Virat Kohli ਨਾਲ PM ਮੋਦੀ ਦੀ ਗੱਲਬਾਤ ਆਈ ਸਾਹਮਣੇ, ਜਾਣੋ ਕਿਵੇਂ ਭਾਵੁਕ ਹੋ ਗਏ ਸੀ ਕੋਹਲੀ...ਦੱਸਿਆ ਕਿਵੇਂ ਮੈਚ ਦੌਰਾਨ ਰੁਕ ਗਏ ਸੀ ਸਾਹ

Virat Kohli and PM Modi Talk : ਪੀਐਮ ਮੋਦੀ ਨੇ ਜਦੋਂ ਵਿਰਾਟ ਤੋਂ ਪੁੱਛਿਆ ਕਿ ਵਿਸ਼ਵ ਕੱਪ ਜਿੱਤਣ ਤੋਂ ਬਾਅਦ ਉਨ੍ਹਾਂ ਦੇ ਪਰਿਵਾਰ ਦੀ ਕੀ ਪ੍ਰਤੀਕਿਰਿਆ ਸੀ ਤਾਂ ਕੋਹਲੀ ਨੇ ਕਿਹਾ ਕਿ ਉਹ ਆਪਣੀ ਮਾਂ ਨਾਲ ਜ਼ਿਆਦਾ ਗੱਲ ਨਹੀਂ ਕਰਦੇ।

By  KRISHAN KUMAR SHARMA July 5th 2024 07:30 PM

Virat Kohli and PM Modi Talk : ਭਾਰਤੀ ਕ੍ਰਿਕਟ ਟੀਮ ਬੀਤੇ ਦਿਨ ਬਾਰਬਾਡੋਸ ਤੋਂ ਟੀ20 ਵਿਸ਼ਵ ਕੱਪ 2024 ਦੀ ਟਰਾਫੀ ਜਿੱਤ ਕੇ ਪਰਤੀ, ਜਿਸ ਦੌਰਾਨ ਦੇਸ਼ ਭਰ ਵਿੱਚ ਰੋਹਿਤ ਐਂਡ ਕੰਪਨੀ ਦੇ ਚੈਂਪੀਅਨ ਖਿਡਾਰੀਆਂ ਦਾ ਸ਼ਾਨਦਾਰ ਸਵਾਗਤ ਹੋਇਆ। ਮੁੰਬਈ 'ਚ ਪਰੇਡ ਦੌਰਾਨ ਖਿਡਾਰੀਆਂ ਦਾ ਲੋਕਾਂ ਦੀ ਭੀੜ ਨੇ ਸ਼ਾਨਦਾਰ ਸਵਾਗਤ ਕੀਤਾ। ਇਸਤੋਂ ਪਹਿਲਾਂ ਭਾਰਤੀ ਟੀਮ ਨੂੰ ਲੈ ਕੇ ਵਿਸ਼ੇਸ਼ ਜਹਾਜ਼ ਦਿੱਲੀ ਪਹੁੰਚਿਆ ਸੀ, ਜਿਥੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਟੀਮ ਇੰਡੀਆ ਨਾਲ ਮੁਲਾਕਾਤ ਕਰਕੇ ਖਿਡਾਰੀਆ ਨੂੰ ਵਧਾਈ ਦਿੱਤੀ ਅਤੇ ਉਨ੍ਹਾਂ ਨਾਲ ਗੱਲਬਾਤ ਵੀ ਕੀਤੀ ਸੀ। ਹੁਣ ਉਹ ਗੱਲਬਾਤ ਵੀ ਸਾਹਮਣੇ ਆਈ ਹੈ। ਵਿਰਾਟ ਕੋਹਲੀ ਇਸ ਦੌਰਾਨ ਭਾਵੁਕ ਵੀ ਹੋ ਗਏ ਸਨ।

ਕੋਹਲੀ ਨੇ ਗੱਲਬਾਤ 'ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਕਿਹਾ ਕੀ “ਸਭ ਤੋਂ ਪਹਿਲਾਂ, ਸਾਨੂੰ ਇੱਥੇ ਬੁਲਾਉਣ ਲਈ ਤੁਹਾਡਾ ਧੰਨਵਾਦ। ਇਹ ਮੇਰੇ ਜੀਵਨ ਦਾ ਇੱਕ ਵੱਡਾ ਦਿਨ ਹੈ। ਮੈਂ ਪੂਰੀ ਸੀਰੀਜ਼ 'ਚ ਕੁਝ ਨਹੀਂ ਕਰ ਸਕਿਆ। ਮੈਂ ਇਸ ਬਾਰੇ ਰੋਹਿਤ ਸ਼ਰਮਾ ਨਾਲ ਵੀ ਗੱਲ ਕੀਤੀ ਸੀ।

ਕੋਹਲੀ ਨੇ ਅੱਗੇ ਕਿਹਾ ਕਿ, “ਜਦੋਂ ਮੈਂ ਫਾਈਨਲ ਦੇ ਦਿਨ ਬੱਲੇਬਾਜ਼ੀ ਕਰਨ ਆਇਆ ਤਾਂ ਮੈਂ ਚਾਰ ਗੇਂਦਾਂ 'ਚ ਤਿੰਨ ਚੌਕੇ ਜੜੇ। ਉਦੋਂ ਮੈਂ ਸੋਚਿਆ ਕਿ ਇਹ ਕਿਹੋ ਜਿਹਾ ਦਿਨ ਹੈ। ਫਿਰ ਸਾਡੀਆਂ ਵਿਕਟਾਂ ਡਿੱਗ ਗਈਆਂ, ਇਸ ਲਈ ਮੈਨੂੰ ਉਸੇ ਹਿਸਾਬ ਨਾਲ ਖੇਡਣਾ ਪਿਆ। ਅਸੀਂ ਉਸ ਦਿਨ ਹਰ ਗੇਂਦ ਨੂੰ ਪੂਰਨ ਤੌਰ 'ਤੇ ਮਹਿਸੂਸ ਕੀਤਾ। ਫਿਰ ਹਾਰਦਿਕ ਪੰਡਯਾ ਨੇ ਵਿਕਟ ਲਈ। ਮੈਨੂੰ ਖੁਸ਼ੀ ਹੈ ਕਿ ਮੈਂ ਮੈਚ ਨੂੰ ਜਿੱਥੋਂ ਤੱਕ ਟੀਮ ਦੀ ਲੋੜ ਸੀ, ਲੈ ਕੇ ਜਾ ਸਕਿਆ।''

'ਮਾਂ ਨਾਲ ਜ਼ਿਆਦਾ ਗੱਲ ਨਹੀਂ ਕਰਦੇ ਕੋਹਲੀ'

ਪੀਐਮ ਮੋਦੀ ਨੇ ਜਦੋਂ ਵਿਰਾਟ ਤੋਂ ਪੁੱਛਿਆ ਕਿ ਵਿਸ਼ਵ ਕੱਪ ਜਿੱਤਣ ਤੋਂ ਬਾਅਦ ਉਨ੍ਹਾਂ ਦੇ ਪਰਿਵਾਰ ਦੀ ਕੀ ਪ੍ਰਤੀਕਿਰਿਆ ਸੀ ਤਾਂ ਕੋਹਲੀ ਨੇ ਕਿਹਾ ਕਿ ਉਹ ਆਪਣੀ ਮਾਂ ਨਾਲ ਜ਼ਿਆਦਾ ਗੱਲ ਨਹੀਂ ਕਰਦੇ। ਦੱਸ ਦਈਏ ਕਿ 29 ਜੂਨ ਨੂੰ ਵਿਰਾਟ ਕੋਹਲੀ ਦੇ ਬੱਲੇ ਅਤੇ ਰੋਹਿਤ ਸ਼ਰਮਾ ਦੀ 'ਕੂਲ' ਕਪਤਾਨੀ ਦੇ ਦਮ 'ਤੇ ICC ਖਿਤਾਬ ਲਈ ਭਾਰਤ ਦਾ 11 ਸਾਲਾਂ ਦਾ ਲੰਬਾ ਇੰਤਜ਼ਾਰ ਖ਼ਤਮ ਹੋ ਗਿਆ ਸੀ, ਜਦੋਂ ਭਾਰਤੀ ਟੀਮ ਨੇ ਦੱਖਣੀ ਅਫਰੀਕਾ ਨੂੰ ਸੱਤ ਦੌੜਾਂ ਨਾਲ ਹਰਾ ਕੇ ਟੁਰਨਾਮੈਂਟ ਜਿੱਤ ਲਿਆ।

ਜਿੱਤ ਦੇ ਹੀਰੋ ਰਹੇ ਵਿਰਾਟ ਕੋਹਲੀ ਨੂੰ ਫਾਈਨਲ 'ਚ 'ਪਲੇਅਰ ਆਫ ਦਾ ਮੈਚ' ਵੀ ਐਲਾਨਿਆ ਗਿਆ ਅਤੇ ਨਾਲ ਹੀ ਉਨ੍ਹਾਂ ਨੇ ਟੀ-20 ਅੰਤਰਰਾਸ਼ਟਰੀ ਕ੍ਰਿਕਟ ਨੂੰ ਵੀ ਅਲਵਿਦਾ ਕਹਿ ਦਿੱਤਾ ਸੀ।

Related Post