'ਕੈਰੀ ਆਨ ਜੱਟਾ 3' ਦਾ ਕੌਣ ਕਰ ਰਿਹਾ ਵਿਰੋਧ? ਕਿਸਨੇ ਕਰਵਾਈ ਪੁਲਿਸ 'ਚ ਸ਼ਿਕਾਇਤ ਦਰਜ, ਇੱਥੇ ਜਾਣੋ
Police Case Against 'Carry On Jatta 3' Makers : ਸ਼ਿਵ ਸੈਨਾ ਹਿੰਦ ਯੁਵਾ ਸਮਿਤੀ ਦੇ ਪ੍ਰਧਾਨ ਇਸ਼ਾਂਤ ਸ਼ਰਮਾ ਅਤੇ ਪੰਜਾਬ ਸ਼ਿਵ ਸੈਨਾ (ਟਕਸਾਲੀ) ਦੇ ਪ੍ਰਧਾਨ ਸੁਨੀਲ ਕੁਮਾਰ ਬੰਟੀ ਨੇ ਫਿਲਮ 'ਕੈਰੀ ਆਨ ਜੱਟਾ 3' ਦੇ ਨਿਰਦੇਸ਼ਕ ਅਤੇ ਕਲਾਕਾਰਾਂ ਖਿਲਾਫ ਜਲੰਧਰ ਪੁਲਿਸ ਸਟੇਸ਼ਨ 'ਚ ਲਿਖਤੀ ਸ਼ਿਕਾਇਤ ਦਰਜ ਕਰਵਾਈ ਹੈ। 'ਕੈਰੀ ਆਨ ਜੱਟਾ 3' ਦਾ ਨਿਰਦੇਸ਼ਨ ਸਮੀਪ ਕੰਗ ਨੇ ਕੀਤਾ ਹੈ। ਇਸ ਵਿੱਚ ਗਿੱਪੀ ਗਰੇਵਾਲ, ਸੋਨਮ ਬਾਜਵਾ, ਬਿੰਨੂ ਢਿੱਲੋਂ, ਜਸਵਿੰਦਰ ਭੱਲਾ ਅਤੇ ਗੁਰਪ੍ਰੀਤ ਘੁੱਗੀ ਨੇ ਮੁੱਖ ਭੂਮਿਕਾਵਾਂ ਨਿਭਾਈਆਂ ਹਨ।
ਇਹ ਵੀ ਪੜ੍ਹੋ: 'ਗਦਰ 2' ਦੀ ਰਿਲੀਜ਼ ਤੋਂ ਪਹਿਲਾਂ ਪ੍ਰੋਡਕਸ਼ਨ ਟੀਮ 'ਤੇ ਭੜਕੀ ਅਮੀਸ਼ਾ ਪਟੇਲ; ਲਾਏ ਗੰਭੀਰ ਇਲਜ਼ਾਮ
ਫਿਲਮ ਖ਼ਿਲਾਫ਼ ਮਾਮਲਾ ਦਰਜ ਕਰਵਾਉਣ ਦੀ ਦੱਸੀ ਵਜ੍ਹਾ
ਬੰਟੀ ਨੇ ਮੀਡੀਆ ਨੂੰ ਦੱਸਿਆ ਕਿ, 'ਅਸੀਂ ਸ਼ਿਵ ਸੈਨਾ ਹਿੰਦ ਦੀ ਤਰਫੋਂ ਸ਼ਿਕਾਇਤ ਦਰਜ ਕਰਵਾਈ ਹੈ। ਫਿਲਮ ਕੈਰੀ ਆਨ ਜੱਟਾ 3 ਦਾ ਇੱਕ ਦ੍ਰਿਸ਼, ਜੋ ਹਿੰਦੂਆਂ 'ਤੇ ਕੇਂਦਰਿਤ ਹੈ, ਇੱਕ ਬ੍ਰਾਹਮਣ ਨੂੰ ਅਪਮਾਨਿਤ ਕਰਦਾ ਹੈ ਜੋ ਹਵਨ ਦੀ ਰਸਮ ਨਿਭਾਉਂਦਾ ਦਿਖਾਈ ਦਿੰਦਾ ਹੈ। ਇਸ ਸੀਨ 'ਚ ਗਿੱਪੀ ਗਰੇਵਾਲ, ਬਿੰਨੂ ਢਿੱਲੋਂ ਅਤੇ ਗੁਰਪ੍ਰੀਤ ਘੁੱਗੀ ਨੇ ਹਵਨ ਕੁੰਡ 'ਤੇ ਗੰਦਾ ਪਾਣੀ ਸੁੱਟ ਕੇ ਲੱਖਾਂ ਹਿੰਦੂਆਂ ਦੀ ਆਸਥਾ ਨੂੰ ਠੇਸ ਪਹੁੰਚਾਇਆ ਹੈ।
ਇਨ੍ਹਾਂ ਧਾਰਵਾਂ ਅਧੀਨ ਮਾਮਲਾ ਦਰਜ
ਬੰਟੀ ਨੇ ਅੱਗੇ ਕਿਹਾ, 'ਹਿੰਦੂ ਧਰਮ ਵਿੱਚ ਜੇਕਰ ਕੋਈ ਰਸਮ ਕਰਨੀ ਹੋਵੇ ਤਾਂ ਪਹਿਲਾਂ ਹਵਨ ਕੀਤਾ ਜਾਂਦਾ ਹੈ। ਇਸ ਲਈ ਅੱਜ ਅਸੀਂ ਇਨ੍ਹਾਂ ਸਾਰਿਆਂ ਖਿਲਾਫ ਪਰਚਾ ਦਰਜ ਕਰਕੇ ਮੰਗ ਕੀਤੀ ਹੈ ਕਿ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਲਈ ਉਨ੍ਹਾਂ 'ਤੇ ਧਾਰਾ 295 ਲਗਾਈ ਜਾਵੇ ਅਤੇ ਜੇਕਰ ਉਨ੍ਹਾਂ ਨੇ ਪੰਜਾਬ ਦਾ ਮਾਹੌਲ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਤਾਂ ਧਾਰਾ 153 ਲਗਾਈ ਜਾਵੇ।'
ਇਹ ਵੀ ਪੜ੍ਹੋ: ਜਦੋਂ ਸ਼ਰਾਬ ਦੇ ਰੱਜੇ ਧਰਮਿੰਦਰ ਦੀ ਇਸ ਗਲਤੀ ਨੇ ਉਤਾਰ ਦਿੱਤਾ ਸੀ ਉਨ੍ਹਾਂ ਦਾ ਸਾਰਾ ਨਸ਼ਾ, ਕਰਨਾ ਪਿਆ ਸੀ ਇਹ ਵਾਅਦਾ
ਟੀਆਰਪੀ ਵਧਾਉਣ ਲਈ ਬਣਾਇਆ ਨਿਸ਼ਾਨਾ ...???
ਸੁਨੀਲ ਕੁਮਾਰ ਬੰਟੀ ਨੇ ਅੱਗੇ ਕਿਹਾ, 'ਇਹ ਲੋਕ ਹਿੰਦੂ ਧਰਮ ਨੂੰ ਨਿਸ਼ਾਨਾ ਬਣਾ ਕੇ ਆਪਣੀ ਟੀਆਰਪੀ ਵਧਾਉਣ ਦੀ ਕੋਸ਼ਿਸ਼ ਕਰਦੇ ਹਨ। ਜੇਕਰ ਕਿਸੇ ਹੋਰ ਜਾਤੀ ਨਾਲ ਅਜਿਹਾ ਹੋਇਆ ਹੁੰਦਾ ਤਾਂ ਉਹ ਥੀਏਟਰ ਨੂੰ ਤਬਾਹ ਕਰ ਦਿੰਦੇ ਜਾਂ ਅੱਗ ਲਗਾ ਦਿੰਦੇ। ਹਿੰਦੂ ਧਰਮ ਬਹੁਤ ਨਰਮ ਧਰਮ ਹੈ। ਇਸ ਲਈ ਅਸੀਂ ਪਹਿਲਾਂ ਸਰਕਾਰ ਕੋਲ ਗਏ। ਜੇਕਰ 24 ਘੰਟਿਆਂ 'ਚ ਕਾਰਵਾਈ ਨਾ ਹੋਈ ਤਾਂ ਡਾਇਰੈਕਟਰ ਕੰਗ ਤੇ ਗੁਰਪ੍ਰੀਤ ਘੁੱਗੀ ਦੇ ਘਰ ਜਲੰਧਰ 'ਚ ਹੀ ਹੈ। ਅਸੀਂ ਉਨ੍ਹਾਂ ਦੇ ਘਰਾਂ ਦੇ ਬਾਹਰ ਰੋਸ ਪ੍ਰਦਰਸ਼ਨ ਕਰਾਂਗੇ।
ਇਸ਼ਾਂਤ ਸ਼ਰਮਾ ਨੇ ਅੱਗੇ ਕਿਹਾ, 'ਲੋਕਾਂ ਨੇ ਸਾਨੂੰ ਕਲਿੱਪ ਭੇਜਣ ਤੋਂ ਬਾਅਦ, ਅਸੀਂ ਪੂਰੀ ਫਿਲਮ ਦੇਖੀ ਅਤੇ ਅੱਜ ਅਸੀਂ ਅੱਗੇ ਆਏ। ਸਾਡਾ ਦਿਲ ਦੁਖਿਆ ਹੈ ਇਸ ਲਈ ਅਸੀਂ ਇੱਥੇ ਸ਼ਿਕਾਇਤ ਕਰਨ ਆਏ ਹਾਂ।
ਦੋ ਦਿਨਾਂ ਦਾ ਦਿੱਤਾ ਦੀ ਅਲਟੀਮੇਟਮ, ਕਿਹਾ - ਮੁੱਖ ਮੰਤਰੀ ਨੇ ਫਿਲਮ ਦੇਖ ਕੇ ਵੀ ਨਹੀਂ ਕੀਤਾ ਵਿਰੋਧ
ਸ਼ਿਵ ਸੈਨਾ ਆਗੂਆਂ ਨੇ ਪੰਜਾਬੀ ਫਿਲਮ 'ਕੈਰੀ ਆਨ ਜੱਟਾ 3' ਵਿੱਚ ਬ੍ਰਾਹਮਣਾਂ ਬਾਰੇ ਦਿਖਾਏ ਗਏ ਦ੍ਰਿਸ਼ਾਂ ਦਾ ਵਿਰੋਧ ਕੀਤਾ। ਸ਼ਿਵ ਸੈਨਾ ਨੇਤਾਵਾਂ ਦਾ ਇਲਜ਼ਾਮ ਹੈ ਕਿ ਫਿਲਮ 'ਚ ਹਵਨ ਕੁੰਡ 'ਚ ਗੰਦਾ ਪਾਣੀ ਪਾ ਕੇ ਬੇਅਦਬੀ ਕੀਤੀ ਗਈ ਹੈ। ਜਿਸ ਨੂੰ ਬਿਲਕੁਲ ਵੀ ਬਰਦਾਸ਼ਤ ਨਹੀਂ ਕੀਤਾ ਜਾਵੇਗਾ।
ਆਗੂਆਂ ਨੇ ਇਲਜ਼ਾਮ ਲਾਇਆ ਹੈ ਕਿ ਸੀ.ਐਮ. ਭਗਵੰਤ ਮਾਨ ਨੇ ਖੁਦ ਫਿਲਮ ਦੇਖੀ ਹੈ ਪਰ ਉਨ੍ਹਾਂ ਨੇ ਵੀ ਇਸ ਸੀਨ 'ਤੇ ਕੋਈ ਇਤਰਾਜ਼ ਨਹੀਂ ਕੀਤਾ। ਸ਼ਿਵ ਸੈਨਾ ਆਗੂਆਂ ਨੇ ਸ਼ਨਿੱਚਰਵਾਰ ਨੂੰ ਪ੍ਰਸ਼ਾਸਨ ਨੂੰ ਦੋ ਦਿਨਾਂ ਦਾ ਅਲਟੀਮੇਟਮ ਦਿੱਤਾ ਸੀ। ਉਨ੍ਹਾਂ ਮੰਗ ਕੀਤੀ ਕਿ ਜੇਕਰ ਇਸ ਫ਼ਿਲਮ ਸਬੰਧੀ ਨਿਰਮਾਤਾ ਖ਼ਿਲਾਫ਼ ਕਾਰਵਾਈ ਨਾ ਕੀਤੀ ਗਈ ਤਾਂ ਸ਼ਹਿਰ ਵਿੱਚ ਰੋਸ ਪ੍ਰਦਰਸ਼ਨ ਤੇਜ਼ ਕੀਤਾ ਜਾਵੇਗਾ।
ਸ਼ਿਵ ਸੈਨਾ ਆਗੂਆਂ ਦਾ ਇਲਜ਼ਾਮ ਹੈ ਕਿ ਪਹਿਲਾਂ ਵੀ ਕਈ ਫਿਲਮਾਂ 'ਚ ਹਿੰਦੂ ਧਰਮਾਂ ਦਾ ਮਜ਼ਾਕ ਉਡਾਇਆ ਗਿਆ ਹੈ। ਪੰਜਾਬੀ ਕਲਾਕਾਰਾਂ ਨੇ ਇੱਕ ਵਾਰ ਫਿਰ ਹਿੰਦੂ ਧਰਮ ਦਾ ਮਜ਼ਾਕ ਉਡਾਇਆ ਹੈ। ਸ਼ਿਵ ਸੈਨਾ ਹਿੰਦ ਦੇ ਕੌਮੀ ਮੁਖੀ ਨੇ ਫਿਲਮ ਕਲਾਕਾਰਾਂ ਸਮੇਤ ਨਿਰਮਾਤਾਵਾਂ ਖ਼ਿਲਾਫ਼ ਪਰਚਾ ਦਰਜ ਕਰਨ ਦੀ ਮੰਗ ਕੀਤੀ ਸੀ। ਜਿਸ ਲਈ ਉਸ ਨੇ ਪ੍ਰਸ਼ਾਸਨ ਅਤੇ ਪੁਲਿਸ ਨੂੰ ਸ਼ਿਕਾਇਤ ਦਿੱਤੀ ਹੈ। ਉਨ੍ਹਾਂ ਇਸ ਫਿਲਮ ਨੂੰ ਤੁਰੰਤ ਪ੍ਰਭਾਵ ਨਾਲ ਰੋਕਣ ਦੀ ਮੰਗ ਵੀ ਕੀਤੀ ਹੈ।
ਇਹ ਵੀ ਪੜ੍ਹੋ: ਦਿਵਿਆਂਗ ਗੁਰਸਿੱਖ ਕੋਲੋਂ 10-10 ਰੁਪਏ ਜੋੜਕੇ ਲਿਆ ਫੋਨ ਲੁਟੇਰਿਆਂ ਨੇ ਖੋਹਿਆ, ਮੁੜ ਮੋਬਾਇਲ ਮਿਲਣ ‘ਤੇ ਪੀੜਤ ਨੇ ਆਖੀ ਇਹ ਗੱਲ੍ਹ