Punjab Bandh Advisory : ਕਿਸਾਨਾਂ ਦੇ ਪੰਜਾਬ ਬੰਦ ਦੌਰਾਨ ਘਰ ’ਚੋਂ ਨਿਕਲਣ ਤੋਂ ਪਹਿਲਾਂ ਜਾਣ ਲਓ ਨਵੇਂ ਟ੍ਰੈਫਿਕ ਰੂਟ, ਨਹੀਂ ਤਾਂ...
ਅਜਿਹੇ 'ਚ ਅੱਜ ਸਵੇਰੇ 7 ਵਜੇ ਤੋਂ ਸ਼ਾਮ 4 ਵਜੇ ਤੱਕ ਸੜਕਾਂ, ਰੇਲ ਮਾਰਗ ਅਤੇ ਦੁਕਾਨਾਂ ਬੰਦ ਰੱਖਣ ਦਾ ਸੱਦਾ ਦਿੱਤਾ ਗਿਆ। ਹਾਲਾਂਕਿ, ਐਮਰਜੈਂਸੀ ਸੇਵਾਵਾਂ ਇਸ ਬੰਦ ਤੋਂ ਅਛੂਤੇ ਰਹਿਣਗੀਆਂ।
Punjab Bandh Advisory : ਅੱਜ ਕਿਸਾਨਾਂ ਵੱਲੋਂ ਪੂਰਾ ਪੰਜਾਬ ਬੰਦ ਰਹੇਗਾ। ਇਸ ਬੰਦ ਦਾ ਸੱਦਾ ਕਿਸਾਨਾਂ ਦੀਆਂ ਦੋ ਜਥੇਬੰਦੀਆਂ ਨੇ ਦਿੱਤਾ ਹੈ। ਇਸ ਦੌਰਾਨ ਸੜਕਾਂ, ਰੇਲਵੇ ਅਤੇ ਦੁਕਾਨਾਂ ਬੰਦ ਰਹਿਣਗੀਆਂ। ਕਿਸਾਨ ਚਾਹੁੰਦੇ ਹਨ ਕਿ ਕੇਂਦਰ ਐਮਐਸਪੀ ਸਮੇਤ ਉਨ੍ਹਾਂ ਦੀਆਂ 13 ਮੰਗਾਂ ਪੂਰੀਆਂ ਕਰੇ, ਇਸ ਲਈ ਅੱਜ ਪੰਜਾਬ ਬੰਦ ਦਾ ਐਲਾਨ ਕੀਤਾ ਗਿਆ। ਅਜਿਹੇ 'ਚ ਅੱਜ ਸਵੇਰੇ 7 ਵਜੇ ਤੋਂ ਸ਼ਾਮ 4 ਵਜੇ ਤੱਕ ਸੜਕਾਂ, ਰੇਲ ਮਾਰਗ ਅਤੇ ਦੁਕਾਨਾਂ ਬੰਦ ਰੱਖਣ ਦਾ ਸੱਦਾ ਦਿੱਤਾ ਗਿਆ। ਹਾਲਾਂਕਿ, ਐਮਰਜੈਂਸੀ ਸੇਵਾਵਾਂ ਇਸ ਬੰਦ ਚ ਜਾਰੀ ਰਹਿਣਗੀਆਂ।
ਇਸ ਤੋਂ ਇਲਾਵਾ ਬੇਸ਼ੱਕ ਸਾਰਿਆਂ ਨੂੰ ਬੰਦ ’ਚ ਨਾ ਨਿਕਲਣ ਦੀ ਸਲਾਹ ਦਿੱਤੀ ਜਾਂਦੀ ਹੈ ਜੇਕਰ ਕਿਸੇ ਜਰੂਰੀ ਕੰਮ ਦੇ ਚੱਲਦੇ ਘਰ ਤੋਂ ਬਾਹਰ ਜਾਣਾ ਵੀ ਪਏ ਤਾਂ ਤੁਹਾਨੂੰ ਇੱਕ ਵਾਰ ਟ੍ਰੈਫਿਕ ਡਾਇਵਰਸ਼ਨ ਦੇਖ ਲੈਣਾ ਚਾਹੀਦਾ ਹੈ।
ਕਿਸਾਨ ਜਥੇਬੰਦੀਆਂ ਵੱਲੋਂ ਦਿੱਤੇ ਗਏ ਪੰਜਾਬ ਬੰਦ ਦੇ ਮੱਦੇਨਜ਼ਰ ਮੁੱਖ ਮਾਰਗਾਂ ’ਤੇ ਆਵਾਜਾਈ ਵਿੱਚ ਵਿਘਨ ਪੈ ਸਕਦਾ ਹੈ। ਨਿਰਵਿਘਨ ਯਾਤਰਾ ਲਈ ਬਦਲਵੇਂ ਰੂਟਾਂ ਦੀ ਯੋਜਨਾ ਬਣਾਈ ਗਈ ਹੈ:
➡️ਦਿੱਲੀ ਤੋਂ ਚੰਡੀਗੜ੍ਹ:
ਦਿੱਲੀ → ਸੋਨੀਪਤ → ਪਾਣੀਪਤ → ਕਰਨਾਲ → ਇੰਦਰੀ → ਲਾਡਵਾ → ਯਮੁਨਾਨਗਰ (NH-344A) → ਮੁਲਾਣਾ → ਸ਼ਹਿਜ਼ਾਦਪੁਰ → ਪੰਚਕੂਲਾ → ਚੰਡੀਗੜ੍ਹ।
ਦਿੱਲੀ → ਸੋਨੀਪਤ → ਪਾਣੀਪਤ → ਕਰਨਾਲ → ਕੁਰੂਕਸ਼ੇਤਰ → ਸ਼ਾਹਬਾਦ → ਸਾਹਾ → ਸ਼ਹਿਜ਼ਾਦਪੁਰ → ਪੰਚਕੂਲਾ → ਚੰਡੀਗੜ੍ਹ।
➡️ ਚੰਡੀਗੜ੍ਹ ਤੋਂ ਦਿੱਲੀ:
ਪੰਚਕੂਲਾ → ਰਾਮਗੜ੍ਹ → ਬਰਵਾਲਾ → ਸ਼ਹਿਜ਼ਾਦਪੁਰ → ਮੁਲਾਣਾ → NH-344 → ਯਮੁਨਾਨਗਰ → ਰਾਦੌਰ → ਲਾਡਵਾ → ਇੰਦਰੀ → ਕਰਨਾਲ → ਪਾਣੀਪਤ → ਸੋਨੀਪਤ → ਦਿੱਲੀ।
ਪੰਚਕੂਲਾ → ਰਾਮਗੜ੍ਹ → ਸ਼ਹਿਜ਼ਾਦਪੁਰ → ਸਾਹਾ → ਸ਼ਾਹਬਾਦ → ਪਿਪਲੀ → ਕਰਨਾਲ → ਦਿੱਲੀ।
➡️ ਹਿਸਾਰ ਤੋਂ ਚੰਡੀਗੜ੍ਹ:
ਬਰਵਾਲਾ → ਨਰਵਾਨਾ → ਕੈਥਲ → ਕੁਰੂਕਸ਼ੇਤਰ → ਸ਼ਾਹਬਾਦ → ਸਾਹਾ → ਸ਼ਹਿਜ਼ਾਦਪੁਰ → ਪੰਚਕੂਲਾ → ਚੰਡੀਗੜ੍ਹ।
ਬਰਵਾਲਾ → ਨਰਵਾਨਾ → ਕੈਥਲ → ਪਿਹੋਵਾ → ਠੋਲ → ਸ਼ਾਹਬਾਦ → ਸਾਹਾ → ਸ਼ਹਿਜ਼ਾਦਪੁਰ → ਪੰਚਕੂਲਾ → ਚੰਡੀਗੜ੍ਹ।
➡️ ਚੰਡੀਗੜ੍ਹ ਤੋਂ ਹਿਸਾਰ:
ਪੰਚਕੂਲਾ → ਸ਼ਹਿਜ਼ਾਦਪੁਰ → ਸਾਹਾ → ਸ਼ਾਹਬਾਦ → ਕੁਰੂਕਸ਼ੇਤਰ → ਕੈਥਲ → ਨਰਵਾਨਾ → ਬਰਵਾਲਾ → ਹਿਸਾਰ।
➡️ ਅੰਬਾਲਾ ਤੋਂ ਚੰਡੀਗੜ੍ਹ:
ਅੰਬਾਲਾ ਛਾਉਣੀ → ਕੈਪੀਟਲ ਚੌਕ → ਸਾਹਾ → ਸ਼ਹਿਜ਼ਾਦਪੁਰ → ਰਾਮਗੜ੍ਹ → ਪੰਚਕੂਲਾ → ਚੰਡੀਗੜ੍ਹ।
➡️ ਅੰਬਾਲਾ ਤੋਂ ਨਰਾਇਣਗੜ੍ਹ:
ਅੰਬਾਲਾ ਕੈਂਟ → ਕੈਪੀਟਲ ਚੌਕ → ਸਾਹਾ → ਸ਼ਹਿਜ਼ਾਦਪੁਰ → ਨਰਾਇਣਗੜ੍ਹ।
ਐਮਰਜੈਂਸੀ ਲਈ, ਸਹਾਇਤਾ ਲਈ 112 ਡਾਇਲ ਕਰੋ। ਸੂਚਿਤ ਰਹੋ ਅਤੇ ਉਸ ਅਨੁਸਾਰ ਆਪਣੀ ਯਾਤਰਾ ਦੀ ਯੋਜਨਾ ਬਣਾਓ।