ਬਟਾਲਾ ਦੇ 30 ਸਾਲਾਂ ਨੌਜਵਾਨ ਪ੍ਰਭਜੀਤ ਸਿੰਘ ਗਿੱਲ ਦੀ ਕੈਨੇਡਾ 'ਚ ਦਿਲ ਦਾ ਦੌਰਾ ਪੈਣ ਨਾਲ ਮੌਤ

Punjab News: ਪੰਜਾਬੀ ਨੌਜਵਾਨ ਵਿਦੇਸ਼ਾਂ ‘ਚ ਜਾ ਕੇ ਆਪਣਾ ਭਵਿੱਖ ਬਣਾਉਣਾ ਚਾਹੁੰਦੇ ਹਨ ਪਰ ਕਈ ਵਾਰ ਕੁਦਰਤ ਨੂੰ ਕੁਝ ਹੋਰ ਹੀ ਮਨਜ਼ੂਰ ਹੁੰਦਾ ਹੈ।

By  Amritpal Singh August 31st 2024 06:22 PM

Punjab News: ਪੰਜਾਬੀ ਨੌਜਵਾਨ ਵਿਦੇਸ਼ਾਂ ‘ਚ ਜਾ ਕੇ ਆਪਣਾ ਭਵਿੱਖ ਬਣਾਉਣਾ ਚਾਹੁੰਦੇ ਹਨ ਪਰ ਕਈ ਵਾਰ ਕੁਦਰਤ ਨੂੰ ਕੁਝ ਹੋਰ ਹੀ ਮਨਜ਼ੂਰ ਹੁੰਦਾ ਹੈ। ਕੁਝ ਅਜਿਹਾ ਹੀ ਹੋਇਆ ਹੈ ਬਟਾਲਾ ਦੇ ਰਹਿਣ ਵਾਲੇ 30 ਸਾਲਾਂ ਨੌਜਵਾਨ ਪ੍ਰਭਜੀਤ ਸਿੰਘ ਗਿੱਲ ਦੇ ਨਾਲ ਜਿਸ ਦੀ ਕੈਨੇਡਾ ਵਿੱਚ ਹਾਰਟ ਅਟੈਕ ਨਾਲ ਮੌਤ ਹੋ ਗਈ ਹੈ।

30 ਸਾਲਾਂ ਨੌਜਵਾਨ ਪ੍ਰਭਜੀਤ ਸਿੰਘ ਗਿੱਲ ਆਪਣੇ ਘਰ ਦੇ ਹਾਲਾਤ ਸੁਧਾਰਨ ਲਈ ਡੇਢ ਸਾਲ ਪਹਿਲਾਂ ਵਿਦੇਸ਼ ਗਿਆ ਸੀ। ਹਾਲਾਂਕਿ ਉਸ ਦੀ ਘਰਵਾਲੀ ਪਹਿਲਾਂ ਹੀ ਵਿਦੇਸ਼ ਗਈ ਸੀ। ਮ੍ਰਿਤਕ ਪ੍ਰਭਜੀਤ ਸਿੰਘ ਗਿੱਲ ਆਪਣੇ ਪਿੱਛੇ ਬਜ਼ੁਰਗ ਮਾਂ ਬਾਪ ਪਤਨੀ ਅਤੇ 2 ਸਾਲ ਦੇ ਬੱਚੇ ਨੂੰ ਛੱਡ ਗਿਆ ਹੈ।

ਜ਼ਿਕਰਯੋਗ ਹੈ ਕਿ ਲਗਾਤਾਰ ਵਿਦੇਸ਼ਾਂ ਤੋਂ ਅਜਿਹੀਆਂ ਮੰਦ ਭਾਗੀਆਂ ਖ਼ਬਰਾਂ ਸਾਹਮਣੇ ਆਉਂਦੀਆਂ ਰਹਿੰਦੀਆਂ ਹਨ ਪਰ ਆਪਣੀਆਂ ਮਜ਼ਬੂਰੀਆਂ ਦੇ ਕਾਰਨ ਨੌਜਵਾਨ ਵਿਦੇਸ਼ਾਂ ਦਾ ਰੁੱਖ ਕਰ ਰਹੇ ਹਨ।


Related Post