Punjab Assembly Monsoon Session ਭਲਕੇ ਤੋਂ ਹੋਣ ਜਾ ਰਿਹੈ ਸ਼ੂਰੁ, ਸੁਰਜੀਤ ਪਾਤਰ ਸਣੇ 11 ਸ਼ਖਸੀਅਤਾਂ ਨੂੰ ਦਿੱਤੀ ਜਾਵੇਗੀ ਸ਼ਰਧਾਂਜਲੀ, ਪਰ ਰਹੇਗਾ ਸਿਰਫ 3 ਦਿਨ ਦਾ ਸੈਸ਼ਨ
ਦੱਸ ਦਈਏ ਕਿ ਰਾਜਪਾਲ ਗੁਲਾਬ ਚੰਦ ਕਟਾਰੀਆ ਵੱਲੋਂ ਬੁਲਾਇਆ ਗਿਆ ਪੰਜਾਬ ਵਿਧਾਨ ਸਭਾ ਦਾ ਮਾਨਸੂਨ ਸੈਸ਼ਨ ਸੋਮਵਾਰ 2 ਸਤੰਬਰ ਤੋਂ ਸ਼ੁਰੂ ਹੋ ਰਿਹਾ ਹੈ, ਜੋ 4 ਸਤੰਬਰ ਤੱਕ ਚੱਲੇਗਾ।
Punjab Assembly Monsoon Session : 16ਵੀਂ ਪੰਜਾਬ ਵਿਧਾਨ ਸਭਾ ਦਾ 7ਵਾਂ ਸੈਸ਼ਨ ਭਲਕੇ 2 ਸਤੰਬਰ ਤੋਂ ਸ਼ੁਰੂ ਹੋਣ ਜਾ ਰਿਹਾ ਹੈ। ਇਸ ਦੌਰਾਨ ਭਲਕੇ ਦੁਪਹਿਰ 2 ਵਜੇ ਸੁਰਜੀਤ ਪਾਤਰ ਸਮੇਤ 11 ਹਸਤੀਆਂ ਨੂੰ ਸ਼ਰਧਾਂਜਲੀ ਭੇਟ ਕੀਤੀ ਜਾਵੇਗੀ।
ਦੱਸ ਦਈਏ ਕਿ ਰਾਜਪਾਲ ਗੁਲਾਬ ਚੰਦ ਕਟਾਰੀਆ ਵੱਲੋਂ ਬੁਲਾਇਆ ਗਿਆ ਪੰਜਾਬ ਵਿਧਾਨ ਸਭਾ ਦਾ ਮਾਨਸੂਨ ਸੈਸ਼ਨ ਸੋਮਵਾਰ 2 ਸਤੰਬਰ ਤੋਂ ਸ਼ੁਰੂ ਹੋ ਰਿਹਾ ਹੈ, ਜੋ 4 ਸਤੰਬਰ ਤੱਕ ਚੱਲੇਗਾ। ਰਾਜਪਾਲ ਕਟਾਰੀਆ ਵੱਲੋਂ ਬੁਲਾਇਆ ਗਿਆ ਇਹ ਪਹਿਲਾ ਮਾਨਸੂਨ ਸੈਸ਼ਨ ਹੈ। ਸੈਸ਼ਨ ਦੇ ਪਹਿਲੇ ਦਿਨ ਵਿਛੜੀਆਂ ਰੂਹਾਂ ਨੂੰ ਸ਼ਰਧਾਂਜਲੀਆਂ ਦਿੱਤੀਆਂ ਜਾਣਗੀਆਂ। ਜਿਸ ਕਾਰਨ ਮਾਨਸੂਨ ਸੈਸ਼ਨ ਸਿਰਫ ਤਿੰਨ ਦਿਨਾਂ ਦਾ ਰਹਿ ਜਾਵੇਗਾ।
ਜਿਸ ’ਤੇ ਭਲੱਥ ਤੋਂ ਕਾਂਗਰਸ ਦੇ ਵਿਧਾਇਕ ਸੁਖਪਾਲ ਸਿੰਘ ਖਹਿਰਾ ਨੇ ਪੰਜਾਬ ਵਿਧਾਨਸਭਾ ਦੇ ਮਾਨਸੂਨ ਸੈਸ਼ਨ ਦੇ ਮਹਿਜ਼ ਤਿੰਨ ਦਿਨਾਂ ’ਤੇ ਸਵਾਲ ਚੁੱਕੇ ਹਨ। ਉਨ੍ਹਾਂ ਕਿਹਾ ਕਿ ਹਰਪਾਲ ਚੀਮਾ, ਅਮਨ ਅਰੋੜਾ ਸਮੇਤ ਆਮ ਆਦਮੀ ਪਾਰਟੀ ਦੇ 15 ਦਿਨਾਂ ਦੇ ਸੈਸ਼ਨ ਦੀ ਮੰਗ ਕਰਦੇ ਸੀ। ਹੁਣ ਖਾਨਾਪੂਰਤੀ ਕੀਤਾ ਜਾ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਪਹਿਲੇ ਦਿਨ ਸਿਰਫ ਸ਼ਰਧਾਂਜਲੀਆਂ ਰੱਖੀਆਂ ਗਈਆਂ ਹਨ। ਜੋ ਕਿ ਸਹੀ ਨਹੀਂ ਹੈ ਕਿਉਂਕਿ ਸੈਸ਼ਨ ਦਾ ਇਕ ਦਿਨ ਦਾ ਖਰਚਾ 75 ਲੱਖ ਰੁਪਏ ਹੋਵੇਗਾ। ਜੋ ਵੀ ਬਿੱਲ ਪੇਸ਼ ਕੀਤੇ ਜਾਣਗੇ ਉਨ੍ਹਾਂ ’ਤੇ ਕਿਵੇਂ ਬਹਿਸ ਹੋਵੇਗੀ।
ਇਨ੍ਹਾਂ ਨੂੰ ਦਿੱਤੀ ਜਾਵੇਗੀ ਸ਼ਰਧਾਜ਼ਲੀ
- ਸਰਦਾਰ ਸੁਰਜੀਤ ਸਿੰਘ ਮਿਨਹਾਸ, ਸਾਬਕਾ ਸਪੀਕਰ
- ਸਰਦਾਰ ਸੁਖਦੇਵ ਸਿੰਘ ਢਿੱਲੋਂ, ਸਾਬਕਾ ਮੰਤਰੀ
- ਸਰਦਾਰ ਸੁਰਜੀਤ ਸਿੰਘ ਕੋਹਲੀ, ਸਾਬਕਾ ਰਾਜ ਮੰਤਰੀ
- ਸ਼੍ਰੀ ਕਮਲ ਚੌਧਰੀ, ਸਾਬਕਾ ਲੋਕ ਸਭਾ ਮੈਂਬਰ
- ਸ਼੍ਰੀਮਤੀ ਗੁਰਚਰਨ ਕੌਰ, ਸਾਬਕਾ ਰਾਜ ਸਭਾ ਮੈਂਬਰ
- ਸਰਦਾਰ ਧਨਵੰਤ ਸਿੰਘ, ਸਾਬਕਾ ਐਮ.ਐਲ.ਏ
- ਸਰਦਾਰ ਸਰਦੂਲ ਸਿੰਘ, ਆਜ਼ਾਦੀ ਘੁਲਾਟੀਏ
- ਸ਼੍ਰੀ ਕਸ਼ਮੀਰ ਸਿੰਘ, ਸੁਤੰਤਰਤਾ ਸੈਨਾਨੀ
- ਸ਼੍ਰੀ ਗੁਰਦੇਵ ਸਿੰਘ, ਸੁਤੰਤਰਤਾ ਸੈਨਾਨੀ
- ਸ਼੍ਰੀ ਜਗਦੀਸ਼ ਪ੍ਰਸਾਦ, ਸੁਤੰਤਰਤਾ ਸੈਨਾਨੀ
- ਡਾ. ਸੁਰਜੀਤ ਪਾਤਰ, ਲੇਖਕ ਅਤੇ ਕਵੀ
ਇਹ ਵੀ ਪੜ੍ਹੋ : Farmers Protest : ਚੰਡੀਗੜ੍ਹ 'ਚ ਕਿਸਾਨਾਂ ਦਾ ਪੱਕਾ ਮੋਰਚਾ, ਜਾਣੋ ਕਾਰਨ