ਕੌਮੀ ਇਨਸਾਫ਼ ਮੋਰਚੇ ਦੇ ਜੱਥੇ ਨੂੰ ਚੰਡੀਗੜ੍ਹ ਸਰਹੱਦ ਉਤੇ ਰੋਕਿਆ, ਪੁਲਿਸ ਹਾਈ ਅਲਰਟ
ਚੰਡੀਗੜ੍ਹ : ਬੰਦੀ ਸਿੰਘ ਦੀ ਰਿਹਾਈ ਲਈ ਕੌਮੀ ਇਨਸਾਫ਼ ਮੋਰਚੇ ਵੱਲੋਂ ਲਗਭਗ 1 ਮਹੀਨੇ ਤੋਂ ਉਪਰ ਸੰਘਰਸ਼ ਵਿੱਢੇ ਨੂੰ ਸਮਾਂ ਹੋ ਚੁੱਕਿਆ ਹੈ। ਸਰਕਾਰਾਂ ਦੇ ਕੰਨ ਉਤੇ ਜੂੰ ਨਾ ਸਰਕਦੀ ਵੇਖ ਇਨ੍ਹਾਂ ਨੇ ਮੁੱਖ ਮੰਤਰੀ ਦੀ ਰਿਹਾਇਸ਼ ਅੱਗੇ ਵਾਹਿਗੁਰੂ ਦਾ ਜਾਪ ਕਰਕੇ ਮੁੱਖ ਮੰਤਰੀ ਭਗਵੰਤ ਮਾਨ ਨਾਲ ਮੁਲਾਕਾਤ ਦੀ ਮੰਗ ਰੱਖੀ। ਬੀਤੇ ਦਿਨੀਂ ਮੁੱਖ ਮੰਤਰੀ ਦੀ ਰਿਹਾਇਸ਼ ਵੱਲ ਵਧਦਾ ਜਥੇ ਨਾਲ ਚੰਡੀਗੜ੍ਹ ਪੁਲਿਸ ਨੇ ਖਿੱਚ-ਧੂਹ ਕੀਤੀ। ਇਸ ਦੌਰਾਨ ਪੁਲਿਸ ਅਤੇ ਸਿੱਖ ਸੰਗਤ ਵਿਚਕਾਰ ਹਿੰਸਕ ਝੜਪ ਹੋਈ। ਬੀਤੇ ਦਿਨ ਵੀ ਪੁਲਿਸ ਨੇ ਚੰਡੀਗੜ੍ਹ ਸਰਹੱਦ ਉਤੇ ਜੱਥੇ ਨੂੰ ਰੋਕ ਲਿਆ।
ਅੱਜ ਕੌਮੀ ਇਨਸਾਫ਼ ਮੋਰਚਾ ਦਾ ਜੱਥਾ ਮੁੱਖ ਮੰਤਰੀ ਦੀ ਰਿਹਾਇਸ਼ ਲਈ ਰਵਾਨਾ ਹੋਇਆ ਅਤੇ ਸੀਐਮ ਭਗਵੰਤ ਮਾਨ ਨਾਲ ਮੁਲਾਕਾਤ ਦੀ ਮੰਗ ਰੱਖੀ। ਕੌਮੀ ਇਨਸਾਫ਼ ਮੋਰਚੇ ਦੇ ਰੋਹ ਨੂੰ ਵੇਖਦੇ ਹੋਏ ਚੰਡੀਗੜ੍ਹ ਪ੍ਰਸ਼ਾਸਨ ਨੇ ਵੱਡੀ ਗਿਣਤੀ ਵਿਚ ਪੁਲਿਸ ਮੁਲਾਜ਼ਮ ਤਾਇਨਾਤ ਕੀਤੇ ਹੋਏ ਹਨ। ਪੁਲਿਸ ਬਲ ਨੇ ਚੰਡੀਗੜ੍ਹ ਸਰਹੱਦ ਉਤੇ ਜੱਥੇ ਨੂੰ ਰੋਕ ਲਿਆ ਜਿਥੇ ਜੱਥੇ ਦੇ ਮੈਂਬਰਾਂ ਨੇ ਬੈਠ ਕੇ ਵਾਹਿਗੁਰੂ ਦਾ ਜਾਪ ਸ਼ੁਰੂ ਕਰ ਦਿੱਤਾ ਹੈ।
ਇਹ ਵੀ ਪੜ੍ਹੋ : ਹਾਈ ਕੋਰਟ ਵੱਲੋਂ ਇੰਡੋ-ਕੈਨੇਡੀਅਨ ਟਰਾਂਸਪੋਰਟ ਕੰਪਨੀ ਦੇ ਤਿੰਨ ਪਰਮਿਟ ਬਹਾਲ ਕਰਨ ਦੇ ਹੁਕਮ
ਅੱਜ ਵੀ ਚੰਡੀਗੜ੍ਹ-ਮੋਹਾਲੀ ਸਰਹੱਦ ਉਪਰ ਚੰਡੀਗੜ੍ਹ ਪੁਲਿਸ ਪੂਰੀ ਚੌਕਸੀ ਨਾਲ ਤਾਇਨਾਤ ਹੈ। ਇਸ ਦੇ ਨਾਲ ਹੀ ਬੁੱਧਵਾਰ ਨੂੰ ਸਰਹੱਦੀ ਖੇਤਰ ਤੋਂ ਲਾਪਤਾ ਹੋਈ ਮੋਹਾਲੀ ਪੁਲਿਸ ਵੀ ਮੌਕੇ 'ਤੇ ਮੌਜੂਦ ਹੈ। ਦੋਵੇਂ ਪਾਸੇ ਪੁਲਿਸ ਫੋਰਸ ਵੱਲੋਂ ਪ੍ਰਦਰਸ਼ਨਕਾਰੀਆਂ ਉਤੇ ਤਿੱਖੀ ਨਜ਼ਰ ਰੱਖੀ ਜਾ ਰਹੀ ਹੈ। ਚੰਡੀਗੜ੍ਹ ਪੁਲਿਸ ਦੇ ਡੀਜੀਪੀ ਸਮੇਤ ਹੋਰ ਅਧਿਕਾਰੀ ਵੀ ਪਹਿਲੇ ਦਿਨ ਹੀ ਬੈਕਫੁੱਟ ’ਤੇ ਆਉਣ ਦੇ ਅਗਲੇ ਦਿਨ ਤੋਂ ਹੀ ਐਲਾਨ ਕਰਕੇ ਫੋਰਸ ਦੇ ਜਵਾਨਾਂ ਨੂੰ ਹੌਸਲਾ ਦੇ ਰਹੇ ਹਨ।