Poonch Terror Attack: ਪੁਲਿਸ ਨੇ ਦੋ ਅੱਤਵਾਦੀਆਂ ਦੇ ਸਕੈਚ ਕੀਤੇ ਜਾਰੀ, ਸਿਰ 'ਤੇ ਰੱਖਿਆ 20 ਲੱਖ ਰੁਪਏ ਦਾ ਇਨਾਮ

Poonch Terror Attack: ਸੋਮਵਾਰ ਨੂੰ ਇਸ ਕੜੀ ਤਹਿਤ ਪੁਲਿਸ ਨੇ ਦੋ ਅੱਤਵਾਦੀਆਂ ਦੇ ਸਕੈਚ ਵੀ ਜਾਰੀ ਕੀਤੇ ਹਨ। ਇਸਤੋਂ ਇਲਾਵਾ ਦੋਵਾਂ ਸਿਰ 20 ਲੱਖ ਰੁਪਏ ਦਾ ਇਨਾਮ ਰੱਖਿਆ ਗਿਆ ਹੈ, ਜਿਹੜਾ ਵੀ ਇਨ੍ਹਾਂ ਬਾਰੇ ਜਾਣਕਾਰੀ ਦੇਵੇਗਾ, ਉਸ ਨੂੰ ਪੁਲਿਸ 20 ਲੱਖ ਰੁਪਏ ਦਾ ਇਨਾਮ ਦੇਵੇਗੀ।

By  KRISHAN KUMAR SHARMA May 6th 2024 03:26 PM -- Updated: May 6th 2024 03:33 PM

Terror Attack in Poonch: ਜੰਮੂ-ਕਸ਼ਮੀਰ ਦੇ ਪੁੰਛ 'ਚ ਭਾਰਤੀ ਹਵਾਈ ਫੌਜ 'ਤੇ ਵਾਹਨ 'ਤੇ ਅੱਤਵਾਦੀ ਹਮਲੇ ਤੋਂ ਬਾਅਦ ਖੇਤਰ 'ਚ ਲਗਾਤਾਰ ਤਲਾਸ਼ੀ ਮੁਹਿੰਮ ਜਾਰੀ ਹੈ। ਸੋਮਵਾਰ ਨੂੰ ਇਸ ਕੜੀ ਤਹਿਤ ਪੁਲਿਸ ਨੇ ਦੋ ਅੱਤਵਾਦੀਆਂ ਦੇ ਸਕੈਚ ਵੀ ਜਾਰੀ ਕੀਤੇ ਹਨ। ਇਸਤੋਂ ਇਲਾਵਾ ਦੋਵਾਂ ਸਿਰ 20 ਲੱਖ ਰੁਪਏ ਦਾ ਇਨਾਮ ਰੱਖਿਆ ਗਿਆ ਹੈ, ਜਿਹੜਾ ਵੀ ਇਨ੍ਹਾਂ ਬਾਰੇ ਜਾਣਕਾਰੀ ਦੇਵੇਗਾ, ਉਸ ਨੂੰ ਪੁਲਿਸ 20 ਲੱਖ ਰੁਪਏ ਦਾ ਇਨਾਮ ਦੇਵੇਗੀ। ਪੁਲਿਸ ਨੇ ਨਾਲ ਹੀ ਕੁੱਝ ਲੋਕਾਂ ਨੂੰ ਵੀ ਹਿਰਾਸਤ 'ਚ ਪੁੱਛਗਿਛ ਕੀਤੀ ਜਾ ਰਹੀ ਹੈ।

ਹਮਲੇ ਤੋਂ ਬਾਅਦ ਸ਼ਾਹਸਿਤਰ ਖੇਤਰ ਵਿੱਚ ਲਗਾਤਾਰ ਤਲਾਸ਼ੀ ਮੁਹਿੰਮ ਚੱਲ ਰਹੀ ਹੈ, ਜਿਸ ਵਿੱਚ ਹਥਿਆਰਬੰਦ ਬਲਾਂ ਨੇ ਅੱਤਵਾਦੀਆਂ ਦਾ ਪਤਾ ਲਗਾਉਣ ਲਈ ਬੁਲੇਟਪਰੂਫ ਵਾਹਨਾਂ ਅਤੇ ਕੁੱਤਿਆਂ ਦੇ ਦਸਤੇ ਤਾਇਨਾਤ ਕੀਤੇ ਹਨ। ਖੇਤਰ ਵਿੱਚ ਉੱਚ ਸੁਰੱਖਿਆ ਉਪਾਅ ਕੀਤੇ ਗਏ ਹਨ ਅਤੇ ਕਈ ਸੀਨੀਅਰ ਅਧਿਕਾਰੀਆਂ ਨੇ ਚੱਲ ਰਹੇ ਕਾਰਜਾਂ ਦੀ ਨਿਗਰਾਨੀ ਕਰਨ ਲਈ ਸਾਈਟ ਦਾ ਦੌਰਾ ਵੀ ਕੀਤਾ ਹੈ।


ਜੰਮੂ ਪੁਲਿਸ ਦੇ ਵਧੀਕ ਡਾਇਰੈਕਟਰ ਜਨਰਲ ਨੇ ਕਿਹਾ, "16 ਕੋਰ ਦੇ ਕੋਰ ਕਮਾਂਡਰ ਅਤੇ ਜੰਮੂ ਜ਼ੋਨ ਦੇ ਏਡੀਜੀ ਆਨੰਦ ਜੈਨ ਨੇ ਜੀਓਸੀ ਰੋਮੀਓ ਫੋਰਸ, ਆਈਜੀਪੀ ਸੀਆਰਪੀਐਫ ਅਤੇ ਡੀਆਈਜੀ ਆਰਪੀ ਰੇਂਜ ਦੇ ਨਾਲ ਅੱਜ ਖੇਤਰ ਦਾ ਦੌਰਾ ਕੀਤਾ ਅਤੇ ਚੱਲ ਰਹੇ ਵੱਡੇ ਖੋਜ ਅਭਿਆਨ ਦਾ ਨਿਰੀਖਣ ਕੀਤਾ। ਕਈ ਸ਼ੱਕੀ ਵਿਅਕਤੀਆਂ ਨੂੰ ਪੁੱਛਗਿੱਛ ਲਈ ਚੁੱਕਿਆ ਗਿਆ ਹੈ।"

ਦੱਸ ਦਈਏ ਕਿ ਸ਼ਨੀਵਾਰ ਸ਼ਾਮ ਪੁੰਛ ਜ਼ਿਲ੍ਹੇ ਦੀ ਸੁਰਨਕੋਟ ਤਹਿਸੀਲ ਦੇ ਦਾਨਾ ਸ਼ਾਹਸਿਤਰ ਇਲਾਕੇ 'ਚ ਹਵਾਈ ਫੌਜ ਦੇ ਵਾਹਨਾਂ 'ਤੇ ਅੱਤਵਾਦੀ ਹਮਲਾ ਹੋਇਆ ਸੀ। ਇਸ ਹਮਲੇ 'ਚ 5 ਹਵਾਈ ਫੌਜੀ ਜ਼ਖਮੀ ਹੋ ਗਏ, ਜਦਕਿ ਜ਼ਖਮੀਆਂ 'ਚ ਜਵਾਨ ਵਿੱਕੀ ਪਹਾੜੇ ਸ਼ਹੀਦ ਹੋ ਗਿਆ।

Related Post