ਪੀ.ਐੱਮ ਮੋਦੀ ਨੇ ਪਿਥੌਰਾਗੜ੍ਹ ਪਹੁੰਚ ਪਾਰਵਤੀ ਕੁੰਡ 'ਚ ਕੀਤੀ ਪੂਜਾ

"ਸਾਡੀ ਸਰਕਾਰ ਦੇਵਭੂਮੀ ਉੱਤਰਾਖੰਡ ਦੇ ਲੋਕਾਂ ਦੀ ਭਲਾਈ ਅਤੇ ਰਾਜ ਦੇ ਤੇਜ਼ੀ ਨਾਲ ਵਿਕਾਸ ਲਈ ਵਚਨਬੱਧ ਹੈ। ਇਸ ਨੂੰ ਹੋਰ ਹੁਲਾਰਾ ਦੇਣ ਲਈ ਉਹ ਪਿਥੌਰਾਗੜ੍ਹ ਵਿੱਚ ਕਈ ਪ੍ਰੋਜੈਕਟਾਂ ਦਾ ਉਦਘਾਟਨ ਅਤੇ ਨੀਂਹ ਪੱਥਰ ਰੱਖਣਗੇ।"

By  Shameela Khan October 13th 2023 03:22 PM -- Updated: October 13th 2023 04:04 PM

ਨਵੀਂ ਦਿੱਲੀ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੀਰਵਾਰ ਸਵੇਰੇ ਪਿਥੌਰਾਗੜ੍ਹ ਪਹੁੰਚੇ। ਪ੍ਰਧਾਨ ਮੰਤਰੀ ਮੋਦੀ ਨੇ ਉੱਤਰਾਖੰਡ ਦੇ ਪਿਥੌਰਾਗੜ੍ਹ ਵਿੱਚ ਕੈਲਾਸ਼ ਵਿਊ ਪੁਆਇੰਟ ਤੋਂ ਆਦਿ ਕੈਲਾਸ਼ ਦਾ ਦੌਰਾ ਕੀਤਾ। ਇਹ ਵਿਊ ਪੁਆਇੰਟ ਜੋਲਿੰਗਕਾਂਗ ਖੇਤਰ ਵਿੱਚ ਹੈ ਜਿੱਥੋਂ ਕੈਲਾਸ਼ ਪਰਬਤ ਸਾਫ਼ ਦਿਖਾਈ ਦਿੰਦਾ ਹੈ। ਇਸ ਦੇ ਨਾਲ ਹੀ ਪੀਐਮ ਨੇ ਪਾਰਵਤੀ ਕੁੰਡ ਵਿੱਚ ਪੂਜਾ ਅਰਚਨਾ ਕੀਤੀ। ਦਸ ਦਈਏ ਕਿ ਇੱਥੋਂ 20 ਕਿਲੋਮੀਟਰ ਦੂਰ ਚੀਨ ਦੀ ਸਰਹੱਦ ਸ਼ੁਰੂ ਹੁੰਦੀ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਉੱਤਰਾਖੰਡ ਵਿੱਚ ਭਾਰਤ-ਚੀਨ ਸਰਹੱਦ ‘ਤੇ ਆਦਿ ਕੈਲਾਸ਼ ਪਰਬਤ ਦਾ ਦੌਰਾ ਕਰਨ ਵਾਲੇ ਦੇਸ਼ ਦੇ ਪਹਿਲੇ ਪ੍ਰਧਾਨ ਮੰਤਰੀ ਹਨ।

ਉੱਤਰਾਖੰਡ ਦੇ ਆਪਣੇ ਦੌਰੇ ਬਾਰੇ ਪ੍ਰਧਾਨ ਮੰਤਰੀ ਮੋਦੀ ਨੇ ਸੋਸ਼ਲ ਮੀਡੀਆ ਸਾਈਟ ਐਕਸ ‘ਤੇ ਪੋਸਟ ਕਰਕੇ ਕਿਹਾ ਸੀ ਕਿ ‘ਸਾਡੀ ਸਰਕਾਰ ਦੇਵਭੂਮੀ ਉੱਤਰਾਖੰਡ ਦੇ ਲੋਕਾਂ ਦੀ ਭਲਾਈ ਅਤੇ ਰਾਜ ਦੇ ਤੇਜ਼ੀ ਨਾਲ ਵਿਕਾਸ ਲਈ ਵਚਨਬੱਧ ਹੈ। ਇਸ ਨੂੰ ਹੋਰ ਹੁਲਾਰਾ ਦੇਣ ਲਈ ਉਹ  ਪਿਥੌਰਾਗੜ੍ਹ ਵਿੱਚ ਕਈ ਪ੍ਰੋਜੈਕਟਾਂ ਦਾ ਉਦਘਾਟਨ ਅਤੇ ਨੀਂਹ ਪੱਥਰ ਰੱਖਣਗੇ।



ਪੀਐਮ ਮੋਦੀ ਇੱਥੇ ਸੈਨਾ, ਇੰਡੋ-ਤਿੱਬਤੀਅਨ ਬਾਰਡਰ ਪੁਲਿਸ (ਆਈਟੀਬੀਪੀ) ਅਤੇ ਬੀਆਰਓ ਕਰਮਚਾਰੀਆਂ ਨਾਲ ਗੱਲਬਾਤ ਕਰਨਗੇ।  ਇੱਥੋਂ ਪੀਐਮ ਮੋਦੀ ਦੁਪਹਿਰ ਨੂੰ ਅਲਮੋੜਾ ਦੇ ਜਗੇਸ਼ਵਰ ਜਾਣਗੇ।ਉਹ ਇੱਥੇ ਜਗੇਸ਼ਵਰ ਧਾਮ ਵਿਖੇ ਪੂਜਾ ਅਤੇ ਦਰਸ਼ਨ ਕਰਨਗੇ। ਇੱਥੇ ਵੱਡੇ ਯਾਤਰੀ ਨਿਵਾਸ ਅਤੇ ਹੋਟਲ ਬਣਾਏ ਜਾਣਗੇ। ਇਸ ਧਾਮ ਦੇ ਆਲੇ-ਦੁਆਲੇ ਭਾਰਤੀ ਟੈਲੀਕਾਮ ਕੰਪਨੀਆਂ ਦਾ ਨੈੱਟਵਰਕ ਉਪਲਬਧ ਹੋਵੇਗਾ, ਪਿੰਡ ‘ਚ ਹੋਮ ਸਟੇਅ ਵਧਾਇਆ ਜਾਵੇਗਾ। ਇਸ ਖੇਤਰ ਨੂੰ ਧਾਰਮਿਕ ਯਾਤਰਾ ਲਈ ਪੂਰੀ ਤਰ੍ਹਾਂ ਤਿਆਰ ਕੀਤਾ ਜਾਵੇਗਾ।

ਪੀਐਮ ਮੋਦੀ ਨੇ ਇਸ ਪਵਿੱਤਰ ਖੇਤਰ ਦੇ ਆਸਪਾਸ ਰਹਿਣ ਵਾਲੇ ਲੋਕਾਂ ਨਾਲ ਵੀ ਮੁਲਾਕਾਤ ਕੀਤੀ। ਉਨ੍ਹਾਂ ਕਿਹਾ ਕਿ  ਇਹ ਇਲਾਕਾ ਅਗਲੇ ਦੋ ਸਾਲਾਂ ਵਿੱਚ ਇੱਕ ਵੱਡੇ ਧਾਰਮਿਕ ਸ਼ਹਿਰ ਸ਼ਿਵ ਧਾਮ ਵਿੱਚ ਵਿਕਸਤ ਹੋ ਜਾਵੇਗਾ। ਧਾਰਚੂਲਾ ਤੋਂ ਬਾਅਦ ਕੈਲਾਸ਼ ਵਿਊ ਪੁਆਇੰਟ, ਓਮ ਪਰਵਤ ਅਤੇ ਆਦਿ ਕੈਲਾਸ਼ ਦੇ ਦਰਸ਼ਨਾਂ ਲਈ ਆਉਣ ਵਾਲੇ ਸ਼ਰਧਾਲੂਆਂ ਲਈ ਇਹ ਸਭ ਤੋਂ ਵੱਡਾ ਅਤੇ ਮਹੱਤਵਪੂਰਨ ਸਟਾਪ ਹੋਵੇਗਾ।

Related Post