SGPC ਦੇ ਸਾਬਕਾ ਪ੍ਰਧਾਨ ਦਾ ਗੰਨਮੈਨ ਰਹਿ ਚੁੱਕੇ ਪੁਲਿਸ ਮੁਲਾਜ਼ਮ ਦੀ ਗੋਲੀ ਲੱਗਣ ਕਾਰਨ ਮੌਤ

ਸੰਗਰੂਰ ਪੁਲਿਸ ਲਾਇਨ ਦੇ ਮੁਲਾਜ਼ਮ ਪ੍ਰਭਜੋਤ ਸਿੰਘ ਦੀ ਅਚਾਨਕ ਗੋਲ਼ੀ ਲੱਗਣ ਕਾਰਨ ਮੌਤ ਹੋ ਗਈ ਹੈ, ਲੌਂਗੋਵਾਲ ਦਾ ਰਹਿਣ ਵਾਲਾ ਪ੍ਰਭਜੋਤ ਸਿੰਘ ਆਪਣੇ ਪਿੱਛੇ 4 ਸਾਲ ਦੀ ਧੀ ਤੇ ਢਾਈ ਸਾਲ ਦੇ ਪੁੱਤਰ ਨੂੰ ਛੱਡ ਗਿਆ ਹੈ।

By  Dhalwinder Sandhu June 19th 2024 03:34 PM

Policeman died due to bullet injury: ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਦੇ ਨਾਲ ਲੰਬਾ ਸਮਾਂ ਗੰਨਮੈਨ ਰਹਿ ਚੁੱਕੇ ਪੁਲਿਸ ਮੁਲਾਜ਼ਮ ਦੀ ਗੋਲੀ ਲੱਗਣ ਕਾਰਨ ਮੌਤ ਹੋ ਗਈ ਹੈ। ਚੋਣਾਂ ਤੋਂ ਕੁਝ ਸਮੇਂ ਪਹਿਲਾਂ ਹੀ ਐੱਸਜੀਪੀਸੀ ਦੇ ਸਾਬਕਾ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਤੋਂ ਸੁਰੱਖਿਆ ਵਾਪਿਸ ਲਈ ਗਈ ਹੈ। ਫ਼ਿਲਹਾਲ ਮ੍ਰਿਤਕ ਪ੍ਰਭਜੋਤ ਸਿੰਘ ਹੁਣ ਸੰਗਰੂਰ ਪੁਲਿਸ ਲਾਈਨ ਡਿਊਟੀ ਨਿਭਾ ਰਿਹਾ ਸੀ।

ਰਾਈਫਲ ਸਾਫ਼ ਕਰਦੇ ਚੱਲੀ ਗੋਲ਼ੀ

ਜਾਣਕਾਰੀ ਅਨੁਸਾਰ ਪ੍ਰਭਜੋਤ ਸਿੰਘ ਡਿਊਟੀ ਤੇ ਜਾਣ ਤੋਂ ਪਹਿਲਾਂ ਆਪਣੀ ਰਾਈਫਲ ਸਾਫ ਕਰ ਰਿਹਾ ਸੀ, ਜਿਸ ਦੌਰਾਨ ਅਚਾਨਕ ਗੋਲੀ ਚੱਲ ਗਈ ਤੇ ਪ੍ਰਭਜੋਤ ਸਿੰਘ ਦੇ ਗੋਲ਼ੀ ਲੱਗਣ ਕਾਰਨ ਉਸ ਦੀ ਮੌਤ ਹੋ ਗਈ। ਪ੍ਰਭਜੋਤ ਸਿੰਘ ਦੀ ਮੌਤ ਤੋਂ ਬਾਅਦ ਇਲਾਕੇ ਵਿੱਚ ਸੋਗ ਦਾ ਮਾਹੌਲ ਹੈ।

ਸੰਗਰੂਰ ਦੇ ਪਿੰਡ ਲੌਂਗੋਵਾਲ ਦਾ ਰਹਿਣ ਵਾਲਾ ਮ੍ਰਿਤਿਕ ਪ੍ਰਭਜੋਤ ਸਿੰਘ ਪਰਿਵਾਰ ਵਿੱਚ ਇਕੱਲਾ ਹੀ ਕਮਾਉਣ ਵਾਲਾ ਸੀ। ਮ੍ਰਿਤਕ ਆਪਣੇ ਪਿਛੇ ਆਪਣੀ ਪਤਨੀ ਸਮੇਤ 4 ਸਾਲ ਦੀ ਧੀ ਅਤੇ ਢਾਈ ਸਾਲ ਦੇ ਪੁੱਤਰ ਨੂੰ ਛੱਡ ਗਿਆ ਹੈ।

ਇਹ ਵੀ ਪੜ੍ਹੋ: ਮੋਗੇ ਵਿੱਚ ਨਸ਼ੇ ਦਾ ਕਹਿਰ ਜਾਰੀ, ਇੱਕ ਨੌਜਵਾਨ ਦਾ ਪਿਆ ਭੋਗ, ਦੂਜੇ ਦੀ ਹੋਈ ਮੌਤ

Related Post