
ਅੰਮ੍ਰਿਤਸਰ: ਅੰਮ੍ਰਿਤਸਰ ਦੇ ਪੁਲਿਸ ਕਮਿਸ਼ਨਰ ਅਰੁਣਪਾਲ ਸਿੰਘ ਨੇ ਸੁਧੀਰ ਸੂਰੀ ਨੂੰ ਲੈ ਕੇ ਪ੍ਰੈਸ ਕਾਨਫਰੰਸ ਕਰਕੇ ਕਿਹਾ ਹੈ ਕਿ ਸੁਧੀਰ ਸੂਰੀ ਕਤਲ ਮਾਮਲੇ ਵਿੱਚ ਮੁਲਜ਼ਮ ਸੰਦੀਪ ਸੰਨੀ ਗ੍ਰਿਫ਼ਤ ਵਿੱਚ ਹੈ ਜਿਸ ਦਾ ਕੋਰਟ ਨੇ 7 ਦਿਨ ਦਾ ਰਿਮਾਡ ਦਿੱਤਾ ਹੈ। ਪੁਲਿਸ ਦੀ ਜਾਂਚ ਵਿੱਚ ਮੁਲਜ਼ਮ ਸੰਦੀਪ ਸੰਨੀ ਦਾ ਕਿਸੇ ਵੀ ਗੈਰ ਸਮਾਜਿਕ ਸੰਗਠਨ ਨਾਲ ਕੋਈ ਸੰਬੰਧ ਸਾਹਮਣੇ ਨਹੀਂ ਆਇਆ।
ਉਨ੍ਹਾਂ ਦਾ ਕਹਿਣਾ ਹੈ ਕਿ ਸੂਰੀ ਕਤਲ ਮਾਮਲੇ ਵਿੱਚ SIT ਦਾ ਗਠਨ ਕੀਤਾ ਹੈ। SIT ਮਾਮਲੇ ਦੀ ਪੂਰੀ ਗੰਭੀਰਤਾ ਨਾਲ ਜਾਂਚ ਕਰੇਗੀ। SIT ਦੀ ਅਗਵਾਈ ਏਸੀਪੀ ਡਿਟੈਕਟਿਵ ਕਰਨਗੇ। SIT ਵਿੱਚ ਏਡੀਸੀਪੀ ਸਿਟੀ 2, ਏਡੀਸੀਪੀ ਸਿਟੀ 3, ਇੰਚਾਰਜ ਐਂਟੀ ਗੈਂਗਸਟਰ ਟਾਸਕ ਫੋਰਸ ਅਤੇ ਇੰਚਾਰਜ ਸੀਆਈਏ ਆਦਿ ਸ਼ਾਮਿਲ ਹਨ।
ਪੁਲਿਸ ਕਮਿਸ਼ਨਰ ਦਾ ਕਹਿਣਾ ਹੈ ਕਿ ਜਾਂਚ ਤੱਥਾਂ ਦੇ ਆਧਰਿਤ ਹੋਵੇਗੀ। ਉਨ੍ਹਾਂ ਨੇ ਕਿਹਾ ਹੈ ਕਿ ਪੂਰੀ ਨਿਰਪੱਖ ਜਾਂਚ ਹੋਵੇਗੀ।
ਇਹ ਵੀ ਪੜ੍ਹੋ: ਡਿਲਵਿਰੀ ਲਈ ਅਦਾਕਾਰਾ ਆਲੀਆ ਭੱਟ ਹਸਪਤਾਲ 'ਚ ਦਾਖ਼ਲ, ਅਪ੍ਰੈਲ 'ਚ ਹੋਇਆ ਸੀ ਵਿਆਹ