ਪ੍ਰਧਾਨ ਮੰਤਰੀ ਮੋਦੀ ਅੱਜ 511 ਹੁਨਰ ਵਿਕਾਸ ਕੇਂਦਰਾਂ ਦਾ ਕਰਨਗੇ ਉਦਘਾਟਨ

By  Shameela Khan October 19th 2023 11:12 AM -- Updated: October 19th 2023 11:53 AM

ਨਵੀਂ ਦਿੱਲੀ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਸ਼ਾਮ 4.30 ਵਜੇ ਵੀਡੀਓ ਕਾਨਫਰੰਸਿੰਗ ਰਾਹੀਂ 511 ਪ੍ਰਮੋਦ ਮਹਾਜਨ ਪੇਂਡੂ ਹੁਨਰ ਵਿਕਾਸ ਕੇਂਦਰ ਦਾ ਉਦਘਾਟਨ ਕਰਨਗੇ। ਮਰਹੂਮ ਭਾਜਪਾ ਨੇਤਾ ਪ੍ਰਮੋਦ ਮਹਾਜਨ ਦੇ ਨਾਂ ‘ਤੇ ਬਣੇ ਇਹ ਕੇਂਦਰ ਮਹਾਰਾਸ਼ਟਰ ਦੇ 34 ਜ਼ਿਲਿਆਂ ‘ਚ ਬਣਾਏ ਗਏ ਹਨ, ਜਿੱਥੇ ਪੇਂਡੂ ਆਬਾਦੀ ਜ਼ਿਆਦਾ ਹੈ। ਪੀਐਮਓ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਇਹ ਕੇਂਦਰ ਪੇਂਡੂ ਨੌਜਵਾਨਾਂ ਨੂੰ ਰੁਜ਼ਗਾਰ ਲਈ ਵੱਖ-ਵੱਖ ਖੇਤਰਾਂ ਵਿੱਚ ਹੁਨਰ ਵਿਕਾਸ ਸਿਖਲਾਈ ਪ੍ਰਦਾਨ ਕਰਨਗੇ। ਹਰੇਕ ਕੇਂਦਰ ਵਿੱਚ 100 ਨੌਜਵਾਨਾਂ ਨੂੰ ਘੱਟੋ-ਘੱਟ ਦੋ ਕੋਰਸਾਂ ਵਿੱਚ ਸਿਖਲਾਈ ਦਿੱਤੀ ਜਾਵੇਗੀ।



ਰਾਜ ਦੇ ਹੁਨਰ, ਰੁਜ਼ਗਾਰ ਅਤੇ ਉੱਦਮਤਾ ਮੰਤਰੀ ਮੰਗਲ ਪ੍ਰਭਾਤ ਲੋਢਾ ਨੇ 17 ਅਕਤੂਬਰ ਨੂੰ ਕਿਹਾ ਸੀ ਕਿ ਹੁਣ ਤੱਕ ਮਹਾਰਾਸ਼ਟਰ ਦੀਆਂ 28 ਹਜ਼ਾਰ ਗ੍ਰਾਮ ਪੰਚਾਇਤਾਂ ਵਿੱਚ ਕੋਈ ਹੁਨਰ ਵਿਕਾਸ ਕੇਂਦਰ ਨਹੀਂ ਸੀ। ਪੀਐਮ ਮੋਦੀ ਲਈ ਹੁਨਰ ਵਿਕਾਸ ਇੱਕ ਮਹੱਤਵਪੂਰਨ ਵਿਸ਼ਾ ਹੈ। ਇਸ ਲਈ ਅਸੀਂ 500 ਗ੍ਰਾਮ ਪੰਚਾਇਤਾਂ ਵਿੱਚ ਇਹ ਕੇਂਦਰ ਸ਼ੁਰੂ ਕਰਨ ਦਾ ਫੈਸਲਾ ਕੀਤਾ ਹੈ। ਉਨ੍ਹਾਂ ਕਿਹਾ ਕਿ ਇਹ ਕੇਂਦਰ ਨੌਜਵਾਨਾਂ ਨੂੰ ਨੌਕਰੀਆਂ ਲਈ ਪਿੰਡਾਂ ਤੋਂ ਸ਼ਹਿਰਾਂ ਵੱਲ ਜਾਣ ਤੋਂ ਰੋਕਣ ਵਿੱਚ ਸਹਾਈ ਹੋਣਗੇ। ਭਵਿੱਖ ਵਿੱਚ ਅਜਿਹੇ ਕੇਂਦਰਾਂ ਦੀ ਗਿਣਤੀ ਵਿੱਚ ਵਾਧਾ ਕੀਤਾ ਜਾਵੇਗਾ।

Related Post