ਪੀ.ਟੀ.ਸੀ. ਦੇ ਪ੍ਰਾਈਮ ਟਾਈਮ ਸ਼ੋਅ 'ਵਿਚਾਰ-ਤਕਰਾਰ' 'ਚ ਪਹੁੰਚੇ ਭਾਜਪਾ ਸੂਬਾ ਪ੍ਰਧਾਨ ਸੁਨੀਲ ਜਾਖੜ

By  Jasmeet Singh September 5th 2023 05:15 PM -- Updated: September 5th 2023 05:24 PM

ਚੰਡੀਗੜ੍ਹ: ਪੀ.ਟੀ.ਸੀ. ਦੇ ਪ੍ਰਾਈਮ ਟਾਈਮ ਸ਼ੋਅ 'ਵਿਚਾਰ-ਤਕਰਾਰ' 'ਚ ਅੱਜ ਵੇਖੋ ਸੰਪਾਦਕ ਹਰਪ੍ਰੀਤ ਸਿੰਘ ਨਾਲ ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਦਾ ਸੁਪਰ ਐਕਲੁਸਿਵ ਇੰਟਰਵਿਊ। ਜਿੱਥੇ ਸੁਨੀਲ ਜਾਖੜ ਦੱਸਣਗੇ ਉਨ੍ਹਾਂ ਕਿਉਂ ਲਿਆ ਭਾਰਤ ਦੀ ਸਭ ਤੋਂ ਪੁਰਾਣੀ ਰਾਜਨੀਤਿਕ ਪਾਰਟੀ 'ਕਾਂਗਰਸ' ਨੂੰ ਛੱਡਣ ਦਾ ਫੈਸਲਾ। ਆਪਣੇ ਇੰਟਰਵਿਊ 'ਚ ਉਨ੍ਹਾਂ ਇਹ ਕਬੂਲ ਕੀਤਾ ਹੈ ਕਿ ਦਹਾਕਿਆਂ ਤੋਂ ਜਿਸ ਕਾਂਗਰਸ ਪਾਰਟੀ ਨਾਲ ਉਹ ਜੁੜੇ ਸਨ ਉਹਨੂੰ ਛੱਡਣ ਵੇਲੇ ਉਨ੍ਹਾਂ ਨੂੰ ਕਿਵੇਂ ਕਰਨਾ ਪਿਆ ਸੀ ਤਕਲੀਫ਼ ਦਾ ਸਾਮਣਾ। ਉਨ੍ਹਾਂ ਦੱਸਿਆ ਕਿ ਗੱਲ ਅਣਖ ‘ਤੇ ਆਈ ਸੀ ਤਾਂ ਕਰਕੇ ਉਨ੍ਹਾਂ ਨੂੰ ਕਾਂਗਰਸ ਛੱਡਣੀ ਪਈ।


ਪੈਰਾਸ਼ੂਟ ਰਾਹੀਂ ਉਤਾਰੇ ਭਾਜਪਾ ਪ੍ਰਧਾਨ ਦੇ ਮੁੱਦੇ ‘ਤੇ ਵੀ ਸੁਨੀਲ ਜਾਖੜ ਖੁਲ੍ਹ ਕੇ ਬੋਲੇ ਹਨ। ਭਾਜਪਾ ਵਿਰੁੱਧ ਆਪਣੀ ਸਾਬਕਾ ਪਾਰਟੀ ਅਤੇ ਹੋਰਾਂ ਵਿਰੋਧੀ ਧਿਰਾਂ ਦੇ ਇੱਕਜੁਟ ਹੋਣ 'ਤੇ ਉਨ੍ਹਾਂ ਆਪਣੇ ਬਿਆਨ ਵਿੱਚ ਕਿਹਾ, ‘‘ਇੰਡੀਆ’ ਗਠਜੋੜ ਕਾਂਗਰਸ ਦੀ ਸਭ ਤੋਂ ਵੱਡੀ ਗ਼ਲਤੀ ਹੈ"। ਇਸ ਦੇ ਨਾਲ ਹੀ ਉਨ੍ਹਾਂ ਇਸ ਮੁੱਦੇ 'ਤੇ ਵੀ ਚਾਨਣ ਪਾਇਆ ਕਿ ਆਜ਼ਾਦੀ ਮਗਰੋਂ ਭਾਰਤ ਦੀ ਦੂਜੀ ਸਭ ਤੋਂ ਪੁਰਾਤਨ ਪਾਰਟੀ ਸ਼੍ਰੋਮਣੀ ਅਕਾਲੀ ਦਲ ਨਾਲ ਗਠਜੋੜ ਬਾਰੇ ਹਾਲੇ ਤੱਕ ਹਾਈ ਕਮਾਂਡ ਨੇ ਉਨ੍ਹਾਂ ਨਾਲ ਕੋਈ ਗੱਲ ਨਹੀਂ ਕੀਤੀ ਹੈ। ਜਾਖੜ ਨੇ ਆਪਣੀ ਸਾਬਕਾ ਪਾਰਟੀ 'ਤੇ ਇਹ ਇਲਜ਼ਾਮ ਲਾਇਆ ਕਿ ਪੰਜਾਬ ਵਿੱਚ ਵਿਰੋਧੀ ਧਿਰ ਖ਼ਤਮ ਹੋ ਚੁਕੀ ਹੈ ਅਤੇ ਇਸਦਾ ਅਸਲ ਕਾਰਨ ਪੰਜਾਬ ਕਾਂਗਰਸ ਦਾ ‘ਆਪ’ ਪਾਰਟੀ ਅੱਗੇ ਕੀਤਾ ਗਿਆ ਆਤਮ-ਸਮਰਪਣ ਹੀ ਇਕੋ-ਇਕ ਅਸਲ ਵਜ੍ਹਾ ਹੈ।


Related Post