Punjab By Election Results 2024 Updates : ਪੰਜਾਬ ਜ਼ਿਮਨੀ ਚੋਣ ਨਤੀਜਿਆਂ ਦੀ ਅਪਡੇਟ , 'ਆਪ' ਨੇ 3 ਸੀਟਾਂ ਜਿੱਤੀਆਂ, ਕਾਂਗਰਸ ਨੇ ਇੱਕ ਸੀਟ ’ਤੇ ਕੀਤਾ ਕਬਜ਼ਾ
ਦੱਸ ਦਈਏ ਕਿ ਸੀਸੀਟੀਵੀ ਕੈਮਰਿਆਂ ਰਾਹੀਂ ਗਿਣਤੀ ਕੇਂਦਰਾਂ ਦੀ ਨਿਗਰਾਨੀ ਕੀਤੀ ਜਾਵੇਗੀ। ਇਸ ਦੇ ਨਾਲ ਥ੍ਰੀ ਲੇਅਰ ਸਕਿਓਰਿਟੀ ਹੋਵੇਗੀ। ਪੰਜਾਬ ਪੁਲਿਸ ਤੋਂ ਇਲਾਵਾ ਕੇਂਦਰੀ ਹਥਿਆਰਬੰਦ ਬਲਾਂ ਨੂੰ ਵੀ ਤੈਨਾਤ ਕੀਤਾ ਗਿਆ ਹੈ।
Nov 23, 2024 04:12 PM
ਡਿੰਪੀ ਢਿੱਲੋਂ ਦੇ ਪਰਿਵਾਰ ਨੂੰ ਚੜ੍ਹਿਆ ਚਾਅ, ਪਤਨੀ ਤੇ ਧੀ ਦੀ ਖੁਸ਼ੀ ਦਾ ਨਹੀਂ ਕੋਈ ਟਿਕਾਣਾ
Nov 23, 2024 04:11 PM
ਭਾਵੁਕ ਹੋਏ ਅੰਮ੍ਰਿਤਾ ਵੜਿੰਗ
Nov 23, 2024 04:04 PM
ਆਪ ਵਰਕਰਾਂ ’ਚ ਜਸ਼ਨ ਦਾ ਮਾਹੌਲ
Nov 23, 2024 03:16 PM
AAP ਦੇ ਉਮੀਦਵਾਰ ਗੁਰਦੀਪ ਸਿੰਘ ਰੰਧਾਵਾ 5699 ਵੋਟਾਂ ਨਾਲ ਰਹੇ ਜੇਤੂ
ਡਿਪਟੀ ਕਮਿਸ਼ਨਰ ਕਮ-ਜ਼ਿਲ੍ਹਾ ਚੋਣ ਅਫਸਰ ਗੁਰਦਾਸਪੁਰ, ਸ਼੍ਰੀ ਉਮਾ ਸ਼ੰਕਰ ਗੁਪਤਾ ਨੇ ਜਾਣਕਾਰੀ ਦਿੰਦਿਆ ਦੱਸਿਆ ਕਿ ਡੇਰਾ ਬਾਬਾ ਨਾਨਕ ਜ਼ਿਮਨੀ ਚੋਣ ਲਈ ਅੱਜ ਨਤੀਜਿਆਂ ਦੀ ਸਮੁੱਚੀ ਪ੍ਰਕਿਰਿਆਂ ਆਮਨ-ਸ਼ਾਂਤੀ ਨਾਲ ਸਫਲਤਾਪੂਰਵਕ ਨੇਪਰੇ ਚੜੀ ਹੈ। ਉਨ੍ਹਾਂ ਸਮੁੱਚੇ ਪੋਲਿੰਗ ਸਟਾਫ, ਸਿਵਲ ਅਤੇ ਪੁਲਸ ਅਧਿਕਾਰੀ ਅਤੇ ਕਰਮਚਾਰੀਆਂ ਦਾ ਧੰਨਵਾਦ ਕੀਤਾ।
ਡਿਪਟੀ ਕਮਿਸ਼ਨਰ ਨੇ ਅੱਗੇ ਦੱਸਿਆ ਕਿ ਡੇਰਾ ਬਾਬਾ ਨਾਨਕ ਜ਼ਿਮਨੀ ਚੋਣ ਵਿੱਚ ਆਮ ਆਦਮੀ ਪਾਰਟੀ ਦੇ ਉਮਦੀਵਾਰ ਗੁਰਦੀਪ ਸਿੰਘ ਰੰਧਾਵਾ ਜੇਤੂ ਰਹੇ ਹਨ, ਅਤੇ ਉਨ੍ਹਾਂ ਨੇ 5699 ਵੋਟਾਂ ਦੀ ਲੀਡ ਨਾਲ ਜਿੱਤ ਹਾਸਲ ਕੀਤੀ ਹੈ । ਆਪ ਪਾਰਟੀ ਦੇ ਉਮੀਦਵਾਰ ਗੁਰਦੀਪ ਸਿੰਘ ਰੰਧਾਵਾ ਨੂੰ 59104 ਵੋਟਾਂ ਪਈਆਂ।
ਇਸ ਤਰ੍ਹਾਂ ਕਾਂਗਰਸ ਪਾਰਟੀ ਦੇ ਉਮੀਦਵਾਰ ਸ਼੍ਰੀਮਤੀ ਜਤਿੰਦਰ ਕੌਰ ਰੰਧਾਵਾ ਨੂੰ 53405, ਭਾਜਪਾ ਦੇ ਉਮੀਦਵਾਰ ਰਵੀਕਰਨ ਸਿੰਘ ਕਾਹਲੋ ਨੂੰ 6505, ਸ਼ੋਮਣੀ ਅਕਾਲੀ ਦਲ (ਅਮ੍ਰਿੰਤਸਰ) ਦੇ ਉਮਦੀਵਾਰ ਲਵਪ੍ਰੀਤ ਸਿੰਘ ਤੂਫਾਨ ਨੂੰ 2358 ਵੋਟਾਂ ਪਈਆਂ ਅਤੇ ਸਤਨਾਮ ਸਿੰਘ ਨੂੰ 197, ਸੰਤ ਸੇਵਕ ਨੂੰ 283, ਸ਼੍ਰੀਮਤੀ ਜਤਿੰਦਰ ਕੌਰ ਰੰਧਾਵਾ ਨੂੰ 161, ਨਵਪ੍ਰੀਤ ਸਿੰਘ ਨੂੰ 284, ਪਾਲਾ ਸਿੰਘ ਨੂੰ 124, ਰਣਜੀਤ ਸਿੰਘ ਨੂੰ 462, ਆਯੂਬ ਮਸੀਹ ਨੂੰ 214 (ਸਾਰੇ ਆਜਾਦ ਉਮੀਦਵਾਰ) ਅਤੇ ਨੋਟਾ ਨੂੰ 875 ਵੋਟਾਂ ਪਈਆ।
Nov 23, 2024 01:35 PM
ਸੀਐੱਮ ਭਗਵੰਤ ਮਾਨ ਨੇ ਦਿੱਤੀਆਂ ਵਧੀਆਂ
ਸੀਐੱਮ ਭਗਵੰਤ ਮਾਨ ਨੇ ਵਧਾਈਆਂ ਦਿੰਦੇ ਹੋਏ ਕਿਹਾ ਕਿ ਜ਼ਿਮਨੀ ਚੋਣਾਂ 'ਚ ਸ਼ਨਦਾਰ ਜਿੱਤ ਲਈ ਪੰਜਾਬੀਆਂ ਨੂੰ ਬਹੁਤ ਬਹੁਤ ਵਧਾਈਆਂ। ਕੇਜਰੀਵਾਲ ਜੀ ਦੀ ਅਗਵਾਈ ਵਿੱਚ ਆਮ ਆਦਮੀ ਪਾਰਟੀ ਪੂਰੇ ਦੇਸ਼ ਵਿੱਚ ਦਿਨ-ਬ-ਦਿਨ ਬੁਲੰਦੀਆਂ ਛੂਹ ਰਹੀ ਹੈ। ਅਸੀਂ ਪੰਜਾਬ ਦੀ ਤਰੱਕੀ ਅਤੇ ਖੁਸ਼ਹਾਲੀ ਲਈ ਦਿਨ ਰਾਤ ਬਿਨਾਂ ਭੇਦਭਾਵ ਤੇ ਇਮਾਨਦਾਰੀ ਨਾਲ ਮਿਹਨਤ ਕਰ ਰਹੇ ਹਾਂ। ਜ਼ਿਮਨੀ ਚੋਣਾਂ ਦੌਰਾਨ ਪੰਜਾਬੀਆਂ ਨਾਲ ਕੀਤੇ ਹਰ ਵਾਅਦੇ ਨੂੰ ਅਸੀਂ ਪਹਿਲ ਦੇ ਆਧਾਰ 'ਤੇ ਪੂਰਾ ਕਰਾਂਗੇ। ਸਭ ਨੂੰ ਬਹੁਤ-ਬਹੁਤ ਮੁਬਾਰਕਾਂ।
Nov 23, 2024 01:05 PM
ਗਿੱਦੜਬਾਹਾ ਦੀ ਇੱਕ ਸੀਟ 'ਤੇ ਗਿਣਤੀ ਜਾਰੀ
ਗਿੱਦੜਬਾਹਾ ਦੀ ਇੱਕ ਸੀਟ 'ਤੇ ਗਿਣਤੀ ਜਾਰੀ ਹੈ। ਇੱਥੇ ਵੀ ‘ਆਪ’ ਉਮੀਦਵਾਰ ਹਰਦੀਪ ਸਿੰਘ ਡਿੰਪੀ ਢਿੱਲੋਂ ਨੂੰ 10 ਹਜ਼ਾਰ ਤੋਂ ਵੱਧ ਵੋਟਾਂ ਦੀ ਲੀਡ ਹੈ। ਇੱਥੇ 7 ਗੇੜ ਪੂਰੇ ਹੋ ਚੁੱਕੇ ਹਨ। ਜਿੱਤ ਤੋਂ ਪਹਿਲਾਂ ਹੀ ਉਨ੍ਹਾਂ ਦੇ ਸਮਰਥਕਾਂ ਨੇ ਪਟਾਕੇ ਚਲਾਉਣੇ ਸ਼ੁਰੂ ਕਰ ਦਿੱਤੇ ਹਨ।
Nov 23, 2024 01:01 PM
ਪੰਜਾਬ ਜ਼ਿਮਨੀ ਚੋਣ ਨਤੀਜਿਆਂ ਦੀ ਅਪਡੇਟ
'ਆਪ' ਨੇ ਦੋ ਸੀਟਾਂ ਜਿੱਤੀਆਂ
- ਚੱਬੇਵਾਲ ਅਤੇ ਡੇਰਾ ਬਾਬਾ ਨਾਨਕ ਵਿੱਚ ‘ਆਪ’ ਨੇ ਜਿੱਤ ਹਾਸਲ ਕੀਤੀ
- ਬਰਨਾਲਾ ਤੋਂ ਕਾਂਗਰਸੀ ਉਮੀਦਵਾਰ ਕੁਲਦੀਪ ਸਿੰਘ ਕਾਲਾ ਢਿੱਲੋਂ ਜੇਤੂ
- ਚੱਬੇਵਾਲ ਤੋਂ 'ਆਪ' ਦੇ ਡਾਕਟਰ ਇਸ਼ਾਂਕ ਚੱਬੇਵਾਲ ਨੇ ਕਾਂਗਰਸ ਦੇ ਰਣਜੀਤ ਕੁਮਾਰ ਨੂੰ ਹਰਾਇਆ
- ਚੌਥੇ ਹਲਕੇ ਗਿੱਦੜਬਾਹਾ ਲਈ ਗਿਣਤੀ ਜਾਰੀ ਹੈ, ਜਿਸ ਵਿੱਚ 'ਆਪ' ਸਭ ਤੋਂ ਅੱਗੇ ਹੈ
Nov 23, 2024 12:34 PM
ਜਿੱਤ ਦੇ ਨਜ਼ਦੀਕ ਪਹੁੰਚੇ ਡਿੰਪੀ ਢਿੱਲੋਂ, ਵਿਆਹ ਵਰਗਾ ਬਣਿਆ ਮਾਹੌਲ
Nov 23, 2024 12:19 PM
ਜਿੱਤ ਦੇ ਨਜ਼ਦੀਕ ਪਹੁੰਚੇ ਡਿੰਪੀ ਢਿੱਲੋਂ, ਵਿਆਹ ਵਰਗਾ ਬਣਿਆ ਮਾਹੌਲ, ਗਿੱਦੜਬਾਹਾ ਤੋਂ LIVE ਤਸਵੀਰਾਂ
Nov 23, 2024 12:17 PM
ਚੱਬੇਵਾਲ ਸੀਟ ’ਤੇ ਗਿਣਤੀ ਹੋਈ ਮੁਕੰਮਲ
ਆਮ ਆਦਮੀ ਪਾਰਟੀ ਦੇ ਇਸ਼ਾਂਕ ਚੱਬੇਵਾਲ ਨੇ 28 ਹਜ਼ਾਰ ਦੀ ਲੀਡ ਕੀਤੀ ਹਾਸਿਲ
Nov 23, 2024 12:15 PM
ਸਾਰੇ ਹਲਕਿਆਂ ਦਾ ਹੁਣ ਤੱਕ ਦਾ ਹਾਲ
- ਗਿੱਦੜਬਾਹਾ ਵਿੱਚ 6 ਰਾਊਂਡ ਹੋ ਚੁੱਕੇ ਹਨ। ਇੱਥੇ 'ਆਪ' ਉਮੀਦਵਾਰ ਡਿੰਪੀ ਢਿੱਲੋਂ ਨੂੰ 9604 ਵੋਟਾਂ ਦੀ ਲੀਡ ਹੈ।
- ਡੇਰਾ ਬਾਬਾ ਨਾਨਕ ਵਿੱਚ 15 ਗੇੜੇ ਲਾਏ ਗਏ ਹਨ। 'ਆਪ' ਨੂੰ 4476 ਵੋਟਾਂ ਦੀ ਲੀਡ ਹੈ।
- ਚੱਬੇਵਾਲ ਵਿੱਚ 12 ਗੇੜ ਪੂਰੇ ਹੋ ਚੁੱਕੇ ਹਨ। 'ਆਪ' ਉਮੀਦਵਾਰ ਇਸ਼ਾਂਕ ਅੱਗੇ ਹਨ। ਉਨ੍ਹਾਂ ਨੂੰ 23,962 ਵੋਟਾਂ ਦੀ ਲੀਡ ਹੈ।
- ਬਰਨਾਲਾ ਵਿੱਚ 11 ਗੇੜ ਪੂਰੇ ਹੋ ਚੁੱਕੇ ਹਨ। ਕਾਂਗਰਸੀ ਉਮੀਦਵਾਰ ਕੁਲਦੀਪ ਸਿੰਘ ਕਾਲਾ ਢਿੱਲੋਂ 3781 ਵੋਟਾਂ ਨਾਲ ਅੱਗੇ ਹਨ।
Nov 23, 2024 12:10 PM
ਡੇਰਾ ਬਾਬਾ ਨਾਨਕ ’ਚ ਆਮ ਆਦਮੀ ਪਾਰਟੀ ਅੱਗੇ
- 4946 ਵੋਟਾਂ ਨਾਲ AAP ਅੱਗੇ
- ਡੇਰਾ ਬਾਬਾ ਨਾਨਕ ’ਚ 16 ਰਾਊਂਡ ਦੀ ਗਿਣਤੀ ਮੁਕੰਮਲ
- ਆਮ ਆਦਮੀ ਪਾਰਟੀ ਹਮਾਇਤੀਆਂ ਵੱਲੋਂ ਮਨਾਇਆ ਜਾ ਰਿਹਾ ਜਸ਼ਨ
- ਸਿਰਫ਼ 2 ਰਾਊਂਡ ਦੀ ਗਿਣਤੀ ਬਾਕੀ
Nov 23, 2024 12:05 PM
ਬਰਨਾਲਾ ’ਚ 11 ਗੇੜ ਹੋਏ ਪੂਰੇ
ਬਰਨਾਲਾ ਤੋਂ ਕਾਂਗਰਸ ਦੇ ਕੁਲਦੀਪ ਸਿੰਘ ਕਾਲਾ ਢਿੱਲੋਂ 3781 ਵੋਟਾਂ ਨਾਲ ਅੱਗੇ ਹਨ।
- ਹਰਿੰਦਰ ਧਾਲੀਵਾਲ (ਆਪ) - 16500
- ਕਾਲਾ ਢਿੱਲੋਂ (ਕਾਂਗਰਸ)- 20281
- ਕੇਵਲ ਢਿੱਲੋਂ (ਭਾਜਪਾ)-14590
- ਗੁਰਦੀਪ ਬਾਠ (ਆਜ਼ਾਦ)-11808
- ਗੋਬਿੰਦ ਸਿੰਘ (ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ) - 5346
Nov 23, 2024 12:04 PM
ਗਿੱਦੜਬਾਹਾ ਜਿਮਨੀ ਚੋਣ
ਛੇਵੇਂ ਰਾਊਂਡ ਤੋਂ ਬਾਅਦ 9604 ’ਤੇ ਡਿੰਪੀ ਅੱਗੇ
- ਹਰਦੀਪ ਸਿੰਘ ਡਿੰਪੀ ਢਿੱਲੋਂ (ਆਪ) - 33642
- ਅੰਮ੍ਰਿਤਾ ਵੜਿੰਗ (ਕਾਂਗਰਸ) - 24038
- ਮਨਪ੍ਰੀਤ ਸਿੰਘ ਬਾਦਲ (ਭਾਜਪਾ) - 6936
- ਸੁਖਰਾਜ ਸਿੰਘ ਨਿਆਮੀਵਾਲਾ ( ਅਕਾਲੀ ਦਲ ਅੰਮ੍ਰਿਤਸਰ) -372
- ਨੋਟਾ - 466
Nov 23, 2024 11:58 AM
Barnala 'ਚ Congress ਤੇ AAP ਵਿਚਾਲੇ ਫਸਵਾਂ ਮੁਕਾਬਲਾ, BJP ਉਮੀਦਵਾਰ Kewal Dhillon ਨੂੰ ਹਜੇ ਵੀ ਜਿੱਤ ਦੀ ਉਮੀਦ
Nov 23, 2024 11:43 AM
ਬਰਨਾਲਾ - 10ਵਾਂ ਰਾਊਂਡ ਪੂਰਾ ਹੋਇਆ
ਬਰਨਾਲਾ ਤੋਂ ਕਾਂਗਰਸ ਦੇ ਕੁਲਦੀਪ ਸਿੰਘ ਕਾਲਾ ਢਿੱਲੋਂ 3304 ਵੋਟਾਂ ਨਾਲ ਅੱਗੇ ਹਨ।
- ਹਰਿੰਦਰ ਧਾਲੀਵਾਲ (ਆਪ) - 14359
- ਕਾਲਾ ਢਿੱਲੋਂ (ਕਾਂਗਰਸ)-17663
- ਕੇਵਲ ਢਿੱਲੋਂ (ਭਾਜਪਾ)-13463
- ਗੁਰਦੀਪ ਬਾਠ (ਆਜ਼ਾਦ)-10826
- ਗੋਬਿੰਦ ਸਿੰਘ (ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ) - 4673
Nov 23, 2024 11:38 AM
ਬਰਨਾਲਾ - 9ਵਾਂ ਰਾਊਂਡ ਪੂਰਾ ਹੋਇਆ
ਬਰਨਾਲਾ ਤੋਂ ਕਾਂਗਰਸ ਦੇ ਕੁਲਦੀਪ ਸਿੰਘ ਕਾਲਾ ਢਿੱਲੋਂ 2876 ਵੋਟਾਂ ਨਾਲ ਅੱਗੇ ਹਨ।
- ਹਰਿੰਦਰ ਧਾਲੀਵਾਲ (ਆਪ) - 12703
- ਕਾਲਾ ਢਿੱਲੋਂ (ਕਾਂਗਰਸ)-15604
- ਕੇਵਲ ਢਿੱਲੋਂ (ਭਾਜਪਾ)-12729
- ਗੁਰਦੀਪ ਬਾਠ (ਆਜ਼ਾਦ)- 9901
- ਗੋਬਿੰਦ ਸਿੰਘ (ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ)-4058
Nov 23, 2024 11:23 AM
ਪੰਜਾਬ ਜ਼ਿਮਨੀ ਚੋਣ ਨਤੀਜੇ 2024
ਚੱਬੇਵਾਲ ਸੀਟ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਇਸ਼ਾਂਕ ਚੱਬੇਵਾਲ 19,152 ਵੋਟਾਂ ਨਾਲ ਅੱਗੇ
ਗਿੱਦੜਬਾਹਾ ਸੀਟ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਡਿੰਪੀ ਢਿੱਲੋਂ 7061 ਵੋਟਾਂ ਨਾਲ ਅੱਗੇ
ਬਰਨਾਲਾ ਸੀਟ ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਕੁਲਦੀਪ ਢਿੱਲੋਂ 2750 ਵੋਟਾਂ ਨਾਲ ਅੱਗੇ
ਡੇਰਾ ਬਾਬਾ ਨਾਨਕ ਸੀਟ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਗੁਰਦੀਪ ਰੰਧਾਵਾ 1982 ਵੋਟਾਂ ਨਾਲ ਅੱਗੇ
Nov 23, 2024 10:59 AM
ਬਰਨਾਲਾ ਵਿਧਾਨ ਸਭਾ ਉਪ ਚੋਣ
ਸੱਤਵੇਂ ਗੇੜ ਵਿੱਚ ਕਾਂਗਰਸ ਪਾਰਟੀ ਨੂੰ 2267 ਵੋਟਾਂ ਦੀ ਲੀਡ ਹਾਸਲ ਹੈ
- ਹਰਿੰਦਰ ਧਾਲੀਵਾਲ (ਆਪ) - 9728
- ਕਾਲਾ ਢਿੱਲੋਂ (ਕਾਂਗਰਸ)-11995
- ਕੇਵਲ ਢਿੱਲੋਂ (ਭਾਜਪਾ)-9012
- ਗੁਰਦੀਪ ਬਾਠ (ਆਜ਼ਾਦ)- 8234
- ਗੋਬਿੰਦ ਸਿੰਘ (ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ)-3482**
Nov 23, 2024 10:43 AM
ਗਿੱਦੜਬਾਹਾ ਜਿਮਨੀ ਚੋਣ
ਤੀਜੇ ਰਾਊਂਡ ਤੋਂ ਬਾਅਦ 3972 ਤੇ ਡਿੰਪੀ ਅੱਗੇ
- ਹਰਦੀਪ ਸਿੰਘ ਡਿੰਪੀ ਢਿੱਲੋਂ (ਆਪ) - 16576
- ਅਮਰਿਤਾ (ਕਾਂਗਰਸ) - 12604
- ਮਨਪ੍ਰੀਤ ਸਿੰਘ ਬਾਦਲ (ਭਾਜਪਾ) - 3481
- ਸੁਖਰਾਜ ਸਿੰਘ ਨਿਆਮੀਵਾਲਾ ( ਅਕਾਲੀ ਦਲ ਅਮ੍ਰਿਤਸਰ) -159
- ਨੋਟਾ - 229
Nov 23, 2024 10:28 AM
ਬਰਨਾਲਾ ਵਿਧਾਨ ਸਭਾ ਜ਼ਿਮਨੀ ਚੋਣ 6ਵਾਂ ਗੇੜ
ਬਰਨਾਲਾ ਤੋਂ ਕਾਂਗਰਸ ਦੇ ਕੁਲਦੀਪ ਸਿੰਘ ਕਾਲਾ ਢਿੱਲੋਂ 1188 ਵੋਟਾਂ ਨਾਲ ਅੱਗੇ ਹਨ।
- ਹਰਿੰਦਰ ਧਾਲੀਵਾਲ (ਆਪ) - 8249
- ਕਾਲਾ ਢਿੱਲੋਂ (ਕਾਂਗਰਸ)- 9437
- ਕੇਵਲ ਢਿੱਲੋਂ (ਭਾਜਪਾ)- 7948
- ਗੁਰਦੀਪ ਬਾਠ (ਆਜ਼ਾਦ)- 7068
- ਗੋਬਿੰਦ ਸਿੰਘ (ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ)-3101
Nov 23, 2024 10:27 AM
ਚੋਣ ਨਤੀਜਿਆਂ ਦਾ ਜਾਣੋ ਹਾਲ
Nov 23, 2024 10:24 AM
ਬਰਨਾਲਾ ਵਿਧਾਨ ਸਭਾ ਉਪ ਚੋਣ
ਕਾਂਗਰਸ ਪਾਰਟੀ ਨੂੰ ਪੰਜਵੇਂ ਗੇੜ ਵਿੱਚ 687 ਵੋਟਾਂ ਦੀ ਲੀਡ ਮਿਲੀ ਹੈ
- ਹਰਿੰਦਰ ਧਾਲੀਵਾਲ (ਆਪ) - 7348
- ਢਿੱਲੋਂ (ਕਾਂਗਰਸ)- 8035
- ਕੇਵਲ ਢਿੱਲੋਂ (ਭਾਜਪਾ)- 6113
- ਗੁਰਦੀਪ ਬਾਠ (ਆਜ਼ਾਦ)- 5805
- ਗੋਬਿੰਦ ਸਿੰਘ (ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ) - 2884
Nov 23, 2024 10:24 AM
ਚੱਬੇਵਾਲ ਵਿਧਾਨਸਭਾ ਹਲਕੇ ’ਚ ਹੋਏ 4 ਰਾਊਂਡ
- ਆਮ ਆਦਮੀ ਪਾਰਟੀ- 14558
- ਕਾਂਗਰਸ - 8634
- ਬੀਜੇਪੀ -1538
Nov 23, 2024 09:59 AM
ਹਲਕਾ ਡੇਰਾ ਬਾਬਾ ਨਾਨਕ ’ਚ ਕਾਂਗਰਸ ਅੱਗੇ
- ਆਪ ਪਾਰਟੀ ਦੀ ਗੁਰਦੀਪ ਸਿੰਘ ਰੰਧਾਵਾ 13542
- ਕਾਂਗਰਸ ਪਾਰਟੀ ਜਤਿੰਦਰ ਕੌਰ ਰੰਧਾਵਾ 13960
- ਬਾਜਪਾ ਪਾਰਟੀ ਰਵੀਕਰਨ ਸਿੰਘ ਕਾਹਲੋਂ 1875
Nov 23, 2024 09:47 AM
ਚੱਬੇਵਾਲ ਤੋਂ ਆਮ ਆਮਦੀ ਪਾਰਟੀ ਦੇ ਉਮੀਦਵਾਰ ਡਾਕਟਰ ਇਸ਼ਾਕ ਕੁਮਾਰ ਅੱਗੇ
Nov 23, 2024 09:41 AM
ਬਰਨਾਲਾ ਵਿਧਾਨ ਸਭਾ ਉਪ ਚੋਣ
ਤੀਜੇ ਗੇੜ ਵਿੱਚ ਆਮ ਆਦਮੀ ਪਾਰਟੀ ਨੂੰ 246 ਵੋਟਾਂ ਦੀ ਲੀਡ ਮਿਲੀ ਹੈ
- ਹਰਿੰਦਰ ਧਾਲੀਵਾਲ (ਆਪ) - 5100
- ਕਾਲਾ ਢਿੱਲੋਂ (ਕਾਂਗਰਸ)-4839
- ਕੇਵਲ ਢਿੱਲੋਂ (ਭਾਜਪਾ)- 3037
- ਗੁਰਦੀਪ ਬਾਠ (ਆਜ਼ਾਦ)- 3427
- ਗੋਬਿੰਦ ਸਿੰਘ (ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ)-2016
Nov 23, 2024 09:40 AM
4 ਵਿਧਾਨਸਭਾ ਹਲਕਿਆਂ ਦੀ ਗਿਣਤੀ ਜਾਰੀ
Nov 23, 2024 09:27 AM
ਡੇਰਾ ਬਾਬਾ ਨਾਨਕ ਹਲਕਾ ਦਾ ਹਾਲ
ਡੇਰਾ ਬਾਬਾ ਨਾਨਕ ਤੋਂ ਅਕਾਲੀ ਦਲ ਅੰਮ੍ਰਿਤਸਰ ਦੇ ਉਮੀਦਵਾਰ ਲਵਪ੍ਰੀਤ ਸਿੰਘ ਤੂਫਾਨ ਨੂੰ ਮਿਲੀਆਂ ਸਿਰਫ 28 ਵੋਟਾਂ
Nov 23, 2024 09:26 AM
ਬਰਨਾਲਾ ਵਿਧਾਨ ਸਭਾ ਉਪ ਚੋਣ
ਦੂਜੇ ਗੇੜ ਵਿੱਚ ਆਮ ਆਦਮੀ ਪਾਰਟੀ 846 ਵੋਟਾਂ ਨਾਲ ਅੱਗੇ
- ਆਮ ਆਦਮੀ ਪਾਰਟੀ - 3844
- ਕਾਂਗਰਸ - 2998
- ਭਾਜਪਾ - 2092
- ਆਜ਼ਾਦ ਉਮੀਦਵਾਰ- 2384
- ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ - 1514
Nov 23, 2024 09:09 AM
ਪੰਜਾਬ ਜ਼ਿਮਨੀ ਚੋਣਾਂ ਦੇ ਆਉਣ ਲੱਗੇ ਨਤੀਜੇ, ਪਲਟਣ ਲੱਗਿਆ ਹੈ ਪਾਸਾ
Nov 23, 2024 09:09 AM
ਬਰਨਾਲਾ ਵਿਧਾਨ ਸਭਾ ਉਪ ਚੋਣ
ਬਰਨਾਲਾ ਵਿੱਚ ਆਮ ਆਦਮੀ ਪਾਰਟੀ 634 ਵੋਟਾਂ ਨਾਲ ਅੱਗੇ
- ਹਰਿੰਦਰ ਧਾਲੀਵਾਲ (ਆਪ) - 2184
- ਕਾਲਾ ਢਿੱਲੋਂ (ਕਾਂਗਰਸ)- 1550 ਈ
- ਕੇਵਲ ਢਿੱਲੋਂ (ਭਾਜਪਾ)-1301
- ਗੁਰਦੀਪ ਬਾਠ (ਆਜ਼ਾਦ)- 815
- ਗੋਬਿੰਦ ਸਿੰਘ (ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ)-807
Nov 23, 2024 08:49 AM
ਗਿੱਦੜਬਾਹਾ ਚ ਪਹਿਲੇ ਰੁਝਾਨ ਆਏ ਸਾਹਮਣੇ
ਆਮ ਆਦਮੀ ਪਾਰਟੀ ਦੇ ਉਮੀਦਵਾਰ ਡਿੰਪੀ ਢਿੱਲੋਂ ਅੱਗੇ
Nov 23, 2024 08:46 AM
ਪੰਜਾਬ ਦੀਆਂ ਜ਼ਿਮਨੀ ਚੋਣਾਂ ਦੇ ਨਤੀਜੇ ਅੱਜ ਐਲਾਨੇ ਜਾਣਗੇ
- ਗਿੱਦੜਬਾਹਾ, ਡੇਰਾ ਬਾਬਾ ਨਾਨਕ, ਬਰਨਾਲਾ ਤੇ ਚੱਬੇਵਾਲ ਦੇ ਆਉਣਗੇ ਨਤੀਜੇ
- ਕਾਂਗਰਸ, 'ਆਪ', ਭਾਜਪਾ ਵਿਚਾਲੇ ਸਿੱਧੀ ਟੱਕਰ
- ਅੰਮ੍ਰਿਤਾ ਵੜਿੰਗ, ਡਿੰਪੀ ਢਿੱਲੋਂ, ਜਤਿੰਦਰ ਰੰਧਾਵਾ ਦੀ ਕਿਮਸਤ ਦਾ ਹੋਵੇਗਾ ਫੈਸਲਾ
Nov 23, 2024 08:15 AM
ਵਿਧਾਨ ਸਭਾ ਹਲਕਾ ਬਰਨਾਲਾ
ਇਸੇ ਤਰਾਂ ਬਰਨਾਲਾ ਹਲਕੇ ਵਿੱਚ 14 ਉਮੀਦਵਾਰਾਂ ਵਿੱਚ ਮੁਕਾਬਲਾ ਰਿਹਾ। ਇਸ ਹਲਕੇ ਵਿੱਚ 56.34 ਫੀਸਦੀ ਵੋਟਿੰਗ ਦਰਜ ਕੀਤੀ ਗਈ ਹੈ। ਬਰਨਾਲਾ ਹਲਕੇ ਦੀਆਂ ਵੋਟਾਂ ਦੀ ਗਿਣਤੀ ਐੱਸ.ਡੀ. ਕਾਲਜ ਆਫ਼ ਐਜੂਕੇਸ਼ਨ, ਬਰਨਾਲਾ ਵਿਖੇ 16 ਰਾਊਂਡਾਂ ਵਿੱਚ ਕੀਤੀ ਜਾਵੇਗੀ।
Nov 23, 2024 08:15 AM
ਵਿਧਾਨ ਸਭਾ ਹਲਕਾ ਗਿੱਦੜਬਾਹਾ
ਇਸੇ ਤਰ੍ਹਾਂ ਗਿੱਦੜਬਾਹਾ ਹਲਕੇ ਵਿੱਚ 14 ਉਮੀਦਵਾਰ ਚੋਣ ਮੈਦਾਨ ਵਿੱਚ ਹਨ। ਇੱਥੇ ਕੁੱਲ 81.90 ਫੀਸਦੀ ਵੋਟਿੰਗ ਹੋਈ ਹੈ। ਗਿੱਦੜਬਾਹਾ ਹਲਕੇ ਦੀਆਂ ਵੋਟਾਂ ਦੀ ਗਿਣਤੀ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਲੜਕੇ) ਭਾਰੂ ਰੋਡ, ਗਿੱਦੜਬਾਹਾ ਵਿਖੇ 13 ਰਾਊਂਡਾਂ ਵਿੱਚ ਕੀਤੀ ਜਾਵੇਗੀ।
Nov 23, 2024 08:14 AM
ਵਿਧਾਨ ਸਭਾ ਹਲਕਾ ਚੱਬੇਵਾਲ
ਵਿਧਾਨ ਸਭਾ ਹਲਕਾ ਚੱਬੇਵਾਲ (ਐਸ.ਸੀ.) ਵਿੱਚ ਕੁੱਲ 6 ਉਮੀਦਵਾਰਾਂ ਵੱਲੋਂ ਚੋਣ ਲੜੀ ਗਈ ਅਤੇ ਇੱਥੋਂ ਦੀਆਂ ਵੋਟਾਂ ਦੀ ਗਿਣਤੀ ਜਿਮ ਹਾਲ, ਐਜੂਕੇਸ਼ਨ ਬਲਾਕ, ਰਿਆਤ ਐਂਡ ਬਾਹਰਾ ਗਰੁੱਪ ਆਫ਼ ਇੰਸਟੀਚਿਊਟਸ, ਚੰਡੀਗੜ੍ਹ ਰੋਡ ਹੁਸ਼ਿਆਰਪੁਰ ਵਿਖੇ 15 ਰਾਊਂਡਾਂ ਵਿੱਚ ਕੀਤੀ ਜਾਵੇਗੀ। ਚੱਬੇਵਾਲ ਸੀਟ ਉੱਤੇ ਕੁੱਲ 53.43 ਫੀਸਦੀ ਵੋਟਿੰਗ ਹੋਈ ਹੈ।
Nov 23, 2024 08:14 AM
ਵਿਧਾਨ ਸਭਾ ਹਲਕਾ ਡੇਰਾ ਬਾਬਾ ਨਾਨਕ
ਵਿਧਾਨ ਸਭਾ ਹਲਕਾ ਡੇਰਾ ਬਾਬਾ ਨਾਨਕ ਵਿੱਚ 11 ਉਮੀਦਵਾਰਾਂ ਨੇ ਭਾਗ ਲਿਆ ਅਤੇ ਇੱਥੇ 64.01 ਪ੍ਰਤੀਸ਼ਤ ਵੋਟਿੰਗ ਦਰਜ ਕੀਤੀ ਗਈ। ਇਸ ਹਲਕੇ ਦੀਆਂ ਵੋਟਾਂ ਦੀ ਗਿਣਤੀ ਸੁਖਜਿੰਦਰਾ ਗਰੁੱਪ ਆਫ਼ ਇੰਸਟੀਚਿਊਟਸ, ਇੰਜੀਨੀਅਰਿੰਗ ਵਿੰਗ, ਹਰਦੋਛੰਨੀ ਰੋਡ, ਗੁਰਦਾਸਪੁਰ ਵਿਖੇ 18 ਰਾਊਂਡਾਂ ਵਿੱਚ ਹੋਵੇਗੀ।
Punjab By Election Results 2024 Live Updates : ਪੰਜਾਬ ਦੀਆਂ 4 ਵਿਧਾਨ ਸਭਾ ਸੀਟਾਂ 'ਤੇ ਅੱਜ ਵੋਟਾਂ ਦੀ ਗਿਣਤੀ ਹੋ ਰਹੀ ਹੈ। ਦੱਸ ਦਈਏ ਕਿ ਵੋਟਾਂ ਦੀ ਗਿਣਤੀ ਸਵੇਰੇ 8 ਵਜੇ ਸ਼ੁਰੂ ਹੋਈ ਹੈ। ਇਸ ਦੌਰਾਨ 45 ਉਮੀਦਵਾਰਾਂ ਦੀ ਕਿਸਮਤ ਦਾ ਫੈਸਲਾ ਹੋਵੇਗਾ। ਇਨ੍ਹਾਂ ਵਿਚ ਸਭ ਦੀਆਂ ਨਜ਼ਰਾਂ ਸਾਬਕਾ ਮੁੱਖ ਮੰਤਰੀ ਮਰਹੂਮ ਪ੍ਰਕਾਸ਼ ਸਿੰਘ ਬਾਦਲ ਦੇ ਭਤੀਜੇ ਮਨਪ੍ਰੀਤ ਬਾਦਲ, ਦੋ ਸੰਸਦ ਮੈਂਬਰਾਂ ਦੀਆਂ ਪਤਨੀਆਂ ਅਤੇ ਇਕ ਸੰਸਦ ਮੈਂਬਰ ਦੇ ਪੁੱਤਰ 'ਤੇ ਹੋਣਗੀਆਂ।
ਦੱਸ ਦਈਏ ਕਿ ਸੀਸੀਟੀਵੀ ਕੈਮਰਿਆਂ ਰਾਹੀਂ ਗਿਣਤੀ ਕੇਂਦਰਾਂ ਦੀ ਨਿਗਰਾਨੀ ਕੀਤੀ ਜਾਵੇਗੀ। ਇਸ ਦੇ ਨਾਲ ਥ੍ਰੀ ਲੇਅਰ ਸਕਿਓਰਿਟੀ ਹੋਵੇਗੀ। ਪੰਜਾਬ ਪੁਲਿਸ ਤੋਂ ਇਲਾਵਾ ਕੇਂਦਰੀ ਹਥਿਆਰਬੰਦ ਬਲਾਂ ਨੂੰ ਵੀ ਤੈਨਾਤ ਕੀਤਾ ਗਿਆ ਹੈ। ਸਿਰਫ਼ ਉਹੀ ਲੋਕ ਗਿਣਤੀ ਕੇਂਦਰਾਂ ਵਿੱਚ ਜਾ ਸਕਣਗੇ ਜਿਨ੍ਹਾਂ ਦੇ ਕਾਰਡ ਚੋਣ ਕਮਿਸ਼ਨ ਨੇ ਬਣਾਏ ਹਨ।
ਕਾਬਿਲੇਗੌਰ ਹੈ ਕਿ 20 ਨਵੰਬਰ ਨੂੰ ਚਾਰ ਸੀਟਾਂ 'ਤੇ ਕੁੱਲ 63.91 ਫੀਸਦੀ ਵੋਟਿੰਗ ਹੋਈ ਸੀ। ਗਿੱਦੜਬਾਹਾ ਵਿੱਚ ਸਭ ਤੋਂ ਵੱਧ 81.90 ਫੀਸਦੀ ਮਤਦਾਨ ਹੋਇਆ। ਚੱਬੇਵਾਲ ਵਿੱਚ ਸਭ ਤੋਂ ਘੱਟ 53.43 ਫੀਸਦੀ ਵੋਟਿੰਗ ਹੋਈ। ਇੱਥੇ ਔਰਤਾਂ ਨੇ ਮਰਦਾਂ ਨਾਲੋਂ ਵੱਧ ਵੋਟਾਂ ਪਾਈਆਂ ਹਨ। ਇੱਥੇ 42,591 ਔਰਤਾਂ ਅਤੇ 42,585 ਮਰਦਾਂ ਨੇ ਵੋਟ ਪਾਈ। ਡੇਰਾ ਬਾਬਾ ਨਾਨਕ ਵਿੱਚ 64.01 ਫੀਸਦੀ ਅਤੇ ਬਰਨਾਲਾ ਵਿੱਚ 56.34 ਫੀਸਦੀ ਵੋਟਿੰਗ ਹੋਈ।
ਇਹ ਵੀ ਪੜ੍ਹੋ : ਪੰਜਾਬ ਵਿੱਚ ਨਗਰ ਨਿਗਮ ਚੋਣਾਂ ਸਬੰਧੀ ਸਰਕਾਰ ਨੇ ਨੋਟੀਫਿਕੇਸ਼ਨ ਕੀਤਾ ਜਾਰੀ, ਇਸ ਦਿਨ ਪੈਂਣਗੀਆਂ ਵੋਟਾਂ