ਹਵਾ 'ਚ ਕਰਤੱਬ ਵਿਖਾ ਰਹੇ ਪੁਰਤਗਾਲੀ ਹਵਾਈ ਫੌਜ ਦੇ 2 ਜਹਾਜ਼ ਆਪਸ 'ਚ ਟਕਰਾਏ, ਘਟਨਾ ਦੀ ਵੀਡੀਓ ਹੋਈ ਵਾਇਰਲ

Air Show Plane Crash : ਭਿਆਨਕ ਟੱਕਰ ਦੇ ਨਤੀਜੇ ਵੱਜੋਂ ਇਕ ਪਾਇਲਟ ਦੀ ਮੌਤ ਹੋ ਗਈ, ਜਦਕਿ ਦੂਜਾ ਜ਼ਖਮੀ ਹੋ ਗਿਆ। ਹਵਾਈ ਸੈਨਾ ਨੇ ਦੱਸਿਆ ਕਿ ਜ਼ਖਮੀ ਪਾਇਲਟ ਦਾ ਇਲਾਜ ਚੱਲ ਰਿਹਾ ਹੈ। ਇਸ ਖੌਫਨਾਕ ਹਾਦਸੇ ਦੀ ਵੀਡੀਓ ਵੀ ਸਾਹਮਣੇ ਆਈ ਹੈ।

By  KRISHAN KUMAR SHARMA June 3rd 2024 12:54 PM

Plane Collide Video : ਦੱਖਣੀ ਪੁਰਤਗਾਲ ਵਿੱਚ ਐਤਵਾਰ ਨੂੰ ਏਅਰ ਸ਼ੋਅ ਦੌਰਾਨ ਏਅਰ ਫੋਰਸ ਦੇ ਦੋ ਛੋਟੇ ਜਹਾਜ਼ਾਂ ਵਿਚਕਾਰ ਟੱਕਰ ਹੋ ਗਈ। ਭਿਆਨਕ ਟੱਕਰ ਦੇ ਨਤੀਜੇ ਵੱਜੋਂ ਜਹਾਜ਼ ਦੇ ਜ਼ਮੀਨ 'ਤੇ ਡਿੱਗਣ ਕਾਰਨ ਇਕ ਪਾਇਲਟ ਦੀ ਮੌਤ ਹੋ ਗਈ, ਜਦਕਿ ਦੂਜਾ ਜ਼ਖਮੀ ਹੋ ਗਿਆ। ਹਵਾਈ ਸੈਨਾ ਨੇ ਦੱਸਿਆ ਕਿ ਜ਼ਖਮੀ ਪਾਇਲਟ ਦਾ ਇਲਾਜ ਚੱਲ ਰਿਹਾ ਹੈ। ਇਸ ਖੌਫਨਾਕ ਹਾਦਸੇ ਦੀ ਵੀਡੀਓ (Portugal Air Show Plane Crash) ਵੀ ਸਾਹਮਣੇ ਆਈ ਹੈ।

ਹਵਾਈ ਸੈਨਾ ਨੇ ਇਸ ਹਾਦਸੇ ਬਾਰੇ ਬਿਆਨ ਜਾਰੀ ਕੀਤਾ ਹੈ, ਜਿਸ ਵਿੱਚ ਕਿਹਾ ਗਿਆ ਹੈ ਕਿ ਹਵਾਈ ਸੈਨਾ ਨੂੰ ਇਹ ਘੋਸ਼ਣਾ ਕਰਦੇ ਹੋਏ ਅਫਸੋਸ ਹੈ ਕਿ ਐਤਵਾਰ, 2 ਜੂਨ ਨੂੰ ਸ਼ਾਮ 4:05 ਵਜੇ (1505 GMT) ਦੋ ਜਹਾਜ਼ ਬੇਜਾ ਏਅਰ ਸ਼ੋਅ ਵਿੱਚ ਇੱਕ ਏਅਰ ਡਿਸਪਲੇ ਦੌਰਾਨ ਦੁਰਘਟਨਾ ਦਾ ਸ਼ਿਕਾਰ ਹੋ ਗਏ। ਇੱਕ ਸਪੇਨਿਸ਼ ਨਾਗਰਿਕ ਦੀ ਮੌਤ ਹੋ ਗਈ। ਪੁਰਤਗਾਲ ਦੇ ਇੱਕ ਹੋਰ ਪਾਇਲਟ ਨੂੰ ਮਾਮੂਲੀ ਸੱਟਾਂ ਲੱਗੀਆਂ। ਬੇਜਾ ਹਸਪਤਾਲ ਲਿਜਾਣ ਤੋਂ ਪਹਿਲਾਂ ਉਸ ਨੂੰ ਐਮਰਜੈਂਸੀ ਇਲਾਜ ਦਿੱਤਾ ਗਿਆ।

ਪੁਰਤਗਾਲ ਦੇ ਰੱਖਿਆ ਮੰਤਰੀ ਨੂਨੋ ਮੇਲੋ ਨੇ ਇਸ ਨੂੰ ਦੁਖਦਾਈ ਹਾਦਸਾ ਦੱਸਿਆ ਅਤੇ ਪੱਤਰਕਾਰਾਂ ਨੂੰ ਦੱਸਿਆ ਕਿ ਟੱਕਰ ਦੇ ਸਹੀ ਕਾਰਨਾਂ ਦਾ ਪਤਾ ਲਗਾਉਣ ਲਈ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਇਸ ਦੇ ਨਾਲ ਹੀ ਰਾਸ਼ਟਰਪਤੀ ਮਾਰਸੇਲੋ ਰੇਬੇਲੋ ਡੀ ਸੂਸਾ ਨੇ ਕਿਹਾ ਕਿ ਅਸਮਾਨ ਵਿੱਚ ਹਵਾਈ ਸੈਨਾ ਦਾ ਏਅਰ ਸ਼ੋਅ ਇੱਕ ਰੋਮਾਂਚਕ ਅਤੇ ਸੁਹਾਵਣਾ ਪਲ ਸੀ। ਪਰ ਹਾਦਸੇ ਕਾਰਨ ਇਹ ਪਲ ਸੋਗ ਵਿੱਚ ਬਦਲ ਗਿਆ।

Related Post