PM ਮੋਦੀ ਅੱਜ ਦੇਣਗੇ 'ਪਰੀਕਸ਼ਾ ਪੇ ਪਰਚਾ', ਟਿੱਪਸ ਰਾਹੀਂ ਬੱਚਿਆਂ ਨੂੰ ਕਰਨਗੇ ਤਣਾਅਮੁਕਤ

By  Ravinder Singh January 27th 2023 10:03 AM

pariksha pe charcha 2023 : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ 'ਪਰੀਕਸ਼ਾ ਪੇ ਚਰਚਾ' ਪ੍ਰੋਗਰਾਮ 'ਚ ਇਸ ਸਾਲ ਬੋਰਡ ਦੀ ਪ੍ਰੀਖਿਆ ਦੇਣ ਵਾਲੇ ਵਿਦਿਆਰਥੀਆਂ ਨਾਲ ਗੱਲਬਾਤ ਕਰਨਗੇ ਅਤੇ ਉਨ੍ਹਾਂ ਨੂੰ ਤਣਾਅਮੁਕਤ ਕਰਨਗੇ। ਉਹ ਬੱਚਿਆਂ ਨੂੰ ਪ੍ਰੀਖਿਆ ਸੰਬੰਧੀ ਟਿਪਸ ਤੇ ਟ੍ਰਿਕਸ ਦੇਣਗੇ। 'ਪਰੀਕਸ਼ਾ ਪੇ ਚਰਚਾ' ਪ੍ਰੋਗਰਾਮ ਦਾ ਇਹ ਛੇਵਾਂ ਐਡੀਸ਼ਨ ਹੈ, ਜੋ ਸਵੇਰੇ 11 ਵਜੇ ਤੋਂ ਦਿੱਲੀ ਦੇ ਤਾਲਕਟੋਰਾ ਸਟੇਡੀਅਮ 'ਚ ਹੋਵੇਗਾ।


ਕੇਂਦਰੀ ਸਿੱਖਿਆ ਮੰਤਰੀ ਧਰਮਿੰਦਰ ਪ੍ਰਧਾਨ ਅਨੁਸਾਰ 38 ਲੱਖ ਵਿਦਿਆਰਥੀਆਂ ਨੇ ਰਜਿਸਟ੍ਰੇਸ਼ਨ ਕਰਵਾਈ ਹੈ, ਜਿਨ੍ਹਾਂ ਵਿੱਚੋਂ 16 ਲੱਖ ਤੋਂ ਵੱਧ ਰਾਜ ਬੋਰਡਾਂ ਦੇ ਹਨ। ਇਹ ਪਿਛਲੇ ਸਾਲ ਦੀ ਰਜਿਸਟ੍ਰੇਸ਼ਨ ਨਾਲੋਂ 15 ਲੱਖ ਵੱਧ ਹੈ। 2022 ਵਿੱਚ, 15.73 ਲੱਖ ਵਿਦਿਆਰਥੀ ਆਏ ਸਨ। ਪ੍ਰਧਾਨ ਮੰਤਰੀ ਮੋਦੀ ਲਾਈਵ ਪ੍ਰੋਗਰਾਮ 'ਪਰੀਕਸ਼ਾ ਪੇ ਚਰਚਾ' ਦੇ ਛੇਵੇਂ ਸੰਸਕਰਨ ਵਿੱਚ ਭਾਰਤ ਅਤੇ ਵਿਦੇਸ਼ਾਂ ਦੇ ਵਿਦਿਆਰਥੀਆਂ ਨਾਲ ਵਰਚੁਅਲ ਮੋਡ ਵਿੱਚ ਗੱਲਬਾਤ ਕਰਨਗੇ।

ਇਸ ਲਾਈਵ ਟੈਲੀਕਾਨਫਰੈਂਸਿੰਗ ਈਵੈਂਟ ਰਾਹੀਂ ਵਿਦਿਆਰਥੀ, ਮਾਪੇ ਅਤੇ ਅਧਿਆਪਕ ਪੀਐਮ ਮੋਦੀ ਨੂੰ ਪ੍ਰੀਖਿਆ ਦੇ ਤਣਾਅ ਨੂੰ ਘੱਟ ਕਰਨ ਸਬੰਧੀ ਲਈ ਸਵਾਲ ਪੁੱਛਣਗੇ, ਜਿਨ੍ਹਾਂ ਦਾ ਜਵਾਬ ਪ੍ਰਧਾਨ ਮੰਤਰੀ ਵੀਡੀਓ-ਇੰਟਰੈਕਸ਼ਨ ਰਾਹੀਂ ਲਾਈਵ ਕਰਨਗੇ। ਇਸ ਦੇ ਨਾਲ ਹੀ ਪੀਐਮ ਮੋਦੀ ਵੱਲੋਂ ਵਿਦਿਆਰਥੀਆਂ ਨੂੰ ਕਰੀਅਰ ਸਬੰਧੀ ਸਲਾਹ ਵੀ ਦਿੱਤੀ ਜਾਂਦੀ ਹੈ। ਪ੍ਰਧਾਨ ਮੰਤਰੀ ਪਰੀਕਸ਼ਾ ਪੇ ਚਰਚਾ 2023 ਪ੍ਰੋਗਰਾਮ ਲਈ 38 ਲੱਖ ਤੋਂ ਵੱਧ ਵਿਦਿਆਰਥੀਆਂ, ਮਾਪਿਆਂ, ਸਰਪ੍ਰਸਤਾਂ ਅਤੇ ਅਧਿਆਪਕਾਂ ਨੇ ਰਜਿਸਟਰ ਕੀਤਾ ਹੈ।

ਕੇਂਦਰੀ ਸਿੱਖਿਆ ਮੰਤਰੀ ਧਰਮਿੰਦਰ ਪ੍ਰਧਾਨ ਵੱਲੋਂ ਸਾਂਝੀ ਕੀਤੀ ਜਾਣਕਾਰੀ ਅਨੁਸਾਰ ਇਸ ਪ੍ਰੋਗਰਾਮ ਲਈ ਕੇਂਦਰੀ ਬੋਰਡਾਂ (ਸੀ.ਬੀ.ਐੱਸ.ਈ., ਸੀ.ਆਈ.ਐੱਸ.ਸੀ.ਈ.) ਸਮੇਤ ਦੇਸ਼ ਭਰ ਦੇ ਵੱਖ-ਵੱਖ ਰਾਜ ਬੋਰਡਾਂ ਨਾਲ ਸਬੰਧਤ ਸਰਕਾਰੀ ਅਤੇ ਪ੍ਰਾਈਵੇਟ ਸਕੂਲਾਂ ਵਿੱਚ ਸਾਲ 2022-23 ਦੌਰਾਨ ਹਾਈ ਸਕੂਲ (ਕਲਾਸ 10ਵੀਂ) ਅਤੇ ਇਸ ਤੋਂ ਵੱਧ ਇਸ ਵਾਰ ਇੰਟਰਮੀਡੀਏਟ (ਕਲਾਸ 12) ਦੀ ਸਾਲਾਨਾ ਪ੍ਰੀਖਿਆ ਦੇਣ ਜਾ ਰਹੇ 16 ਲੱਖ ਵਿਦਿਆਰਥੀਆਂ ਨੇ ਵੀ ਰਜਿਸਟਰੇਸ਼ਨ ਕਰਵਾਈ ਹੈ।

ਇਹ ਵੀ ਪੜ੍ਹੋ : ਅੰਮ੍ਰਿਤਸਰ ਵਿਖੇ ਇਮਾਰਤ ਨੂੰ ਲੱਗੀ ਭਿਆਨਕ ਅੱਗ, ਝੁਲਸਣ ਨਾਲ ਇਕ ਵਿਅਕਤੀ ਦੀ ਮੌਤ

PPC 2023 ਨੂੰ ਮੋਬਾਈਲ 'ਤੇ ਲਾਈਵ ਦੇਖਣ ਲਈ, ਵਿਦਿਆਰਥੀਆਂ ਜਾਂ ਮਾਪਿਆਂ ਨੂੰ ਭਾਰਤ ਸਰਕਾਰ ਦੇ MyGov ਫੇਸਬੁੱਕ ਪੇਜ ਜਾਂ ਯੂਟਿਊਬ ਚੈਨਲ 'ਤੇ ਜਾਣਾ ਪਵੇਗਾ, ਜਿੱਥੇ ਇਸ ਪ੍ਰੋਗਰਾਮ ਦੀ ਲਾਈਵ ਸਟ੍ਰੀਮਿੰਗ ਕੀਤੀ ਜਾਵੇਗੀ।

Related Post