Live In Relationship ’ਚ ਰਹਿਣ ਵਾਲੇ ਹੋ ਜਾਣ ਸਾਵਧਾਨ ,ਪੰਜਾਬ ਅਤੇ ਹਰਿਆਣਾ ਹਾਈਕੋਰਟ ਨੇ ਕੀਤੀ ਇਹ ਸਖ਼ਤ ਟਿੱਪਣੀ

ਸੁਣਵਾਈ ਦੌਰਾਨ ਪੰਜਾਬ ਅਤੇ ਹਰਿਆਣਾ ਹਾਈਕੋਰਟ ਨੇ ਕਿਹਾ ਕਿ ਲਿਵ ਇਨ ਰਿਲੇਸ਼ਨ ਨਾ ਸਿਰਫ ਅਪਰਾਧ ਸਗੋਂ ਦੂਜੇ ਵਿਆਹ ਦੇ ਬਰਾਬਰ ਹੈ। ਲਿਵ ਇਨ ਰਿਲੇਸ਼ਨ ਨੂੰ ਵਿਆਹ ਨਹੀਂ ਮੰਨਿਆ ਜਾ ਸਕਦਾ ਹੈ।

By  Aarti July 27th 2024 01:45 PM

HC On Live In Relationship :  ਪੰਜਾਬ ਅਤੇ ਹਰਿਆਣਾ ਹਾਈਕੋਰਟ ਨੇ ਲਿਵ ਇਨ ਰਿਲੇਸ਼ਨ ’ਤੇ ਸਖ਼ਤ ਟਿਪੱਣੀ ਕੀਤੀ ਹੈ। ਸੁਣਵਾਈ ਦੌਰਾਨ ਸੁਰੱਖਿਆਂ ਦੀ ਮੰਦ ਨੂੰ ਲੈ ਕੇ ਤਿੰਨ ਪਟੀਸ਼ਨਾਂ ਨੂੰ ਖਾਰਿਜ ਕਰਦਿਆਂ ਹਾਈਕੋਰਟ ਨੇ ਟਿੱਪਣੀ ਕੀਤੀ ਹੈ। ਹਾਈਕੋਰਟ ਨੇ ਕਿਹਾ ਕਿ ਵਿਆਹੇ ਹੋਣ ਦੇ ਬਾਵਜੂਦ ਕਿਸੇ ਹੋਰ ਨਾਲ ਲਿਵ ਇਨ ਰਿਲੇਸ਼ਨ ’ਚ ਰਹਿਣਾ ਅਪਰਾਧ ਹੈ। 

ਸੁਣਵਾਈ ਦੌਰਾਨ ਪੰਜਾਬ ਅਤੇ ਹਰਿਆਣਾ ਹਾਈਕੋਰਟ ਨੇ ਕਿਹਾ ਕਿ ਲਿਵ ਇਨ ਰਿਲੇਸ਼ਨ ਨਾ ਸਿਰਫ ਅਪਰਾਧ ਸਗੋਂ ਦੂਜੇ ਵਿਆਹ ਦੇ ਬਰਾਬਰ ਹੈ। ਲਿਵ ਇਨ ਰਿਲੇਸ਼ਨ ਨੂੰ ਵਿਆਹ ਨਹੀਂ ਮੰਨਿਆ ਜਾ ਸਕਦਾ ਹੈ। ਹਾਈਕੋਰਟ ਨੇ ਇਹ ਵੀ ਕਿਹਾ ਕਿ ਔਰਤ ਨੂੰ ਪਤਨੀ ਵਜੋਂ ਨਾ ਤਾਂ ਸਮਾਜ ’ਚ ਸਨਮਾਨ ਮਿਲ ਸਕਦਾ ਹੈ ਨਾ ਕਾਨੂੰਨ ਅਧਿਕਾਰ ਮਿਲ ਸਕਦਾ ਹੈ। ਲਿਵ ਇਨ ਰਿਲੇਸ਼ਨ ’ਚ ਰਹਿ ਰਹੀ ਔਰਤ ਘਰੇਲੂ ਹਿੰਸਾ ਦੇ ਕਾਨੂੰਨ ਦਾ ਸਹਾਰਾ ਨਹੀਂ ਲੈ ਸਕਦੀ ਹੈ। 


ਕਾਬਿਲੇਗੌਰ ਹੈ ਕਿ ਸੁਰੱਖਿਆ ਦੀ ਮੰਗ ਨੂੰ ਲੈ ਕੇ ਤਿੰਨ ਪਟੀਸ਼ਨਾਂ ਪੰਜਾਬ ਅਤੇ ਹਰਿਆਣਾ ਹਾਈਕੋਰਟ ’ਚ ਦਾਇਰ ਕੀਤੀ ਗਈ ਸੀ ਜਿਸ ਨੂੰ ਖਾਰਿਜ ਕਰਦਿਆਂ ਹਾਈਕੋਰਟ ਨੇ ਇਹ ਟਿੱਪਣੀ ਕੀਤੀ ਹੈ। 

ਇਹ ਵੀ ਪੜ੍ਹੋ: Attack on NRI Family : ਪੰਜਾਬ ਪਰਤਦੇ ਸਮੇਂ NRI ਪਰਿਵਾਰ 'ਤੇ ਹਮਲਾ, ਬਾਥਰੂਮ ’ਚ ਲੁਕ ਕੇ ਬਜ਼ੁਰਗ ਜੋੜੇ ਨੇ ਬਚਾਈ ਜਾਨ

Related Post