Viral Video: ਪੁਲਿਸ ਨੇ ਉਰਫੀ ਜਾਵੇਦ ਨੂੰ ਭੀੜੇ ਬਾਜ਼ਾਰ 'ਚ ਅਜਿਹੇ ਕੱਪੜੇ ਪਹਿਨਣ ਲਈ ਕੀਤਾ ਗ੍ਰਿਫ਼ਤਾਰ ?

By  Jasmeet Singh November 3rd 2023 01:05 PM -- Updated: November 3rd 2023 01:08 PM

Urfi Javed Arrested: ਆਪਣੇ ਅਜੀਬ ਕੱਪੜਿਆਂ ਕਾਰਨ ਅਕਸਰ ਸੁਰਖੀਆਂ 'ਚ ਰਹਿਣ ਵਾਲੀ ਉਰਫੀ ਜਾਵੇਦ ਨੂੰ ਲੈ ਕੇ ਫੈਨਜ਼ ਹੈਰਾਨ ਰਹਿ ਜਾਂਦੇ ਹਨ। ਹੁਣ ਵੀ ਅਜਿਹਾ ਹੀ ਕੁਝ ਹੋਇਆ ਹੈ, ਦਰਅਸਲ ਸੋਸ਼ਲ ਮੀਡੀਆ 'ਤੇ ਇਕ ਵੀਡੀਓ ਸਾਹਮਣੇ ਆਇਆ ਹੈ। ਜਿਸ 'ਚ ਮੁੰਬਈ ਪੁਲਿਸ ਉਸ ਨੂੰ ਗ੍ਰਿਫਤਾਰ ਕਰਕੇ ਥਾਣੇ ਲੈ ਜਾਂਦੀ ਨਜ਼ਰ ਆ ਰਹੀ ਹੈ। ਪਹਿਲਾਂ ਉਰਫ਼ੀ ਦੇ ਕੱਪੜੇ ਅਤੇ ਹੁਣ ਉਸ ਕਰਕੇ ਬਣੀ ਮੁਸੀਬਤ ਨੂੰ ਦੇਖ ਕੇ ਲੋਕ ਹੈਰਾਨ ਰਹਿ ਗਏ। ਪਰ ਅਜੇ ਤੱਕ ਇਹ ਸਪੱਸ਼ਟ ਨਹੀਂ ਹੋਇਆ ਹੈ ਕਿ ਇਹ ਵੀਡੀਓ ਸੱਚ ਹੈ ਜਾਂ ਕੋਈ ਪ੍ਰੈਂਕ। ਆਓ ਤੁਹਾਨੂੰ ਉਰਫੀ ਜਾਵੇਦ ਦੀ ਇਹ ਵੀਡੀਓ ਦਿਖਾਉਂਦੇ ਹਾਂ।



ਪਾਪਰਾਜ਼ੀ ਨੇ ਵੀਡੀਓ ਸ਼ੇਅਰ ਕੀਤਾ ਹੈ, ਜਿਸ 'ਚ ਪੁਲਿਸ ਰੈਸਟੋਰੈਂਟ 'ਚ ਮੌਜੂਦ ਉਰਫੀ ਜਾਵੇਦ ਨੂੰ ਥਾਣੇ ਲੈ ਕੇ ਜਾਂਦੀ ਵਿੱਖ ਰਹੀ ਹੈ। ਮਹਿਲਾ ਪੁਲਿਸ ਕਰਮੀ ਦੇ ਛੂਹਣ 'ਤੇ ਉਰਫ਼ੀ ਗੁੱਸੇ ਵਿੱਚ ਆ ਜਾਂਦੀ ਹੈ ਅਤੇ ਪੁੱਛਦੀ ਹੈ ਕਿ ਉਹ ਇਹ ਸਭ ਕੀ ਅਤੇ ਕਿਉਂ ਕਰ ਰਿਹਾ ਹੈ। ਫਿਰ ਦੋ ਮਹਿਲਾ ਅਫਸਰਾਂ ਨੇ ਉਨ੍ਹਾਂ ਨੂੰ ਕਿਹਾ ਕਿ ਇਹ ਛੋਟੇ ਅਤੇ ਇਤਰਾਜ਼ਯੋਗ ਕੱਪੜੇ ਪਾਉਣ ਕਰਕੇ ਹੈ ਅਤੇ ਹੁਣ ਉਨ੍ਹਾਂ ਨੂੰ ਥਾਣੇ ਜਾਣਾ ਪਵੇਗਾ।

ਕੀ ਉਰਫੀ ਜਾਵੇਦ ਨੂੰ ਸੱਚਮੁੱਚ ਗ੍ਰਿਫਤਾਰ ਕੀਤਾ ਗਿਆ ਹੈ?
ਇਸ ਤੋਂ ਬਾਅਦ ਉਰਫੀ ਜਾਵੇਦ ਲਗਾਤਾਰ ਥਾਣੇ ਜਾਣ ਤੋਂ ਇਨਕਾਰ ਕਰਦੀ ਨਜ਼ਰ ਆ ਆਉਂਦੀ ਹੈ। ਪਰ ਦੋਵੇਂ ਮਹਿਲਾ ਅਧਿਕਾਰੀ ਅਭਿਨੇਤਰੀ ਨੂੰ ਜਬਰਨ ਕਾਰ 'ਚ ਬਿਠਾ ਨਾਲ ਲੈ ਜਾਂਦੀਆਂ ਹਨ। ਫਿਰ ਉਰਫੀ ਕਹਿੰਦੀ ਹੈ ਕਿ ਇਹ ਕਿਹੋ ਜਿਹਾ ਵਿਵਹਾਰ ਹੈ? ਵੀਡੀਓ ਸਾਹਮਣੇ ਆਉਣ ਤੋਂ ਬਾਅਦ ਉਨ੍ਹਾਂ ਦੇ ਪ੍ਰਸ਼ੰਸਕ ਵੀ ਕਾਫੀ ਚਿੰਤਤ ਹੋ ਗਏ ਹਨ।

ਆਖਿਰ ਕੀ ਹੈ ਇਸ ਵੀਡੀਓ ਦਾ ਸੱਚ?
ਹੁਣ ਇਹ ਨਹੀਂ ਪਤਾ ਕਿ ਇਸ ਵੀਡੀਓ ਦੀ ਸੱਚਾਈ ਕੀ ਹੈ ਪਰ ਯੂਜ਼ਰਸ ਉਰਫੀ ਜਾਵੇਦ ਨੂੰ ਲੈ ਕੇ ਹੈਰਾਨ ਜ਼ਰੂਰ ਹਨ ਕਿ ਅਚਾਨਕ ਅਜਿਹਾ ਕੀ ਹੋ ਗਿਆ। ਸਾਰੇ ਪ੍ਰਸ਼ੰਸਕ ਸਵਾਲ ਕਰ ਰਹੇ ਹਨ ਕਿ ਇਹ ਵੀਡੀਓ ਸੱਚ ਹੈ ਜਾਂ ਪ੍ਰੈਂਕ। ਜ਼ਿਆਦਾਤਰ ਲੋਕਾਂ ਨੇ ਇਸ ਨੂੰ ਮਜ਼ਾਕ ਕਿਹਾ ਹੈ। ਇਕ ਯੂਜ਼ਰ ਨੇ ਤਾਂ ਇਹ ਵੀ ਲਿਖਿਆ ਕਿ 'ਓਵਰਐਕਟਿੰਗ ਲਈ ਉਰਫ਼ੀ ਦੇ 50 ਰੁਪਏ ਕੱਟੋ।' ਪਰ ਉਰਫੀ ਜਾਵੇਦ ਨੇ ਅਜੇ ਤੱਕ ਇਸ ਬਾਰੇ ਕੋਈ ਜਾਣਕਾਰੀ ਸਾਂਝੀ ਨਹੀਂ ਕੀਤੀ ਹੈ।

ਜਾਨੋਂ ਮਾਰਨ ਦੀਆਂ ਮਿਲੀਆਂ ਧਮਕੀਆਂ
ਹਾਲ ਹੀ 'ਚ ਉਰਫੀ ਜਾਵੇਦ ਨੂੰ ਰਾਜਪਾਲ ਯਾਦਵ ਦੇ ਕਿਰਦਾਰ 'ਛੋਟਾ ਪੰਡਿਤ' ਦਾ ਲੁੱਕ ਰੀਕ੍ਰਿਏਟ ਕਰਨ ਲਈ ਧਮਕੀ ਮਿਲੀ ਸੀ। ਅਦਾਕਾਰਾ ਨੂੰ ਇੱਕ ਮੇਲ ਆਇਆ ਸੀ ਜਿਸ ਵਿੱਚ ਇੱਕ ਵਿਅਕਤੀ ਨੇ ਉਸ ਨੂੰ ਬਲਾਤਕਾਰ ਅਤੇ ਜਾਨੋਂ ਮਾਰਨ ਦੀ ਧਮਕੀ ਦਿੱਤੀ ਸੀ। ਜਿਸ ਤੋਂ ਬਾਅਦ ਅਦਾਕਾਰਾ ਨੇ ਮੇਲ ਦਾ ਸਕਰੀਨਸ਼ਾਟ ਸ਼ੇਅਰ ਕੀਤਾ।

Related Post