Bulldozer Action : ਬਰਨਾਲਾ ਚ ਪੁਲਿਸ ਨੇ ਢਾਹਿਆ ਨਸ਼ਾ ਤਸਕਰ ਦਾ ਘਰ, ਮੁਲਜ਼ਮ ਤੇ ਸਨ 10 ਮਾਮਲੇ ਦਰਜ

Bulldozer Demolition in Barnala : ਹੰਡਿਆਲਾ ਨਗਰ ਪੰਚਾਇਤ ਅਧੀਨ ਇਸ ਕਾਰਵਾਈ ਦੌਰਾਨ ਭਾਰੀ ਗਿਣਤੀ ਪੁਲਿਸ ਬਲ ਹਾਜ਼ਰ ਸੀ। ਮੌਕੇ 'ਤੇ ਐਸ.ਐਸ.ਪੀ. ਬਰਨਾਲਾ ਮੁਹੰਮਦ ਸਰਫਰਾਜ਼ ਆਲਮ ਨੇ ਦੱਸਿਆ ਕਿ ਇਸ ਘਰ ਦੇ ਮਾਲਕ ਖਿਲਾਫ਼ ਨਸ਼ਾ ਤਸਕਰੀ ਦੇ 10 ਵੱਖ ਵੱਖ ਮਾਮਲੇ ਦਰਜ ਸਨ।

By  KRISHAN KUMAR SHARMA April 5th 2025 04:17 PM -- Updated: April 5th 2025 04:20 PM
Bulldozer Action : ਬਰਨਾਲਾ ਚ ਪੁਲਿਸ ਨੇ ਢਾਹਿਆ ਨਸ਼ਾ ਤਸਕਰ ਦਾ ਘਰ, ਮੁਲਜ਼ਮ ਤੇ ਸਨ 10 ਮਾਮਲੇ ਦਰਜ

Barnala News : ਬਰਨਾਲਾ 'ਚ ਪੁਲਿਸ ਨੇ ਨਸ਼ਾ ਤਸਕਰੀ ਮਾਮਲੇ ਵਿੱਚ ਵੱਡੀ ਕਾਰਵਾਈ ਕਰਦੇ ਹੋਏ ਇੱਕ ਨਸ਼ਾ ਤਸਕਰ (Drug Smuggler) ਦੇ ਘਰ 'ਤੇ ਬੁਲਡੋਜਰ ਕਾਰਵਾਈ (Bulldozer Action) ਕਰਕੇ ਢਾਹ ਦਿੱਤਾ ਹੈ। ਹੰਡਿਆਲਾ ਨਗਰ ਪੰਚਾਇਤ ਅਧੀਨ ਇਸ ਕਾਰਵਾਈ ਦੌਰਾਨ ਭਾਰੀ ਗਿਣਤੀ ਪੁਲਿਸ ਬਲ ਹਾਜ਼ਰ ਸੀ। ਮੌਕੇ 'ਤੇ ਐਸ.ਐਸ.ਪੀ. ਬਰਨਾਲਾ ਮੁਹੰਮਦ ਸਰਫਰਾਜ਼ ਆਲਮ ਨੇ ਦੱਸਿਆ ਕਿ ਇਸ ਘਰ ਦੇ ਮਾਲਕ ਖਿਲਾਫ਼ ਨਸ਼ਾ ਤਸਕਰੀ ਦੇ 10 ਵੱਖ ਵੱਖ ਮਾਮਲੇ ਦਰਜ ਸਨ।

ਐਸ.ਐਸ.ਪੀ. ਨੇ ਦੱਸਿਆ ਕਿ ਅੱਜ ਨਗਰ ਪੰਚਾਇਤ ਹੰਡਿਆਇਆ ਨੇ ਵੱਡੀ ਕਾਰਵਾਈ ਕਰਦਿਆਂ ਕਸਬਾ ਕਿਲਾ ਪੱਤੀ ਵਿੱਚ ਇੱਕ ਨਸ਼ਾ ਤਸਕਰ ਦੇ ਘਰ ਨੂੰ ਕਾਬੂ ਕੀਤਾ ਹੈ। ਉਨ੍ਹਾਂ ਦੱਸਿਆ ਕਿ ਮੋਹਨਾ ਸਿੰਘ ਪੁੱਤਰ ਬਿੱਲੂ ਸਿੰਘ ਵਾਸੀ ਹੰਡਿਆਇਆ ਦੇ ਖ਼ਿਲਾਫ਼ ਨਸ਼ਾ ਤਸਕਰੀ ਦੇ 10 ਕੇਸ ਦਰਜ ਹਨ, ਜਿਸ ਤਹਿਤ ਪੰਜਾਬ ਪੁਲਿਸ ਦੀ ਨਸ਼ਿਆਂ ਵਿਰੁੱਧ ਜੰਗ ਦੇ ਹਿੱਸੇ ਵਜੋਂ ਉਸ ਦੇ ਨਜਾਇਜ਼ ਤੌਰ 'ਤੇ ਬਣੇ ਮਕਾਨ ਨੂੰ ਢਾਹ ਦਿੱਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਉਕਤ ਮਕਾਨ ਦੇ ਮਾਲਕ ਖਿਲਾਫ਼ ਐਨ.ਡੀ.ਪੀ.ਐਸ ਐਕਟ ਅਤੇ ਨਸ਼ਾ ਤਸਕਰੀ ਦੇ ਪੰਜ ਮੁਕੱਦਮੇ ਦਰਜ ਹਨ।

ਐਸ.ਐਸ.ਪੀ. ਨੇ ਦੱਸਿਆ ਕਿ ਇੱਕ ਨਸ਼ਾ ਤਸਕਰ ਦਾ ਸਿਰਫ਼ ਇੱਕ ਘਰ ਢਾਹਿਆ ਗਿਆ ਹੈ। ਇਸ ਸਮੁੱਚੀ ਕਾਰਵਾਈ ਨੂੰ ਨਗਰ ਪੰਚਾਇਤ ਵੱਲੋਂ ਗੈਰ-ਕਾਨੂੰਨੀ ਕਰਾਰ ਦਿੱਤਾ ਗਿਆ ਹੈ, ਜਿਸ ਕਾਰਨ ਸੁਰੱਖਿਆ ਪ੍ਰਬੰਧਾਂ ਲਈ ਪੁਲਿਸ ਫੋਰਸ ਤਾਇਨਾਤ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਇਸ ਧੰਦੇ ਨੂੰ ਨਾ ਛੱਡਣ ਵਾਲੇ ਵਿਰੁੱਧ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।

ਉਨ੍ਹਾਂ ਕਿਹਾ ਕਿ ਪੁਲਿਸ ਵੱਲੋਂ ਨਸ਼ੇ ਦੀ ਲਤ ਤੋਂ ਪੀੜਤ ਲੋਕਾਂ ਦਾ ਇਲਾਜ ਕਰਵਾਉਣ ਲਈ ਵੀ ਉਪਰਾਲੇ ਕੀਤੇ ਜਾ ਰਹੇ ਹਨ। ਉਨ੍ਹਾਂ ਨੌਜਵਾਨਾਂ ਨੂੰ ਅਪੀਲ ਕੀਤੀ ਕਿ ਉਹ ਆਪਣੀ ਊਰਜਾ ਦੀ ਸਹੀ ਵਰਤੋਂ ਕਰਨ ਤਾਂ ਜੋ ਉਹ ਨਸ਼ਿਆਂ ਦੇ ਮਾੜੇ ਪ੍ਰਭਾਵਾਂ ਤੋਂ ਬਚ ਸਕਣ।

Related Post