੇ ਪ੍ਰੈਸ ਕਾਨਫਰੰਸ ਦੌਰਾਨ ਕਹੀ। ਉਨ੍ਹਾਂ ਦੱਸਿਆ ਕਿ ਮੀਟਿੰਗ ਵਿੱਚ ਕਈ ਫੈਸਲੇ ਲਏ ਗਏ ਹਨ।

ਇਹ ਵੀ ਪੜ੍ਹੋ: ਪੰਜਾਬ ਦੇ ਵਿਕਾਸ ਲਈ ਕੇਂਦਰ ਅਤੇ ਸੂਬੇ ਵਿਚਕਾਰ ਪੁਲ ਦੇ ਤੌਰ ‘ਤੇ ਕੰਮ ਕਰਾਂਗਾ: ਗੁਲਾਬ ਚੰਦ ਕਟਾਰੀਆ

Related Post