Pune Porsche Accident: ਮੁਲਜ਼ਮ ਰਈਸ ਨਾਬਾਲਿਗ ਦੇ ਦਾਦੇ ਦੇ ਛੋਟਾ ਰਾਜਨ ਨਾਲ ਸਬੰਧ ਹੋਣ ਦਾ ਖੁਲਾਸਾ, ਇੱਥੇ ਪੜ੍ਹੋ ਪਰਿਵਾਰ ਦੀ ਪੂਰੀ History

ਵਿਸ਼ਾਲ ਅਗਰਵਾਲ ਪੁਣੇ ਦਾ ਇੱਕ ਮਸ਼ਹੂਰ ਰੀਅਲ ਅਸਟੇਟ ਕਾਰੋਬਾਰੀ ਹੈ। ਮੀਡੀਆ ਰਿਪੋਰਟਾਂ ਦੀ ਮੰਨੀਏ ਤਾਂ ਵਿਸ਼ਾਲ ਦੇ ਪਿਤਾ ਸੁਰਿੰਦਰ ਕੁਮਾਰ ਅਗਰਵਾਲ ਨੇ ਛੋਟਾ ਰਾਜਨ ਨਾਲ ਹੱਥ ਮਿਲਾਇਆ ਸੀ

By  Aarti May 22nd 2024 11:49 AM

Pune Porsche Accident: ਰੀਅਲ ਅਸਟੇਟ ਕਾਰੋਬਾਰੀ ਅਗਰਵਾਲ ਪਰਿਵਾਰ ਮਹਾਰਾਸ਼ਟਰ ਦੇ ਪੁਣੇ 'ਚ ਪੋਰਸ਼ ਕਾਰ ਦੁਰਘਟਨਾ ਮਾਮਲੇ 'ਚ ਸੁਰਖੀਆਂ 'ਚ ਹੈ। ਹੁਣ ਇੱਕ ਨਵਾਂ ਹੈਰਾਨ ਕਰਨ ਵਾਲਾ ਖੁਲਾਸਾ ਸਾਹਮਣੇ ਆਇਆ ਹੈ। ਪਤਾ ਲੱਗਾ ਹੈ ਕਿ ਕਾਨੂੰਨ ਨਾਲ ਖਿਲਵਾੜ ਕਰਨਾ ਅਗਰਵਾਲ ਪਰਿਵਾਰ ਲਈ ਕੋਈ ਨਵੀਂ ਗੱਲ ਨਹੀਂ ਹੈ। ਇਸ ਦੇ ਨਾਲ ਹੀ ਇਸ ਪਰਿਵਾਰ ਦਾ ਅੰਡਰਵਰਲਡ ਕਨੈਕਸ਼ਨ ਵੀ ਸਾਹਮਣੇ ਆਇਆ ਹੈ। 

ਛੋਟਾ ਰਾਜਨ ਨਾਲ ਸਬੰਧ

ਵਿਸ਼ਾਲ ਅਗਰਵਾਲ ਪੁਣੇ ਦਾ ਇੱਕ ਮਸ਼ਹੂਰ ਰੀਅਲ ਅਸਟੇਟ ਕਾਰੋਬਾਰੀ ਹੈ। ਮੀਡੀਆ ਰਿਪੋਰਟਾਂ ਦੀ ਮੰਨੀਏ ਤਾਂ ਵਿਸ਼ਾਲ ਦੇ ਪਿਤਾ ਸੁਰਿੰਦਰ ਕੁਮਾਰ ਅਗਰਵਾਲ ਨੇ ਛੋਟਾ ਰਾਜਨ ਨਾਲ ਹੱਥ ਮਿਲਾਇਆ ਸੀ ਅਤੇ ਕੁਝ ਜਾਇਦਾਦਾਂ ਨੂੰ ਲੈ ਕੇ ਆਪਣੇ ਭਰਾ ਆਰਕੇ ਅਗਰਵਾਲ ਨਾਲ ਝਗੜੇ ਵਿੱਚ ਮਦਦ ਮੰਗੀ ਸੀ। ਇਸ ਝਗੜੇ ਨੂੰ ਲੈ ਕੇ ਬੰਡ ਗਾਰਡਨ ਥਾਣੇ 'ਚ ਸੁਰਿੰਦਰ ਦੇ ਖਿਲਾਫ ਅਜੇ ਭੌਂਸਲੇ ਨਾਂ ਦੇ ਵਿਅਕਤੀ ਦੀ ਹੱਤਿਆ ਦੀ ਕੋਸ਼ਿਸ਼ ਦਾ ਮਾਮਲਾ ਦਰਜ ਕੀਤਾ ਗਿਆ ਸੀ।

ਇਲਜ਼ਾਮ ਹੈ ਕਿ ਸੁਰਿੰਦਰ ਨੇ ਸੁਪਾਰੀ ਦਿੱਤੀ ਅਤੇ ਕੁਝ ਗੁੰਡੇ ਭੇਜੇ, ਜਿਨ੍ਹਾਂ ਨੇ ਆਰਕੇ ਅਗਰਵਾਲ ਦੇ ਦੋਸਤ ਅਜੈ ਭੌਂਸਲੇ 'ਤੇ ਗੋਲੀਆਂ ਚਲਾ ਦਿੱਤੀਆਂ। ਇਸ ਘਟਨਾ ਵਿੱਚ ਭੋਸਲੇ ਦਾ ਡਰਾਈਵਰ ਵੀ ਜ਼ਖ਼ਮੀ ਹੋ ਗਿਆ। ਇਹ ਕੇਸ ਮੁੰਬਈ ਦੀ ਸੈਸ਼ਨ ਕੋਰਟ ਵਿੱਚ ਵਿਚਾਰ ਅਧੀਨ ਹੈ।

ਪਰਿਵਾਰ ਬਾਰੇ ਵੀ ਕਈ ਗੱਲਾਂ ਆਈਆਂ ਸਾਹਮਣੇ 

ਮੁਲਜ਼ਮ ਦੇ ਪਰਿਵਾਰ ਬਾਰੇ ਵੀ ਕਈ ਗੱਲਾਂ ਸਾਹਮਣੇ ਆਈਆਂ ਹਨ। ਕਰੋੜਾਂ ਰੁਪਏ ਦੀ ਸਪੋਰਟਸ ਕਾਰ ਨਾਲ ਦੋ ਨੌਜਵਾਨਾਂ ਨੂੰ ਕੁਚਲਣ ਵਾਲਾ ਵਿਅਕਤੀ ਕਿਸੇ ਆਮ ਬਿਲਡਰ ਦਾ ਪੁੱਤਰ ਨਹੀਂ, ਸਗੋਂ ਸ਼ਹਿਰ ਵਿੱਚ ਪੰਜ ਤਾਰਾ ਹੋਟਲਾਂ ਵਰਗੇ ਵੱਡੇ ਪ੍ਰੋਜੈਕਟ ਬਣਾਉਣ ਵਾਲੀ ਕੰਪਨੀ ਦੇ ਮਾਲਕ ਦਾ ਅਮੀਰ ਪੁੱਤਰ ਹੈ। ਦੱਸਿਆ ਜਾ ਰਿਹਾ ਹੈ ਕਿ ਦੋਸ਼ੀ ਦਾ ਵੱਡਾ ਬੇਟਾ ਵੀ ਤੇਜ਼ ਰਫਤਾਰ ਨਾਲ ਕਾਰ ਚਲਾ ਕੇ ਐਕਸੀਡੈਂਟ ਕਰ ਚੁੱਕਿਆ ਹੈ। ਵਿਸ਼ਾਲ ਅਗਰਵਾਲ ਦੇ ਵੱਡੇ ਬੇਟੇ ਨੇ ਵਡਗਾਓਂ ਸ਼ੈਰੀ ਇਲਾਕੇ 'ਚ ਬ੍ਰਹਮਾ ਮਲਟੀ ਸਪੇਸ ਬਿਲਡਿੰਗ ਦੇ ਸਾਹਮਣੇ ਤੇਜ਼ ਰਫਤਾਰ ਨਾਲ ਗੱਡੀ ਚਲਾ ਕੇ ਸੜਕ 'ਤੇ ਖੜ੍ਹੇ ਹੋਰ ਵਾਹਨਾਂ ਅਤੇ ਬਿਜਲੀ ਦੇ ਖੰਭਿਆਂ ਨੂੰ ਨੁਕਸਾਨ ਪਹੁੰਚਾਇਆ ਸੀ।

ਕਰੋੜਾਂ ਦੀ ਜਾਇਦਾਦ ਦਾ ਮਾਲਕ ਮੁਲਜ਼ਮ ਦਾ ਪਿਤਾ 

ਮੁਲਜ਼ਮ ਦਾ ਪਿਤਾ ਵਿਸ਼ਾਲ ਅਗਰਵਾਲ ਕਰੋੜਾਂ ਦੀ ਜਾਇਦਾਦ ਦਾ ਮਾਲਕ ਹੈ। ਸੂਤਰਾਂ ਦੀ ਮੰਨੀਏ ਤਾਂ ਬੇਟੇ ਦੀ ਤਰ੍ਹਾਂ ਪਿਤਾ ਵਿਸ਼ਾਲ ਵੀ ਲਗਜ਼ਰੀ ਕਾਰਾਂ ਦੇ ਸ਼ੌਕੀਨ ਹਨ। ਵਿਸ਼ਾਲ ਅਗਰਵਾਲ ਨੂੰ ਲਗਜ਼ਰੀ ਕਾਰਾਂ ਦਾ ਬਹੁਤ ਸ਼ੌਕ ਹੈ। ਉਸ ਕੋਲ ਬਹੁਤ ਸਾਰੀਆਂ ਲਗਜ਼ਰੀ ਕਾਰਾਂ ਹਨ ਅਤੇ ਉਸ ਦੇ ਨਾਬਾਲਿਗ  ਪੁੱਤਰ ਨੇ ਉਨ੍ਹਾਂ ਵਿੱਚੋਂ ਇੱਕ ਪੋਰਸ਼ ਕਾਰ ਵਿੱਚ ਦੋ ਲੋਕਾਂ ਦੀ ਹੱਤਿਆ ਕਰ ਦਿੱਤੀ ਸੀ।

ਇਹ ਸੀ ਮਾਮਲਾ 

ਕਾਬਿਲੇਗੌਰ ਹੈ ਕਿ ਪੁਣੇ 'ਚ ਤਿੰਨ ਦਿਨ ਪਹਿਲਾਂ ਸ਼ਰਾਬ ਦੇ ਨਸ਼ੇ 'ਚ 17 ਸਾਲਾ ਲੜਕੇ ਨੇ ਆਪਣੀ ਪੋਰਸ਼ ਕਾਰ ਨਾਲ ਦੋ ਬਾਈਕ ਸਵਾਰ ਇੰਜੀਨੀਅਰਾਂ ਨੂੰ ਕੁਚਲ ਦਿੱਤਾ ਸੀ। ਹਾਦਸੇ ਵਿੱਚ ਦੋਵਾਂ (ਲੜਕੇ ਅਤੇ ਲੜਕੀ) ਦੀ ਮੌਤ ਹੋ ਗਈ ਸੀ। ਮ੍ਰਿਤਕਾਂ ਦੀ ਪਛਾਣ ਅਨੀਸ਼ ਅਵਧੀਆ (24 ਸਾਲ) ਅਤੇ ਅਸ਼ਵਨੀ ਕੋਸ਼ਟਾ (24 ਸਾਲ) ਵਜੋਂ ਹੋਈ ਹੈ। ਦੋਵੇਂ ਮੱਧ ਪ੍ਰਦੇਸ਼ ਦੇ ਰਹਿਣ ਵਾਲੇ ਸਨ ਅਤੇ ਪੁਣੇ ਵਿੱਚ ਕੰਮ ਕਰਦੇ ਸੀ। ਇਸ ਮਾਮਲੇ 'ਚ ਜੁਵੇਨਾਈਲ ਜਸਟਿਸ ਬੋਰਡ ਨੇ ਦੋਸ਼ੀ ਨਾਬਾਲਿਗ ਨੂੰ ਕੁਝ ਸ਼ਰਤਾਂ ਨਾਲ ਰਿਹਾਅ ਕਰ ਦਿੱਤਾ ਸੀ। ਬਾਅਦ 'ਚ ਪੁਲਿਸ ਨੇ ਦੋਸ਼ੀ ਨਾਬਾਲਿਗ ਦੇ ਪਿਤਾ ਵਿਸ਼ਾਲ ਅਗਰਵਾਲ ਨੂੰ ਛਤਰਪਤੀ ਸੰਭਾਜੀਨਗਰ ਤੋਂ ਗ੍ਰਿਫਤਾਰ ਕਰ ਲਿਆ।

ਇਸ ਘਟਨਾ ਦੇ 15 ਘੰਟੇ ਬਾਅਦ ਦੋਸ਼ੀ ਨਾਬਾਲਿਗ ਨੂੰ ਅਦਾਲਤ ਤੋਂ ਕੁਝ ਸ਼ਰਤਾਂ ਨਾਲ ਜ਼ਮਾਨਤ ਮਿਲ ਗਈ। ਅਦਾਲਤ ਨੇ ਉਸ ਨੂੰ 15 ਦਿਨਾਂ ਲਈ ਟ੍ਰੈਫਿਕ ਪੁਲਿਸ ਨਾਲ ਕੰਮ ਕਰਨ ਅਤੇ ਸੜਕ ਹਾਦਸਿਆਂ ਦੇ ਪ੍ਰਭਾਵਾਂ ਅਤੇ ਹੱਲ 'ਤੇ 300 ਸ਼ਬਦਾਂ ਦਾ ਲੇਖ ਲਿਖਣ ਦਾ ਨਿਰਦੇਸ਼ ਦਿੱਤਾ ਸੀ। ਹਾਲਾਂਕਿ ਪੁਲਸ ਜਾਂਚ 'ਚ ਸਾਹਮਣੇ ਆਇਆ ਹੈ ਕਿ ਦੋਸ਼ੀ ਸ਼ਰਾਬ ਦੇ ਨਸ਼ੇ 'ਚ ਸੀ ਅਤੇ ਬਹੁਤ ਤੇਜ਼ ਰਫਤਾਰ ਨਾਲ ਕਾਰ ਚਲਾ ਰਿਹਾ ਸੀ।

ਇਹ ਵੀ ਪੜ੍ਹੋ: Nijjar Murder Accused: ਸਿੱਖ ਆਗੂ ਨਿੱਝਰ ਦੇ ਕਤਲ ਦੇ ਤਿੰਨ ਮੁਲਜ਼ਮ ਅਦਾਲਤ 'ਚ ਪੇਸ਼, ਅਦਾਲਤ ਨੇ ਦਿੱਤੇ ਇਹ ਹੁਕਮ

Related Post