ਬ੍ਰਿਟਿਸ਼ ਵੋਗ ਦੇ ਕਵਰ 'ਤੇ ਦਿਸਣ ਵਾਲੀ ਪਹਿਲੀ ਭਾਰਤੀ ਅਦਾਕਾਰਾ ਪ੍ਰਿਯੰਕਾ ਚੋਪੜਾ

By  Ravinder Singh January 20th 2023 04:12 PM

ਨਵੀਂ ਦਿੱਲੀ : ਅਦਾਕਾਰਾ ਪ੍ਰਿਯੰਕਾ ਚੋਪੜਾ ਇਨ੍ਹੀਂ ਦਿਨੀਂ ਆਪਣੀ ਨਿੱਜੀ ਜ਼ਿੰਦਗੀ ਨੂੰ ਲੈ ਕੇ ਚਰਚਾ 'ਚ ਹੈ। ਜਿੱਥੇ ਉਹ ਹਾਲ ਹੀ 'ਚ ਆਪਣੀ ਬੇਟੀ ਮਾਲਤੀ ਨਾਲ ਕ੍ਰਿਸਮਸ ਅਤੇ ਨਿਊ ਈਅਰ ਦਾ ਜਸ਼ਨ ਮਨਾਉਂਦੀ ਨਜ਼ਰ ਆਈ ਸੀ, ਹੁਣ ਪ੍ਰਿਯੰਕਾ ਨੇ ਆਪਣੇ ਪ੍ਰਸ਼ੰਸਕਾਂ ਨਾਲ ਇਕ ਫੋਟੋਸ਼ੂਟ ਸ਼ੇਅਰ ਕੀਤਾ ਹੈ, ਜਿਸ 'ਚ ਉਹ ਬੇਟੀ ਮਾਲਤੀ ਨਾਲ ਪੋਜ਼ ਦਿੰਦੀ ਨਜ਼ਰ ਆ ਰਹੀ ਹੈ। ਹਾਲਾਂਕਿ ਇਸ 'ਚ ਬੇਟੀ ਦਾ ਚਿਹਰਾ ਨਜ਼ਰ ਨਹੀਂ ਆ ਰਿਹਾ ਹੈ।


ਮਾਲਤੀ ਦੀ ਮਾਸੀ ਯਾਨੀ ਅਦਾਕਾਰਾ ਪਰਿਣੀਤੀ ਚੋਪੜਾ ਨੇ ਵੀ ਇਸ ਪੋਸਟ 'ਤੇ ਆਪਣੀ ਪ੍ਰਤੀਕਿਰਿਆ ਸਾਂਝੀ ਕੀਤੀ ਹੈ। ਇਸ ਤੋਂ ਇਲਾਵਾ ਪ੍ਰਿਅੰਕਾ ਚੋਪੜਾ ਨੇ ਟ੍ਰੋਲਿੰਗ ਅਤੇ ਸਰੋਗੇਸੀ ਨੂੰ ਲੈ ਕੇ ਆਪਣਾ ਅਨੁਭਵ ਸਾਂਝਾ ਕੀਤਾ ਹੈ। ਦੇਸੀ ਗਰਲ ਪ੍ਰਿਯੰਕਾ ਚੋਪੜਾ ਭਾਰਤੀ ਸਿਨੇਮਾ ਦੀ ਇਕਲੌਤੀ ਅਦਾਕਾਰਾ ਹੈ, ਜੋ 40 ਤੋਂ ਵੱਧ ਕੌਮਾਂਤਰੀ ਮੈਗਜ਼ੀਨਾਂ 'ਤੇ ਦਿਖਾਈ ਦਿੱਤੀ ਹੈ। ਇਸ ਦਾ ਨਵੀਨਤਮ ਐਡੀਸ਼ਨ ਬ੍ਰਿਟਿਸ਼ ਵੋਗ ਕਵਰ ਹੈ, ਜਿਸ 'ਚ ਉਹ ਬਹੁਤ ਖ਼ੂਬਸੂਰਤ ਲੱਗ ਰਹੀ ਹੈ। ਇਸ 'ਚ ਉਹ ਆਪਣੀ ਧੀ ਨਾਲ ਨਜ਼ਰ ਆ ਰਹੀ ਹੈ। ਪ੍ਰਿਯੰਕਾ ਬ੍ਰਿਟਿਸ਼ ਵੋਗ ਦੇ ਕਵਰ ਉਤੇ ਦਿਖਾਈ ਦੇਣ ਵਾਲੀ ਪਹਿਲੀ ਭਾਰਤੀ ਅਦਾਕਾਰਾ ਬਣ ਗਈ ਹੈ।

ਪ੍ਰਿਯੰਕਾ ਚੋਪੜਾ ਨੇ ਹਾਲ ਹੀ 'ਚ ਲਾਸ ਏਂਜਲਸ 'ਚ ਆਪਣੇ ਸਾਥੀ ਅਕੈਡਮੀ ਮੈਂਬਰਾਂ ਲਈ ਆਸਕਰ ਨਾਮਜ਼ਦ ਐੱਸਐੱਸ ਰਾਜਾਮੌਲੀ ਦੀ 'ਆਰਆਰਆਰ' ਦੀ ਵਿਸ਼ੇਸ਼ ਸਕ੍ਰੀਨਿੰਗ ਦੀ ਮੇਜ਼ਬਾਨੀ ਕੀਤੀ। ਇਸ ਫ਼ਿਲਮ ਨੇ ਸਰਵੋਤਮ ਮੂਲ ਗੀਤ ਦਾ ਪੁਰਸਕਾਰ ਵੀ ਜਿੱਤਿਆ ਤੇ ਪ੍ਰਿਯੰਕਾ ਚੋਪੜਾ ਨੇ ਇਸ ਨੂੰ ਮਾਣ, ਸਨਮਾਨ ਤੇ ਇਕ ਵੱਡੀ ਮੁਸਕਰਾਹਟ ਨਾਲ ਆਪਣੇ ਵਿਸ਼ਵਵਿਆਪੀ ਦਰਸ਼ਕਾਂ ਨਾਲ ਸਾਂਝਾ ਕੀਤਾ।

ਇਹ ਵੀ ਪੜ੍ਹੋ : ਭਾਰਤ ਜੋੜੋ ਯਾਤਰਾ ’ਚ ਸ਼ਾਮਲ ਹੋ ਸਕਦੇ ਨੇ ਨਵਜੋਤ ਸਿੰਘ ਸਿੱਧੂ, ਇਸ ਦਿਨ ਹੋ ਸਕਦੀ ਹੈ ਰਿਹਾਈ !

ਅਭਿਨੇਤਰੀ ਪ੍ਰਿਯੰਕਾ ਚੋਪੜਾ ਨੇ ਹਾਲ ਹੀ 'ਚ ਫੈਸ਼ਨ ਮੈਗਜ਼ੀਨ ਵੋਗ ਲਈ ਫੋਟੋਸ਼ੂਟ ਕਰਵਾਇਆ ਹੈ, ਜਿਸ 'ਚ ਉਹ ਬੇਟੀ ਮਾਲਤੀ ਨਾਲ ਰੈੱਡ ਕਲਰ ਦੀ ਡਰੈੱਸ 'ਚ ਨਜ਼ਰ ਆਈ ਹੈ।



ਹਾਲਾਂਕਿ ਇਸ 'ਚ ਬੇਟੀ ਦਾ ਚਿਹਰਾ ਨਹੀਂ ਦੇਖਿਆ ਗਿਆ ਹੈ ਪਰ ਮਸ਼ਹੂਰ ਅਦਾਕਾਰਾ ਦੀਆਂ ਇਨ੍ਹਾਂ ਫੋਟੋਆਂ 'ਤੇ ਦਿਲ ਦੇ ਇਮੋਜੀ ਸ਼ੇਅਰ ਕਰਕੇ ਪਿਆਰ ਦਾ ਪ੍ਰਦਰਸ਼ਨ ਕਰ ਰਹੇ ਹਨ। ਜਦੋਂ ਕਿ ਅਦਾਕਾਰਾ ਪਰਿਣੀਤੀ ਚੋਪੜਾ ਨੇ ਲਿਖਿਆ, ਮੇਰੇ ਛੋਟੇ ਨੇ ਇਸ ਨਾਲ ਬੇਬੀ ਅਤੇ ਹਾਰਟ ਇਮੋਜੀ ਸ਼ੇਅਰ ਕੀਤੀ ਹੈ।

Related Post