ਪੰਜਾਬ ਦੀ ਧੀ ਪ੍ਰਿਅੰਕਾ ਦਾਸ ਨੇ ਅਫ਼ਰੀਕਾ 'ਚ ਗੱਡਿਆ ਝੰਡਾ, ਸਭ ਤੋਂ ਉਚੀ ਚੋਟੀ 'ਤੇ ਲਹਿਰਾਇਆ ਭਾਰਤ ਦਾ ਝੰਡਾ
ਪੰਜਾਬ ਦੀ ਧੀ ਪ੍ਰਿਅੰਕਾ ਦਾਸ ਵੱਲੋਂ ਅਫਰੀਕਾ ਦੀ ਸਭ ਤੋਂ ਉੱਚੀ ਚੋਟੀ 'ਤੇ ਤਿਰੰਗਾ ਲਹਿਰਾਇਆ ਗਿਆ ਹੈ। ਪ੍ਰਿਯੰਕਾ ਗੜ੍ਹਸ਼ੰਕਰ ਨੇੜੇ ਸਥਿਤ ਸ਼ਹੀਦ ਭਗਤ ਸਿੰਘ ਦੇ ਨਾਨਕੇ ਪਿੰਡ ਮੋਰਾਂਵਾਲੀ ਦੀ ਰਹਿਣ ਵਾਲੀ ਹੈ, ਜਿਸ ਨੇ ਇਹ ਕਾਰਨਾਮਾ ਕਰ ਵਿਖਾਇਆ ਹੈ।
Punjab News : ਪੰਜਾਬ ਦੀ ਧੀ ਪ੍ਰਿਅੰਕਾ ਦਾਸ ਵੱਲੋਂ ਅਫਰੀਕਾ ਦੀ ਸਭ ਤੋਂ ਉੱਚੀ ਚੋਟੀ 'ਤੇ ਤਿਰੰਗਾ ਲਹਿਰਾਇਆ ਗਿਆ ਹੈ। ਪ੍ਰਿਯੰਕਾ ਗੜ੍ਹਸ਼ੰਕਰ ਨੇੜੇ ਸਥਿਤ ਸ਼ਹੀਦ ਭਗਤ ਸਿੰਘ ਦੇ ਨਾਨਕੇ ਪਿੰਡ ਮੋਰਾਂਵਾਲੀ ਦੀ ਰਹਿਣ ਵਾਲੀ ਹੈ, ਜਿਸ ਨੇ ਇਹ ਕਾਰਨਾਮਾ ਕਰ ਵਿਖਾਇਆ ਹੈ।
ਦੱਸ ਦਈਏ ਕਿ ਪ੍ਰਿਅੰਕਾ ਦਾਸ ਬੀਤੇ ਦਿਨੀ ਗੜ੍ਹਸ਼ੰਕਰ ਤੋਂ ਰਵਾਨਾ ਹੋਈ ਸੀ, ਜਿਸ ਨੂੰ ਸ਼ਹੀਦ ਭਗਤ ਸਿੰਘ ਫੁੱਟਬਾਲ ਕਲੱਬ ਗੜ੍ਹਸ਼ੰਕਰ ਅਤੇ ਦਿ ਐਕਸ ਸਰਵਿਸਮੈਨ ਸੋਸ਼ਲ ਵੈਲਫੇਅਰ ਟਰੱਸਟ ਗੜ੍ਹਸ਼ੰਕਰ ਤੇ ਇਲਾਕੇ ਦੇ ਹੋਰ ਪਤਵੰਤਿਆਂ ਵਲੋਂ ਵਿੱਤੀ ਮਦਦ ਕਰਦਿਆਂ ਸ਼ੁਭਕਾਮਨਾਵਾਂ ਦੇ ਕੇ ਰਵਾਨਾ ਕੀਤਾ ਗਿਆ ਸੀ।
ਹੁਣ ਉਥੇ ਪਹੁੰਚ ਕੇ ਪ੍ਰਿਅੰਕਾ ਦਾਸ ਨੇ ਕੁਝ ਸਮੇਂ ਵਿਚ ਹੀ ਅਫਰੀਕਾ ਦੀ ਸਭ ਤੋਂ 19340 ਫੁੱਟ ਉਚੀ ਚੋਟੀ ਮਾਊਂਟ ਕਿਲੀਮਨਜ਼ਾਰੋ ਨੂੰ ਫਤਿਹ ਕਰਦਿਆਂ ਚੋਟੀ 'ਤੇ ਭਾਰਤ ਦਾ ਤਿਰੰਗਾ ਲਹਿਰਾਇਆ ਹੈ। ਪ੍ਰਿਅੰਕਾ ਦਾਸ ਦੀ ਇਸ ਪ੍ਰਾਪਤੀ ਨੂੰ ਲੈ ਕੇ ਗੜ੍ਹਸ਼ੰਕਰ ਇਲਾਕੇ ਖੁਸ਼ੀ ਦਾ ਮਾਹੌਲ ਹੈ।
ਭਾਰਤ ਦਾ ਨਾਮ ਰੋਸ਼ਨ ਕਰਨ ਵਾਲੀ ਪ੍ਰਿਅੰਕਾ ਦਾਸ ਅੱਜ ਮੋਹਾਲੀ ਏਅਰਪੋਰਟ 'ਤੇ ਪਹੁੰਚ ਰਹੀ ਹੈ ਜਿਸ ਦਾ ਉਥੇ ਪਹੁੰਚਣ 'ਤੇ ਸ਼ਾਨਦਾਰ ਸਵਾਗਤ ਕੀਤਾ ਜਾਵੇਗਾ।