PM ਮੋਦੀ ਦਾ ਪੰਜਾਬ ਦੌਰਾ ਭਲਕੇ, ਪਟਿਆਲਾ 'ਚ ਰੈਲੀ ਦੌਰਾਨ ਵਾਹਨਾਂ ਲਈ ਰੂਟ ਪਲਾਨ ਜਾਰੀ

Patiala Rally Route Plan: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਭਲਕੇ 23 ਮਈ ਨੂੰ ਪੰਜਾਬ ਦਾ ਦੌਰਾ ਕਰਨ ਜਾ ਰਹੇ ਹਨ। ਰੈਲੀ ਲਈ ਪਟਿਆਲਾ 'ਚ ਪੁਲਿਸ ਵੱਲੋਂ ਰੈਲੀ 'ਚ ਆਉਣ ਵਾਲੇ ਵਾਹਨਾਂ ਲਈ ਵਿਸ਼ੇਸ਼ ਰੂਟ ਪਲਾਨ ਬਣਾਇਆ ਗਿਆ ਹੈ।

By  KRISHAN KUMAR SHARMA May 22nd 2024 03:36 PM

PM Modi Patiala Rally Route Plan: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਭਲਕੇ 23 ਮਈ ਨੂੰ ਪੰਜਾਬ ਦਾ ਦੌਰਾ ਕਰਨ ਜਾ ਰਹੇ ਹਨ। ਇਸ ਦੌਰਾਨ ਪੀਐਮ ਮੋਦੀ ਲੋਕ ਸਭਾ ਚੋਣਾਂ 2024 ਦੇ ਮੱਦੇਨਜ਼ਰ ਪੰਜਾਬ ਵਿੱਚ ਭਾਜਪਾ ਲਈ ਪ੍ਰਚਾਰ ਕਰਨਗੇ। ਪੰਜਾਬ ਭਾਜਪਾ ਵੱਲੋਂ ਪ੍ਰਧਾਨ ਮੰਤਰੀ ਮੋਦੀ ਵੱਲੋਂ ਚੋਣ ਪ੍ਰਚਾਰ ਲਈ ਪਹਿਲੀ ਰੈਲੀ ਪਟਿਆਲਾ ਵਿੱਚ ਰੱਖੀ ਗਈ ਹੈ। ਰੈਲੀ ਲਈ ਪਟਿਆਲਾ 'ਚ ਪੰਜਾਬ ਪੁਲਿਸ ਅਤੇ ਪ੍ਰਸ਼ਾਸਨ ਵੱਲੋਂ ਪੂਰੇ ਸਖਤ ਸੁਰੱਖਿਆ ਪ੍ਰਬੰਧ ਕੀਤੇ ਗਏ ਹਨ। ਇਸ ਦੌਰਾਨ ਰੈਲੀ 'ਚ ਆਉਣ ਵਾਲੇ ਵਾਹਨਾਂ ਲਈ ਵਿਸ਼ੇਸ਼ ਰੂਟ ਪਲਾਨ ਬਣਾਇਆ ਗਿਆ ਹੈ। ਪ੍ਰਸ਼ਾਸਨ ਵੱਲੋਂ ਸ਼ਹਿਰ ਵਿੱਚ ਹੈਵੀ ਟ੍ਰੈਫਿਕ ਦੀ ਸ਼ਹਿਰ ਦੇ ਅੰਦਰ ਮੁਕੰਮਲ ਤੌਰ 'ਤੇ ਇਸ ਦਿਨ ਪਾਬੰਦੀ ਲਾਈ ਗਈ ਹੈ।

ਪਟਿਆਲਾ ਰੈਲੀ ਲਈ ਪ੍ਰਸ਼ਾਸਨ ਵੱਲੋਂ ਵਾਹਨਾਂ ਲਈ ਟ੍ਰੈਫਿਕ ਨੂੰ ਕੰਟਰੋਲ ਕਰਨ ਲਈ ਇੱਕ ਰੂਟ ਡਾਈਵਰਜ਼ਨ ਪਲਾਨ ਬਣਾਇਆ ਗਿਆ ਹੈ। ਇਸ ਪਲਾਨ ਵਿੱਚ ਸੜਕਾਂ ਦੇ ਰੂਟ ਵੇਰਵੇ ਤੋਂ ਇਲਾਵਾ ਵਾਹਨਾਂ ਲਈ ਪਾਰਕਿੰਗ ਵਾਲੀ ਥਾਂਵਾਂ ਵੀ ਨਿਰਧਾਰਤ ਕੀਤੀਆਂ ਗਈਆਂ ਹਨ।

ਹੈਵੀ ਟ੍ਰੈਫਿਕ ਲਈ ਰੂਟ ਪਲਾਨ

  • ਹੈਵੀ ਟ੍ਰੈਫਿਕ ਸਿਟੀ ਦੇ ਅੰਦਰ ਮੁਕੰਮਲ ਤੌਰ ਤੇ ਬੰਦ ਰਹੇਗੀ
  • ਸੰਗਰੂਰ ਸਾਈਡ ਤੋਂ ਆਉਣ ਵਾਲੀ ਹੈਵੀ ਟ੍ਰੈਫਿਕ ਬਾਈਪਾਸ ਤੋਂ ਅੰਦਰ ਨਹੀ ਆਵੇਗੀ।
  • ਸਮਾਣਾ ਸਾਈਡ ਤੋਂ ਆਉਣ ਵਾਲੀ ਹੈਵੀ ਟ੍ਰੈਫਿਕ ਪਸਿਆਣਾ ਤੋਂ ਅੰਦਰ ਨਹੀ ਆਵੇਗੀ।
  • ਮੈਨ ਸਾਈਡ ਅਤੇ ਡਕਾਲਾ ਤੋਂ ਆਉਣ ਵਾਲੀ ਹੈਵੀ ਟ੍ਰੈਫਿਕ ਬਾਈਪਾਸ ਤੋਂ ਅੰਦਰ ਨਹੀ ਆਵੇਗੀ।
  • ਦੇਵੀਗੜ੍ਹ ਸਾਈਡ ਤੋਂ ਆਉਣ ਵਾਲੀ ਹੈਵੀ ਟ੍ਰੈਫਿਕ ਨਾਨਕਸਰ ਗੁਰਦੁਆਰਾ ਸਾਹਿਬ ਤੋਂ ਅੱਗੇ ਅੰਦਰ ਨਹੀ ਆਵੇਗੀ।
  • ਨਾਭਾ ਸਾਈਡ ਤੋਂ ਆਉਣ ਵਾਲੀ ਹੈਵੀ ਟ੍ਰੈਫਿਕ ਧਬਲਾਨ ਤੋਂ ਅੱਗੇ ਅੰਦਰ ਨਹੀਂ ਸਿਟੀ ਵੱਲ ਨਹੀਂ ਆਵੇਗੀ।
  • ਭਾਦਸੋਂ ਸਾਈਡ ਤੋਂ ਆਉਣ ਵਾਲੀ ਹੈਵੀ ਟ੍ਰੈਫਿਕ ਸਿਉਣਾ ਚੌਂਕ ਤੋਂ ਸਰਹੰਦ ਰੋਡ ਨੂੰ ਜਾਵੇਗੀ।
  • ਸਰਹੰਦ ਸਾਈਡ ਤੋਂ ਆਉਣ ਵਾਲੀ ਟ੍ਰੈਫਿਕ ਬਾਈਪਾਸ ਰਾਹੀ ਸਿਟੀ ਦੇ ਬਾਹਰੋਂ ਦੀ ਜਾਵੇਗੀ।
  • ਨਵਾਂ ਬੱਸ ਸਟੈਂਡ ਤੋਂ ਹੈਵੀ ਟ੍ਰੈਫਿਕ ਸਿਟੀ ਵੱਲ ਨਹੀਂ ਆਵੇਗੀ।
  • ਲੱਕੜ ਮੰਡੀ (ਪੁਰਾਣੀ ਰਾਜਪੁਰਾ ਚੁੰਗੀ) ਤੋਂ ਹੈਵੀ ਟ੍ਰੈਫਿਕ ਸਿਟੀ ਵੱਲ ਨਹੀਂ ਆਵੇਗੀ।
  • ਟੀ-ਪੁਆਇੰਟ ਗੁਰਦੁਆਰਾ ਦੁੱਖਨਿਵਾਰਨ ਸਾਹਿਬ ਤੋਂ ਹੈਵੀ ਟ੍ਰੈਫਿਕ ਸਿਟੀ ਵੱਲ ਨਹੀਂ ਆਵੇਗੀ।

ਰੈਲੀ ਵਾਲੇ ਵਾਹਨਾਂ ਲਈ ਹੋਵੇਗਾ ਇਹ ਰੂਟ

  • ਰਾਜਪੁਰਾ ਸਾਈਡ ਤੋਂ ਆਉਣ ਵਾਲੇ ਵਾਹਨ ਨਵਾਂ ਬੱਸ ਸਟੈਂਡ ਤੋਂ ਪੁਰਾਣਾ ਬੱਸ ਸਟੈਂਡ, ਖੰਡਾ ਚੌਂਕ ਤੋਂ ਫੁਆਰਾ ਚੌਂਕ ਹੁੰਦੇ ਹੋਏ ਲੋਅਰ ਮਾਲ ਰੋਡ ਤੋਂ ਰੈਲੀ ਵਾਲੇ ਸਥਾਨ ਤੋਂ ਅੱਗੇ ਪਾਰਕਿੰਗ ਵਿੱਚ ਜਾਣਗੇ।
  • ਸੰਗਰੂਰ ਤੇ ਸਮਾਣਾ ਤੋਂ ਆਉਣ ਵਾਲੇ ਵਾਹਨ ਆਰਮੀ ਏਰੀਆ ਹੁੰਦੇ ਹੋਏ ਠੀਕਰੀਵਾਲਾ ਚੌਂਕ ਤੋਂ ਫੁਆਰਾ ਚੌਂਕ ਹੁੰਦੇ ਹੋਏ ਲੋਅਰ ਮਾਲ ਰੋਡ ਤੋਂ ਰੈਲੀ ਵਾਲੇ ਸਥਾਨ ਤੋਂ ਅੱਗੇ ਪਾਰਕਿੰਗ ਵਿੱਚ ਜਾਣਗੇ।
  • ਸਰਹੰਦ ਸਾਈਡ ਤੋਂ ਆਉਣ ਵਾਲੇ ਵਾਹਨ ਖੰਡਾ ਚੌਂਕ ਤੋਂ ਫੁਆਰਾ ਚੌਂਕ ਹੁੰਦੇ ਹੋਏ ਲੋਅਰ ਮਾਲ ਰੋਡ ਤੋਂ ਰੈਲੀ ਵਾਲੇ ਸਥਾਨ ਤੋਂ ਅੱਗੇ ਪਾਰਕਿੰਗ ਵਿੱਚ ਜਾਣਗੇ।
  • ਨਾਭਾ ਸਾਈਡ ਤੋਂ ਆਉਣ ਵਾਲੇ ਵਾਹਨ ਧਬਲਾਨ ਤੋਂ ਸੰਗਰੂਰ ਰੋਡ ਹੁੰਦੇ ਹੋਏ ਆਰਮੀ ਏਰੀਆ, ਠੀਕਰੀਵਾਲਾ ਚੌਂਕ ਫੁਆਰਾ ਚੌਂਕ ਲੋਅਰ ਮਾਲ ਰੋਡ ਤੋਂ ਰੈਲੀ ਵਾਲੇ ਸਥਾਨ ਤੋਂ ਅੱਗੇ ਪਾਰਕਿੰਗ ਵਿੱਚ ਜਾਣਗੇ।

ਵਾਹਨ ਪਾਰਕਿੰਗ ਲਈ ਥਾਵਾਂ

  • ਫੂਲ ਸਿਨੇਮਾ
  • ਮਾਲਵਾ ਸਿਨੇਮਾ
  • ਮੋਦੀ ਕਾਲਜ 
  • ਮਹਿੰਦਰਾ ਕਾਲਜ
  • NIS
  • ਗੁਰਦੁਆਰਾ ਸਾਹਿਬ ਮੋਤੀਬਾਗ

Related Post