PRTC ਅਤੇ PUNBUS 'ਚ ਸਫ਼ਰ ਕਰਨ ਵਾਲੇ ਸਾਵਧਾਨ; ਯੂਨੀਅਨ ਵੱਲੋਂ ਭਲਕੇ ਤੋਂ ਹੜਤਾਲ ਦਾ ਐਲਾਨ
ਚੰਡੀਗੜ੍ਹ : ਪੰਜਾਬ ਭਰ ਵਿੱਚ ਪੀਆਰਟੀਸੀ, ਪਨਬਸ ਕੱਚੇ ਮੁਲਾਜ਼ਮ ਯੂਨੀਅਨ ਵੱਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਚੱਕਾ ਜਾਮ ਕੀਤਾ ਗਿਆ ਹੈ। ਜਿਸ ਦੇ ਚੱਲਦੇ ਕਲ ਪੂਰੇ ਸੂਬੇ ਵਿੱਚ ਬੱਸਾਂ ਦਾ ਚੱਕਾ ਜਾਮ ਰਹੇਗਾ। ਜਿਸਦੇ ਚਲਦੇ ਸੂਬੇ ਭਰ ਵਿੱਚ ਪਨਬੱਸ, ਰੋਡਵੇਜ਼ ਜਾਂ ਪੈਪਸੂ ਦੀ ਬੱਸ ਰਾਹੀਂ ਸਫਰ ਕਰਨ ਵਾਲਿਆਂ ਨੂੰ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ।
ਇਹ ਵੀ ਪੜ੍ਹੋ:
- ਫਰਜ਼ੀ ਗ੍ਰਿਫਤਾਰੀ ਵੀਡੀਓ ਵਿਵਾਦ ਤੋਂ ਬਾਅਦ ਸ੍ਰੀ ਦਰਬਾਰ ਸਾਹਿਬ ਪਹੁੰਚੀ ਉਰਫੀ ਜਾਵੇਦ
- ਅਰਜੁਨ-ਭੂਮੀ ਦੀ ਫਿਲਮ ਦੀਆਂ ਵਿਕੀਆਂ ਸਿਰਫ 293 ਟਿਕਟਾਂ; 45 ਕਰੋੜ ਦੀ ਫਿਲਮ ਨੇ ਕਮਾਏ ਮਹਿਜ਼ 38 ਹਜ਼ਾਰ ਰੁਪਏ
- ਕੇਂਦਰੀ ਮੰਤਰੀ ਤੇ ਭਾਜਪਾ ਉਮੀਦਵਾਰ ਪ੍ਰਹਿਲਾਦ ਪਟੇਲ ਦੀ ਕਾਰ ਹਾਦਸਾਗ੍ਰਸਤ, ਇੱਕ ਦੀ ਮੌਤ, 5 ਜ਼ਖ਼ਮੀ
ਹਾਸਿਲ ਜਾਣਕਾਰੀ ਮੁਤਾਬਕ ਤਨਖ਼ਾਹਾਂ ਦੇ ਵਾਧੇ ਅਤੇ ਰੁਕੀਆਂ ਤਨਖ਼ਾਹਾਂ ਨੂੰ ਲੈਕੇ ਪੀਆਰਟੀਸੀ, ਪਨਬਸ ਦੇ ਕੱਚੇ ਮੁਲਜ਼ਮ ਯੂਨੀਅਨ ਵੱਲੋਂ ਪੰਜਾਬ ਸਰਕਾਰ ਖ਼ਿਲਾਫ਼ ਰੋਸ ਮੁਜ਼ਾਹਰੇ ਦਾ ਅਣਮਿੱਥੇ ਸਮੇਂ ਤੱਕ ਲਈ ਐਲਾਨ ਕੀਤਾ ਗਿਆ ਹੈ।
ਦੱਸਣਯੋਗ ਹੈ ਕਿ ਪੱਕੇ ਮੁਲਾਜ਼ਮ ਤਾਂ ਡਿਊਟੀ 'ਤੇ ਰਹਿਣਗੇ ਪਰ ਕੱਚੇ ਮੁਲਾਜ਼ਮਾਂ ਦੇ ਭਲਕੇ ਤੋਂ ਹੜਤਾਲ 'ਤੇ ਜਾਣ ਕਾਰਨ ਸਰਕਾਰੀ ਬੱਸਾਂ 'ਚ ਸਫ਼ਰ ਕਰਨ ਵਾਲਿਆਂ ਨੂੰ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਹੜਤਾਲ ਦੇ ਚੱਲਦੇ ਪੰਜਾਬ ਦੀਆਂ ਸੜ੍ਹਕਾਂ ਉੱਤੇ ਸਰਕਾਰੀ ਬੱਸਾਂ ਰਾਹੀਂ ਸਫ਼ਰ ਕਰਨ ਵਾਲਿਆਂ ਨੂੰ ਬੱਸ ਸੇਵਾਵਾਂ 'ਚ ਦਿੱਕਤਾਂ ਦਾ ਸਾਹਮਣਾ ਕਰਨਾ ਪਵੇਗਾ।
ਇੱਥੇ ਓਏ ਵੀ ਦੱਸ ਦੇਈਏ ਕਿ ਕੰਟਰੈਕਟ ਵਰਕਰ ਯੂਨੀਅਨ ਦਾ ਕਹਿਣਾ ਕਿ ਜੇਕਰ ਕੱਲ੍ਹ ਤੱਕ ਉਨ੍ਹਾਂ ਦੀਆਂ ਮੰਗਾ ਨਾ ਮੰਨੀਆਂ ਗਈਆਂ ਤਾਂ ਉਹ ਪਰਸੋਂ ਮੁੱਖ ਮੰਤਰੀ ਦੀ ਸਰਕਾਰ ਰਿਹਾਇਸ਼ ਦਾ ਘੇਰਾਉ ਕਰਨਗੇ ਅਤੇ ਸੂਬਾ ਸਰਕਾਰ ਨੂੰ ਆਪਣਾ ਰੋਸ ਜ਼ਾਹਿਰ ਕਰਨਗੇ।
ਉਨ੍ਹਾਂ ਦਾ ਇਹ ਵੀ ਕਹਿਣਾ ਕਿ, 'ਹੜਤਾਲ ਨਾਲ ਹੋਣ ਵਾਲੇ ਨੁਕਸਾਨ ਦੀ ਜ਼ਿੰਮੇਵਾਰੀ ਠੇਕੇਦਾਰ ਅਤੇ ਮੈਨੇਜਮੈਂਟ ਦੀ ਹੋਵੇਗੀ।'
ਇਹ ਵੀ ਪੜ੍ਹੋ:
- NIA ਨੇ 10 ਰਾਜਾਂ ਸਮੇਤ ਹਰਿਆਣਾ, ਰਾਜਸਥਾਨ ਅਤੇ ਜੰਮੂ-ਕਸ਼ਮੀਰ ਵਿੱਚ ਕੀਤੀ ਛਾਪੇਮਾਰੀ
- ਅੱਧੀ ਰਾਤ ਨੂੰ ਪੰਜਾਬ 'ਚ ਆਇਆ ਭੂਚਾਲ, ਸਹਿਮੇ ਲੋਕ