ਮੁਫ਼ਤ ਬਿਜਲੀ ਪਾਵਰਕਾਮ ਲਈ ਬਣੀ ਬੋਝ : PSPCL ਦੇ ਮੁਲਾਜ਼ਮਾਂ ਨੇ ਮੁਫ਼ਤ ਬਿਜਲੀ ਨਾ ਲੈਣ ਲਈ ਲਿਖਿਆ ਪੱਤਰ

By  Ravinder Singh February 3rd 2023 09:13 AM
ਮੁਫ਼ਤ ਬਿਜਲੀ ਪਾਵਰਕਾਮ ਲਈ ਬਣੀ ਬੋਝ : PSPCL ਦੇ ਮੁਲਾਜ਼ਮਾਂ ਨੇ ਮੁਫ਼ਤ ਬਿਜਲੀ ਨਾ ਲੈਣ ਲਈ ਲਿਖਿਆ ਪੱਤਰ

ਪਟਿਆਲਾ : ਪੀਐਸਪੀਸੀਐਲ ਵੱਲੋਂ ਲੋਕਾਂ ਨੂੰ ਦਿੱਤੀ ਜਾ ਰਹੀ ਮੁਫ਼ਤ ਬਿਜਲੀ ਕਾਰਨ ਚੱਲ ਰਹੇ ਮੰਦੜੇ ਹਾਲ ਦਰਮਿਆਨ ਪਾਵਰਕਾਮ ਦੇ ਮੁਲਾਜ਼ਮ ਦੀ ਜ਼ਮੀਰ ਜਾਗ ਪਈ ਹੈ। ਕੁਝ ਮੁਲਾਜ਼ਮਾਂ ਨੇ ਉਨ੍ਹਾਂ ਨੂੰ ਦਿੱਤੀ ਜਾ ਰਹੀ ਮੁਫ਼ਤ ਬਿਜਲੀ ਬੰਦ ਕਰਵਾਉਣ ਲਈ ਆਪਣੇ ਉੱਚ ਅਧਿਕਾਰੀਆਂ ਨੂੰ ਪੱਤਰ ਲਿਖੇ ਹਨ।


ਮੁਲਾਜ਼ਮਾਂ ਨੇ ਮੁਫ਼ਤ ਬਿਜਲੀ ਦੀ ਸਹੂਲਤ ਨਾ ਲੈਣ ਲਈ ਸਬੰਧਤ ਅਧਿਕਾਰੀਆਂ ਕੋਲ ਪਹੁੰਚ ਕੀਤੀ ਹੈ। ਪਟਿਆਲਾ ਦੇ ਗੁਰਦਰਸ਼ਨ ਨਗਰ ਰਹਿੰਦੇ ਪਤੀ-ਪਤਨੀ ਮੁਲਾਜ਼ਮ ਕਰਮਜੀਤ ਸਿੰਘ ਤੇ ਪਰਮਜੀਤ ਕੌਰ ਨੇ ਚੇਅਰਮੈਨ ਨੂੰ ਮੁਫ਼ਤ ਬਿਜਲੀ ਨਾ ਲੈਣ ਲਈ ਪੱਤਰ ਲਿਖਿਆ ਹੈ। ਇਸ ਤਰ੍ਹਾਂ ਇੰਜੀਨੀਅਰ ਸੁਖਵੰਤ ਸਿੰਘ ਨੇ ਵੀ ਦਿੜ੍ਹਬਾ ਦੇ ਐਸਡੀਓ ਨੂੰ ਪੱਤਰ ਲਿਖਿਆ ਹੈ।

ਰਿਪੋਰਟ-ਗਗਨਦੀਪ ਆਹੂਜਾ

ਇਹ ਵੀ ਪੜ੍ਹੋ : ਪੰਜਾਬ ਵਜ਼ਾਰਤ ਦੀ ਮੀਟਿੰਗ ਅੱਜ, ਬਜਟ ਸੈਸ਼ਨ ਦੀ ਤਿਆਰੀ ਨੂੰ ਲੈ ਕੇ ਹੋਵੇਗੀ ਚਰਚਾ

Related Post