PM Modi ISRO Visit: ਪੀਐੱਮ ਮੋਦੀ ਨੇ ਇਸਰੋ ਦੇ ਵਿਗਿਆਨੀਆਂ ਨਾਲ ਕੀਤੀ ਮੁਲਾਕਾਤ, ਭਾਵੁਕ ਹੋ ਆਖੀਆਂ ਇਹ ਗੱਲ੍ਹਾਂ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਇਸਰੋ ਦੇ ਵਿਗਿਆਨੀਆਂ ਨੂੰ ਮਿਲਣ ਲਈ ਬੈਂਗਲੁਰੂ ਪਹੁੰਚ ਗਏ ਹਨ। ਉਹ ਆਪਣੇ ਦੋਵਾਂ ਦੇਸ਼ਾਂ ਦੀ ਯਾਤਰਾ ਤੋਂ ਬਾਅਦ ਗ੍ਰੀਸ ਤੋਂ ਸਿੱਧਾ ਬੈਂਗਲੁਰੂ ਪਹੁੰਚੇ ਹਨ।

By  Aarti August 26th 2023 08:41 AM -- Updated: August 26th 2023 08:58 AM

PM Modi ISRO Visit: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਇਸਰੋ ਦੇ ਵਿਗਿਆਨੀਆਂ ਨੂੰ ਮਿਲਣ ਲਈ ਬੈਂਗਲੁਰੂ ਪਹੁੰਚ ਗਏ ਹਨ। ਉਹ ਆਪਣੇ ਦੋਵਾਂ ਦੇਸ਼ਾਂ ਦੀ ਯਾਤਰਾ ਤੋਂ ਬਾਅਦ ਗ੍ਰੀਸ ਤੋਂ ਸਿੱਧਾ ਬੈਂਗਲੁਰੂ ਪਹੁੰਚੇ ਹਨ। ਬੈਂਗਲੁਰੂ 'ਚ ਪੀਐਮ ਮੋਦੀ ਦੇ ਸਵਾਗਤ ਲਈ ਜ਼ੋਰਦਾਰ ਤਿਆਰੀਆਂ ਕੀਤੀਆਂ ਗਈਆਂ।


ਇਸ ਦੌਰਾਨ ਪੀਐੱਮ ਮੋਦੀ ਇਸਰੋ ਦੇ ਕਮਾਂਡ ਸੈਂਟਰ 'ਚ ਪਹੁੰਚੇ ਜਿੱਥੇ ਉਨ੍ਹਾਂ ਨੇ ਚੰਦਰਯਾਨ-3 ਨੂੰ ਸਫਲ ਬਣਾਉਣ ਵਾਲੇ ਵਿਗਿਆਨੀਆਂ ਨਾਲ ਮੁਲਾਕਾਤ ਕੀਤੀ। 


ਆਪਣੇ ਇਸ ਦੌਰੇ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਇਸਰੋ ਦੇ ਮੁਖੀ ਐਸ ਸੋਮਨਾਥ ਨੇ ਇਸਰੋ ਕਮਾਂਡ ਸੈਂਟਰ ਵਿੱਚ ਗੁਲਦਸਤਾ ਦੇ ਕੇ ਸਵਾਗਤ ਕੀਤਾ। ਪ੍ਰਧਾਨ ਮੰਤਰੀ ਨੇ ਸੋਮਨਾਥ ਨੂੰ ਜੱਫੀ ਪਾਈ ਅਤੇ ਪਿੱਠ 'ਤੇ ਥੱਪੜ ਮਾਰਿਆ। ਚੰਦਰਯਾਨ 3 ਮਿਸ਼ਨ ਦੇ ਸਫਲ ਹੋਣ 'ਤੇ ਉਨ੍ਹਾਂ ਨੂੰ ਵਧਾਈ ਦਿੱਤੀ।

ਲੈਂਡਰ ਜਿੱਥੇ ਉਤਰਿਆ ਉਸ ਸਥਾਨ ਨੂੰ 'ਸ਼ਿਵਸ਼ਕਤੀ' ਵਜੋਂ ਜਾਣਿਆ ਜਾਵੇਗਾ

ਪੀਐੱਮ ਮੋਦੀ ਨੇ ਸੰਬੋਧਨ ਕਰਦੇ ਹੋਏ ਕਿਹਾ ਕਿ ਸਾਰੇ ਵਿਗਿਆਨੀਆਂ ਨੂੰ ਉਨ੍ਹਾਂ ਦਾ ਸਲਾਮ ਹੈ। ਉਨ੍ਹਾਂ ਕਿਹਾ ਕਿ 23 ਅਗਸਤ ਦਾ ਦਿਨ ਨੈਸ਼ਨਲ ਸਪੇਅ ਡੇਅ ਵੱਜੋਂ ਮਨਾਇਆ ਜਾਵੇਗਾ। ਜਿਸ ਥਾਂ 'ਤੇ ਚੰਦਰਯਾਨ-3 ਦਾ ਲੈਂਡਰ ਉਤਰਿਆ, ਉਸ ਸਥਾਨ ਨੂੰ 'ਸ਼ਿਵਸ਼ਕਤੀ' ਵਜੋਂ ਜਾਣਿਆ ਜਾਵੇਗਾ। 

ਵੱਖਰੇ ਪੱਧਰ ਦੀ ਖੁਸ਼ੀ ਮਹਿਸੂਸ ਕਰ ਰਹੇ ਹਨ-ਪੀਐੱਮ ਮੋਦੀ 

ਉਨ੍ਹਾਂ ਇਹ ਵੀ ਕਿਹਾ ਕਿ ਅੱਜ ਉਹ ਇੱਕ ਵੱਖਰੇ ਪੱਧਰ ਦੀ ਖੁਸ਼ੀ ਮਹਿਸੂਸ ਕਰ ਰਹੇ ਹਨ। ਅਜਿਹੇ ਮੌਕੇ ਬਹੁਤ ਘੱਟ ਹੁੰਦੇ ਹਨ। ਇਸ ਵਾਰ ਉਹ ਬਹੁਤ ਬੇਚੈਨ ਸੀ। ਉਹ ਦੱਖਣੀ ਅਫ਼ਰੀਕਾ ਵਿੱਚ ਸੀ ਪਰ ਉਨ੍ਹਾਂ ਦਾ ਮਨ ਤੁਹਾਡੇ ਨਾਲ ਸੀ। 

ਸ਼ਬ ਤੋਂ ਪਹਿਲਾਂ ਬੈਂਗਲੁਰੂ ਜਾਣ ਦਾ ਕੀਤਾ ਫੈਸਲਾ 

ਗਾਰਡਨ ਸਿਟੀ ਪਹੁੰਚਣ 'ਤੇ ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਉਹ ਆਪਣੇ ਆਪ ਨੂੰ ਰੋਕ ਨਹੀਂ ਸਕੇ ਕਿਉਂਕਿ ਉਹ ਦੇਸ਼ ਵਿੱਚ ਨਹੀਂ ਸੀ, ਪਰ ਉਨ੍ਹਾਂ ਨੇ ਪਹਿਲਾਂ ਬੈਂਗਲੁਰੂ ਜਾਣ ਦਾ ਫੈਸਲਾ ਕੀਤਾ ਅਤੇ ਭਾਰਤ ਆਉਣ ਤੋਂ ਤੁਰੰਤ ਬਾਅਦ ਆਪਣੇ ਵਿਗਿਆਨੀਆਂ ਨੂੰ ਮਿਲਣ ਦਾ ਫੈਸਲਾ ਕੀਤਾ। 

 ਪੀਐੱਮ ਮੋਦੀ ਨੇ ਜੈ ਅਨੁਸੰਧਾਨ ਦਾ ਲਗਾਇਆ ਨਾਅਰਾ

ਇਸ ਤੋਂ ਪਹਿਲਾਂ ਪੀਐੱਮ ਮੋਦੀ ਆਪਣਾ ਦੋ ਦੇਸ਼ਾਂ ਦਾ ਦੌਰਾ ਪੂਰਾ ਕਰਨ ਤੋਂ ਬਾਅਦ ਗ੍ਰੀਸ ਤੋਂ ਸਿੱਧੇ ਬੈਂਗਲੁਰੂ ਪਹੁੰਚੇ ਸਨ। ਸਵੇਰੇ 6 ਵਜੇ ਹਵਾਈ ਅੱਡੇ 'ਤੇ ਉਤਰਨ ਤੋਂ ਬਾਅਦ ਉਨ੍ਹਾਂ 10 ਮਿੰਟ ਤੱਕ ਲੋਕਾਂ ਨੂੰ ਸੰਬੋਧਨ ਕੀਤਾ। ਉਨ੍ਹਾਂ ਜੈ ਜਵਾਨ, ਜੈ ਕਿਸਾਨ, ਜੈ ਵਿਗਿਆਨ ਦਾ ਨਾਅਰਾ ਬੁਲੰਦ ਕੀਤਾ। ਇਸ ਵਿੱਚ ਉਨ੍ਹਾਂ ਨੇ ਜੈ ਅਨੁਸੰਧਾਨ ਦਾ ਨਾਅਰਾ ਵੀ ਲਗਾਇਆ।

ਇਹ ਵੀ ਪੜ੍ਹੋ: ਰਾਜਪਾਲ ਅਤੇ ਮੁੱਖ ਮੰਤਰੀ ਮੁੜ ਤੋਂ ਆਹਮੋ-ਸਾਹਮਣੇ; ਬਨਵਾਰੀ ਲਾਲ ਪੁਰਹਿਤ ਦੀ CM ਮਾਨ ਨੂੰ ਚੇਤਾਵਨੀ

Related Post