Power Employees Strike Update : ਪੰਜਾਬ ’ਚ ਲੋਕਾਂ ਨੂੰ ਹੋਰ ਝੱਲਣੀ ਪਵੇਗੀ ਪਰੇਸ਼ਾਨੀ, ਬਿਜਲੀ ਮੁਲਾਜ਼ਮਾਂ ਨੇ ਹੜਤਾਲ ਨੂੰ ਵਧਾਇਆ ਅੱਗੇ

ਦੱਸ ਦਈਏ ਕਿ ਪਹਿਲਾਂ ਅੱਜ ਤੱਕ ਹੀ ਬਿਜਲੀ ਕਾਮਿਆਂ ਦੀ ਹੜਤਾਲ ਸੀ ਪਰ ਹੁਣ ਬਿਜਲੀ ਮੁਲਾਜ਼ਮਾਂ ਨੇ ਆਪਣੀ ਹੜਤਾਲ ਨੂੰ 17 ਸਤੰਬਰ ਤੱਕ ਵਧਾ ਦਿੱਤਾ ਹੈ।

By  Aarti September 12th 2024 03:55 PM

Power Employees Strike Update : ਪੰਜਾਬ ਦੇ ਲੋਕਾਂ ਨੂੰ ਪਹਿਲਾਂ ਹੀ ਡਾਕਟਰਾਂ ਦੀ ਹੜਤਾਲ ਦੇ ਚੱਲਦੇ ਕਈ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਡਾਕਟਰਾਂ ਦੀ ਹੜਤਾਲ ਦੇ ਚੱਲਦੇ ਮਰੀਜ਼ਾਂ ਨੂੰ ਕਾਫੀ ਪਰੇਸ਼ਾਨੀ ਝੱਲਣੀ ਪੈ ਰਹੀ ਹੈ। ਉੱਥੇ ਹੀ ਹੁਣ ਬਿਜਲੀ ਕਾਮਿਆਂ ਨੇ ਵੀ ਆਪਣੀ ਹੜਤਾਲ ਨੂੰ ਅੱਗੇ ਵਧਾ ਦਿੱਤਾ ਹੈ। ਮਿਲੀ ਜਾਣਕਾਰੀ ਮੁਤਾਬਿਕ ਲੁਧਿਆਣਾ ਵਿਖੇ ਬਿਜਲੀ ਮੁਲਾਜ਼ਮਾਂ ਵੱਲੋਂ ਪ੍ਰੈਸ ਕਾਨਫਰੰਸ ਕੀਤੀ ਗਈ ਇਸ ਦੌਰਾਨ ਉਨ੍ਹਾਂ ਨੇ ਐਲਾਨ ਕੀਤਾ ਹੈ ਕਿ ਉਨ੍ਹਾਂ ਦੀ ਸਾਮੂਹਿਕ ਛੁੱਟੀ 17 ਸਤੰਬਰ ਤੱਕ ਰਹੇਗੀ। 

ਦੱਸ ਦਈਏ ਕਿ ਪਹਿਲਾਂ ਅੱਜ ਤੱਕ ਹੀ ਬਿਜਲੀ ਕਾਮਿਆਂ ਦੀ ਹੜਤਾਲ ਸੀ ਪਰ ਹੁਣ ਬਿਜਲੀ ਮੁਲਾਜ਼ਮਾਂ ਨੇ ਆਪਣੀ ਹੜਤਾਲ ਨੂੰ 17 ਸਤੰਬਰ ਤੱਕ ਵਧਾ ਦਿੱਤਾ ਹੈ। 

ਦੱਸਣਯੋਗ ਹੈ ਕਿ ਇਸ ਕਾਰਨ ਕਈ ਇਲਾਕਿਆਂ ਵਿੱਚ ਬਿਜਲੀ ਦੇ ਫੇਲ੍ਹ ਹੋਣ ਨੂੰ ਠੀਕ ਕਰਨ ਵਿੱਚ ਲੰਮਾ ਸਮਾਂ ਲੱਗ ਰਿਹਾ ਹੈ ਅਤੇ ਕਈ ਥਾਵਾਂ ’ਤੇ ਲੰਬੇ ਲੰਬੇ ਕੱਟ ਲੱਗ ਰਹੇ ਹਨ। ਕਈ ਥਾਵਾਂ ’ਤੇ ਲਾਈਟਾਂ ਠੀਕ ਨਹੀਂ ਹਨ। ਜਿਸ ਕਾਰਨ ਆਮ ਲੋਕਾਂ ਨੂੰ ਕਾਫੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। 

ਇਹ ਹਨ ਬਿਜਲੀ ਕਾਮਿਆਂ ਦੀਆਂ ਮੰਗਾਂ

ਉੱਥੇ ਹੀ ਜੇਕਰ ਇਨ੍ਹਾਂ ਦੀਆਂ ਮੰਗਾਂ ਦੀ ਗੱਲ ਕੀਤੀ ਜਾਵੇ ਤਾਂ ਸਭ ਤੋਂ ਪਹਿਲੀ ਮੰਗ ਉਨ੍ਹਾਂ ਦੀ ਇਹ ਹੈ ਕਿ ਡਿਊਟੀ ਦੌਰਾਨ ਮਰਨ ਵਾਲੇ ਮੁਲਾਜ਼ਮ ਨੂੰ ਸ਼ਹੀਦ ਦਾ ਦਰਜਾ ਅਤੇ ਕਰੋੜਾਂ ਰੁਪਏ ਦੀ ਵਿੱਤੀ ਸਹਾਇਤਾ ਦਿੱਤੀ ਜਾਵੇ। ਸਬ ਸਟੇਸ਼ਨ ਸਟਾਫ਼ ਦੀਆਂ ਮੁੱਖ ਮੰਗਾਂ: ਆਰਟੀਐਮ ਤੋਂ ਏਐਲਐਮ ਵਿੱਚ ਤਰੱਕੀ ਦਾ ਸਮਾਂ ਘਟਾਇਆ ਜਾਵੇ। ਉਨ੍ਹਾਂ ਵੱਲੋਂ ਇਹ ਵੀ ਮੰਗ ਕੀਤੀ ਜਾ ਰਹੀ ਹੈ ਕਿ ਸਬ ਸਟੇਸ਼ਨ ਸਟਾਫ ਨੂੰ ਸੁਰੱਖਿਆ ਅਤੇ ਓਵਰਟਾਈਮ ਦੇਣਾ ਹੋਵੇਗਾ। ਪੰਜਾਬ ਸਰਕਾਰ ਵੱਲੋਂ ਮੁੜ ਜਾਰੀ ਕੀਤੇ ਭੱਤੇ 2021 ਤੋਂ ਲਾਗੂ ਕੀਤੇ ਜਾਣੇ ਚਾਹੀਦੇ ਹਨ। ਥਰਡ ਸਕੇਲ ਪ੍ਰਮੋਸ਼ਨ 'ਤੇ ਭਰੋਸਾ ਕੀਤਾ ਜਾਵੇ, ਖਾਲੀ ਅਸਾਮੀਆਂ 'ਤੇ ਭਰਤੀ ਕੀਤੀ ਜਾਵੇ, ਪਾਵਰਕਾਮ 'ਚ ਦੂਜੇ ਰਾਜਾਂ ਤੋਂ ਭਰਤੀ 'ਤੇ ਰੋਕ ਲਗਾਈ ਜਾਵੇ। 

ਇਹ ਵੀ ਪੜ੍ਹੋ : Lawrence Bishnoi Interview: ਹਾਈਕੋਰਟ ਨੇ ਪੰਜਾਬ ਦੇ DGP ਨੂੰ ਪਾਈ ਝਾੜ, ਕਿਹਾ, ਪੂਰਾ ਪੰਜਾਬ ਤੁਹਾਡੇ ਅਧੀਨ ਹੈ,ਕੀ ਖਰੜ CIA ਕੰਪਲੈਕਸ ਤੁਹਾਡੇ ਦਫਤਰ ਤੋਂ ਬਹੁਤ ਦੂਰ ਹੈ?

Related Post