ਤਰਨਤਾਰਨ ਸਰਪੰਚ ਕਤਲ ਮਾਮਲੇ ’ਚ ਪੁਲਿਸ ਨੇ ਅੰਮ੍ਰਿਤਪਾਲ ਖਿਲਾਫ਼ ਕੀਤਾ ਮਾਮਲਾ ਦਰਜ
TarnTaran Sarpanch Murder News: ਬੀਤੇ ਦਿਨ ਤਰਨਤਾਰਨ ਦੇ ਅੱਡਾ ਝਬਾਲ ਦੇ ਸਰਪੰਚ ਅਵਨ ਕੁਮਾਰ ਸੋਨੂੰ ਚੀਮਾ ਕਤਲ ਮਾਮਲੇ ਵਿੱਚ ਥਾਣਾ ਝਬਾਲ ਪੁਲਿਸ ਵੱਲੋਂ ਨੇੜਲੇ ਪਿੰਡ ਮੀਆਂ ਪੁਰ ਵਾਸੀ ਅੰਮ੍ਰਿਤਪਾਲ ਸਿੰਘ ਬਾਠ ਅਤੇ ਦੋ ਅਣਪਛਾਤੇ ਲੋਕਾਂ ਖਿਲਾਫ ਮਾਮਲਾ ਦਰਜ ਕੀਤਾ ਗਿਆ ਹੈ। ਦੱਸ ਦਈਏ ਕਿ ਮ੍ਰਿਤਕ ਸਰਪੰਚ ਦੇ ਭਰਾ ਮਨੀਸ਼ ਕੁਮਾਰ ਦੇ ਬਿਆਨਾਂ ’ਤੇ ਇਹ ਕਾਰਵਾਈ ਕੀਤੀ ਗਈ ਹੈ।
ਪਹਿਲਾਂ ਵੀ ਦਿੱਤੀਆਂ ਜਾ ਰਹੀਆਂ ਸੀ ਧਮਕੀਆਂ
ਮਿਲੀ ਜਾਣਕਾਰੀ ਮੁਤਾਬਿਕ ਮ੍ਰਿਤਕ ਸਰਪੰਚ ਅਵਨ ਕੁਮਾਰ ਸੋਨੂੰ ਚੀਮਾ ਨੂੰ ਅੰਮ੍ਰਿਤਪਾਲ ਬਾਠ ਵੱਲੋਂ ਕਤਲ ਤੋਂ ਪਹਿਲਾਂ ਕਈ ਵਾਰ ਧਮਕੀਆਂ ਵੀ ਦਿੱਤੀਆਂ ਜਾ ਚੁਕੀਆਂ ਹਨ।
ਇੰਝ ਦਿੱਤਾ ਸੀ ਵਾਰਦਾਤ ਨੂੰ ਅੰਜਾਮ
ਦੱਸ ਦਈਏ ਕਿ ਸਰਪੰਚ ਸੋਨੂੰ ਚੀਮਾ ਅੱਡਾ ਝਬਾਲ ਵਿਖੇ ਸਵੇਰੇ 9 ਕੁ ਵਜੇ ਵਾਲਾ ਦੀ ਕਟਇੰਗ ਕਰਵਾ ਰਿਹਾ ਸੀ, ਤਾਂ ਮੋਟਰਸਾਈਕਲ ਤੇ ਸਵਾਰ ਹੋ ਕੇ ਦੋ ਵਿਅਕਤੀਆਂ ਵਿੱਚੋਂ ਇੱਕ ਵਿਅਕਤੀ ਦੁਕਾਨ ਅੰਦਰ ਦਾਖਲ ਹੋ ਗਿਆ ਅਤੇ ਸਰਪੰਚ ਨੂੰ ਗੋਲੀਆਂ ਮਾਰਕੇ ਬਾਹਰ ਖੜ੍ਹੇ ਆਪਣੇ ਸਾਥੀ ਨਾਲ ਮੋਟਰਸਾਈਕਲ ਤੇ ਬੈਠਕੇ ਫ਼ਰਾਰ ਹੋ ਗਿਆ।
ਵਿਦੇਸ਼ ’ਚ ਬੈਠਾ ਹੈ ਅੰਮ੍ਰਿਤਪਾਲ ਸਿੰਘ ਬਾਠ
ਕਾਬਿਲੇਗੌਰ ਹੈ ਕਿ ਅੰਮ੍ਰਿਤਪਾਲ ਸਿੰਘ ਬਾਠ ਇਸ ਸਮੇਂ ਵਿਦੇਸ਼ ਵਿੱਚ ਬੈਠਾ ਹੋਇਆ ਹੈ ਅਤੇ ਉਸ ਖਿਲਾਫ ਵੱਖ-ਵੱਖ ਕਈ ਅਪਰਾਧਿਕ ਮਾਮਲੇ ਦਰਜ ਹਨ। ਪੁਲਿਸ ਰਿਕਾਰਡ ਮੁਤਾਬਿਕ ਅੰਮ੍ਰਿਤਪਾਲ ਬਾਠ ਅਪਰਾਧਿਕ ਪਿਛੋਕੜ ਦਾ ਵਿਅਕਤੀ ਹੈ।
ਇਹ ਵੀ ਪੜ੍ਹੋ: ਤਰਨਤਾਰਨ ’ਚ ਦਿਨ ਦਿਹਾੜੇ ਸਰਪੰਚ ਦਾ ਗੋਲੀਆਂ ਮਾਰ ਕੇ ਕਤਲ