Double murder case : ਪੁਲਿਸ ਨੇ ਦੋਹਰਾ ਕਤਲ ਕਾਂਡ ਸੁਲਝਾਇਆ, ਹਰਿਦੁਆਰ ਤੋਂ ਮੁਲਜ਼ਮ ਗ੍ਰਿਫਤਾਰ
ਲੁਧਿਆਣਾ : ਲੁਧਿਆਣਾ ਪੁਲਿਸ ਨੇ ਪਿੰਡ ਬੁਲਾਰਾ ਦੇ ਸੂਆ ਰੋਡ ਵਿਖੇ ਇਕ ਡੇਅਰੀ ਸੰਚਾਲਕ ਤੇ ਉਸਦੇ ਨੌਕਰ ਦੇ ਕਤਲ ਦੇ ਮਾਮਲੇ ਨੂੰ ਸੁਲਝਾਉਂਦੇ ਹੋਏ ਮੁਲਜ਼ਮ ਨੂੰ ਹਰਿਦੁਆਰ ਤੋਂ ਗ੍ਰਿਫਤਾਰ ਕਰਨ 'ਚ ਸਫਲਤਾ ਹਾਸਲ ਕੀਤੀ ਹੈ। ਇਹ ਦੋਹਰਾ ਕਤਲ ਪੈਸਿਆਂ ਦੀ ਰੰਜਿਸ਼ ਕਾਰਨ ਡੇਅਰੀ 'ਚ ਕੰਮ ਕਰਦੇ ਦੂਜੇ ਨੌਕਰ ਵੱਲੋਂ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਸੀ।
ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਪੁਲਿਸ ਕਮਿਸ਼ਨਰ ਮਨਦੀਪ ਸਿੰਘ ਸਿੱਧੂ ਨੇ ਦੱਸਿਆ ਕਿ ਕਥਿਤ ਮੁਲਜ਼ਮ ਗਿਰਧਾਰੀ ਲਾਲ ਜੋ ਕਿ ਡੇਅਰੀ 'ਚ ਹੀ ਕੰਮ ਕਰਦਾ ਸੀ, ਨੇ ਪੈਸੇ ਦੇ ਝਗੜੇ ਕਾਰਨ ਡੇਅਰੀ ਸੰਚਾਲਕ ਜੋਤ ਰਾਮ ਅਤੇ ਨੌਕਰ ਭਗਵੰਤ ਸਿੰਘ ਦਾ ਤੇਜ਼ਧਾਰ ਹਥਿਆਰਾਂ ਨਾਲ ਕਤਲ ਕਰ ਦਿੱਤਾ ਸੀ।
ਘਟਨਾ ਤੋਂ ਬਾਅਦ ਮੁਲਜ਼ਮ ਫ਼ਰਾਰ ਹੋ ਗਿਆ ਤੇ ਸੀਸੀਟੀਵੀ ਫੁਟੇਜ ਦੇ ਆਧਾਰ ਉਤੇ ਮੁਲਜ਼ਮ ਦਾ ਪਤਾ ਲਗਾ ਕੇ ਉਸ ਨੂੰ ਹਰਿਦੁਆਰ ਤੋਂ ਗ੍ਰਿਫ਼ਤਾਰ ਕਰ ਲਿਆ। ਮੁਲਜ਼ਮ ਕੋਲੋਂ ਮੌਕੇ ਤੋਂ ਤੇਜ਼ਧਾਰ ਹਥਿਆਰ ਵੀ ਬਰਾਮਦ ਹੋਇਆ ਹੈ।
ਇਹ ਵੀ ਪੜ੍ਹੋ : Deputy CM Manish Sisodia : ਗ੍ਰਿਫ਼ਤਾਰੀ ਤੇ ਸੀਬੀਆਈ ਜਾਂਚ ਖ਼ਿਲਾਫ਼ ਮਨੀਸ਼ ਸਿਸੋਦੀਆ ਸੁਪਰੀਮ ਕੋਰਟ ਪੁੱਜੇ, ਅੱਜ ਹੋਵੇਗੀ ਸੁਣਵਾਈ
ਮੁਲਜ਼ਮਾਂ ਵੱਲੋਂ ਪੈਸਿਆਂ ਨੂੰ ਲੈ ਕੇ ਦੁਸ਼ਮਣੀ ਦੇ ਚੱਲਦਿਆਂ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ, ਜਿਸ ਵੱਲੋਂ ਡੇਅਰੀ ਸੰਚਾਲਕ ਤੋਂ 50,000 ਹਜ਼ਾਰ ਰੁਪਏ ਦੀ ਮੰਗ ਕੀਤੀ ਜਾ ਰਹੀ ਸੀ ਪਰ ਉਹ ਇਸ ਗੱਲ ਤੋਂ ਇਨਕਾਰ ਕਰ ਰਿਹਾ ਸੀ। ਮੁਲਜ਼ਮਾਂ ਖ਼ਿਲਾਫ਼ ਪਹਿਲਾਂ ਵੀ ਨਸ਼ਾ ਤਸਕਰੀ ਦਾ ਕੇਸ ਦਰਜ ਹੈ। ਉਂਜ ਪੁਲਿਸ ਵੱਲੋਂ ਮੁਲਜ਼ਮ ਨੂੰ ਜਿਸ ਤਕਨੀਕ ਨਾਲ ਗ੍ਰਿਫ਼ਤਾਰ ਕੀਤਾ ਗਿਆ ਹੈ, ਉਸ ਨੂੰ ਵੀ ਕੇਸ ਸਟੱਡੀ ਲਈ ਭੇਜਿਆ ਜਾਵੇਗਾ।