Amritsar NRI ਨੂੰ ਗੋਲੀ ਮਾਰਨ ਦਾ ਮਾਮਲਾ ਸੁਲਝਿਆ, ਪਹਿਲੀ ਪਤਨੀ ਦੇ ਪਰਿਵਾਰ ਨੇ ਫਿਰੌਤੀ ਦੇ ਕੇ ਕਰਵਾਇਆ ਹਮਲਾ
ਮਿਲੀ ਜਾਣਕਾਰੀ ਮੁਤਾਬਿਕ ਪੁਲਿਸ ਨੇ ਐਨ.ਆਰ.ਆਈ ਦੇ ਮਾਮਲੇ ਵਿੱਚ ਪਨਾਹ ਦੇਣ ਵਾਲੇ ਤੇ ਪੀੜਤ ਸੂਖਚੈਨ ਸਿੰਘ ਦੇ ਸਹੁਰੇ ਸਮੇਤ ਪੰਜ ਵਿਅਕਤੀਆਂ ਨੂੰ ਕਾਬੂ ਕੀਤਾ ਹੈ।
Amritsar NRI : ਅੰਮ੍ਰਿਤਸਰ 'ਚ ਐਨਆਰਆਈ ਨੂੰ ਗੋਲੀ ਮਾਰਨ ਦੇ ਮਾਮਲੇ 'ਚ ਜ਼ਖਮੀ ਹੋਏ ਐਨਆਰਆਈ ਦੇ ਪਹਿਲੇ ਸਹੁਰੇ ਪਰਿਵਾਰ ਦੇ 5 ਲੋਕਾਂ ਖਿਲਾਫ ਮਾਮਲਾ ਦਰਜ ਕਰਕੇ ਗ੍ਰਿਫਤਾਰ ਕੀਤਾ ਗਿਆ ਹੈ। ਮਿਲੀ ਜਾਣਕਾਰੀ ਮੁਤਾਬਿਕ ਪੁਲਿਸ ਨੇ ਐਨ.ਆਰ.ਆਈ ਦੇ ਮਾਮਲੇ ਵਿੱਚ ਪਨਾਹ ਦੇਣ ਵਾਲੇ ਤੇ ਪੀੜਤ ਸੂਖਚੈਨ ਸਿੰਘ ਦੇ ਸਹੁਰੇ ਸਮੇਤ ਪੰਜ ਵਿਅਕਤੀਆਂ ਨੂੰ ਕਾਬੂ ਕੀਤਾ ਹੈ।
ਪੁਲਿਸ ਨੇ ਜਗਜੀਤ ਸਿੰਘ ਉਰਫ਼ ਜੱਗੂ, ਚਮਕੌਰ ਸਿੰਘ ਉਰਫ਼ ਛੋਟੂ, ਦਿਗੰਬਰ ਅੱਤਰੀ, ਅਭਿਲਾਕਸ਼ ਭਾਸਕਰ ਅਤੇ ਸਰਵਨ ਸਿੰਘ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਇਨ੍ਹਾਂ ਹੀ ਪੁਲਿਸ ਨੇ ਦੱਸਿਆ ਹੈ ਕਿ ਸੁਖਚੈਨ ਸਿੰਘ ਦੇ ਪਹਿਲੇ ਸਹੁਰਾ ਪਰਿਵਾਰ ਨੇ ਫਿਰੌਤੀ ਦੇਕੇ ਇਹ ਹਮਲਾ ਕਰਵਾਇਆ ਸੀ।
ਪੁਲਿਸ ਅਧਿਕਾਰੀਆਂ ਨੇ ਦੱਸਿਆ ਹੈ ਕਿ ਵਾਰਦਾਤ ਨੂੰ ਅੰਜ਼ਾਮ ਦੇਣ ਵਾਲੇ ਦੋਨਾਂ ਨੌਜ਼ਵਾਨਾਂ ਦੀ ਸਨਾਖ਼ਤ ਕਰ ਲਈ ਹੈ। ਜਿੰਨਾਂ ਨੂੰ ਗ੍ਰਿਫ਼ਤਾਰ ਕਰਨ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ। ਸਨਾਖ਼ਤ ਕੀਤੇ ਗਏ ਦੋਸ਼ੀ ਪੇਸ਼ੇਵਰ ਅਪਰਾਧ ਇੱਕ ਦੋਸ਼ੀ ਦੇ ਖਿਲਾਫ਼ ਪਹਿਲਾਂ ਵੀ ਸੰਗੀਨ ਜੁਰਮਾਂ ਦੇ 10 ਮੁਕੱਦਮੇਂ ਵੱਖ-ਵੱਖ ਧਰਾਵਾ ਐਨ.ਡੀ.ਪੀ.ਐਸ ਐਕਟ, ਇਰਾਦਾ ਕਤਲ ਅਤੇ ਚੌਰੀ ਦੇ ਮੁਕੱਦਮੇਂ ਦਰਜ਼ ਹਨ ਤੇ ਇਹ ਮਿਤੀ 20-02-2024 ਨੂੰ ਕਪੂਰਥਲਾ ਜੇਲ੍ਹ ਤੋ ਜਮਾਨਤ ਤੇ ਬਾਹਰ ਆਇਆ ਹੈ ਅਤੇ ਦੂਸਰੇ ਦੋਸ਼ੀ ਦੇ ਖਿਲਾਫ਼ ਵੀ ਐਨ.ਡੀ.ਪੀ.ਐਸ ਐਕਟ ਅਧੀਨ ਮੁਕੱਦਮੇਂ ਦਰਜ਼ ਹਨ ਤੇ ਇਹ ਮਿਤੀ 29-09-2023 ਨੂੰ ਕਪੂਰਥਲਾਂ ਜੇਲ੍ਹ ਤੋਂ ਜਮਾਨਤ ਤੇ ਬਾਹਰ ਆਇਆ ਹੈ।
ਇਸ ਦੌਰਾਨ ਇਸ ਮਾਮਲੇ ਵਿੱਚ ਜ਼ਖ਼ਮੀ ਹੋਈ ਐਨਆਰਆਈ ਸ਼ਾਂਤੀ ਦੇਵੀ ਦੀ ਸੱਸ ਸਹੁਰਾ ਸਰਵਣ ਸਿੰਘ ਨੇ ਕਿਹਾ ਕਿ ਇਸ ਮਾਮਲੇ ਵਿੱਚ ਸਾਡਾ ਕੋਈ ਹੱਥ ਨਹੀਂ ਹੈ। ਸਾਨੂੰ ਇਸ ਮਾਮਲੇ ਵਿੱਚ ਜਾਣਬੁੱਝ ਕੇ ਫਸਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਧੀ ਰਾਜਿੰਦਰ ਕੌਰ ਦਾ 2022 ਵਿੱਚ ਜਖਮੀ ਜਵਾਈ ਸੁਖਚੈਨ ਸਿੰਘ ਨੇ ਕਤਲ ਕਰ ਦਿੱਤਾ ਸੀ। ਜਿਸ ਤੋਂ ਬਾਅਦ ਸੁਖਚੈਨ ਸਿੰਘ ਨਾਲ ਸਾਡਾ ਕੇਸ ਅਦਾਲਤ ਵਿੱਚ ਚੱਲ ਰਿਹਾ ਹੈ। ਉਸ ਨੇ ਦੱਸਿਆ ਕਿ ਸਾਡੇ ਦੋਹਤਾ ਦੋਹਤੀ ਵੀ ਅੰਮ੍ਰਿਤਸਰ ਵਿੱਚ ਸੁਖਚੈਨ ਸਿੰਘ ਨਾਲ ਰਹਿ ਰਹੇ ਹਨ। ਜੋ ਅੱਜ ਤੱਕ ਸਾਨੂੰ ਲੱਭਿਆ ਜਾਂ ਦੇਖਿਆ ਨਹੀਂ ਗਿਆ।
ਕਾਬਿਲੇਗੌਰ ਹੈ ਕਿ ਅੰਮ੍ਰਿਤਸਰ ਦੇ ਪਿੰਡ ਦਬੁਰਜੀ ਵਿੱਚ ਬੀਤੇ ਦਿਨ ਸਵੇਰੇ 7 ਵਜੇ ਦੇ ਕਰੀਬ ਦੋ ਮੁਲਜ਼ਮ ਐਨਆਰਆਈ ਸੁਖਚੈਨ ਸਿੰਘ ਦੇ ਘਰ ਵਿੱਚ ਦਾਖ਼ਲ ਹੋਏ ਅਤੇ ਉਨ੍ਹਾਂ ਨੂੰ ਦੋ ਗੋਲੀਆਂ ਮਾਰ ਦਿੱਤੀਆਂ। ਸੁਖਚੈਨ ਸਿੰਘ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ।
ਇਹ ਵੀ ਪੜ੍ਹੋ : Aadhaar Number Online : ਜੇਕਰ ਤੁਸੀਂ ਭੁੱਲ ਗਏ ਹੋ ਆਪਣਾ ਆਧਾਰ ਨੰਬਰ ਤਾਂ ਚਿੰਤਾ ਨਾ ਕਰੋ, ਇਸ ਤਰ੍ਹਾਂ ਸਕਦੇ ਹੋ ਲੱਭ