Attack On PTC News Reporter: ਸੁਲਤਾਨਪੁਰ ਲੋਧੀ ’ਚ ਕਵਰੇਜ ਦੌਰਾਨ ਪੁਲਿਸ ਨੇ PTC ਨਿਊਜ਼ ਦੇ ਪੱਤਰਕਾਰ ਤੇ ਕੈਮਰਾਮੈਨ ਨਾਲ ਕੀਤੀ ਬਦਸਲੂਕੀ
ਪੁਲਿਸ ਵੱਲੋਂ ਕੀਤੇ ਗਏ ਇਸ ਅਣਮਨੁੱਖੀ ਕਾਰੇ ਦੀ ਪੰਜਾਬ ਐਂਡ ਚੰਡੀਗੜ੍ਹ ਜਰਨਲਿਸਟ ਯੂਨੀਅਨ ਨੇ ਸਖਤ ਸ਼ਬਦਾਂ ਵਿੱਚ ਨਿੰਦਾ ਕੀਤੀ ਹੈ।
Attack On PTC News Reporter: ਸੁਲਤਾਨਪੁਰ ਲੋਧੀ ’ਚ ਕਵਰੇਜ ਦੌਰਾਨ ਪੁਲਿਸ ਵੱਲੋਂ ਪੀਟੀਸੀ ਦੇ ਪੱਤਰਕਾਰ ਅਤੇ ਕੈਮਰਾਮੈਨ ਦੇ ਨਾਲ ਬਦਸਲੂਕੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਮਿਲੀ ਜਾਣਕਾਰੀ ਮੁਤਾਬਿਕ ਗੁਰਦੁਆਰਾ ਅਕਾਲ ਬੁੰਗਾ ’ਤੇ ਕਬਜ਼ੇ ਨੂੰ ਲੈ ਕੇ ਪੁਲਿਸ ਤੇ ਨਿਹੰਗਾਂ ਵਿਚਾਲੇ ਹੋਈ ਝੜਪ ਦੀ ਕਵਰੇਜ ਕੀਤੀ ਜਾ ਰਹੀ ਸੀ ਇਸ ਦੌਰਾਨ ਪੁਲਿਸ ਪੀਟੀਸੀ ਦੇ ਪੱਤਰਕਾਰ ’ਤੇ ਹਮਲਾ ਕਰ ਦਿੱਤਾ ਅਤੇ ਕੈਮਰਾ ਮੈਨ ਦੀਆਂ ਦੋ ਉਂਗਲਾਂ ਤੋੜ ਦਿੱਤੀਆਂ।
ਪੰਜਾਬ ਐਂਡ ਚੰਡੀਗੜ੍ਹ ਜਰਨਲਿਸਟ ਯੂਨੀਅਨ ਨੇ ਕੀਤੀ ਨਿੰਦਾ
ਪੁਲਿਸ ਵੱਲੋਂ ਕੀਤੇ ਗਏ ਇਸ ਅਣਮਨੁੱਖੀ ਕਾਰੇ ਦੀ ਪੰਜਾਬ ਐਂਡ ਚੰਡੀਗੜ੍ਹ ਜਰਨਲਿਸਟ ਯੂਨੀਅਨ ਨੇ ਸਖਤ ਸ਼ਬਦਾਂ ਵਿੱਚ ਨਿੰਦਾ ਕੀਤੀ ਹੈ।
ਪੁਲਿਸ ਮੁਲਜ਼ਮਾਂ ਵਿਰੁੱਧ ਕਾਰਵਾਈ ਦੀ ਕੀਤੀ ਮੰਗ
ਜਥੇਬੰਦੀ ਦੇ ਚੇਅਰਮੈਨ ਬਲਵਿੰਦਰ ਜੰਮੂ, ਕਾਰਜਕਾਰੀ ਪ੍ਰਧਾਨ ਜੈ ਸਿੰਘ ਛਿੱਬਰ ਅਤੇ ਸੱਕਤਰ ਜਨਰਲ ਪਾਲ ਸਿੰਘ ਨੌਲੀ ਨੇ ਮੰਗ ਕੀਤੀ ਕਿ ਪੱਤਰਕਾਰ ਅਤੇ ਕੈਮਰਾਮੈਨ `ਤੇ ਹਮਲਾ ਕਰਨ ਵਾਲੇ ਪੁਲਿਸ ਮੁਲਜ਼ਮਾਂ ਵਿਰੁੱਧ ਕਾਰਵਾਈ ਕੀਤੀ ਜਾਵੇ।
ਡੀਜੀਪੀ ਗੌਰਵ ਯਾਦਵ ਨੂੰ ਵੀ ਲਿਖਿਆ ਪੱਤਰ
ਉਨ੍ਹਾਂ ਕਿਹਾ ਕਿ ਉਹ ਇਸ ਮਾਮਲੇ ਨੂੰ ਪੰਜਾਬ ਦੇ ਲੋਕ ਸੰਪਰਕ ਮੰਤਰੀ ਜੌੜਾ ਮਾਜਰਾ ਅਤੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਧਿਆਨ ਵਿਚ ਲਿਆਉਣਗੇ ਤੇ ਪੰਜਾਬ ਦੇ ਡੀਜੀਪੀ ਗੌਰਵ ਯਾਦਵ ਨੂੰ ਵੀ ਪੱਤਰ ਲਿਖਕੇ ਕਥਿਤ ਦੋਸ਼ੀ ਪੁਲੀਸ ਮੁਲਾਜ਼ਮਾਂ ਵਿਰੁੱਧ ਕਾਰਵਾਈ ਦੀ ਮੰਗ ਕਰਨਗੇ।
ਪੀੜਤ ਪੱਤਰਕਾਰ ਤੇ ਕੈਮਰਾਮੈਨ ਨੇ ਦੱਸੀ ਹੱਡਬੀਤੀ
ਪੱਤਰਕਾਰ ਚਰਨਜੀਤ ਸਿੰਘ ਨੇ ਦੱਸਿਆ ਕਿ ਪੁਲਿਸ ਮੁਲਾਜ਼ਮ ਨੇ ਉਨ੍ਹਾ ਦੇ ਕੈਮਰਾਮੈਨ ਦੇ ਉਸ ਹੱਥ `ਤੇ ਡਾਂਗ ਮਾਰੀ ਜਿੱਸ ਹੱਥ ਵਿੱਚ ਪੀਟੀਸੀ ਚੈਨਲ ਦੀ ਆਈਡੀ ਫੜੀ ਹੋਈ ਸੀ। ਉਨ੍ਹਾਂ ਦੱਸਿਆ ਕਿ ਐਕਸਰੇ ਕਰਵਾਉਣ `ਤੇ ਪਤਾ ਲੱਗਾ ਉਸ ਦੇ ਸੱਜੇ ਹੱਥ ਦੀਆਂ ਦੋ ਉਂਗਲਾਂ ਦੀਆਂ ਹੱਡੀਆਂ ਟੁੱਟ ਗਈਆ ਹਨ। ਪੱਤਰਕਾਰ ਚਰਨਜੀਤ ਸਿੰਘ ਨੇ ਦੱਸਿਆ ਕਿ ਦੋ ਪੁਲਿਸ ਮੁਲਜ਼ਮਾਂ ਨੇ ਉਨ੍ਹਾਂ `ਤੇ ਹਮਲਾ ਕੀਤਾ ਸੀ ਜਿਸ ਵਿੱਚ ਉਸ ਦੇ ਕੰਨ੍ਹ `ਤੇ ਐਂਨੀ ਜ਼ੋਰ ਦੀ ਸੱਟ ਵੱਜੀ ਕਿ ਉਸ ਨੂੰ ਸੁਣਨ ਵਿੱਚ ਪ੍ਰੇਸ਼ਾਨੀ ਆ ਰਹੀ ਹੈ।
ਪੀੜਤ ਕੈਮਰਾ ਮੈਨ ਬਲਵਿੰਦਰ ਸਿੰਘ ਨੇ ਦੱਸਿਆ ਕਿ ਪੁਲੀਸ ਨੇ ਉੇਸ ਦਾ ਮੋਬਾਇਲ ਵੀ ਖੋਹ ਲਿਆ ਜਿਹੜਾ ਕਿ ਮੋੜਿਆ ਨਹੀਂ। ਉਸ ਨੇ ਦੱਸਿਆ ਕਿ ਮੋਬਾਇਲ ਵਿੱਚ ਵੀ ਉਸ ਨੇ ਪੁਲੀਸ ਦੀਆਂ ਵਧੀਕੀਆਂ ਦੀਆਂ ਵੀਡੀਓ ਬਣਾਈ ਸੀ ਤੇ ਫੋਟੋਆਂ ਖਿੱਚੀਆਂ ਹੋਈਆਂ ਸਨ।
ਇਹ ਵੀ ਪੜ੍ਹੋ: Punjab Farmer Protest:ਜਲੰਧਰ 'ਚ ਕਿਸਾਨਾਂ ਨੇ ਨੈਸ਼ਨਲ ਹਾਈਵੇ ਤੋਂ ਬਾਅਦ ਰੇਲਵੇ ਟਰੈਕ ਵੀ ਕੀਤਾ ਜਾਮ, ਕਈ ਟ੍ਰੇਨਾਂ ਪ੍ਰਭਾਵਿਤ