PM ਮੋਦੀ ਨੇ ਤੀਜੀ ਵਾਰ ਸੰਭਾਲਿਆ ਪ੍ਰਧਾਨ ਮੰਤਰੀ ਦਾ ਅਹੁਦਾ, ਪਹਿਲੇ ਦਿਨ ਕਿਸਾਨਾਂ ਲਈ ਕੀਤਾ ਇਹ ਕੰਮ

ਸਹੁੰ ਚੁੱਕਣ ਤੋਂ ਬਾਅਦ ਪੀਐਮ ਮੋਦੀ ਨੇ ਤੀਜੀ ਵਾਰ ਪ੍ਰਧਾਨ ਮੰਤਰੀ ਦੇ ਅਹੁਦੇ ਦਾ ਚਾਰਜ ਸੰਭਾਲ ਲਿਆ ਹੈ। ਪ੍ਰਧਾਨ ਮੰਤਰੀ ਨੇ ਕਿਸਾਨ ਸਨਮਾਨ ਨਿਧੀ ਦੀ ਫਾਈਲ 'ਤੇ ਪਹਿਲਾ ਸਾਈਨ ਕੀਤਾ।

By  Aarti June 10th 2024 12:37 PM -- Updated: June 10th 2024 02:24 PM

Kisan Nidhi instalment: ਨਰਿੰਦਰ ਮੋਦੀ ਨੇ ਲਗਾਤਾਰ ਤੀਜੀ ਵਾਰ ਦੇਸ਼ ਦੇ ਪ੍ਰਧਾਨ ਮੰਤਰੀ ਵਜੋਂ ਸਹੁੰ ਚੁੱਕੀ ਹੈ। ਐਤਵਾਰ ਸ਼ਾਮ ਨੂੰ ਆਯੋਜਿਤ ਪ੍ਰੋਗਰਾਮ 'ਚ ਉਨ੍ਹਾਂ ਦੇ ਨਾਲ 71 ਹੋਰ ਮੰਤਰੀਆਂ ਨੇ ਵੀ ਅਹੁਦੇ ਦੀ ਸਹੁੰ ਚੁੱਕੀ। ਹੁਣ ਮੋਦੀ 3.0 ਦੀ ਪਹਿਲੀ ਕੈਬਨਿਟ ਮੀਟਿੰਗ ਵੀ ਸੋਮਵਾਰ ਸ਼ਾਮ 5 ਵਜੇ ਹੋਣ ਜਾ ਰਹੀ ਹੈ। ਅਜਿਹੇ 'ਚ ਮੰਤਰਾਲਿਆਂ ਦੀ ਵੰਡ ਵੀ ਹੋ ਸਕਦੀ ਹੈ। ਇਸ ਤੋਂ ਪਹਿਲਾਂ ਪੀਐਮ ਸਾਊਥ ਬਲਾਕ ਪੁੱਜੇ ਅਤੇ ਲਗਾਤਾਰ ਪੀਐਮ ਦੇ ਅਹੁਦੇ ਦਾ ਚਾਰਜ ਸੰਭਾਲਿਆ।


ਪ੍ਰਧਾਨ ਮੰਤਰੀ ਦਾ ਅਹੁਦਾ ਸੰਭਾਲਦੇ ਹੀ ਪ੍ਰਧਾਨ ਮੰਤਰੀ ਮੋਦੀ ਨੇ ਸਭ ਤੋਂ ਪਹਿਲਾਂ ਕਿਸਾਨ ਸਨਮਾਨ ਨਿਧੀ ਦੀ ਫਾਈਲ 'ਤੇ ਦਸਤਖਤ ਕੀਤੇ। ਪੀਐਮ ਨੇ ਕਿਹਾ ਕਿ ਸਾਡੀ ਸਰਕਾਰ ਕਿਸਾਨਾਂ ਲਈ ਲਗਾਤਾਰ ਕੰਮ ਕਰ ਰਹੀ ਹੈ। ਅਸੀਂ ਕਿਸਾਨਾਂ ਅਤੇ ਖੇਤੀ ਦੀ ਭਲਾਈ ਲਈ ਕੰਮ ਕਰਦੇ ਰਹਾਂਗੇ।

ਕਾਬਿਲੇਗੌਰ ਹੈ ਕਿ ਐਤਵਾਰ ਸ਼ਾਮ ਨੂੰ ਸਹੁੰ ਚੁੱਕਣ ਵਾਲੇ 72 ਮੰਤਰੀਆਂ 'ਚ 30 ਕੈਬਨਿਟ ਮੰਤਰੀ, 36 ਰਾਜ ਮੰਤਰੀ ਅਤੇ 5 ਆਜ਼ਾਦ ਚਾਰਜ ਹਨ। ਖਾਸ ਗੱਲ ਇਹ ਹੈ ਕਿ ਇਸ ਵਾਰ ਨੈਸ਼ਨਲ ਡੈਮੋਕ੍ਰੇਟਿਕ ਅਲਾਇੰਸ ਦੇ ਸਹਿਯੋਗੀ ਯਾਨੀ ਐਨਡੀਏ ਦੀ ਵੀ ਮੋਦੀ ਸਰਕਾਰ 'ਚ ਵੱਡੀ ਹਿੱਸੇਦਾਰੀ ਹੈ। ਇਨ੍ਹਾਂ ਵਿੱਚ ਹਿੰਦੁਸਤਾਨੀ ਅਵਾਮ ਮੋਰਚਾ, ਜਨਤਾ ਦਲ ਯੂਨਾਈਟਿਡ, ਤੇਲਗੂ ਦੇਸ਼ਮ ਪਾਰਟੀ ਅਤੇ ਅਪਨਾ ਦਲ ਵੀ ਸ਼ਾਮਲ ਹਨ।

ਇਹ ਵੀ ਪੜ੍ਹੋ: Modi 3.0: ਮੋਦੀ ਕੈਬਨਿਟ 'ਚ 7 ਔਰਤਾਂ ਨੂੰ ਮਿਲੀ ਹਿੱਸੇਦਾਰੀ, ਜਾਣੋ ਕਿਹੜੀਆਂ 7 ਔਰਤਾਂ ਨੇ ਕੈਬਨਿਟ ਮੰਤਰੀ ਵੱਜੋਂ ਚੁੱਕੀ ਸਹੁੰ

Related Post