Ludhiana News : ਮਨਜੀਤ ਨਗਰ 'ਚ 28 ਘੰਟਿਆਂ ਤੋਂ ਬੱਤੀ ਗੁਲ! ਲੋਕਾਂ ਨੇ ਘੇਰਿਆ ਬਿਜਲੀ ਘਰ, ਕੀਤੀ ਨਾਹਰੇਬਾਜ਼ੀ

Ludhiana News : ਲੋਕਾਂ ਨੂੰ 28 ਘੰਟਿਆਂ ਤੋਂ ਬਿਜਲੀ ਨਹੀਂ ਮਿਲੀ ਹੈ। ਗੁੱਸੇ 'ਚ ਆਏ ਲੋਕਾਂ ਨੇ ਬਿਜਲੀ ਘਰ 'ਚ ਵੜ ਕੇ ਪੰਜਾਬ ਸਰਕਾਰ ਖਿਲਾਫ਼ ਨਾਹਰੇਬਾਜ਼ੀ ਕੀਤੀ, ਉਪਰੰਤ ਦਫਤਰ ਦੇ ਬਾਹਰ ਧਰਨਾ ਲਾ ਕੇ ਪ੍ਰਦਰਸ਼ਨ ਕੀਤਾ ਗਿਆ।

By  KRISHAN KUMAR SHARMA July 3rd 2024 02:13 PM

ਲੁਧਿਆਣਾ ਦੇ ਮਨਜੀਤ ਨਗਰ ਦੇ ਲੋਕਾਂ ਵੱਲੋਂ ਬਿਜਲੀ ਦਫਤਰ ਘੇਰੇ ਜਾਣ ਦੀ ਸੂਚਨਾ ਹੈ, ਕਿਉਂਕਿ ਨਗਰ 'ਚ 28 ਘੰਟਿਆਂ ਤੋਂ ਬਿਜਲੀ ਦਾ ਕੱਟ ਲੱਗਿਆ ਹੋਇਆ ਹੈ। ਲੋਕਾਂ ਨੂੰ 28 ਘੰਟਿਆਂ ਤੋਂ ਬਿਜਲੀ ਨਹੀਂ ਮਿਲੀ ਹੈ। ਗੁੱਸੇ 'ਚ ਆਏ ਲੋਕਾਂ ਨੇ ਬਿਜਲੀ ਘਰ 'ਚ ਵੜ ਕੇ ਪੰਜਾਬ ਸਰਕਾਰ ਖਿਲਾਫ਼ ਨਾਹਰੇਬਾਜ਼ੀ ਕੀਤੀ, ਉਪਰੰਤ ਦਫਤਰ ਦੇ ਬਾਹਰ ਧਰਨਾ ਲਾ ਕੇ ਪ੍ਰਦਰਸ਼ਨ ਕੀਤਾ ਗਿਆ।

ਪ੍ਰੇਸ਼ਾਨ ਹੋਏ ਲੋਕਾਂ ਨੇ ਦੱਸਿਆ ਕਿ ਨਗਰ ਵਿੱਚ 28 ਘੰਟਿਆਂ ਤੋਂ ਬਿਜਲੀ ਨਹੀਂ ਆਈ ਹੈ ਅਤੇ ਉਨ੍ਹਾਂ ਦੇ ਇਨਵਰਟਰ ਵਗੈਰਾ ਵੀ ਬੰਦ ਹੋ ਗਏ ਹਨ। ਉਨ੍ਹਾਂ ਕਿਹਾ ਕਿ ਸਾਡੇ ਮੁਹੱਲੇ ਵਿੱਚ ਘਰਾਂ 'ਚ ਲਗਭਗ 12 ਤੋਂ 28 ਘੰਟਿਆਂ ਤੋਂ ਬਿਜਲੀ ਨਹੀਂ ਆਈ ਹੈ। ਉਨ੍ਹਾਂ ਕਿਹਾ ਕਿ ਇਹ ਪੰਜਾਬ 'ਚ ਆਮ ਆਦਮੀ ਪਾਰਟੀ ਮੁਫ਼ਤ ਬਿਜਲੀ ਦਾ ਕਹਿ ਕੇ ਸੱਤਾ ਵਿੱਚ ਆਈ, ਪਰੰਤੂ ਪਿਛਲੇ 6 ਮਹੀਨਿਆਂ ਤੋਂ ਉਹ ਬਿਜਲੀ ਕੱਟਾਂ ਕਾਰਨ ਪ੍ਰੇਸ਼ਾਨ ਹੋ ਰਹੇ ਹਨ।ਪੰਜਾਬ ਵਿੱਚ ਚਾਹੇ 600 ਯੂਨਿਟ ਤੱਕ ਬਿਜਲੀ ਫਰੀ ਹੈ, ਪਰ ਲੋਕਾਂ ਦੇ ਘਰਾਂ ਦੇ ਵਿੱਚ ਨਹੀਂ ਪਹੁੰਚ ਰਹੀ। ਉਨ੍ਹਾਂ ਕਿਹਾ ਕਿ ਭਗਵੰਤ ਮਾਨ ਸਰਕਾਰ ਬਿਜਲੀ ਸਪਲਾਈ ਦੇਣ ਵਿੱਚ ਪੂਰੀ ਤਰ੍ਹਾਂ ਨਾਕਾਮ ਰਹੀ ਹੈ।

ਗੁੱਸੇ 'ਚ ਆਏ ਲੋਕਾਂ ਵੱਲੋਂ ਮੌਕੇ 'ਤੇ ਬਿਜਲੀ ਘਰ 'ਚ ਵੜ ਕੇ ਵੀ ਨਾਹਰੇਬਾਜ਼ੀ ਕੀਤੀ ਗਈ। ਉਪਰੰਤ ਲੋਕਾਂ ਵੱਲੋਂ ਮੋਟਰਸਾਈਕਲਾਂ 'ਤੇ ਸ਼ਹਿਰ ਦੀਆਂ ਸੜਕਾਂ 'ਤੇ ਪੰਜਾਬ ਸਰਕਾਰ ਖਿਲਾਫ਼ ਰੋਸ ਮੁਜ਼ਾਹਰਾ ਕੀਤਾ ਗਿਆ।

Related Post